ਨਿਮ੍ਰਤਾ ਨਿਰਮਾਣਤਾ ...
" ਨਿਮ੍ਰਤਾ ਨਿਰਮਾਣਤਾ "
ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਆਪਣੀ ਕਾਰਭੇਟਾ ਲੈਣ ਲਈ , ਗੁਰੂ ਰਾਮਦਾਸ ਜੀ ਕੋਲ ਆਏ ਨੇ ,,
ਤਾਂ ਗੁਰੂ ਰਾਮਦਾਸ ਜੀ ਦਾ ਲੰਬਾ ਦਾਹੜਾ ਵੇਖਕੇ, ਬਾਬਾ ਸ਼੍ਰੀ ਚੰਦ ਜੀ ਬੋਲੇ ,,
ਬੱਲੇ ਬੱਲੇ ,, ਏਨਾ ਵੱਡਾ ਦਾਹੜਾ ,,
ਬੱਲੇ ਬੱਲੇ, ਏਨਾ ਲੰਬਾ ਦਾਹੜਾ ,,
ਏਨਾ ਸੁਣਦੇ ਹੀ ਧੰਨ ਗੁਰੂ ਰਾਮਦਾਸ ਜੀ ਆਪਣੇ ਦਾਹੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ , ਅਤੇ ਆਖਿਆ, ਮਹਾਂਪੁਰਖੋ ਇਹ ਦਾਹੜਾ ਤੁਹਾਡੇ ਚਰਨ ਝਾੜਨ ਨੂੰ ਰੱਖਿਆ ਹੈ ,,
( ਬਾਬਾ ਸ਼੍ਰੀ ਚੰਦ ਜੀ ਨੇ ਦਾਹੜੇ ਦੀ ਕੋਈ ਅਵੱਗਿਆ ਨਹੀਂ ਕੀਤੀ , ਕੋਈ ਅਪਸ਼ਬਦ ਨਹੀਂ ਵਰਤੇ )
ਗਿਆਨੀ ਸੰਤ ਸਿੰਘ ਜੀ ਮਸਕੀਨ
Comments
Post a Comment