ਜਦ ਮਨੁੱਖ ਹਰੀ ਨਾਮ ...
ਜਦ ਮਨੁੱਖ ਹਰੀ ਨਾਮ ਦੇ ਤੀਰ ਚਲਾਉਦਾਂ ਹੈ | ਪੰਜੇ ਦੇ ਪੰਜੇ ਸ਼ੱਤਰੂ (ਕਾਮ, ਕਰੋਧ , ਲੋਭ, ਮੋਹ, ਅਹੰਕਾਰ)ਨਾਸ ਹੋ ਜਾਂਦੇ ਨੇ | ਅਸੀਂ ਸੰਸਾਰੀ ਉਸਨੂੰ ਕਹਿੰਦੇ ਹਾਂ ਜਿਸਨੂੰ ਇਨਾਂ ਪੰਜਾਂ ਨੇ ਜਿੱਤ ਲਿਆ ਹੈ | ਅਸੀਂ ਭਗਤ ਤੇ ਸੰਤ ਉਸਨੂੰ ਆਖ ਸਕਦੇ ਹਾਂ | ਜਿਸਨੇ ਇਹ ਪੰਜ ਜਿੱਤ ਲਏ ਨੇ | ਜਗਤ ਵਿਚ ਇਹ ਪੰਜ ਬਲੀ ਨੇ ਔਰ ਇਨਾਂ ਸਾਰਿਆਂ ਨੂੰ ਇਨਾਂ ਨੇ ਜਿੱਤ ਕੇ ਰੱਖਿਆ ਹੋਇਆ ਹੈ | ਕਦੇ ਕਦਾਈ ਇਕ ਅੱਧ ਸੰਤ, ਕੋਈ ਇਕ ਅੱਧ ਭਗਤ, ਇਕ ਅੱਧ ਗੁਰਮੁਖ ਇਹਨਾਂ ਪੰਜਾ ਨੂੰ ਜਿੱਤ ਲੈਦਾ ਹੈ | ਕਹਿੰਦੇ ਨੇ ਜੋ ਇਹਨਾਂ ਪੰਜਾ ਦੇ ਗੁਲਾਮ ਨੇ ,ਉਨਾਂ ਨੇ ਹਰ ਤਰਾਂ ਦੀਆਂ ਗੁਲਾਮੀਆਂ ਨੂੰ ਬਾਹਰ ਜਨਮ ਦਿੱਤਾ ਹੈ | ਉਹ ਆਪਣੇ ਬੱਚਿਆ ਨੂੰ ਵੀ ਕਿਸੇ ਪ੍ਰਕਾਰ ਦੀ ਅਜਾਦੀ ਨਹੀਂ ਦੇਣਗੇ, ਉਹ ਮਾਂ-ਬਾਪ, ਪਤੀ-ਪਤਨੀ ਨੂੰ ਕਿਸੇ ਤਰਾਂ ਦੀ ਅਜਾਦੀ ਨਹੀਂ ਦੇ ਸਕਦੇ| ਉਹ ਭਰਾਵਾ ਨੂੰ ਵੀ ਬੰਧਨ ਵਿਚ ਪਾਉਣਗੇ| ਜਿਤਨਾ ਸ਼ਕਤੀਸਾਲੀ ਮਨੁੱਖ ਹੋਵੇਗਾ ਓਹ ਦੇਸ਼ ਨੂੰ ਬੰਧਨ ਵਿਚ ਪਾਵੇਗਾ | ਔਰ ਸ਼ਕਤੀ ਵਧ ਗਈ ਤਾਂ ਸਾਰੇ ਸੰਸਾਰ ਨੂੰ ਬੰਧਨ ਵਿਚ ਪਾਉਣ ਦੀ ਕੋਸ਼ਿਸ ਕਰੇਗਾ | ਪਰ ਜਿਸਨੇ ਇਹ ਪੰਜ ਮਾਰ ਦਿੱਤੇ ਨੇ | ਇਹੋ ਜਿਹੇ ਮਨੁੱਖ ਨੇ ਸੁਤੰਤਰਤਾ ਨੂੰ ਜਨਮ ਦਿੱਤਾ ਹੈ | ਫਿਰ ਨਾ ਜਨਮ ਦਾ ਬੰਧਨ |
ਨਾ ਮਰਨ ਦਾ ਬੰਧਨ |
ਨਾ ਅਵਗੁਣਾ ਦਾ ਬੰਧਨ| ਫਿਰ ਅਜਾਦੀ ਹੀ ਅਜਾਦੀ ਅਨੰਦ ਹੀ ਅਨੰਦ ਖੇੜਾ ਹੀ ਖੇੜਾ ਹੁੰਦਾ ਹੈ |
ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ
Comments
Post a Comment