ਅੌਲਾਦ ਨਹੀਂ ਹੈ,ਇਕ ਪੀੜਾ ਹੈ ...
ਅੌਲਾਦ ਨਹੀਂ ਹੈ,ਇਕ ਪੀੜਾ ਹੈ,
ਧਨ ਨਹੀਂ ਹੈ,ਇਕ ਪੀੜਾ ਹੈ,
ਮਨਭਾਉਂਦੇ ਪਦਾਰਥ ਨਹੀਂ ਮਿਲੇ,ਇਕ ਪੀੜਾ ਹੈ,
ਮਨਭਾਂਉਂਦੇ ਸੰਬੰਧ ਨਹੀਂ ਜੁੜੇ,ਇਕ ਪੀੜਾ ਹੈ,
ਮਨੁੱਖ ਸੰਸਾਰ ਤੋਂ ਉਦਾਸ ਹੋ ਕੇ ਨਿਰੰਕਾਰ ਦੀ ਤਲਾਸ਼ ਕਰੇਗਾ।ਫਿਰ ਜਪੁ ਕਰੇਗਾ।ਤੇ ਜਿਸ ਦਿਨ ਜਪਦਿਆਂ ਜਪਦਿਆਂ ਮਨ ਥੋੜਾੑ ਜਿਹਾ ਨੇੜੇ ਚਲਾ ਗਿਆ,ਇਕ ਵਕਤੀ ਰੱਸ ਬਣੇਗਾ,ਰਸ ਚਲਾ ਜਾਵੇਗਾ।ਉਥੋਂ ਇਕ ਪੀੜਾ ਦਾ ਜਨਮ ਹੋਵੇਗਾ,ਉਹ ਪੀੜਾ ਹੈ ਧਾਰਮਿਕ ਪੀੜਾ।
ਇਸ ਨਵੀਂ ਪੀੜਾ ਦੇ ਸ਼ੁਰੂ ਹੁੰਦਿਆਂ ਬਾਕੀ ਸਭ ਬੇ-ਮਾਨੀ ਹੋ ਜਾਂਦੀਆਂ ਹਨ।
ਇਹ ਪੀੜਾ ਅਜੇ ਅਾਮ ਮਨੁੱਖਾਂ ਅੰਦਰ ਪੈਦਾ ਹੋ ਸਕੇ,ਬਹੁਤ ਦੂਰ ਦੀ ਗੱਲ ਹੈ,ਕਿਉਂਕਿ ਅਾਮ ਮਨੁੱਖਾਂ ਅੰਦਰ ਅਜੇ ਸੰਸਾਰੀ ਪੀੜਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment