ਨਕਿ ਨਥ ਖਸਮ ਹਥ ਕਿਰਤ ...
ਦੂਜੇ ਗੁਰੂ ਨਾਨਕ ਜੀ ਦੇ ਬੋਲ ਸੁਣੋ:
ਨਕਿ ਨਥ ਖਸਮ ਹਥ ਕਿਰਤ ਧਕੇ ਦੇ ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਏ ॥
{ ਵਾਰ ਸੋਰਠਿ, ਮ:੨, ਪੰਨਾ ੬੫੩ }
ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਕ ਸੱਚਾਈ ਮੇਰੇ ਕੋਲੋਂ ਸੁਣ ਲਉ। ਮਨੁੱਖ ਜਿਥੇ ਬੈਠਾ, ਉਥੇ ਉਸ ਦਾ ਰਿਜ਼ਕ ਨਹੀਂ, ਰਿਜ਼ਕ ਲੱਭਣਾ ਪੈਣਾ - ਮਨੁੱਖ ਘਰ ਤੋਂ ਬਾਜ਼ਾਰ ਤਕ ਆਏਗਾ, ਫੈਕਟਰੀ ਤਕ ਆਏਗਾ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਏਗਾ, ਇਕ ਮੁਲਕ ਤੋਂ ਦੂਜੇ ਮੁਲਕ ਜਾਏਗਾ, ਮਨੁੱਖ ਜਿਥੇ ਹੈ, ਉਥੇ ਰਿਜ਼ਕ ਨਹੀਂ। ( ਜਹਾਂ ਦਾਣੇ ਤਹਾਂ ਖਾਣੇ ) ਜਿਥੇ ਰਿਜ਼ਕ ਪਿਆ, ਇਹ ਰਿਜ਼ਕ ਉਸ ਨੂੰ ਖਿੱਚ ਕੇ ਉਥੇ ਲੈ ਜਾਏਗਾ। ਲੱਭਦਾ ਲੱਭਦਾ ਉਥੇ ਹੀ ਚਲਾ ਜਾਏਗਾ, ਕਿਥੇ? ਜਿਥੇ ਇਸ ਦਾ ਰਿਜ਼ਕ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment