ਬਹੁਤ ਸਾਰੇ ਮਨੁੱਖਾਂ ਨੇ ਪ੍ਰਮਾਤਮਾ ...
ਬਹੁਤ ਸਾਰੇ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਿਆਂ ਤਾਂ ਨਹੀਂ ਹੈ,
ਪਰ ਦਾਅਵਾ ਕੀਤਾ ਹੋਇਆ ਹੈ ,, "ਅਸੀਂ ਪ੍ਰਮਾਤਮਾਂ ਨੂੰ ਜਾਣ ਲਿਆ ਹੈ" ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਸੰਤ,ਗੁਰੂ ਅਖਵਾਉਂਦੇ ਹਨ ) ,,,,,,
ਪਰ ਕੁਝ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾ ਨੂੰ
ਪ੍ਰਮਾਤਮਾ ਦਾ ਕੁਝ ਵੀ ਗਿਆਨ ਨਹੀਂ ਹੋਇਆ ਹੈ,, "ਉਹ ਨਿਰਾਸ਼ ਹੋ ਗਏ ਹਨ" ਔਰ ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਨਾਸਤਿਕ ਅਖਵਾਉਂਦੇ ਹਨ ) ,,,,,,,
ਬਹੁਤ ਹੀ ਥੋੜੇ ਮਨੁੱਖ ਹਨ ਜੋ ਪਰਮਾਤਮਾ ਨੂੰ ਜਾਣਨ ਵਿੱਚ ਸਫਲ ਹੋਏ ਹਨ , ਉਹ ਚੁੱਪ ਹੋ ਗਏ ਹਨ , ਅਤੇ ਕੁਝ ਕਹਿਣ ਜੋਗੇ ਨਹੀਂ ਹਨ ,,,,,,
ਇਨ੍ਹਾਂ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ
ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥
ਗੁਰੂ ਗ੍ਰੰਥ ਸਾਹਿਬ - ਅੰਗ ੩੩੪
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment