ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ...
ਮਨੁੱਖ ਨੂੰ, ਪੀਣ ਵਾਸਤੇ ਜਿਤਨਾ ਪਾਣੀ ਚਾਹੀਦਾ ਹੈ ,,
ਪਾਣੀ ਉਸਤੋਂ ਅਨੰਤ ਗੁਣਾ ਜਿਆਦਾ ਹੈ ,,
ਮਨੁੱਖ ਨੂੰ, ਜੀਵਨ ਵਾਸਤੇ ਜਿਤਨੀ ਹਵਾ ਚਾਹੀਦੀ ਹੈ ,,
ਹਵਾ ਉਸਤੋਂ ਅਨੰਤ ਗੁਣਾ ਜਿਆਦਾ ਹੈ ,,
ਮਨੁੱਖ ਨੂੰ ਰਹਿਣ ਵਾਸਤੇ ਜਿਤਨੀ ਧਰਤੀ ਚਾਹੀਦੀ ਹੈ ,,
ਧਰਤੀ ਉਸਤੋਂ ਅਨੰਤ ਗੁਣਾ ਜਿਆਦਾ ਹੈ ,,
ਮਨੁੱਖ ਨੂੰ, ਖਾਣ ਵਾਸਤੇ ਜਿਤਨਾ ਭੋਜਨ ਚਾਹੀਦਾ ਹੈ ,,
ਭੋਜਨ ਉਸਤੋਂ ਅਨੰਤ ਗੁਣਾ ਜਿਆਦਾ ਹੈ ,,
(ਇਹ ਗੱਲ ਵਖਰੀ ਹੈ , ਕਿ ਗੋਦਾਮਾਂ ਚ ਜਮਾਂ ਕੀਤਾ ਹੋਇਆ ਅਨਾਜ ਸੜ ਰਿਹਾ ਹੈ ,, ਤੇ ਕਈ ਭੁੱਖੇ ਵੀ ਮਰ ਰਹੇ ਨੇ )
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥
ਗੁਰੂ ਗ੍ਰੰਥ ਸਾਹਿਬ - ਅੰਗ ੧੦੪
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment