ਘਟ ਘਟ ਕੇ ਅੰਤਰ ਕੀ ਜਾਨਤ ...
ਮੈਂ ਫਿਰ ਅਰਜ਼ ਕਰਾਂ 99%ਫੀਸਦੀ ਲੌਕ ਆਪਣੀ ਕਾਮਨਾ ਰੱਖਦੇ ਨੇ
ਰੌਜ਼ ਗੁਰੂ ਅੱਗੇ ਖੁਦ ਅਰਦਾਸ ਕਰ ਕੇ ਜਾਂ ਅਰਦਾਸ ਕਰਾ ਕੇ
ਕਈ ਦਫਾ ਮੈਂ ਵੇਖਿਆ ਕਦੀ ਕੌਈ ਵਿਚਾਰਾ ਰਾਗੀ ਸਿੰਘ ਕਿਸੇ ਕਾਰਨ ਕਰ ਕੇ,,,ਅਰਦਾਸ ਵਿੱਚ ਨਾਮ ਭੁੱਲ ਗਿਆ ਹੌਵੇ...
ਲੌਕੀਂ ਦੁਆਲੇ ਪੈ ਜਾਦੇਂ ਨੇ ਵੀ ਸਾਡਾ ਨਾਮ ਭੁੱਲ ਗਿਆ ਏ..
ਮੁੱਦਤਾਂ ਹੌ ਗਈਆ ਨੇ ਪੜਦਿਆਂ
"ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥
ਭਰੌਸਾ ਅਜੇ ਵੀ ਕੌਈ ਨਹੀ ਆਇਆ..ਯਕੀਨ ਅਜੇ ਵੀ ਨਹੀ ਬੱਝਿਆ ।
ਪਰਮਾਤਮਾ ਤਾਂ ਤੁਹਾਡੇ ਅੰਦਰ ਤੌਂ ਅੰਦਰ ਦੀ ਜਾਣਦਾ ਏ..ਤੁਹਾਡੇ ਬੁਰੇ ਦੀ ਵੀ ਜਾਣਦਾ ਏ,,ਤੁਹਾਡੇ ਭਲੇ ਦੀ ਵੀ ਜਾਣਦਾ ਏ
ਕੀ ਪਰਮਾਤਮਾ ਐਨਾ ਨਾ ਸਮਝ ਏ ਉਸਨੂੰ ਪਤਾ ਨਹੀ ਸਾਡੀ ਕੀ ਲੌੜ ਏ
ਪਰ ਕੀਤਾ ਕੀ ਜਾਵੇ..ਉਨਾ ਵਿਚਾਰਿਆ ਦੀ ਵੀ ਆਪਣੀ ਮਜ਼ਬੂਰੀ ਏ ਕਾਮਨਾ ਦਾ ਸਬੰਧ ਏ ਗੁਰੂ ਨਾਲ ਪ੍ਰੇਮ ਤੇ ਹੈ ਨਹੀ ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment