ਇੱਕ ਮੱਛਲੀ ਆਪਣੇ ਜਨਮ ਅਸਥਾਨ ...
ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ,,
ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,,
ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ,,
ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,,
ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ,,
ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,,
ਪਰ ,,
ਲੱਖ ਵੀ ਕੋਸ਼ਿਸ਼ ਕਰੇ, ਸਾਗਰ (ਪਾਣੀ) ਤੋਂ ਦੂਰ ਨਹੀਂ ਜਾ ਸਕਦੀ ,,
!! ਏਹੀ ਨਿਯਮ ਮਨੁੱਖ ਤੇ ਵੀ ਲਾਗੂ ਹੁੰਦਾ ਹੈ !! ,,
ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ,,
ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲਾ ਵੀ ਜਾਂਦਾ ਹੈ ,,
ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ,,
ਔਰ ਅਕਸਰ, ਹਜਾਰਾਂ ਮੀਲ ਦੂਰ ਚਲੇ ਵੀ ਜਾਂਦਾ ਹੈ ,,
ਇੱਕ ਮਨੁੱਖ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦਾ ਹੈ ,,
ਔਰ ਅਕਸਰ, ਹਜਾਰਾਂ ਮੀਲ ਦੂਰ ਵੀ ਚਲੇ ਜਾਂਦਾ ਹੈ ,,
ਪਰ ,,
ਲੱਖ ਵੀ ਕੋਸ਼ਿਸ਼ ਕਰੇ ਪ੍ਰਮਾਤਮਾਂ ਤੋਂ ਦੂਰ ਨਹੀਂ ਜਾ ਸਕਦਾ ,,
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
ਤੂੰ ਸਾਰੀਆਂ ਥਾਵਾਂ ਤੇ ਹੈਂ | ਤੂੰ ਸਭ ਥਾਈਂ ਮੌਜੂਦ ਹੈ ਜਿੱਥੇ ਵੀ ਕਿਤੇ ਮੈਂ ਜਾਂਦਾ ਹਾਂ | ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ |
ਗੁਰੂ ਗ੍ਰੰਥ ਸਾਹਿਬ
Comments
Post a Comment