Posts

Showing posts from December, 2017

ਨਕਿ ਨਥ ਖਸਮ ਹਥ ਕਿਰਤ ...

ਦੂਜੇ ਗੁਰੂ ਨਾਨਕ ਜੀ ਦੇ ਬੋਲ ਸੁਣੋ: ਨਕਿ ਨਥ ਖਸਮ ਹਥ ਕਿਰਤ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਏ ॥ { ਵਾਰ ਸੋਰਠਿ, ਮ:੨, ਪੰਨਾ ੬੫੩ } ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਕ ਸੱਚਾਈ ਮੇਰੇ ਕੋਲੋਂ ਸੁਣ ਲਉ। ਮਨੁੱਖ ਜਿਥੇ ਬੈਠਾ, ਉਥੇ ਉਸ ਦਾ ਰਿਜ਼ਕ ਨਹੀਂ, ਰਿਜ਼ਕ ਲੱਭਣਾ ਪੈਣਾ - ਮਨੁੱਖ ਘਰ ਤੋਂ ਬਾਜ਼ਾਰ ਤਕ ਆਏਗਾ, ਫੈਕਟਰੀ ਤਕ ਆਏਗਾ। ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਏਗਾ, ਇਕ ਮੁਲਕ ਤੋਂ ਦੂਜੇ ਮੁਲਕ ਜਾਏਗਾ, ਮਨੁੱਖ ਜਿਥੇ ਹੈ, ਉਥੇ ਰਿਜ਼ਕ ਨਹੀਂ। ( ਜਹਾਂ ਦਾਣੇ ਤਹਾਂ ਖਾਣੇ ) ਜਿਥੇ ਰਿਜ਼ਕ ਪਿਆ, ਇਹ ਰਿਜ਼ਕ ਉਸ ਨੂੰ ਖਿੱਚ ਕੇ ਉਥੇ ਲੈ ਜਾਏਗਾ। ਲੱਭਦਾ ਲੱਭਦਾ ਉਥੇ ਹੀ ਚਲਾ ਜਾਏਗਾ, ਕਿਥੇ? ਜਿਥੇ ਇਸ ਦਾ ਰਿਜ਼ਕ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਜਿਨਾੑ ਅੰਦਰ ਭਜਨ ਦੀ ਭੁੱਖ ...

ਜਿਨਾੑ ਅੰਦਰ ਭਜਨ ਦੀ ਭੁੱਖ ਪੈਦਾ ਹੋਈ,ਉਨਾੑਂ ਰਾਹੀਂ ਹੀ ਸਤਿਸੰਗ ਦੀ ਉਸਾਰੀ ਹੋਈ,ਧਰਮ ਗ੍ੰਥਾ,ਸਮਾਧੀ,ਸੁਰਤਿ-ਸ਼ਬਦ,ਸਾਧਨਾ ਦਾ ਜਨਮ ਹੋਇਆ।ਸੰਸਾਰ ਵਿਚ ਜਿਤਨੇ ਕਾਰਖਾਨੇ,ਫੈਕਟਰੀਆਂ ਨੇ,ਉਤਨੇ ਧਰਮ ਮੰਦਿਰ ਨਹੀਂ,ਬਹੁਤ ਥੋੜੇੑ ਨੇ।ਜਿਸ ਦਿਨ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਭੁੱਖ ਪੈਦਾ ਹੋ ਗਈ,ਬਾਜ਼ਾਰ ਵੀ ਮੰਦਿਰ ,ਘਰ ਵੀ ਮੰਦਿਰ ਹੋਵੇਗਾ :- "ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ॥੨੭॥੧॥" {ਵਾਰ,ਭਾਈ ਗੁਰਦਾਸ ਜੀ} ਰਵਿਦਾਸ ਬਾਜ਼ਾਰ ਵਿਚ ਬੈਠਾ ਜੁੱਤੀਆਂ ਗੰਢਦਾ ਹੋਇਆ ਨਾਲ ਲੋਕਾਂ ਦੇ ਦਿਲ ਗੰਢਦਾ ਹੈ,ਉਹ ਚੌਂਕ ਮੰਦਰ ਬਣ ਗਿਆ। ਨਾਮਦੇਵ ਘਰ ਵਿਚ ਕੱਪੜੇ ਰੰਗਦਾ ਹੈ।ਛੋਟੇ ਜਿਹੇ ਘਰ ਵਿਚ ਬਣੇ ਕਾਰਖ਼ਾਨੇ ਵਿਚ ਕੱਪੜੇ ਰੰਗਦਾ ਰੰਗਦਾ ਆਪਣਾ ਅਤੇ ਲੋਕਾਂ ਦੇ ਮਨਾਂ ਨੂੰ ਰੰਗੀ ਜਾਂਦਾ ਹੈ,ਤੇ ਘਰ ਹੀ ਮੰਦਿਰ ਬਣ ਗਿਆ। ਕਬੀਰ ਤਾਣਾ-ਪੇਟਾ ਬੁਣਦਾ ਹੋਇਆ ਕਹਿੰਦਾ ਹੈ- "ਹੇ ਪ੍ਭੂ ! ਤੂੰ ਹੀ ਸਭ ਤੋਂ ਵੱਡਾ ਜੁਲਾਹਾ ਹੈਂ।ਸਾਰੇ ਜਗਤ ਦਾ ਤਾਣਾ ਤਣਿਆ ਹੋਇਆ ਹੈ।ਅਾਤਮਾ ਤੇ ਸਰੀਰ ਇਕ ਕੀਤਾ ਹੋਇਆ ਹੈ।" ਕੁਛ ਲੋਕਾਂ ਨੇ ਕਬੀਰ ਜੀ ਨੂੰ ਕਿਹਾ ਕਿ ਤੁਸੀਂ ਹੁਣ ਵੱਡੇ ਭਗਤ ਹੋ ਗਏ ਹੋ,ਕੱਪੜਾ ਬੁਣਨਾ ਛੱਡ ਦਿਉ।ਪਹਿਲਾਂ ਬੁਣਦੇ ਹੋ ; ਫਿਰ ਥਾਨ ਬਣਾ ਕੇ ਬਾਜ਼ਾਰ ਵਿਚ ਵੇਚਦੇ ਹੋ ; ਚੰਗੇ ਨਹੀਂ ਲੱਗਦੇ। ਕਬੀਰ ਜੀ ਨੇ ਕਿਹਾ- "ਪਹਿਲੇ ਮੈਂ ਕੱਪੜਾ ਬੁਣਦਾ ਸੀ,ਮੇਰਾ ਧੰਧਾ ਸੀ।...

ਅੰਤਰਿ ਅਗਨਿ ਬਾਹਰਿ ਤਨੁ ਸੁਆਹ ...

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ "ਸੁਥਰਾ ਸ਼ਾਹ" ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ ਸੀ। ਉਸ ਨੂੰ ਦੇਖਣ ਨੂੰ ਜੀਅ ਨਾ ਕਰੇ,ਡਰ ਲੱਗੇ। ਮਾਂ ਬਾਪ ਨੂੰ ਬੜੀ ਚਿੰਤਾ ਹੋਈ ਕਿ ਮਜ਼ਾਕ ਬਣੇਗਾ,ਕਸ਼ਮੀਰੀ ਕੀ ਆਖਣਗੇ। ਪਿਉ ਰਾਤ ਦੇ ਵਕਤ ਚੁੱਕ ਕੇ ਬਾਹਰ ਗੰਦਗੀ ਦੇ ਢੇਰ 'ਤੇ ਸੁੱਟ ਗਿਆ। ਏਨੇ ਨੂੰ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 20-25 ਸਿੰਘਾਂ ਨਾਲ ਉਥੋਂ ਦੀ ਲੰਘੇ। ਬੱਚੇ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ ਵਿਚ ਪਈ। ਸਤਿਗੁਰੂ ਜੀ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ- "ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿਚ ਪੈ ਰਹੀ ਹੈ,ਜ਼ਰਾ ਦੇਖੋ।" ਗੰਦਗੀ ਦੇ ਢੇਰ 'ਤੇ ਗਏ ਤੇ ਦੇਖ ਕੇ ਕਹਿਣ ਲੱਗੇ- "ਮਹਾਰਾਜ ! ਹੈ ਤਾਂ ਮਨੁੱਖੀ ਬੱਚਾ,ਪਰ ਗੰਦਾ ਬੜਾ ਹੈ,ਕਰੂਪ ਬੜਾ ਹੈ।" ਤਾਂ ਸਤਿਗੁਰੂ ਜੀ ਕਹਿਣ ਲੱਗੇ- "ਚੁੱਕ ਲਿਆਓ,ਸੁਥਰਾ ਹੋ ਜਾਵੇਗਾ।" ੲਿਸਤੋਂ ੲਿਸਦਾ ਨਾਮ ਸੁਥਰਾ ਸ਼ਾਹ ਪੈ ਗਿਆ। ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਪਾਲਿਆ। ਵੱਡੇ ਹੋ ਕੇ ਤੁਖ਼ਮੇ ਤਾਸੀਰ ਕਰਕੇ ਮਜ਼ਾਕੀਆ ਸੁਭਾਅ ਦਾ ਸੀ ਤੇ ਗੁਰੂ ਜੀ ਦੀ ਸੰਗਤ ਕਰ ਕੇ ਬ੍ਹਹਮ ਗਿਆਨੀ ਬਣਿਆ। ਇਕ ਦਿਨ ਗੁਰੂ ਦਰਬਾਰ ਵਿਚ ਇਕ ਜੋਗੀ ਆ...

