Posts

Showing posts from January, 2018

ਸੰਗਤ ਦੇ ਪਿਛਲੇ ਪਾਸੇ ਬੈਠਾ ...

ਸੰਗਤ ਦੇ ਪਿਛਲੇ ਪਾਸੇ ਬੈਠਾ ਸੀ 'ਸੁਥਰੇ ਸ਼ਾਹ' ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਅੈਤਕੀਂ ਅੌਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- "ਆਉਣ ਦਿਓ ਸੁਥਰੇ ਨੂੰ।" ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- "ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ ਹੈ?" ਸੁਥਰੇ ਨੇ ਕਿਹਾ- "ਮਹਾਰਾਜ ! ਨਹੀਂ ਕੱਢੀ,ਮੈਂ ਨਹੀਂ ਕੱਢੀ। ਇਹ ਸਾਰੇ ਝੂਠ ਪਏ ਬੋਲਦੇ ਨੇ। ਮਹਾਰਾਜ ! ਮੇਰਾ ਚੇਤਾ ਕਮਜ਼ੋਰ...

ਗੁਰੂ ਨਾਨਕ ਦੇਵ ਜੀ ਜਦ ...

ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇਕ ਬਗ਼ੀਚੀ ਵਿਚ ਜਾ ਬੈਠੇ। ਮੁਲਤਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫ਼ਕੀਰਾਂ ਵਿਚ ਹਲਚਲ ਮਚ ਗਈ ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਕਾਰ ਸਹਿਮ ਗਿਆ। ਇਕ ਗਾਥਾ ਜੋ ਮੈਂ 'ਗ਼ੁਲਿਸਤਾਂ' ਵਿਚ ਪੜੀੑ ਸੀ,ਉਹ ਇਸ ਦਿ੍ਸ਼ ਦਾ ਚਿਤ੍ਨ ਬਹੁਤ ਸੁੰਦਰ ਕਰਦੀ ਹੈ :- ਅੰਧੇਰੇ ਨੇ ਖ਼ੁਦਾ ਦੇ ਦਰਬਾਰ ਵਿੱਚ ਫ਼ਰਿਆਦ ਕੀਤੀ- "ਅੈ ਖੁਦਾ ! ੲਿਹ ਜੋ ਅਾਫ਼ਤਾਬ(ਸੂਰਜ਼) ਤੂੰ ਬਣਾੲਿਅਾ ਹੈ, ੲਿਹ ਮੇਰਾ ਜਾਨੀ ਵੈਰੀ ਹੈ, ਮੇਰੇ ਪਿੱਛੇ ਹੱਥ ਧੋ ਕੇ ਪਿਆ ਹੈ। ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ, ਜਿੱਥੇ ਜਾਨਾਂ ਮੇਰੇ ਪਿੱਛੇ ਅਾ ਜਾਦਾਂ ਹੈ, ਮੈਨੂੰ ਭਜਾੲੀ ਫਿਰਦਾ। ਤੁਸੀ ੲਿਸਨੂੰ ਸਮਝਾਓੁ ਮੇਰੇ ਨਾਲ ਵੈਰ ਨਾ ਕਮਾਵੇ। ਤਾਂ ਖ਼ੁਦਾ ਨੇ ਆਫ਼ਤਾਬ ਨੂੰ ਤਲਬ ਕੀਤਾ ਤੇ ਆਖਿਆ- "ਅੰਧੇਰਾ ਸਿਕਾੲਿਤ ਲੈ ਕੇ ਅਾੲਿਅਾ ਸੀ ਤੇਰੀ, ਤੂੰ ਕਿੳੁ ਵੈਰ ਕਮਾੳੁਦਾਂ ਅੰਧੇਰੇ ਨਾਲ, ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈਂ?" ਤਾਂ ਅਾਫ਼ਤਾਬ(ਸੂਰਜ਼) ਨੇ ਬੇਨਤੀ ਕੀਤੀ- "ਐ ਖ਼ੁਦਾ ! ਮੈਂ ਤਾਂ ਅੱਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ। ਜਿਸ ਨੂੰ ਮੈਂ ਵੇਖਿਆ ਹੀ ਨਹੀਂ, ਮੈਂ ੳੁਸ ਨਾਲ ਵੈਰ ਕਿਵੇਂ ਕਮਾ ਸਕਦਾ, ੲਿਹ ਗੱਲ ਵੱਖਰੀ ਹੈ, ਕਿ ਧਰਤੀ ਦਾ ੲਿਕ ਹਿਸਾ ਸੂਰਜ਼ ਦੇ ੳੁਲੇ(back)ਹੋਣ ਨਾਲ ਅੰਧੇਰਾ ਹੋ ਜਾਦਾਂ, ਦਿਨ ਛੁਪ ਜਾਦਾਂ, ਪਰ ੲਿਸਦਾ ਮ...

ਪਰਮਾਤਮਾ ਨੇ ਮਨੁੱਖ ਦੇ ਗਿਆਨ ...

ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ । ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ । ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ । ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ । ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ । ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ... ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਹੌ, ਸੰਗਤ ਬਣਾ ਰਹੀ ਹੈ । ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ । ਹਾਲਾਂਕਿ ਭਿੰਡੀ ਦੇ ਪਿੱਛੇ ਜਾਨ ਦਿੰਦੇ ਸਨ, ਕਿ ਭਿੰਡੀ ਹੌਵੇ । ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ । ਗਿਆਨ ਇੰਦਰਿਆ ਦਾ ਕੌਈ ਵੀ ਰਸ ਲੈ ਲਵੌ..ਉਸ ਰਸ ਦਾ ਵਾਰ ਵਾਰ ਸੇਵਨ ਕਰਨ ਨਾਲ ਉਸਦਾ ਰਸ ਘਟੇਗਾ । ਚਲੌ ਕੌਈ ਪਿਕਚਰ ਨੂੰ ਲੈ ਲਵੌ । ਸਵੇਰੇ ਦੇਖੌ..ਸ਼ਾਮੀ ਵੇਖੌ..ਫਿਰ ਸਵੇਰੇ ਦੇਖੌ..ਸ਼ਾਮੀ ਵੇਖੌ । ਫਿਰ ਵੇਖਣ ਨੂੰ ਜੀਅ ਨਹੀ ਕਰੇਗਾ । ਕੌਈ ਸੰਗੀਤ ਦੀ ਧੁਨ ਲੈ ਲਵੌ..ਸਵੇਰੇ ਸੁਣੌ..ਸਾਮੀ ਸੁਣੇ..ਫਿਰ ਸਵੇਰੇ ਸਵੇਰੇ ਸੁਣੌ..ਸਾਮ...

ਕੱਚਾ ਫਲ ਕੌੜਾ ਤੇ ਬੇ-ਸੁਆਦੀ ...

ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ। ਪੁੁਖ਼ਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ, ਜਿਨਾੑਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ। ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ। ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :- "ਨਾਨਕ ਕਚੜਿਆਂ ਸਿਉ ਤੋੜਿ ਢੂਢਿ ਸਜਣ ਸੰਤ ਪੱਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥" {ਸਲੋਕ ਡਖਣੇ ਮ: ੫, ਪੰਨਾ ੧੧੦੨} ਅਕਸਰ ਕੱਚੇ ਵੈਰਾਗੀ ਪ੍ਭੂ-ਮਾਰਗ ਤੋਂ ਥਿੜਕ ਜਾਂਦੇ ਹਨ :- "ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨ ਕਾਰਿ ਨ ਆਈ॥" {ਸਲੋਕ ਮ: ੫, ਪੰਨਾ ੧੪੨੪} ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ, ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜ...

ਕਹਤ ਕਬੀਰ ਸੁਨਹੁ ਮਨ ...

ਕਹਤ ਕਬੀਰ ਸੁਨਹੁ ਮਨ ਮੇਰੇ ।। ਇਹੀ ਹਵਾਲ ਹੌਹਿਗੇ ਤੇਰੇ ।। (ਅੰਗ 330) ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ...ਤਾਂ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ..ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ.. ਪਰ ਜਿਸ ਰਹੱਸ ਦੀ ਗੱਲ ਕਬੀਰ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਕਬੀਰ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ । ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਕਬੀਰ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱ...

ਮਾਨਾ ਕਿ ਇਸ ਜ਼ਮੀਨ ਕੋ ਨਾ ...

' "ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਿਧਰ ਸੇ ਹਮ।" ਇਹ ਠੀਕ ਹੈ ਕਿ ਮੈਂ ਸੰਸਾਰ ਨੂੰ ਗੁਲਿਸਤਾਨ ਨਹੀਂ ਬਣਾ ਸਕਿਆ, ਚਮਨ ਨਹੀਂ ਬਣਾ ਸਕਿਆ, ਪਰ ਕੰਡੇ ਤਾਂ ਜ਼ਰੂਰ ਹੂੰਜੇ ਨੇ, ਰੋੜਿਆਂ ਨੂੰ ਤਾਂ ਜਰੂਰ ਇਕ ਪਾਸੇ ਕੀਤਾ ਹੈ। ਬੇਸ਼ਤਰ ਅਵਤਾਰੀ ਪੁਰਸ਼ਾਂ ਦਾ ਸਮਾਂ ਬਸ ਕੰਡੇ ਚੁਣਨ ਅਤੇ ਰੋੜੇ ਇਕ ਪਾਸੇ ਕਰਨ ਵਿਚ ਲੰਘ ਜਾਂਦਾ ਰਿਹਾ ਹੈ। ਚਮਨ ਗੁਲਸਿਤਾਂ ਬਣਾਉਣ ਲਈ ਉਨਾੑਂ ਪਾਸ ਸਮਾਂ ਹੀ ਨਹੀਂ ਬਚਿਆ। ਇਹੀ ਕਾਰਨ ਹੈ ਕਿ ਸੰਸਾਰ ਵਿਚ ਇਤਨੇ ਅਵਤਾਰੀ ਪੁਰਸ਼ ਆਉਣ ਦੇ ਬਾਵਜੂਦ ਕੰਡੇ ਬਹੁਤ ਜ਼ਿਆਦਾ ਨੇ, ਰੋੜੇ ਹੀ ਰੋੜੇ ਨੇ। ਇਸ ਵਾਸਤੇ ਇਕ ਹੋਰ ਸ਼ਾਇਰ ਨੂੰ ਕਹਿਣਾ ਪਿਆ : "ਹਜ਼ਾਰੋਂ ਖ਼ਿਜ਼ਰ ਪੈਦਾ ਕਰ ਚੁਕੀ ਹੈ ਨਸਲ ਆਦਮ ਕੀ, ਯੇਹ ਸਭ ਤਸਲੀਮ ਲੇਕਿਨ ਆਦਮੀ ਅ ਬ ਤਕ ਭਟਕਤਾ ਹੈ।" ਮੰਨਦੇ ਹਾਂ, ਇਕ ਨਹੀਂ ਹਜ਼ਾਰਾਂ ਪੈਗ਼ੰਬਰ ਆਏ ਨੇ, ਪਰ ਹੋਇਆ ਕੀ ! ਹਜ਼ਾਰਾਂ ਗੁਰੂ, ਹਜ਼ਾਰਾਂ ਅਵਤਾਰ ਹੋਏ, ਮਨੁੱਖ ਅੱਜ ਵੀ ਜ਼ਾਲਮ ਹੈ, ਮਹਾਂ ਲੋਭੀ ਹੈ, ਮਹਾਂ ਕੋ੍ਧੀ ਹੈ ਅਤੇ ਅੱਜ ਵੀ ਮਨੁੱਖ, ਮਨੁੱਖ ਨਾਲ ਨਫ਼ਰਤ ਕਰ ਰਿਹਾ ਹੈ ; ਅੱਜ ਵੀ ਵਿਤਕਰੇ ਨੇ, ਸੰਤਾਪ ਨੇ ; ਅੱਜ ਵੀ ਮਨੁੱਖਤਾ, ਮਨੁੱਖ ਦੇ ਹੱਥੋਂ ਦੁਖੀ ਹੋ ਰਹੀ ਹੈ। ਕਾਰਨ ਕੀ ਹੈ? ਭੀੜ ਭੋਗੀਆਂ ਦੀ ਹੈ, ਯੋਗੀਆਂ ਦੀ ਨਹੀਂ। ਕਿਉਂਕਿ ਭੀੜ ਭੋਗੀਆਂ ਦੀ ਹੈ ਤੋ ਫਿਰ ਬਾਹਰ ਦੀ ਤਾਕਤ ਵੀ ਭੋਗੀਆਂ ਕੋਲ ਹੈ। ਔਰ ਇਹ ਭੋਗੀ, ...

ਮਨੁੱਖੀ ਚਿਹਰੇ ਨੂੰ ਇਕ ਸਾਰ ...

ਮਨੁੱਖੀ ਚਿਹਰੇ ਨੂੰ ਇਕ ਸਾਰ ਦੇਖੀਏ ਤਾਂ ਪੈਰ ਨਹੀਂ ਦਿਖਾਈ ਦੇਣਗੇ ਔਰ ਜੇ ਪੈਰਾਂ ਨੂੰ ਤੱਕੀਏ ਤਾਂ ਫਿਰ ਚਿਹਰਾ ਦਿਖਾਈ ਨਹੀਂ ਦਿੰਦਾ। ਬਸ ਇਹ ਹੀ ਇਕ ਨਿਯਮ ਹੈ- ਗੁਣਾਂ ਨੂੰ ਦੇਖੀਏ ਤਾਂ ਅਉਗੁਣ ਦਿਖਾਈ ਨਹੀਂ ਦੇਣਗੇ ਔਰ ਜੇ ਅਉਗੁਣਾਂ ਨੂੰ ਦੇਖੀਏ, ਫਿਰ ਗੁਣ ਦਿਖਾਈ ਨਹੀਂ ਦੇਣਗੇ। ਤਾਂ ਤੇ ਫਿਰ ਚਿਹਰਾ ਹੀ ਦੇਖੀਏ ਅੌਰ ਜਦ ਹਰ ਇਕ ਦਾ ਚਿਹਰਾ ਹੀ ਦੇਖਾਂਗੇ, ਬਸ ਇਸੇ ਵਿਚ ਹੀ ਪ੍ਭੂ ਦਾ ਚਿਹਰਾ ਪ੍ਗਟ ਹੋ ਜਾਏਗਾ, ਜੀਵਨ ਧੰਨ ਧੰਨ ਹੋ ਜਾਏਗਾ। ਗਿ: ਸੰਤ ਸਿੰਘ ਜੀ ਮਸਕੀਨ

ਮੈਂ ਰੋਵੰਦੀ ਸਭੁ ਜਗੁ ਰੁਨਾ ...

ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥ {ਮ: ੧,ਪੰਨਾ ੫੫੮} ਮੈਂ ਰੋਈ ਸਾਰਾ ਜੱਗ ਰੋਂਦਾ ਹੈ ਰਿਜ਼ਕ ਦੀ ਖ਼ਾਤਰ, ਪਛੂ-ਪੰਛੀ ਤਕ ਰੋਂਦੇ ਨੇ। ਮੈਂ ਰੋਈ ਪਰਿਵਾਰ ਲਈ ; ਸਾਰਾ ਜਗਤ ਰੋਂਦਾ ਹੈ ਮੈਂ ਰੋਈ ਪੁੱਤਰਾਂ ਲਈ ਸਾਰੇ ਰੋਂਦੇ ਨੇ ; ਪਸ਼ੂ ਤਕ ਵੀ ਰੋਂਦੇ ਨੇ। ਬਾਂਦਰੀ ਦਾ ਬੱਚਾ ਮਰ ਵੀ ਜਾਏ, ਉਹ ਮਰੇ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ, ਨਹੀਂ ਛੱਡਦੀ, ਸੀਨੇ ਨਾਲ ਇਕ ਹੱਥ ਨਾਲ ਪਕੜ ਕੇ ਲਾਈ ਰੱਖਦੀ ਹੈ। ਕਈ ਵਾਰ ਮੁਰਦਾ ਬੱਚਾ ਲੀਰਾਂ ਲੀਰਾਂ ਹੋ ਜਾਂਦਾ ਹੈ, ਤਾਂ ਵੀ ਨਈ ਛੱਡਦੀ, ਇਤਨੀ ਮਮਤਾ ਹੈ। ਬੜੇ ਕੀਮਤੀ ਬੋਲ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ-- "ਹੇ ਪ੍ਭੂ ! ਵਿਛੋੜਾ ਤਾਂ ਤੇਰਾ ਵੀ ਹੈ, ਪਰ ਤੇਰੇ ਵਿਛੋੜੇ ਨੇ ਨਾ ਤਾਂ ਤੜਫਾਇਆ ਤੇ ਨਾ ਹੀ ਰੁਲਾਇਆ। ਹੰਝੂ ਹੈਨ ਮੇਰੇ ਕੋਲ, ਪਰ ਤੇਰੇ ਵਿਛੋੜੇ ਦੇ ਕਾਰਨ ਰੋ ਕੇ ਨਹੀਂ ਨਿਕਲੇ। ਮੇਰੇ ਹੰਝੂਆਂ ਦੀ ਕੋਈ ਕੀਮਤ ਨਹੀਂ ਹੈ। ਪਰਮਾਤਮਾਂ ਦੇ ਵਿਛੋੜੇ ਦੀ ਤੜਪ ਵਿਚ ਹਿਰਦਾ ਰੋਂਦਾ ਹੈ। ਪਰਮਾਤਮਾਂ ਜੋ ਕੇ ਵੱਡਮੁੱਲਾ ਹੈ, ਜਦ ਉਸ ਦੀ ਕੋਈ ਕੀਮਤ ਨਹੀਂ, ਯਕੀਨ ਜਾਣੋਂ ਉਨਾੑਂ ਹੰਝੂਆਂ ਦੀ ਵੀ ਕੋਈ ਕੀਮਤ ਨਹੀਂ ; ਇਤਨੇ ਮਹਾਨ ਨੇ ਅੈਸੇ ਹੰਝੂ, ਇਹ ਹੰਝੂ ਫਿਰ ਹੰਝੂ ਨਹੀਂ ਹੁੰਦੇ, ਇਹ ਸਾਗਰ ਦੇ ਮੋਤੀ ਹੁੰਦੇ ਨੇੇ। ਇਹ ਜੀਵਨ-ਰੂਪੀ ਸਾਧ ਦੇ ਕੀਮਤੀ ਮੋਤੀ ਨੇ। ਬਾਕੀ ਨਿਕਲੇ ਹੋਏ ਹੰਝੂ ਜੀਵਨ-ਰੂਪੀ ਸਾਗਰ ਦਾ ਜਲ ਹੈ ; ਖ...

जीवन मानुष के पास ...

जीवन मानुष के पास है। मगर जन्म और मृत्यु मानुष के पास नहीं है। जन्म और मृत्यु की घटना परमात्मा ने अपने पास रखी है। मगर जीवन की बात हमें परमात्मा ने दी है, भाई जीना तुमने किस तरह है यह पसंद तुम्हारी है। देखो गन्ने में मिठास परमात्मा ने डाल दी है। मगर यह हमारी मर्जी है हमने उसकी शक्कर बनानी है, जा हमने उसकी शराब बनानी है। यह पसंद हमारी है। अंगूरों में रस परमात्मा ने डाल दिया है। अब यह हमारी मर्जी है हमने उसका ग्लूकोज बनाना है, जा हमने उसकी शराब बनानी है। यह हम पर निर्भर करता है । अंगूर नहीं कहते कि तुम ग्लूकोज बनाओ,अंगूर नहीं कहते तुम शराब बनाओ। किस तरीके से हमने अंगूरों का इस्तेमाल करना है, यह हम पर निर्भर करता है। इसी तरह से भगवान ने हमें जिंदगी दी है यह हम पर निर्भर करता है, हमने इसे अमृत बनाना है, जा हमने इसे जहर बनाना है। यह पसंद हमारी है। एक शायर ने तो इसे बड़े बा कमाल ढंग से कहा है। वह कहता है: जो जहर हलाहल है, वह ही अमृत है नादान मालूम नहीं तुझको, अंदाज हैं पीने के अगर जिंदगी जीने का ढंग आया तो जे अमृत है, अगर जीने का ढंग नहीं आया तो यही जहर है। गुरु ...

ਤਤੀ ਤੋਇ ਨ ਪਲਵੈ ਜੇ ...

ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ॥ ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੁਰੇਇ॥੬੨॥ {ਅੰਗ ੧੩੮੧} ਬਾਬੇ ਫਰੀਦ ਨੇ ਇਥੇ ਬੜੇ ਗਜ਼ਬ ਦੀ ਤਸ਼ਬੀਹ ਦਿੱਤੀ ਹੈ, ਉਹ ਕਹਿੰਦੇ ਨੇ, ਜਿਹੜੀ ਜ਼ਮੀਨ ਸੁੱਕੀ ਪਈ ਹੈ,ਬਿਲਕੁਲ ਸੁੱਕੀ ਪਈ ਏ,ਸੋਕਾ ਪੈ ਚੁੱਕਿਆ ਹੈ,ਪਾਣੀ ਦੇ ਕੇ,ਬਰਖਾ ਜ਼ੋਰ ਦੀ ਹੋ ਜਾਏ,ਉਸ ਜ਼ਮੀਨ ਨੂੰ ਕਾਬਲੇ-ਕਾਸ਼ਤ ਬਣਾਇਆ ਜਾ ਸਕਦਾ ਹੈ।। ਉਹ ਹਰੀ ਭਰੀ ਹੋ ਸਕਦੀ ਹੈ। ਪਰ ਜਿਹੜੀ ਖੇਤੀ ਪਾਣੀ ਦੀ ਹੀ ਮਾਰੀ ਹੋਵੇ,ਉਸ ਨੂੰ ਕਿਸ ਤਰਾੑਂ ਠੀਕ ਕਰੋਗੇ? ਆਪਨੂੰ ਪਤਾ ਹੈ ਪਾਣੀ ਜ਼ਮੀਨ ਨੂੰ ਜ਼ਿੰਦਗੀ ਦਿੰਦਾ ਹੈ,ਪਾਣੀ ਜ਼ਮੀਨ ਨੂੰ ਮਾਰ ਵੀ ਦਿੰਦਾ ਹੈ,ਪਾਣੀ ਵਿਚ ਮੌਤ ਵੀ ਛੁਪੀ ਪਈ ਹੈ : "ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥" {ਅੰਗ ੪੭੨} ਪਰ ਇਹ ਪਾਣੀ ਹੜੑਾਂ ਦੇ ਰੂਪ ਵਿਚ ਆ ਜਾਵੇ ਤਾਂ ਪਿੰਡਾਂ ਦੇ ਪਿੰਡ ਤਬਾਹ ਹੋ ਜਾਂਦੇ ਨੇ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ। ਪਾਣੀ ਜਗਤ ਦਾ ਜੀਵਨ ਹੈ,ਪਾਣੀ ਜਗਤ ਦੀ ਮੌਤ ਵੀ ਬਣ ਸਕਦਾ ਹੈ,ਐਸਾ ਹੈ। ਪਾਣੀ ਨਾਲ ਜ਼ਮੀਨ ਹਰੀ ਭਰੀ ਹੁੰਦੀ ਹੈ,ਪਾਣੀ ਨਾਲ ਜ਼ਮੀਨ ਮਰ ਵੀ ਜਾਂਦੀ ਹੈ। ਬਹੁਤ ਸਾਰੀਆਂ ਖੇਤੀਆਂ ਨੇ ਜੋ ਪਾਣੀ ਨਾਲ ਮਰੀਆਂ ਹੋਈਆਂ ਨੇ,ਸੇਮ ਲੱਗ ਜਾਂਦਾ ਹੈ। ਪਾਣੀ ਮਾਰ ਜਾਂਦਾ ਹੈ। ਖਿਮਾ ਕਰਨੀ ,ਗਿਆਨ ਨਵੀਂ ਜਿੰਦਗੀ ਦਿੰਦਾ ਹੈ,ਪਰ ਕਈ ਬੰਦਿਆਂ ਨੂੰ ਗਿਆਨ ਹੀ ਮਾਰ ਜਾਂਦਾ ਹੈ। ਗੁਰਦੁਆਰੇ ਤੋਂ ਨਵੀਂ ਜ਼ਿੰਦਗੀ ਮਿਲ...

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ...

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ {ਮ: ੨, ਪੰਨਾ ੬੫੩} ਦੂਜੇ ਗੁਰੂ ਨਾਨਕ ਜੀ ਦੇ ਬੋਲ,ਸਤਿਗੁਰੂ ਕਹਿ ਰਹੇ ਨੇ ਕਿ ਇਕ ਸਚਾਈ ਮੇਰੇ ਕੋਲੋਂ ਸੁਣ ਲਉ। ਮਨੁੱਖ ਜਿੱਥੇ ਬੈਠਾ ਹੈ,ਉੁਥੇ ਉਸ ਦਾ ਰਿਜ਼ਕ ਨਹੀਂ,ਰਿਜ਼ਕ ਲੱਭਣਾ ਪੈਣਾ ਹੈ। ਜਿਥੇ ਰਿਜ਼ਕ ਪਿਆ ਹੈ,ਇਹ ਰਿਜ਼ਕ ਉਸ ਨੂੰ ਖਿੱਚ ਕੇ ਉਥੇ ਲੈ ਜਾਏਗਾ। ਲੱਭਦਾ-ਲੱਭਦਾ ਉਥੇ ਹੀ ਚਲਾ ਜਾਏਗਾ,ਕਿੱਥੇ?ਜਿੱਥੇ ਇਸ ਦਾ ਰਿਜ਼ਕ ਹੈ। ਬਹੁਤ ਪੁਰਾਣੀ ਗੱਲ ਹੈ,ਅੰਦਾਜਨ ਕੋਈ ਚਾਲੀੑ ਸਾਲ ਪੁਰਾਣੀ,ਸੰਨ ੧੯੬੨-੬੩ ਦੀ ਹੋਵੇਗੀ। ਮੈਂ ਸਵੇਰੇ-ਸਵੇਰੇ ਟਰੇਨ ਤੋਂ ਉਤਰਿਆ,ਅਾਸਨਸੋਲ ਤੋਂ ਆਇਆ ਸਾਂ। ਫਿਰ ਨਹਾ ਧੋ ਕੇ ਜਿਉਂ ਹੀ ਮੱਥਾ ਟੇਕਣ ਗੁ: ਸੀਸ ਗੰਜ ਸਾਹਿਬ ਵਿਖੇ ਪੁਹੰਚਿਅਾ,ਗਿਆਨੀ ਮਾਨ ਸਿੰਘ ਜੀ ਝੋਰ,ਅਨੁਭਵੀ ਅਰਥ ਕਰਨ ਵਾਲੇ,ਗੁਰਬਾਣੀ ਦੀ ਬੜੀ ਗਹਿਰਾਈ ਵਿਚ ਜਾਣ ਵਾਲੇ,ਗੁਰਦੁਆਰਾ ਸੀਸ ਗੰਜ਼ ਸਾਹਿਬ ਵਿਖੇ ਕਥਾ ਕਰ ਰਹੇ ਸਨ। ਭਾਵੇਂ ਮੈਂ ਅਲਵਰ ਲਈ ਚਾਲੇ ਪਾਉਣੇ ਸਨ,ਪਰ ਮੈਂ ਰੁਕ ਗਿਆ ਤੇ ਬੈਠ ਗਿਆ। ਉਦੋਂ ਉਹ ੮੪ ਕੁ ਸਾਲ ਦੇ ਸਨ,ਮੇਰੀ ਚੜੑਦੀ ਜੁਆਨੀ ਸੀ। ਮੈਂ ਕਿਹਾ ਕਿ ਬਜ਼ੁਰਗ ਨੇ,ਵਿਦਵਾਨ ਨੇ,ਇਨਾੑਂ ਦੀ ਕਥਾ ਸੁਣੀਏ। ਉਹ ਸਨਾਤਨ ਧਰਮ ਦਾ ਇਕ ਮਿਥਿਹਾਸ ਸੁਣਾ ਰਹੇ ਸਨ,ਬਈ ਬ੍ਰਰਮੇ ਨੇ ਸੰਸਾਰ ਬਣਾਇਆ,ਵਿਸ਼ਨੂੰ ਪਾਲਣਾ ਕਰ ਰਿਹਾ ਹੈ,ਸ਼ਿਵ ਜੀ ਪ੍ਲੈ ਕਰ ਰਿਹਾ ਹੈ। ਵਿਸ਼ਨੂੰ ਦੀ ਗਾਥਾ ਉਹ ਬੜੇ ਸੋਹਣੇ ਢੰਗ ਨਾਲ ਸੁਣਾ ਰਹੇ ਸਨ। ਇਸ ਮਿਥਿਹਾਸ ਨੂੰ ਪੇਸ਼ ਕਰਨ ਦਾ...

ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ...

ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਜੋ ਮਿਲਦਾ ਸੀ,ਸਭ ਦਾਨ ਕਰ ਦੇਂਦਾ ਸੀ। ਸਾਨੂੰ ਤਾਂ ਗੁਰੂ ਸਾਹਿਬ ਨੇ ਦਸਵੰਧ ਕੱਢਣ ਨੂੰ ਕਿਹਾ ਹੈ,ਪਰ ਉਹ ਤਾਂ ਨੌਂ ਹਿੱਸੇ ਦਾਨ ਕਰ ਦੇਂਦਾ ਸੀ ਤੇ ਇਕ ਹਿੱਸਾ ਅਾਪਣੀ ਉਪਜੀਵਕਾ ਲਈ ਵਰਤਦਾ ਸੀ। ਇਤਨਾ ਵੱਡਾ ਦਾਨੀ ਸੁਭਾਅ ਦਾ ਸੀ।ਅਕਸਰ ਲੋੜਵੰਦ ਉਸਦੇ ਦਰਵਾਜ਼ੇ 'ਤੇ ਖੜੇ ਹੀ ਰਹਿੰਦੇ ਸਨ ਤੇ ਇਹ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਮੋੜਦਾ। ਇਹ ਜਦੋਂ ਕਿਸੇ ਨੂੰ ਕੁਝ ਦੇਣ ਲੱਗਦਾ ਸੀ ਤਾਂ ਆਪਣੀਆਂ ਅੱਖਾਂ ਥੱਲੇ ਕਰ ਲੈਂਦਾ ਸੀ। ਕਿਸੇ ਨੇ ਪੁੱਛ ਲਿਆ ਕਿ ਕਵੀ ਜੀ ਦੇਣ ਵਾਲੇ ਦਾ ਹੱਥ ਤਾਂ ਉੱਤੇ ਹੁੰਦਾ ਹੈ,ਨਜ਼ਰਾਂ ਉੱਤੇ ਹੁੰਦੀਆਂ ਹਨ,ਪਰ ਤੁਸੀ ਆਪਣੀਆਂ ਨਜ਼ਰਾਂ ਥੱਲੇ ਕਿਉਂ ਕਰ ਲੈਂਦੇ ਹੈਂ? ਅੱਗੋਂ ਕਵੀ ਜੀ ਨੇ ਕਿਹਾ, "ਸਾਂਈ ਸਭ ਕੋ ਦੇਤ ਹੈ,ਪੇਖਤ ਹੈ ਦਿਨ ਰੈਨ। ਲੋਗ ਨਾਮੁ ਮੇਰੋ ਲਹੈਂ, ਯਾਤੇ ਨੀਚੇ ਨੈਣ।" "ਦੇਣ ਵਾਲਾ ਤਾਂ ਪ੍ਭੂ ਹੈ,, ਤੇ ਲੋਕ ਮੇਰਾ ਨਾਮ ਲੈ ਦਿੰਦੇ ਹਨ ਤਾਂ ਸ਼ਰਮ ਨਾਲ ਮੇਰਾ ਸਿਰ,ਮੇਰੀਆਂ ਨਜ਼ਰਾਂ ਝੁੱਕ ਜਾਂਦੀਆਂ ਹਨ : ਗੁਰੂ ਸਾਹਿਬ ਮੇਹਰ ਕਰਨ,ਅਸੀਂ ਕਥਾ ਕੀਰਤਨ,ਸੇਵਾ,ਪਾਠ ਤੇ ਦਾਨ ਤਾਂ ਕਰੀਏ ਪਰ ਨੀਅਤ ਸਾਫ਼ ਨਾਲ। ਫਿਰ ਕੀਤਾ ਹੋਇਆ ਕੀਰਤਨ-ਕਥਾ,ਸੇਵਾ,ਦਾਨ ਸਭ ਕੁਝ ਫਲੀ ਭੂਤ ਹੋਵੇਗਾ। ਗਿਆਨੀ ਸੰਤ ਸਿੰਘ ਜੀ ਮਸਕੀਨ

ਰਾਮ ਜਪਉ ਜੀਅ ਐਸੇ ਐਸੇ ...

ਪਰਮਾਤਮਾ ਦੀ ਪ੍ਰਾਪਤੀ 80 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪਰਮਾਤਮਾ ਦੀ ਪ੍ਰਾਪਤੀ 5 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪੂਰਨ ਪੁਰਖ ਮਨੁੱਖ 80 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਪੂਰਨ ਪੁਰਖ ਮਨੁੱਖ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਮੁਖਤਸਰ ਮੈਂ ਅਰਜ਼ ਕਰਾਂ ਸਾਢੇ ਪੰਜ ਸਾਲ ਦੀ ਦੀ ਉਮਰ ਗੁਰੂ ਹਰਕ੍ਰਿਸਨ ਜੀ ਮਹਿਰਾਜ ਸਿੰਘਾਸਨ ਤੇ ਬੈਠੇ । ਸਾਢੇ ਸੱਤ ਸਾਲ ਦੀ ਆਯੂ ਰੁਖਸਤ ਹੌ ਗਏ । ਬਚਪਨ ਦੀ ਛਾਪ ਛੌੜ ਗਏ । ਇੱਥੇ ਉਮਰ ਦੀ ਗੱਲ ਨਹੀ..ਇੱਥੇ ਕਾਇਆ ਦੀ ਗੱਲ ਨਹੀ । ਜੌਤ ਦੀ ਗੱਲ ਹੈ । ਫਿਲਸਫੇ ਦੀ ਗੱਲ ਹੈ । ਇਹ ਇੱਕ ਖਿਆਲ ਦੇ ਗਏ ਤਾਂ ਕਿ ਅਸੀ ਕਿੱਧਰੇ ਇਹ ਨਾ ਸੌਚੀਏ ਬੱਚਿਆ ਦੇ ਦਿਨ ਤਾਂ ਖੇਡਣ ਦੇ ਨੇ ਖੇਡਣ ਪਰ ਕਮ ਸੇ ਕਮ ਖੇਡਣ ਵਿੱਚੌ 10 ਮਿੰਟ ਤੇ ਕੱਢੌ..ਵਾਹਿਗੁਰੂ ਮੰਤਰ ਦਾ ਜਪ ਕਰਣ..10 ਮਿੰਟ ਤੇ ਕੱਢੌ । ਜਿਸ ਘਰ ਵਿੱਚ ਮਾਸੂਮ ਬੱਚੇ ਸੂਰਜ ਨਿਕਲਣ ਤੌ ਪਹਿਲੇ ਉਠ ਬੈਠਦੇ ਨੇ..ਔਰ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਧੰਨ ਗੁਰੂ ਹਰਕ੍ਰਿਸਨ ਜੀ ਮਹਿਰਾਜ ਦੀਆ ਬਰਕਤਾਂ ਉਸ ਘਰ ਵਿੱਚ ਹੁੰਦੀਆ ਨੇ .. ਉਸ ਘਰ ਵਿੱਚ ਮਾਨੌ ਧਰੂ ਬੈਠਾ..ਉਸ ਘਰ ਵਿੱਚ ਮਾਨੌ ਪ੍ਰਹਿਲਾਦ ਬੈਠਾ । ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ (ਅੰਗ 337) ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਕਿਸੇ ਮਨੁੱਖ ਦੀਆਂ ਪੁਰਾਣੀਆਂ ...

ਮਹੁੰਮਦ ਸਾਅਬ ਕਹਿੰਦੇ ਹਨ ,,,,, ਕਿਸੇ ਮਨੁੱਖ ਦੀਆਂ ਪੁਰਾਣੀਆਂ ਗਲਤੀਆਂ ਨੂੰ ਬਾਰ-ਬਾਰ ਦੁਹਰਾ ਕੇ , ਉਸਨੂੰ ਜ਼ਲੀਲ ਨਹੀਂ ਕਰਨਾ ਚਾਹੀਦਾ ਹੈ ,, ਅਤੇ ,, ਜੋ ਉਹ ਹੁਣ ਤਿਆਗ ਵੀ ਚੁੱਕਿਆ ਹੋਵੇ ,, ਜਿਸ ਨੂੰ ਉਹ ਆਪਣੀ ਗਲਤੀ ਮੰਨ ਵੀ ਚੁੱਕਿਆ ਹੋਵੇ ,, ਤੇ ਆਪਣੀ ਗਲਤੀ ਦੇ ਪਛਤਾਵੇ ਵਿਚੋਂ ਵੀ ਲੰਘਿਆ ਹੋਵੇ ,,,,,,,

ਬਿਨਾ ਸੰਤੋਖ ਨਹੀ ਕੋਊ ਰਾਜੈ ...

ਸੰਤੁਸ਼ਟ ਮਨੁੱਖ, ਹਰ ਥਾਂ ਤੇ ਅਨੰਦੁ ਚ ਹੈ ,, ਅਸੰਤੁਸ਼ਟ ਮਨੁੱਖ, ਹਰ ਥਾਂ ਤੇ ਦੁਖੀ ਹੈ ,, ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾਂ ਦਿੰਦੀ ਹੈ ,, ਕੋਈ ਧੰਨ ਦੌਲਤ ਮਨੁੱਖ ਨੂੰ ਰਜੇਵਾਂ ਨਹੀਂ ਦਿੰਦੀ ,, ਬਿਨਾ ਸੰਤੋਖ ਨਹੀ ਕੋਊ ਰਾਜੈ ॥ :- ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ ,, ਗੁਰੂ ਗ੍ਰੰਥ ਸਾਹਿਬ - ਅੰਗ ੨੭੯

ਸੰਸਾਰੀ ਸੁੱਖਾਂ ਤੋਂ ਪ੍ਰਭਾਵਿਤ ...

ਸੰਸਾਰੀ ਸੁੱਖਾਂ ਤੋਂ ਪ੍ਰਭਾਵਿਤ ਹੋ ਜਾਂਦਾ ,, ਖੁਸ਼ ਹੋ ਜਾਂਦਾ , ਆਲਸੀ ਹੋ ਜਾਂਦਾ ਦਲਿੱਦਰੀ ਹੋ ਜਾਂਦਾ ,, ਸੰਸਾਰੀ ਦੁੱਖਾਂ ਤੋਂ ਪ੍ਰਭਾਵਿਤ ਹੋ ਜਾਂਦਾ ,, ਦੁਖੀ ਹੋ ਜਾਂਦਾ ,, ਬੇਹਾਲ ਹੋ ਜਾਂਦਾ ,, ਨਿਢਾਲ ਹੋ ਜਾਂਦਾ ,, ਪਰ ਸੰਤ ,, ਇਹਨਾਂ ਦੋਹਾਂ ਹਾਲਤਾਂ ਉੱਪਰ ਹੋ ਜਾਂਦਾ ,,,,, ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਗ੍ਰੰਥ ਸਾਹਿਬ - ਅੰਗ ੬੩੩

ਸਾਰੋ ਦਿਨਸੁ ਮਜੂਰੀ ਕਰੈ ...

ਮਨੁੱਖ ''ਧਨ'' ਦੀ ਖਾਤਰ ਸਾਰਾ ਦਿਨ ਭੱਜ-ਦੌੜ ਕੇ ਮਿਹਨਤ ਕਰ ਸਕਦਾ ,,,,, ਪਰ ,, ਪ੍ਰਮਾਤਮਾ ਦੀ ਖਾਤਰ ਸਮੇਂ ਦਾ ਦਸਵੰਧ ਵੀ ਨਹੀਂ ਕੱਢ ਸਕਦਾ ,,,,, ਮਨੁੱਖ "ਧਨ" ਦੀ ਖਾਤਰ ਸਾਰੀ-ਸਾਰੀ ਰਾਤ ਵੀ ਜਾਗ ਸਕਦਾ ਹੈ ,,,,, ਪਰ ,, ਮਨੁੱਖ "ਧਰਮ" ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਵੀ ਨਹੀਂ ਜਾਗ ਸਕਦਾ ,,,, ਸਾਰੋ ਦਿਨਸੁ ਮਜੂਰੀ ਕਰੈ ॥ ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ ਮਨੁੱਖ ਸਾਰਾ ਦਿਨ ( ਮਾਇਆ ਦੀ ਖਾਤਰ ) ਮਿਹਨਤ ਮਜਦੂਰੀ ਕਰ ਸਕਦਾ ਹੈ ,, ਪਰ ,, ਜਦੋਂ ਪ੍ਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾਂ , ਉਦੋਂ ਇਉਂ ਹੁੰਦਾ ਜਿਵੇਂ ਸਿਰ ਉੱਤੇ ਬਿਜਲੀ ਪੈ ਜਾਂਦੀ ਹੈ ,, ਗੁਰੂ ਗ੍ਰੰਥ ਸਾਹਿਬ

ਸਮ ਦ੍ਰਿਸ਼ਟੀ / ਬ੍ਰਹਮ ਦ੍ਰਿਸ਼ਟੀ ...

ਸਮ ਦ੍ਰਿਸ਼ਟੀ / ਬ੍ਰਹਮ ਦ੍ਰਿਸ਼ਟੀ ,,,,,, ਉਸਕੇ ਹੀ ਨੂਰ ਸੇ, ਝਲਕੇ ਹੈਂ ਸਭ ਮੇਂ ਨੂਰ ,,,,, ਸ਼ਮਾਂ ਹਰਮ ਹੋ ਯਾ, ਦੀਯਾ ਸੋਮਨਾਥ ਕਾ ,,,,, ਭਾਵੇਂ ਮੱਕੇ-ਮਦੀਨੇ ਦਾ ਚਿਰਾਗ ਹੋਵੇ , ਭਾਵੇਂ ਸੋਮਨਾਥ ਦੇ ਮੰਦਿਰ ਦਾ ਦੀਵਾ ਹੋਵੇ ,, ਰੌਸ਼ਨੀ ਤਾਂ ਦੋਹਾਂ ਵਿੱਚ ਇੱਕੋ ਜਿਹੀ ਹੀ ਹੁੰਦੀ ਹੈ ,,,,, ( ਫਿਰ ਇਹ ਕੁਫਰ ਅਤੇ ਦੀਨ ਦਾ ਝਗੜਾ ਕੀ ਹੈ ,, ?) ,,,,,,, ___________________________ ਜਨਾਬ ਹਾਲੀ ___ __

ਵਿਸ਼ਾਲ ਹਿਰਦੇ ਦਾ ਮਾਲਕ ...

ਵਿਸ਼ਾਲ ਹਿਰਦੇ ਦਾ ਮਾਲਕ ਕਹਿੰਦਾ ਹੈ ,,,, ਮੈਂ ਆਪਣੇ ਘਰ ਵਿੱਚ ਹਾਂ ,, ਮੈਂ ਸਿਰਫ ਆਪਣੇ ਘਰ ਵਿੱਚ ਹੀ ਨਹੀਂ ਹਾਂ, ਮੈਂ ਤਾਂ ਆਪਣੇ ਸ਼ਹਿਰ ਦੇ ਵਿਚ ਹਾਂ ,,,,, ਮੈਂ ਸਿਰਫ ਆਪਣੇ ਸ਼ਹਿਰ ਵਿੱਚ ਹੀ ਨਹੀਂ, ਮੈਂ ਤਾਂ ਆਪਣੇ ਸੂਬੇ ਦੇ ਵਿੱਚ ਹਾਂ ,,,,,, ਮੈਂ ਸਿਰਫ ਸੂਬੇ ਵਿੱਚ ਹੀ ਨਹੀਂ, ਮੈਂ ਤਾਂ ਆਪਣੇ ਮੁਲਕ ਦੇ ਵਿੱਚ ਹਾਂ ,,,,, ਮੈਂ ਸਿਰਫ ਮੁਲਕ ਵਿੱਚ ਹੀ ਨਹੀਂ, ਮੈਂ ਤਾਂ ਸੰਸਾਰ ਵਿੱਚ ਹਾਂ ,,,,, ਫਿਰ ਅਗੋਂ ਹੋਰ ਹਿਰਦਾ ਵਿਸ਼ਾਲ ਹੁੰਦਾ ਹੈ ,,,ਅਤੇ ਕਹਿੰਦਾ ਹੈ ,, " ਮੈਂ ਸੰਸਾਰ ਵਿੱਚ ਹੀ ਨਹੀ, ਮੈਂ ਤਾਂ ਕਰਤਾਰ ਵਿੱਚ ਬੈਠਾਂ ਹਾਂ ,ਪਰਮਾਤਮਾ ਵਿੱਚ ਬੈਠਾਂ ਹਾਂ ",,,,, ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥ ਗੁਰੂ ਗ੍ਰੰਥ ਸਾਹਿਬ - ਅੰਗ ੪੩੮

ਪ੍ਰਮਾਤਮਾ ਆਪ ਨਿਰਮਲ ਹੈ ...

ਪ੍ਰਮਾਤਮਾ ਆਪ ਨਿਰਮਲ ਹੈ ,, ਪ੍ਰਮਾਤਮਾ ਦਾ ਭੈਅ ਵੀ ਨਿਰਮਲ ਹੈ ,, ਜਗਤ ਮੈਲਾ ਹੈ ,, ਜਗਤ ਦਾ ਭੈਅ ਵੀ ਮੈਲਾ ਹੈ ,, ਜਗਤ ਦਾ ਭੈਅ ਜਿਸ ਦੇ ਅੰਦਰ ਹੈ ,, ਉਹ ਨਿਰਮਲ ਨਹੀਂ ਹੋ ਸਕਦਾ ,, ਪ੍ਰਮਾਤਮਾ ਦਾ ਭੈਅ ਜਿਸ ਦੇ ਅੰਦਰ ਹੈ ,, ਉਹ ਮੈਲਾ ਨਹੀਂ ਹੋ ਸਕਦਾ ,, ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੭੭੪

ਸਿੱਖ ਅਤੇ ਸਿੰਘ ...

imageurl@https://blogger.googleusercontent.com/img/b/R29vZ2xl/AVvXsEgJT4C7bneyBgNhQQ31ZKRX5qbjnbfJSQXquvFp379OQtSQoY9J0TQ6VrjZSPF7srgm5obwIt7U0UHsNTnX4J8bm8T7LiZLpY3vt6h4LAejUHjDr5F8J6zsuxMihlYjls0s7ywecqbiHJIZ/s1600/FB_IMG_1516533243018.jpgਸਾਡੇ ਦੋ ਨਾਮ ਹਨ = ਸਿੱਖ ਅਤੇ ਸਿੰਘ ਅਤੇ ਅਸੀਂ ਦੁਨੀਆਂ ਵਿੱਚ ਦੋ ਨਾਵਾਂ ਨਾਲ ਜਾਣੇ ਜਾਂਦੇ ਹਾਂ ,, ਸਿੱਖ ਅਤੇ ਸਿੰਘ ,,,,, ਸਿੱਖ, ਨਾਮ ਨੌੰ ਪਾਤਸ਼ਾਹੀਆਂ ਨੇ ਦਿੱਤਾ ਹੈ ,, ਸਿੰਘ , ਨਾਮ ਦਸਮੇ ਪਾਤਸ਼ਾਹ ਨੇ ਦਿੱਤਾ ਹੈ ,, ਜੋ ਕਿ ਸਿੱਖ ਦਾ ਤਖੱਲੁਸ, ਉਪ ਨਾਮ ਹੈ ,, ਸਿੱਖ ਸਾਡਾ ਨਾਮ ਹੈ ,, ਸਿੰਘ ਸਾਡਾ ਤਖੱਲੁਸ, ਉਪ ਨਾਮ ਹੈ ,,,,, ਸਿੱਖ ਹੋਣਾ = ਸਾਡਾ ਸੰਤ ਹੋਣਾ ਹੈ ,, ਸੰਤ ਦਾ ਗੁਰੂ ਪੀਰ ਗੁਰਬਾਣੀ ਹੈ ,, ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸ਼ਕਾਰ ਕਰਦਾ ਹੈ ,,,,, ਸਿੰਘ ਹੋਣਾ = ਸਾਡਾ ਸਿਪਾਹੀ ਹੋਣਾ ਹੈ ,, ਸਿਪਾਹੀ ਦਾ ਗੁਰੂ ਪੀਰ ਸ਼ਸਤਰ ਹੈ ,, ਤੇ ਉਹ ਸ਼ਸਤਰ ਨੂੰ ਨਮਸ਼ਕਾਰ ਕਰਦਾ ਹੈ ,,,,, ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥ :-- ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ, ( ਛਵੀ ) ਤੀਰ, ਸੈਫ਼, ਸਰੋਹੀ ਅਤੇ ਸੈਹਥੀ ( ਬਰਛੀ ) ( ਆਦਿਕ ) ਇਹ ( ਸ਼ਸਤ੍ਰ ) ਮੇਰੇ ਪੀਰ ( ਅਥਵਾ ਗੁਰੂ ) ਹਨ ॥੩॥ ਸ੍ਰੀ ਦਸਮ ਗ੍ਰੰਥ ਸਾਹਿਬ

ਮਿੱਤਰ ਦੇ ਕਹਿਣ ਤੇ ਸ਼ਰਾਬ ਪੀ ਲਈ ...

ਮਿੱਤਰ ਦੇ ਕਹਿਣ ਤੇ ਸ਼ਰਾਬ ਪੀ ਲਈ, ਮਿੱਤਰ ਦੀ ਸੁਣ ਲਈ, ਸੁਣਕੇ ਮੰਨ ਵੀ ਲਈ, ਗੁਰੂ ਦੇ ਕਹਿਣ ਤੇ ਅੰਮ੍ਰਿਤ ਵੀ ਨਹੀਂ ਛਕਿਆ, ਅਜੇ ਗੁਰੂ ਦੀ ਸੁਣੀ ਵੀ ਨਹੀਂ, ਮੰਨਣਾ ਬਹੁਤ ਦੁਰ ਦੀ ਗੱਲ ਹੈ ।. ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਜਦ ਮਨੁੱਖ ਹਰੀ ਨਾਮ ...

ਜਦ ਮਨੁੱਖ ਹਰੀ ਨਾਮ ਦੇ ਤੀਰ ਚਲਾਉਦਾਂ ਹੈ | ਪੰਜੇ ਦੇ ਪੰਜੇ ਸ਼ੱਤਰੂ (ਕਾਮ, ਕਰੋਧ , ਲੋਭ, ਮੋਹ, ਅਹੰਕਾਰ)ਨਾਸ ਹੋ ਜਾਂਦੇ ਨੇ | ਅਸੀਂ ਸੰਸਾਰੀ ਉਸਨੂੰ ਕਹਿੰਦੇ ਹਾਂ ਜਿਸਨੂੰ ਇਨਾਂ ਪੰਜਾਂ ਨੇ ਜਿੱਤ ਲਿਆ ਹੈ | ਅਸੀਂ ਭਗਤ ਤੇ ਸੰਤ ਉਸਨੂੰ ਆਖ ਸਕਦੇ ਹਾਂ | ਜਿਸਨੇ ਇਹ ਪੰਜ ਜਿੱਤ ਲਏ ਨੇ | ਜਗਤ ਵਿਚ ਇਹ ਪੰਜ ਬਲੀ ਨੇ ਔਰ ਇਨਾਂ ਸਾਰਿਆਂ ਨੂੰ ਇਨਾਂ ਨੇ ਜਿੱਤ ਕੇ ਰੱਖਿਆ ਹੋਇਆ ਹੈ | ਕਦੇ ਕਦਾਈ ਇਕ ਅੱਧ ਸੰਤ, ਕੋਈ ਇਕ ਅੱਧ ਭਗਤ, ਇਕ ਅੱਧ ਗੁਰਮੁਖ ਇਹਨਾਂ ਪੰਜਾ ਨੂੰ ਜਿੱਤ ਲੈਦਾ ਹੈ | ਕਹਿੰਦੇ ਨੇ ਜੋ ਇਹਨਾਂ ਪੰਜਾ ਦੇ ਗੁਲਾਮ ਨੇ ,ਉਨਾਂ ਨੇ ਹਰ ਤਰਾਂ ਦੀਆਂ ਗੁਲਾਮੀਆਂ ਨੂੰ ਬਾਹਰ ਜਨਮ ਦਿੱਤਾ ਹੈ | ਉਹ ਆਪਣੇ ਬੱਚਿਆ ਨੂੰ ਵੀ ਕਿਸੇ ਪ੍ਰਕਾਰ ਦੀ ਅਜਾਦੀ ਨਹੀਂ ਦੇਣਗੇ, ਉਹ ਮਾਂ-ਬਾਪ, ਪਤੀ-ਪਤਨੀ ਨੂੰ ਕਿਸੇ ਤਰਾਂ ਦੀ ਅਜਾਦੀ ਨਹੀਂ ਦੇ ਸਕਦੇ| ਉਹ ਭਰਾਵਾ ਨੂੰ ਵੀ ਬੰਧਨ ਵਿਚ ਪਾਉਣਗੇ| ਜਿਤਨਾ ਸ਼ਕਤੀਸਾਲੀ ਮਨੁੱਖ ਹੋਵੇਗਾ ਓਹ ਦੇਸ਼ ਨੂੰ ਬੰਧਨ ਵਿਚ ਪਾਵੇਗਾ | ਔਰ ਸ਼ਕਤੀ ਵਧ ਗਈ ਤਾਂ ਸਾਰੇ ਸੰਸਾਰ ਨੂੰ ਬੰਧਨ ਵਿਚ ਪਾਉਣ ਦੀ ਕੋਸ਼ਿਸ ਕਰੇਗਾ | ਪਰ ਜਿਸਨੇ ਇਹ ਪੰਜ ਮਾਰ ਦਿੱਤੇ ਨੇ | ਇਹੋ ਜਿਹੇ ਮਨੁੱਖ ਨੇ ਸੁਤੰਤਰਤਾ ਨੂੰ ਜਨਮ ਦਿੱਤਾ ਹੈ | ਫਿਰ ਨਾ ਜਨਮ ਦਾ ਬੰਧਨ | ਨਾ ਮਰਨ ਦਾ ਬੰਧਨ | ਨਾ ਅਵਗੁਣਾ ਦਾ ਬੰਧਨ| ਫਿਰ ਅਜਾਦੀ ਹੀ ਅਜਾਦੀ ਅਨੰਦ ਹੀ ਅਨੰਦ ਖੇੜਾ ਹੀ ਖੇੜਾ ਹੁੰਦਾ ਹੈ | ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਮੈਂ ਤੇ ਦੇਖ ਕੇ ਦੰਗ ਰਹਿ ਜਾਨਾ ...

ਮੈਂ ਤੇ ਦੇਖ ਕੇ ਦੰਗ ਰਹਿ ਜਾਨਾ , ਜਦ ਕਦੀ ਕਿਸੇ ਗੁਰੁਦਵਾਰੇ ਵਿਚ ਮੈਨੂੰ ਬੁਲਾਉਂਦੇ ਨੇ, ਕਹਿੰਦੇ ਨੇ ਅਸੀਂ ਨਵਾ ਸਾਲ ਮਨਾਉਣ ਹੈ , ਤੇ ਤੁਸੀਂ ਜਰੂਰ ਆਉਣਾ | ਮੈਂ ਕਿਹਾ ਹੱਦ ਹੋ ਗਈ ਨਵਾ ਸਾਲ ਕਿਹੜੀ ਗਲ ਦਾ ਪਏ ਮਨਾਉਂਦੇ ਹੋ ? ਨਵਾ ਸਾਲ ਕੋਈ ਨਵਾ ਸਾਲ ਨਹੀ ਹੈ, ਇਹ ਤੇ ਈਸਾ ਦਾ ਜਨਮ ਦਿਨ ਹੈ | ਓਹ ਇਸ ਤਰਾਂ ਹੈ ਦੇਖੋ, ਜਿਦ ਦਿਨ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੁੰਦਾ ( ਨਵੰਬਰ ) ਉਸ ਦਿਨ ਨਾਨਕਸ਼ਾਹੀ ਸਮ੍ਵ੍ਤ ਸ਼ੁਰੂ ਹੁੰਦਾ | ਜਿਸ ਦਿਨ ਰਾਜੇ ਬਿਕਰਮਜੀਤ ਦਾ ਜਨਮ ਦਿਨ ਹੁੰਦਾ ( ਮਾਰਚ ) ਉਸ ਦਿਨ ਬਿਕ੍ਰਮੀ ਸਮ੍ਵ੍ਤ ਸ਼ੁਰੂ ਹੁੰਦਾ , ਇਸੇ ਤਰਾਂ ਹੀ ਜਿਸ ਦਿਨ ਈਸਾ ਦਾ ਜਨਮ ਦਿਨ ਹੁੰਦਾ ( 25 ਦਿਸੰਬਰ ) ਉਸ ਦਿਨ ਪਛਮੀ ਸਮ੍ਵ੍ਤ ( ਵੈਸਟਰਨ ਕੈਲੰਡਰ ) ਸ਼ੁਰੂ ਹੁੰਦਾ , ਜੋ ਕੀ ਹੁਣ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ | ਓਹ ਵੀ ਸਿਰਫ ਇਸ ਕਰਕੇ , ਕੇ ਈਸਾ ਦੇ ਜਨਮ ਦਿਨ ਤੋਂ ਲੈ ਕੇ ਅੱਜ ਤਕ ਇਤਨੇ ਸਾਲ ਹੋ ਗਏ ਹਨ , ਕੇ ਕੁਝ 5-6 ਦਿਨਾ ਦੀ ਗਿਣਤੀ ਮਿਣਤੀ ਉਪਰ ਥੱਲੇ ਹੋ ਗਈ ਹੈ |, ਜਿਸ ਕਰਕੇ ਜਨਮ ਦਿਨ 25 ਦਿਸੰਬਰ ਨੂੰ ਆਉਂਦਾ ਹੈ ਤੇ ਨਵਾ ਸਾਲ 1 ਜਨਵਰੀ ਨੂੰ ਮਨਾਉਣ ਲਗ ਪਏ ਹਨ | ਉਮੀਦ ਹੈ ਗਲ ਪਕੜ ਵਿਚ ਆਈ ਹੋਵੇਗੀ | ਜਿਸ ਦਿਨ ਵੀ ਇਹਨਾ ਦੇ ਇਸ਼ਟ ਦਾ ਜਨਮ ਦਿਨ ਹੁੰਦਾ, ਉਸ ਦਿਨ ਤੋਂ ਹੀ ਇਹਨਾ ਦੇ ਸਾਲ ਆਰੰਭ ਹੁੰਦੇ ਨੇ | ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਸਭੇ ਇਛਾ ਪੂਰੀਆ ਜਾ ਪਾਇਆ ...

ਜਦ ਪ੍ਰਮਾਤਮਾ ਮਿਲ ਜਾਂਦਾ ਹੈ , ਤਾਂ ਅੰਦਰ ਕੋਈ ਇੱਛਾ ਨਹੀਂ ਰਹਿੰਦੀ ,, ਪਰ ,, ਪ੍ਰਮਾਤਮਾ ਉਦੋਂ ਮਿਲਦਾ , ਜਦ ਅੰਦਰ ਕੋਈ ਇੱਛਾ ਨਹੀਂ ਹੁੰਦੀ ,, ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥ ਗੁਰੂ ਗ੍ਰੰਥ ਸਾਹਿਬ - ਅੰਗ ੭੪ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਜਨਨੀ ਜਾਨਤ ਸੁਤੁ ਬਡਾ ...

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਗੁਰੂ ਗ੍ਰੰਥ ਸਾਹਿਬ ਜੀ ਬੱਚੇ ਦੀ ਮਾਂ ਬਸ ਏਨਾ ਕੁ ਹੀ ਜਾਣਦੀ ਹੈ , ਕੇ ਮੇਰਾ ਪੁੱਤਰ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ,,,, ਪਰ ਉਹ ਇਹ ਨੀ ਸਮਝਦੀ ਕੇ ਮੇਰੇ ਪੁੱਤਰ ਦੀ ਰੋਜ-ਬ-ਰੋਜ ਉਮਰ ਘਟ ਹੁੰਦੀ ਜਾ ਰਹੀ ਹੈ ,,,,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਕਰਮੀ ਕਰਮੀ ਹੋਇ ਵੀਚਾਰੁ ...

ਪ੍ਰਮਾਤਮਾ ਦੇ ਦਰਬਾਰ ਵਿੱਚ ਸਾਡੇ ਰੰਗ ਰੂਪ ,, ਜਾਤ ਪਾਤ ,, ਸਾਡੀ ਭਾਸ਼ਾ ਅਤੇ ਕਿਸੇ ਵੀ ਮਜਹਬ ਦੀ ਵਿਚਾਰ ਨਹੀਂ ਹੁੰਦੀ ,, ਫਿਰ ਕਿਸ ਦੀ ਵਿਚਾਰ ਹੁੰਦੀ ਹੈ ,,?,, ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ) ਗੁਰੂ ਗ੍ਰੰਥ ਸਾਹਿਬ - ਅੰਗ ੭ ਸਿਰਫ ਸਾਡੇ ਕੀਤੇ ਹੋਏ ਕਰਮਾਂ ਦੀ ਹੀ ਵਿਚਾਰ ਹੁੰਦੀ ਹੈ। ਕਰਮ ਇੱਕ ਬੀਜ ਹੈ ,, ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ ,, ਦੁੱਖ ਅਤੇ ਸੁੱਖ , ਇੱਕ ਫਲ ਨੇ ,, ਅਗਰ ਮੈਂ ਦੁਖੀ ਹਾਂ , ਤਾਂ ਮੈਂ ਬੀਜ ਕੋਈ ਗਲਤ ਬੀਜ ਬੈਠਾਂ ਹਾਂ ,, ਅਗਰ ਮੇਰੇ ਕੋਲ ਸੁੱਖ ਹੈ ,, ਤਾਂ ਮੈਂ ਬੀਜ ਕੋਈ ਸਹੀ ਬੀਜੇ ਹਨ ,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