Posts

Showing posts from August, 2018

ਤੈ ਸਹਿ ਮਨ ਮਹਿ ਕੀਆ ਰੋਸੁ ...

ਇਕ ਪਨਿਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਉੱਪਰ ਰੱਖ ਕੇ ਪਾਣੀ ਲਿਆ ਰਹੀ ਸੀ। ਰਾਜਸਥਾਨ ਵਿੱਚ ਅੈਸਾ ਨਜ਼ਾਰਾ ਅਾਮ ਹੀ ਦੇਖਣ ਨੂੰ ਮਿਲ ਜਾਦਾਂ ਹੈ। ਦਰਿਆ ਤੋਂ ਥੋੜ੍ਹਾ ਜਿਹਾ ਉਰਾਰ ਇਕ ਖੂਹ ਤੋਂ ੲਿਕ ਹੋਰ ਪਨਿਹਾਰੀ ਵੀ ਪਾਣੀ ਕੱਢਦੀ ਪਈ ਸੀ। ਇਕੋ ਹੀ ਘੜਾ ਸਿਰ ਤੇ ਸੀ। ਉਸ ਨੇ ਉਸ ਪਨਿਹਾਰੀ ਨੂੰ ਦੇਖ ਕੇ ਜਿਸ ਦੇ ਸਿਰ ਉਪਰ ਤਿੰਨ ਘੜੇ ਸਨ ਅਤੇ ਦਰਿਆ ਤੋਂ ਭਰ ਕੇ ਲਿਆ ਰਹੀ ਸੀ, ਆਪਣਾ ਘੜਾ ਉੜੇਲ ਦਿੱਤਾ ਅਤੇ ਚਲ ਪਈ ਦਰਿਆ ਦੀ ਤਰਫ਼। ਲਾਗੇ ਹੀ ਰਸਤੇ ਵਿਚ ਇਕ ਬੜਾ ਰਮਜ਼ੀ ਸੰਤ ਖੜਾ ਸੀ, ਉਸ ਨੇ ਪੁੱਛ ਲਿਆ, "ਤੂੰ ਪਾਣੀ ਭਰਿਆ ਸੀ ਬੜੀ ਮਿਹਨਤ ਦੇ ਨਾਲ, ਡੋਲ੍ਹ ਕਿਉਂ ਦਿੱਤਾ?" ੳੁਹ ਬੋਲੀ,"ਛੋਟਾ ਜਿਹਾ ਖੂਹ, ਉਹ ਦਰਿਆ, ਅੈਨਾ ਪਾਣੀ, ਮੈਂ ਉਥੋਂ ਭਰਨਾ ਹੈ।" ਪਤਾ ਹੈ ਸੰਤ ਨੇ ਕੀ ਆਖਿਆ, "ਭਾਵੇਂ ਭਰ, ਮਿਲੇਗਾ ਤੈਨੂੰ ਉਥੋਂ ਵੀ ਇਤਨਾ ਜਿਤਨਾ ਘੜਾ ਹੈ ਤੇਰਾ।ਅੈਨਾ ਦਰਿਆ ਤੇ ਤੂੰ ਦੇਖ ਲਿਆ, ਪਰ ਆਪਣਾ ਘੜਾ ਨਹੀਂ ਦੇਖਿਆ।" ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਹੈ, ਆਪਣੀ ਪਰਾਲਬਦ ਦਾ ਭਾਂਡਾ ਨਹੀਂ ਦੇਖਦਾ। ਡੁੱਲੵ ਡੁੱਲੵ ਕੇ ਪੈ ਜਾਏਗਾ। ਪਾਤਰਤਾ ਨਾ ਹੋਵੇ, ਅਗਰ ਮਿਲ ਵੀ ਗਿਆ ਹੈ, ਤੇ ਨਹੀਂ ਰਹਿੰਦਾ। ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ। ਪਾਠ ਕਰਦਿਆਂ ਕਰਦਿਆਂ, ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ, ਗੁਆਚ ਗਿਆ ਹੈ। ਇਸ ਨੂੰ ਹੰਕਾਰ ਨਾ ਸਮਝ ਲੈਣਾ, ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹੁੰਦਾ ਹਾਂ, ...

ਦਾਦਰ ਤੂ ਕਬਹਿ ਨ ਜਾਨਸਿ ...

ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖਾਰ ਚੜ੍ਹੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲਗਦਾ, ਤ੍ਰਿਸ਼ਨਾ ਗ੍ਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ। ਲੋਭ ਗ੍ਰਸੇ ਮਨ ਨੂੰ ਧਰਮ ਨਹੀਂ ਚੰਗਾ ਲੱਗਦਾ ਅਤੇ ਦੁਵਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲੱਗੇਗੀ। ਸਾਹਿਬ ਨੇ ਇਕ ਸਰੋਵਰ ਵੇਖਿਆ, ਉਸ ਦੇ ਵਿਚ ਆਪ ਜੀ ਕੰਵਲ ਦੇ ਫੁੱਲ ਵੇਖਦੇ ਪਏ ਨੇ। ਸਤਿਗੁਰੂ ਜੀ ਬੈਠ ਗਏ ਨੇ ਤੇ ਕੀ ਦੇਖਦੇ ਹਨ, ਇਸ ਸਰੋਵਰ ਵਿਚ ਇਕ ਮੇਂਡਕ (ਡੱਡੂ) ਭੀ ਘੁੰਮ ਰਿਹਾ ਹੈ। ਉਹ ਲੱਭ ਰਿਹਾ ਹੈ ਸਰੋਵਰ ਵਿਚੋਂ ਕੁਛ ਗੰਦਗੀ, ਕੀੜੇ ਮਕੌੜੇ। ਥੋੜ੍ਹੀ ਦੇਰ ਵਿਚ ਸੂਰਜ ਚੜ੍ਹਿਆ ਹੈ, ਕੰਵਲ ਦੇ ਫੁੱਲ ਖਿੜੇ ਨੇ, ਭੌਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਆ ਗਈਆਂ। ਉਹ ਕੰਵਲ ਦੇ ਫੁੱਲ 'ਤੇ ਬੈਠ ਗਏ। ਬਸ ਇਤਨਾ ਵੇਖਦੇ ਸਾਰ ਇਕ ਰੱਬੀ ਕਲਾਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰੋਂ ਫੁੱਟੀ ਏ। ਸਾਹਿਬ ਕਹਿੰਦੇ ਨੇ :-- "ਦਾਦਰ ਤੂ ਕਬਹਿ ਨ ਜਾਨਸਿ ਰੇ॥ ਭਖਸਿ ਸਿਬਾਲੁ ਬਸਸਿ ਨਿਰਮਲ, ਜਲ ਅੰਮ੍ਰਿਤੁ ਨ ਲਖਸਿ ਰੇ॥ ਅੈ ਮੇਂਡਕ! ਤੂੰ ਰਹਿੰਦਾ ਨਿਰਮਲ ਸਰੋਵਰ ਵਿਚ ਹੈਂ, ਉਸ ਸਰੋਵਰ ਵਿਚ ਜਿਥੇ ਕੰਵਲ ਦਾ ਫੁੱਲ ਹੈ ਤੇ ਤੂੰ ਉਸ ਨਿਰਮਲ ਜਲ 'ਚ ਰਹਿ ਕੇ ਵੀ ਕੰਵਲ ਦੇ ਫੁੱਲ ਦੇ ਨੇੜੇ ਨਹੀਂ ਜਾਂਦਾ, ਤੇ ਤੂੰ ਉਥੋਂ ਗੰਦਗੀ ਲੱਭਦਾ ਪਿਆ ਹੈਂ, ਕੀੜੇ ਮਕੌੜੇ ਲੱਭ ਰਿਹਾ ਹੈਂ। ਤੂੰ ਉਥੋਂ ਕਾਈ ਲੱਭ ਕੇ ਖਾ ਰਿਹ...