ਕਰਤੂਤਿ ਪਸੂ ਕੀ ਮਾਨਸ ਜਾਤਿ ...

ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਵਿਚ ਵਿਚਰ ਰਹੇ ਸਨ। ਘੋੜੇ 'ਤੇ ਅਸਵਾਰ ਨੇ',ਨਾਲ 20-25 ਸਿੰਘ ਘੋੜਿਆਂ 'ਤੇ ਨੇ। ਅਚਾਨਕ ਸਤਿਗੁਰੂ ਜੀ ਦਾ ਘੋੜਾ ਰੁਕ ਗਿਆ। ਸਤਿਗੁਰੂ ਲਗਾਮ ਖਿੱਚਦੇ ਨੇ,ਘੋੜਾ ਅੱਗੇ ਨਹੀਂ ਚਲਦਾ। ਅੈਸਾ ਪਹਿਲੀ ਦਫ਼ਾ ਹੋਇਆ ਕਿ ਘੋੜਾ ਆਗਿਆ ਨਹੀਂ ਮੰਨਦਾ। ਸਤਿਗੁਰੂ ਇਸ਼ਾਰਾ ਕਰਦੇ ਨੇ,ਫਿਰ ਵੀ ਨਹੀਂ ਚਲਦਾ। ਸਤਿਗੁਰੂ ਜੀ ਨੇ ਕਦੇ ਮਾਰਿਆ ਹੀ ਨਹੀਂ ਸੀ ,ਲੋੜ ਵੀ ਨਹੀਂ ਸੀ। ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਨਹੀਂ ਚੱਲਦਾ। ਲਗਾਮ ਖਿੱਚਦੇ ਨੇ,ਪਰ ਨਹੀਂ ਚੱਲਦਾ। ਮਹਾਰਾਜ ਕਾਠੀ ਤੋਂ ਥੱਲੇ ਉਤਰੇ ਕਿ ਸ਼ਾਇਦ ਪੈਰ ਵਿਚ ਕੁਛ ਲੱਗ ਨਾ ਗਿਆ ਹੋਵੇ। ਥੱਲੇ ਉਤਰਦਿਆਂ ਸਾਰ ਫਿਰ ਪਲਾਕੀ ਮਾਰ ਘੋੜੇ 'ਤੇ ਜਾ ਬੈਠੇ। ਅੌਰ ਜਿਉਂ ਹੀ ਘੋੜੇ ਨੂੰ ਮੋੜਿਆ, ਉਹ ਮੁੜ ਪਿਆ, ਜਿਉਂ ਹੀ ਚਲਾਇਆ ਤਾਂ ਚੱਲ ਪਿਆ। ਸਿੰਘ ਕਹਿਣ ਲੱਗੇ- "ਇਕੋ ਹੀ ਤਾਂ ਪੈਲੀ ਹੈ,ਜਿੱਥੋਂ ਲੰਘ ਕੇ ਸਾਹਮਣੇ ਹਵੇਲੀ ਵਿਚ ਪਹੁੰਚਣਾ ਹੈ। ਅੈਹ ਲੰਬਾ ਵਲਾ ਬਹੁਤ ਦੂਰ ਪੈ ਜਾਣਾ ਹੈ,ਵਾਟ ਬਹੁਤ ਲੰਬੀ ਹੋ ਜਾਏਗੀ।" ਸਤਿਗੁਰੂ ਜੀ ਕਹਿਣ ਲੱਗੇ- "ਇਸ ਲੰਬੀ ਵਾਟ ਨੂੰ ਤੈਅ ਕਰ ਕੇ ਹੀ ਹਵੇਲੀ ਪਹੁੰਚਣਾ ਹੈ, ਸਾਡਾ ਘੋੜਾ ਇਸ ਪੈਲੀ ਵਿਚੋਂ ਨਹੀਂ ਲੰਘਦਾ, ਕਿਉਂਕਿ ਦੋ ਸਾਲ ਪਹਿਲਾਂ ਇਸ ਖੇਤ ਵਿਚ ਤੰਬਾਕੂ ਬੀਜਿਆ ਹੋਇਆ ਸੀ, ਇਸ ਵਾਸਤੇ ਨਹੀਂ ਲੰਘਦਾ। "ਤੋ ਇਤਨੀ ਸੂਝ ਘੋੜੇ ਨੂੰ ਵੀ ਹੈ। ਮਨੁੱਖ ਨੂੰ ਤਾਂ ਇਨਾੑਂ 10-20 ਸਾਲਾਂ ਵਿਚ ਸਮ...

ਸੰਗਤ ਦੇ ਪਿਛਲੇ ਪਾਸੇ ਬੈਠਾ ...

ਸੰਗਤ ਦੇ ਪਿਛਲੇ ਪਾਸੇ ਬੈਠਾ ਸੀ 'ਸੁਥਰੇ ਸ਼ਾਹ' ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਅੈਤਕੀਂ ਅੌਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- "ਆਉਣ ਦਿਓ ਸੁਥਰੇ ਨੂੰ।" ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- "ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ ਹੈ?" ਸੁਥਰੇ ਨੇ ਕਿਹਾ- "ਮਹਾਰਾਜ ! ਨਹੀਂ ਕੱਢੀ,ਮੈਂ ਨਹੀਂ ਕੱਢੀ। ਇਹ ਸਾਰੇ ਝੂਠ ਪਏ ਬੋਲਦੇ ਨੇ। ਮਹਾਰਾਜ ! ਮੇਰਾ ਚੇਤਾ ਕਮਜ਼ੋਰ...

ਪੈਰਾਂ ਹੇਠ ਹੋ ਜੀਵਣਾ ਹੈ ...

ਗੁਰੂ ਨਾਨਕ ਦੇਵ ਜੀ ਜਦ ਵਿਚਰਨ ਕਰਦੇ ਕਰਦੇ ਮੁਲਤਾਨ ਪੁੱਜੇ ਤਾਂ ਸ਼ਹਿਰ ਤੋਂ ਬਾਹਰ ਇਕ ਬਗ਼ੀਚੀ ਵਿਚ ਜਾ ਬੈਠੇ। ਮੁਲਤਾਨ ਪੀਰਾਂ ਫ਼ਕੀਰਾਂ ਦਾ ਸ਼ਹਿਰ ਸੀ। ਸ਼ਹਿਰ ਦੇ ਸਾਰੇ ਫ਼ਕੀਰਾਂ ਵਿਚ ਹਲਚਲ ਮਚ ਗਈ ਸੱਚ ਦੀਆਂ ਕਿਰਨਾਂ ਦੇ ਫੁੱਟਣ ਨਾਲ ਝੂਠ ਦਾ ਅੰਧਕਾਰ ਸਹਿਮ ਗਿਆ। ਇਕ ਗਾਥਾ ਜੋ ਮੈਂ 'ਗ਼ੁਲਿਸਤਾਂ' ਵਿਚ ਪੜੀੑ ਸੀ,ਉਹ ਇਸ ਦਿ੍ਸ਼ ਦਾ ਚਿਤ੍ਨ ਬਹੁਤ ਸੁੰਦਰ ਕਰਦੀ ਹੈ :- ਅੰਧੇਰੇ ਨੇ ਖ਼ੁਦਾ ਦੇ ਦਰਬਾਰ ਵਿੱਚ ਫ਼ਰਿਆਦ ਕੀਤੀ- "ਅੈ ਖੁਦਾ ! ੲਿਹ ਜੋ ਅਾਫ਼ਤਾਬ(ਸੂਰਜ਼) ਤੂੰ ਬਣਾੲਿਅਾ ਹੈ, ੲਿਹ ਮੇਰਾ ਜਾਨੀ ਵੈਰੀ ਹੈ, ਮੇਰੇ ਪਿੱਛੇ ਹੱਥ ਧੋ ਕੇ ਪਿਆ ਹੈ। ਮੈਨੂੰ ਕਿਧਰੇ ਟਿਕਣ ਹੀ ਨਹੀਂ ਦਿੰਦਾ, ਜਿੱਥੇ ਜਾਨਾਂ ਮੇਰੇ ਪਿੱਛੇ ਅਾ ਜਾਦਾਂ ਹੈ, ਮੈਨੂੰ ਭਜਾੲੀ ਫਿਰਦਾ। ਤੁਸੀ ੲਿਸਨੂੰ ਸਮਝਾਓੁ ਮੇਰੇ ਨਾਲ ਵੈਰ ਨਾ ਕਮਾਵੇ। ਤਾਂ ਖ਼ੁਦਾ ਨੇ ਆਫ਼ਤਾਬ ਨੂੰ ਤਲਬ ਕੀਤਾ ਤੇ ਆਖਿਆ- "ਅੰਧੇਰਾ ਸਿਕਾੲਿਤ ਲੈ ਕੇ ਅਾੲਿਅਾ ਸੀ ਤੇਰੀ, ਤੂੰ ਕਿੳੁ ਵੈਰ ਕਮਾੳੁਦਾਂ ਅੰਧੇਰੇ ਨਾਲ, ਤੂੰ ਅੰਧੇਰੇ ਦੇ ਪਿੱਛੇ ਕਿਉਂ ਪਿਆ ਹੈਂ?" ਤਾਂ ਅਾਫ਼ਤਾਬ(ਸੂਰਜ਼) ਨੇ ਬੇਨਤੀ ਕੀਤੀ- "ਐ ਖ਼ੁਦਾ ! ਮੈਂ ਤਾਂ ਅੱਜ ਤੱਕ ਕਿਤੇ ਅੰਧੇਰੇ ਨੂੰ ਵੇਖਿਆ ਹੀ ਨਹੀਂ। ਜਿਸ ਨੂੰ ਮੈਂ ਵੇਖਿਆ ਹੀ ਨਹੀਂ, ਮੈਂ ੳੁਸ ਨਾਲ ਵੈਰ ਕਿਵੇਂ ਕਮਾ ਸਕਦਾ, ੲਿਹ ਗੱਲ ਵੱਖਰੀ ਹੈ, ਕਿ ਧਰਤੀ ਦਾ ੲਿਕ ਹਿਸਾ ਸੂਰਜ਼ ਦੇ ੳੁਲੇ(back)ਹੋਣ ਨਾਲ ਅੰਧੇਰਾ ਹੋ ਜਾਦਾਂ, ਦਿਨ ਛੁਪ ਜਾਦਾਂ, ਪਰ ੲਿਸਦਾ ਮ...

ਪਰਮਾਤਮਾ ਨੇ ਮਨੁੱਖ ਦੇ ਗਿਆਨ ...

ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ । ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ । ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ । ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ । ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ । ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ... ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਹੌ, ਸੰਗਤ ਬਣਾ ਰਹੀ ਹੈ । ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ । ਹਾਲਾਂਕਿ ਭਿੰਡੀ ਦੇ ਪਿੱਛੇ ਜਾਨ ਦਿੰਦੇ ਸਨ, ਕਿ ਭਿੰਡੀ ਹੌਵੇ । ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ । ਗਿਆਨ ਇੰਦਰਿਆ ਦਾ ਕੌਈ ਵੀ ਰਸ ਲੈ ਲਵੌ..ਉਸ ਰਸ ਦਾ ਵਾਰ ਵਾਰ ਸੇਵਨ ਕਰਨ ਨਾਲ ਉਸਦਾ ਰਸ ਘਟੇਗਾ । ਚਲੌ ਕੌਈ ਪਿਕਚਰ ਨੂੰ ਲੈ ਲਵੌ । ਸਵੇਰੇ ਦੇਖੌ..ਸ਼ਾਮੀ ਵੇਖੌ..ਫਿਰ ਸਵੇਰੇ ਦੇਖੌ..ਸ਼ਾਮੀ ਵੇਖੌ । ਫਿਰ ਵੇਖਣ ਨੂੰ ਜੀਅ ਨਹੀ ਕਰੇਗਾ । ਕੌਈ ਸੰਗੀਤ ਦੀ ਧੁਨ ਲੈ ਲਵੌ..ਸਵੇਰੇ ਸੁਣੌ..ਸਾਮੀ ਸੁਣੇ..ਫਿਰ ਸਵੇਰੇ ਸਵੇਰੇ ਸੁਣੌ.....

ਨਾਨਕ ਕਚੜਿਆਂ ਸਿਉ ਤੋੜਿ ...

ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ। ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ। ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ। ਇਸੇ ਤਰਾੑਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ। ਕੱਚੇ ਮਨੁੱਖ ਦਾ ਜੀਵਨ ਕੋਈ ਉੱਚਾ ਨਹੀਂ ਹੁੰਦਾ। ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰਾੑਂ ਹੈ, ਜਿਸ ਵਿਚ ਅੰਮਿ੍ਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ। ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ। ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ। ਪੁੁਖ਼ਤਾ ਮਿਜ਼ਾਜ਼ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ। ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ, ਜਿਨਾੑਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ। ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ। ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :- "ਨਾਨਕ ਕਚੜਿਆਂ ਸਿਉ ਤੋੜਿ ਢੂਢਿ ਸਜਣ ਸੰਤ ਪੱਕਿਆ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥" {ਸਲੋਕ ਡਖਣੇ ਮ: ੫, ਪੰਨਾ ੧੧੦੨} ਅਕਸਰ ਕੱਚੇ ਵੈਰਾਗੀ ਪ੍ਭੂ-ਮਾਰਗ ਤੋਂ ਥਿੜਕ ਜਾਂਦੇ ਹਨ :- "ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨ ਕਾਰਿ ਨ ਆਈ॥" {ਸਲੋਕ ਮ: ੫, ਪੰਨਾ ੧੪੨੪} ਤੂਫਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ, ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜ...

ਕਹਤ ਕਬੀਰ ਸੁਨਹੁ ਮਨ ...

ਕਹਤ ਕਬੀਰ ਸੁਨਹੁ ਮਨ ਮੇਰੇ ।। ਇਹੀ ਹਵਾਲ ਹੌਹਿਗੇ ਤੇਰੇ ।। (ਅੰਗ 330) ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ...ਤਾਂ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ..ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ.. ਪਰ ਜਿਸ ਰਹੱਸ ਦੀ ਗੱਲ ਕਬੀਰ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਕਬੀਰ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ । ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਕਬੀਰ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱ...

ਉਰ ਧਾਰਿ ਬੀਚਾਰਿ ਮੁਰਾਰਿ ...

