ਮੈਂ ਰੋਵੰਦੀ ਸਭੁ ਜਗੁ ਰੁਨਾ ...

ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ {ਮ: ੧,ਪੰਨਾ ੫੫੮} ਮੈਂ ਰੋਈ ਸਾਰਾ ਜੱਗ ਰੋਂਦਾ ਹੈ ਰਿਜ਼ਕ ਦੀ ਖ਼ਾਤਰ, ਪਛੂ-ਪੰਛੀ ਤਕ ਰੋਂਦੇ ਨੇ। ਮੈਂ ਰੋਈ ਪਰਿਵਾਰ ਲਈ ; ਸਾਰਾ ਜਗਤ ਰੋਂਦਾ ਹੈ ਮੈਂ ਰੋਈ ਪੁੱਤਰਾਂ ਲਈ ਸਾਰੇ ਰੋਂਦੇ ਨੇ ; ਪਸ਼ੂ ਤਕ ਵੀ ਰੋਂਦੇ ਨੇ। ਬਾਂਦਰੀ ਦਾ ਬੱਚਾ ਮਰ ਵੀ ਜਾਏ, ਉਹ ਮਰੇ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ, ਨਹੀਂ ਛੱਡਦੀ, ਸੀਨੇ ਨਾਲ ਇਕ ਹੱਥ ਨਾਲ ਪਕੜ ਕੇ ਲਾਈ ਰੱਖਦੀ ਹੈ। ਕਈ ਵਾਰ ਮੁਰਦਾ ਬੱਚਾ ਲੀਰਾਂ ਲੀਰਾਂ ਹੋ ਜਾਂਦਾ ਹੈ, ਤਾਂ ਵੀ ਨਈ ਛੱਡਦੀ, ਇਤਨੀ ਮਮਤਾ ਹੈ। ਬੜੇ ਕੀਮਤੀ ਬੋਲ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ-- "ਹੇ ਪ੍ਭੂ ! ਵਿਛੋੜਾ ਤਾਂ ਤੇਰਾ ਵੀ ਹੈ, ਪਰ ਤੇਰੇ ਵਿਛੋੜੇ ਨੇ ਨਾ ਤਾਂ ਤੜਫਾਇਆ ਤੇ ਨਾ ਹੀ ਰੁਲਾਇਆ। ਹੰਝੂ ਹੈਨ ਮੇਰੇ ਕੋਲ, ਪਰ ਤੇਰੇ ਵਿਛੋੜੇ ਦੇ ਕਾਰਨ ਰੋ ਕੇ ਨਹੀਂ ਨਿਕਲੇ। ਮੇਰੇ ਹੰਝੂਆਂ ਦੀ ਕੋਈ ਕੀਮਤ ਨਹੀਂ ਹੈ। ਪਰਮਾਤਮਾਂ ਦੇ ਵਿਛੋੜੇ ਦੀ ਤੜਪ ਵਿਚ ਹਿਰਦਾ ਰੋਂਦਾ ਹੈ। ਪਰਮਾਤਮਾਂ ਜੋ ਕੇ ਵੱਡਮੁੱਲਾ ਹੈ, ਜਦ ਉਸ ਦੀ ਕੋਈ ਕੀਮਤ ਨਹੀਂ, ਯਕੀਨ ਜਾਣੋਂ ਉਨਾੑਂ ਹੰਝੂਆਂ ਦੀ ਵੀ ਕੋਈ ਕੀਮਤ ਨਹੀਂ ; ਇਤਨੇ ਮਹਾਨ ਨੇ ਅੈਸੇ ਹੰਝੂ, ਇਹ ਹੰਝੂ ਫਿਰ ਹੰਝੂ ਨਹੀਂ ਹੁੰਦੇ, ਇਹ ਸਾਗਰ ਦੇ ਮੋਤੀ ਹੁੰਦੇ ਨੇੇ। ਇਹ ਜੀਵਨ-ਰੂਪੀ ਸਾਧ ਦੇ ਕੀਮਤੀ ਮੋਤੀ ਨੇ। ਬਾਕੀ ਨਿਕਲੇ ਹੋਏ ਹੰਝੂ ਜੀਵਨ-ਰੂਪੀ ਸਾਗਰ ਦਾ ਜਲ ਹੈ ; ਖਾਰਾ ਜਲ। ਹੰਝੂ ਵੀ ਖਾਰੇ ਹੁੰਦੇ ਨੇ, ਸਾਗਰ ਦਾ ਪਾਣੀ ਵੀ ਖਾਰਾ ਹੁੰਦਾ ਹੈ। ਪਰ ਪ੍ਭੂ ਬੈਰਾਗ ਵਿਚ ਨਿਕਲੇ ਹੋਏ ਹੰਝੂ ਮੋਤੀ ਹੁੰਦੇ ਨੇ। ਇਹ ਮੋਤੀ ਪ੍ਭੂ ਦੇ ਚਰਨਾਂ ਵਿਚ ਭੇਟ ਹੋ ਜਾਂਦੇ ਨੇ। ਇਨਾੑਂ ਮੋਤੀਆਂ ਨੂੰ ਪ੍ਭੂ ਕਬੂਲ ਕਰ ਲੈਂਦਾ ਹੈ। ਹੇ ਪ੍ਭੂ ਇਨਾੑਂ ਮੋਤੀਆਂ ਨਾਲ ਜੀਵਨ ਦੀ ਝੋਲੀ ਭਰੀ ਰੱਖੀਂ, ਤਾਂਕਿ ਤੈਨੂੰ ਕਬੂਲ ਹੁੰਦੇ ਰਹੀਏ। ਤੇਰਾ ਮਿਲਣ ਸਾਨੂੰ ਨਸੀਬ ਹੋਵੇ। ਤੇਰਾ ਮਿਲਾਪ ਸਾਡੀ ਪਾ੍ਰਬਦ ਬਣੇ, ਕਿਸਮਤ ਬਣੇ। ਗਿ: ਸੰਤ ਸਿੰਘ ਜੀ ਮਸਕੀਨ

Comments

Popular posts from this blog

ਦਿਤਾ ਲਈਐ ਆਪਣਾ ਅਣਿਦਿਤਾ ...

ਬਿਨਾ ਸੰਤੋਖ ਨਹੀ ਕੋਊ ਰਾਜੈ ...

ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ...