ਗਿਆਨ ਅਗਿਆਨ ...
" ਗਿਆਨ ਅਗਿਆਨ "
ਪਤਾ ਚੱਲ ਜਾਏ ,, ਕਿ ਇਹ ਜ਼ਹਿਰ ਹੈ ,,
ਤਿਆਗਦਿਆਂ ਦੇਰ ਨਹੀਂ ਲਗਦੀ ,,
ਪਤਾ ਚਲ ਜਾਏ ,, ਕਿ ਇਹ ਅੰਮ੍ਰਿਤ ਹੈ ,,
ਕਬੂਲ ਕਰਦਿਆਂ ਦੇਰ ਨਹੀਂ ਲਗਦੀ ,,
ਪਰ ਮਨੁੱਖ ਨੂੰ ਪਤਾ ਨਹੀਂ ,,
ਸਿਰਫ ਐਸਾ ਹੀ ਨਹੀਂ ਕੇ ਮਨੁੱਖ ਨੂੰ ਅੰਮ੍ਰਿਤ ਦਾ ਹੀ ਪਤਾ ਨਹੀਂ ,, ਮਨੁੱਖ ਨੂੰ ਤਾਂ ਜ਼ਹਿਰ ਦਾ ਵੀ ਗਿਆਨ ਨਹੀਂ ,,
ਇਹੀ ਕਾਰਨ ਹੈ ,,
ਮਨੁੱਖ ਖੁਸ਼ੀ ਨਾਲ ਜ਼ਹਿਰ ਪੀ ਲੈਂਦਾ ਅਤੇ ਭੁਲੇਖੇ ਨਾਲ ਅੰਮ੍ਰਿਤ ਛਕ ਲੈਂਦਾ ,,
ਅੰਮ੍ਰਿਤ ਜਦ ਵੀ ਕਦੀ ਮਨੁੱਖ ਨੇ ਪੀਤਾ ਤਾਂ ਗਾਹੇ ਵਗਾਹੇ ਪੀਤਾ ਹੈ ,, ਭੁੱਲ ਭੁਲੇਖੇ ਵਿੱਚ ਪੀਤਾ ਹੈ ,,
ਜ਼ਹਿਰ ਜਦ ਵੀ ਕਦੀ ਮਨੁੱਖ ਨੇ ਪੀਤੀ ਹੈ ਤਾਂ ਫੈਸਲਾ ਕਰਕੇ ਪੀਤੀ ਹੈ ,, ਆਪਣਾ ਪੂਰਾ ਨਿਰਣਾ ਕਰਕੇ ਪੀਤੀ ਹੈ ,, ਆਪਣੀ ਪੂਰੀ ਅਕਲ ਦੌੜਾ ਕੇ ਪੀਤੀ ਹੈ ,,
Comments
Post a Comment