ਕਰਮੀ ਕਰਮੀ ਹੋਇ ਵੀਚਾਰੁ ...
ਪ੍ਰਮਾਤਮਾ ਦੇ ਦਰਬਾਰ ਵਿੱਚ ਸਾਡੇ ਰੰਗ ਰੂਪ ,, ਜਾਤ ਪਾਤ ,, ਸਾਡੀ ਭਾਸ਼ਾ ਅਤੇ ਕਿਸੇ ਵੀ ਮਜਹਬ ਦੀ ਵਿਚਾਰ ਨਹੀਂ ਹੁੰਦੀ ,,
ਫਿਰ ਕਿਸ ਦੀ ਵਿਚਾਰ ਹੁੰਦੀ ਹੈ ,,?,,
ਕਰਮੀ ਕਰਮੀ ਹੋਇ ਵੀਚਾਰੁ ॥
ਸਚਾ ਆਪਿ ਸਚਾ ਦਰਬਾਰੁ ॥ ) ਗੁਰੂ ਗ੍ਰੰਥ ਸਾਹਿਬ - ਅੰਗ ੭
ਸਿਰਫ ਸਾਡੇ ਕੀਤੇ ਹੋਏ ਕਰਮਾਂ ਦੀ ਹੀ ਵਿਚਾਰ ਹੁੰਦੀ ਹੈ।
ਕਰਮ ਇੱਕ ਬੀਜ ਹੈ ,,
ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ ,,
ਦੁੱਖ ਅਤੇ ਸੁੱਖ , ਇੱਕ ਫਲ ਨੇ ,,
ਅਗਰ ਮੈਂ ਦੁਖੀ ਹਾਂ , ਤਾਂ ਮੈਂ ਬੀਜ ਕੋਈ ਗਲਤ ਬੀਜ ਬੈਠਾਂ ਹਾਂ ,,
ਅਗਰ ਮੇਰੇ ਕੋਲ ਸੁੱਖ ਹੈ ,, ਤਾਂ ਮੈਂ ਬੀਜ ਕੋਈ ਸਹੀ ਬੀਜੇ ਹਨ ,,
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment