ਉਰ ਧਾਰਿ ਬੀਚਾਰਿ ਮੁਰਾਰਿ ...

' "ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਿਧਰ ਸੇ ਹਮ।" ਇਹ ਠੀਕ ਹੈ ਕਿ ਮੈਂ ਸੰਸਾਰ ਨੂੰ ਗੁਲਿਸਤਾਨ ਨਹੀਂ ਬਣਾ ਸਕਿਆ, ਚਮਨ ਨਹੀਂ ਬਣਾ ਸਕਿਆ, ਪਰ ਕੰਡੇ ਤਾਂ ਜ਼ਰੂਰ ਹੂੰਜੇ ਨੇ, ਰੋੜਿਆਂ ਨੂੰ ਤਾਂ ਜਰੂਰ ਇਕ ਪਾਸੇ ਕੀਤਾ ਹੈ। ਬੇਸ਼ਤਰ ਅਵਤਾਰੀ ਪੁਰਸ਼ਾਂ ਦਾ ਸਮਾਂ ਬਸ ਕੰਡੇ ਚੁਣਨ ਅਤੇ ਰੋੜੇ ਇਕ ਪਾਸੇ ਕਰਨ ਵਿਚ ਲੰਘ ਜਾਂਦਾ ਰਿਹਾ ਹੈ। ਚਮਨ ਗੁਲਸਿਤਾਂ ਬਣਾਉਣ ਲਈ ਉਨਾੑਂ ਪਾਸ ਸਮਾਂ ਹੀ ਨਹੀਂ ਬਚਿਆ। ਇਹੀ ਕਾਰਨ ਹੈ ਕਿ ਸੰਸਾਰ ਵਿਚ ਇਤਨੇ ਅਵਤਾਰੀ ਪੁਰਸ਼ ਆਉਣ ਦੇ ਬਾਵਜੂਦ ਕੰਡੇ ਬਹੁਤ ਜ਼ਿਆਦਾ ਨੇ, ਰੋੜੇ ਹੀ ਰੋੜੇ ਨੇ। ਇਸ ਵਾਸਤੇ ਇਕ ਹੋਰ ਸ਼ਾਇਰ ਨੂੰ ਕਹਿਣਾ ਪਿਆ : "ਹਜ਼ਾਰੋਂ ਖ਼ਿਜ਼ਰ ਪੈਦਾ ਕਰ ਚੁਕੀ ਹੈ ਨਸਲ ਆਦਮ ਕੀ, ਯੇਹ ਸਭ ਤਸਲੀਮ ਲੇਕਿਨ ਆਦਮੀ ਅ ਬ ਤਕ ਭਟਕਤਾ ਹੈ।" ਮੰਨਦੇ ਹਾਂ, ਇਕ ਨਹੀਂ ਹਜ਼ਾਰਾਂ ਪੈਗ਼ੰਬਰ ਆਏ ਨੇ, ਪਰ ਹੋਇਆ ਕੀ ! ਹਜ਼ਾਰਾਂ ਗੁਰੂ, ਹਜ਼ਾਰਾਂ ਅਵਤਾਰ ਹੋਏ, ਮਨੁੱਖ ਅੱਜ ਵੀ ਜ਼ਾਲਮ ਹੈ, ਮਹਾਂ ਲੋਭੀ ਹੈ, ਮਹਾਂ ਕੋ੍ਧੀ ਹੈ ਅਤੇ ਅੱਜ ਵੀ ਮਨੁੱਖ, ਮਨੁੱਖ ਨਾਲ ਨਫ਼ਰਤ ਕਰ ਰਿਹਾ ਹੈ ; ਅੱਜ ਵੀ ਵਿਤਕਰੇ ਨੇ, ਸੰਤਾਪ ਨੇ ; ਅੱਜ ਵੀ ਮਨੁੱਖਤਾ, ਮਨੁੱਖ ਦੇ ਹੱਥੋਂ ਦੁਖੀ ਹੋ ਰਹੀ ਹੈ। ਕਾਰਨ ਕੀ ਹੈ? ਭੀੜ ਭੋਗੀਆਂ ਦੀ ਹੈ, ਯੋਗੀਆਂ ਦੀ ਨਹੀਂ। ਕਿਉਂਕਿ ਭੀੜ ਭੋਗੀਆਂ ਦੀ ਹੈ ਤੋ ਫਿਰ ਬਾਹਰ ਦੀ ਤਾਕਤ ਵੀ ਭੋਗੀਆਂ ਕੋਲ ਹੈ। ਔਰ ਇਹ ਭੋਗੀ, ਰਾਜ਼ ਕਰਨ ਵਿਚ ਸਫਲ ਹੋ ਰਹੇ ਨੇ। ਭੋਗੀਆਂ ਨੇ ਸੰਸਾਰ ਨੂੰ ਬਹੁਤ ਦੁੱਖ ਦਿੱਤਾ ਹੈ, ਅਹਿੱਤ ਕੀਤਾ ਹੈ ਔਰ ਇਨਾੑਂ ਨੇ ਸੰਸਾਰ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਜੋਗੀਆਂ ਨੇ ਸਵਰਗ ਬਣਾਉਣ ਦਾ ਯਤਨ ਕੀਤਾ ਹੈ, ਪਰ ਜੋਗੀਆਂ ਦੀ ਕੀਤੀ ਹੋਈ ਮਿਹਨਤ ਨੂੰ, ਇਨਾੑਂ ਭੋਗੀਆਂ ਨੇ ਨਸ਼ਟ ਕਰੀ ਰੱਖਿਆ ਹੈ। ਦੋ ਮਨੁੱਖ ਅਾਹਮਣੇ- ਸਾਹਮਣੇ ਬੈਠੇ ਨੇ, ਫ਼ਾਸਲਾ ਤਾਂ ਕੁਛ ਵੀ ਨਹੀਂ ਹੈ, ਪਰ ਬੜੀਆਂ ਵੱਡੀਆਂ ਦੀਵਾਰਾਂ--ਮਜ਼ਹਬ ਦੀਆਂ, ਭਾਸ਼ਾ ਦੀਆਂ, ਰੂਪ-ਰੇਖਾ ਦੀਅਾਂ, ਜ਼ਾਤ-ਪਾਤ ਦੀਆਂ ਖੜੀੑਆਂ ਨੇ। ਕੋਲ ਬੈਠੇ ਮਨੁੱਖਾਂ ਦਾ ਵੀ ਆਪਸ ਵਿੱਚ ਬੋਲਣਾ ਕਠਿਨ ਹੋ ਰਿਹਾ ਹੈ। ਇਸ ਵਾਸਤੇ ਜੋਗੀ ਦੀ ਪੂਜਾ ਹੈ, ਮਹਾਨਤਾ ਹੈ। ਕਿਉਂਕਿ ਜੋਗੀ ਇਨੑਾਂ ਦੀਵਾਰਾਂ ਨੂੰ ਤੋੜਣ ਦਾ ਯਤਨ ਕਰਦਾ ਹੈ, ਤਾਂਕਿ ਇਕ ਮਨੁੱਖ ਦੂਜੇ ਮਨੁੱਖ ਦੇ ਨੇੜੇ ਆ ਸਕੇ ; ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਤੋੜਨ, ਉਹ ਵਿਚਾਰ ਪਰਮਾਤਮਾ ਨਾਲ ਨਹੀਂ ਜੋੜ ਸਕਣਗੇ। ਉਹ ਵਿਚਾਰ ਹੀ ਨਿਰੰਕਾਰ ਹੈ, ਜਿਹੜਾ ਮਨੁੱਖ ਨੂੰ ਮਨੁੱਖ ਨਾਲ ਜੋੜੇ : "ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ॥ ਅਦਿ੍ਸ਼ਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਗਟ ਕਰ ਦੀਨੇ॥" {ਧਨਾਸਰੀ ਮ:੪,ਪੰਨਾ ੬੬੮} ਗਿਅਾਨੀ ਸੰਤ ਸਿੰਘ ਜੀ ਮਸਕੀਨ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...