' "ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਿਧਰ ਸੇ ਹਮ।" ਇਹ ਠੀਕ ਹੈ ਕਿ ਮੈਂ ਸੰਸਾਰ ਨੂੰ ਗੁਲਿਸਤਾਨ ਨਹੀਂ ਬਣਾ ਸਕਿਆ, ਚਮਨ ਨਹੀਂ ਬਣਾ ਸਕਿਆ, ਪਰ ਕੰਡੇ ਤਾਂ ਜ਼ਰੂਰ ਹੂੰਜੇ ਨੇ, ਰੋੜਿਆਂ ਨੂੰ ਤਾਂ ਜਰੂਰ ਇਕ ਪਾਸੇ ਕੀਤਾ ਹੈ। ਬੇਸ਼ਤਰ ਅਵਤਾਰੀ ਪੁਰਸ਼ਾਂ ਦਾ ਸਮਾਂ ਬਸ ਕੰਡੇ ਚੁਣਨ ਅਤੇ ਰੋੜੇ ਇਕ ਪਾਸੇ ਕਰਨ ਵਿਚ ਲੰਘ ਜਾਂਦਾ ਰਿਹਾ ਹੈ। ਚਮਨ ਗੁਲਸਿਤਾਂ ਬਣਾਉਣ ਲਈ ਉਨਾੑਂ ਪਾਸ ਸਮਾਂ ਹੀ ਨਹੀਂ ਬਚਿਆ। ਇਹੀ ਕਾਰਨ ਹੈ ਕਿ ਸੰਸਾਰ ਵਿਚ ਇਤਨੇ ਅਵਤਾਰੀ ਪੁਰਸ਼ ਆਉਣ ਦੇ ਬਾਵਜੂਦ ਕੰਡੇ ਬਹੁਤ ਜ਼ਿਆਦਾ ਨੇ, ਰੋੜੇ ਹੀ ਰੋੜੇ ਨੇ। ਇਸ ਵਾਸਤੇ ਇਕ ਹੋਰ ਸ਼ਾਇਰ ਨੂੰ ਕਹਿਣਾ ਪਿਆ : "ਹਜ਼ਾਰੋਂ ਖ਼ਿਜ਼ਰ ਪੈਦਾ ਕਰ ਚੁਕੀ ਹੈ ਨਸਲ ਆਦਮ ਕੀ, ਯੇਹ ਸਭ ਤਸਲੀਮ ਲੇਕਿਨ ਆਦਮੀ ਅ ਬ ਤਕ ਭਟਕਤਾ ਹੈ।" ਮੰਨਦੇ ਹਾਂ, ਇਕ ਨਹੀਂ ਹਜ਼ਾਰਾਂ ਪੈਗ਼ੰਬਰ ਆਏ ਨੇ, ਪਰ ਹੋਇਆ ਕੀ ! ਹਜ਼ਾਰਾਂ ਗੁਰੂ, ਹਜ਼ਾਰਾਂ ਅਵਤਾਰ ਹੋਏ, ਮਨੁੱਖ ਅੱਜ ਵੀ ਜ਼ਾਲਮ ਹੈ, ਮਹਾਂ ਲੋਭੀ ਹੈ, ਮਹਾਂ ਕੋ੍ਧੀ ਹੈ ਅਤੇ ਅੱਜ ਵੀ ਮਨੁੱਖ, ਮਨੁੱਖ ਨਾਲ ਨਫ਼ਰਤ ਕਰ ਰਿਹਾ ਹੈ ; ਅੱਜ ਵੀ ਵਿਤਕਰੇ ਨੇ, ਸੰਤਾਪ ਨੇ ; ਅੱਜ ਵੀ ਮਨੁੱਖਤਾ, ਮਨੁੱਖ ਦੇ ਹੱਥੋਂ ਦੁਖੀ ਹੋ ਰਹੀ ਹੈ। ਕਾਰਨ ਕੀ ਹੈ? ਭੀੜ ਭੋਗੀਆਂ ਦੀ ਹੈ, ਯੋਗੀਆਂ ਦੀ ਨਹੀਂ। ਕਿਉਂਕਿ ਭੀੜ ਭੋਗੀਆਂ ਦੀ ਹੈ ਤੋ ਫਿਰ ਬਾਹਰ ਦੀ ਤਾਕਤ ਵੀ ਭੋਗੀਆਂ ਕੋਲ ਹੈ। ਔਰ ਇਹ ਭੋਗੀ, ...

ਮਨੁੱਖੀ ਚਿਹਰੇ ਨੂੰ ਇਕ ਸਾਰ ਦੇਖੀਏ ...

ਮਨੁੱਖੀ ਚਿਹਰੇ ਨੂੰ ਇਕ ਸਾਰ ਦੇਖੀਏ ਤਾਂ ਪੈਰ ਨਹੀਂ ਦਿਖਾਈ ਦੇਣਗੇ ਔਰ ਜੇ ਪੈਰਾਂ ਨੂੰ ਤੱਕੀਏ ਤਾਂ ਫਿਰ ਚਿਹਰਾ ਦਿਖਾਈ ਨਹੀਂ ਦਿੰਦਾ। ਬਸ ਇਹ ਹੀ ਇਕ ਨਿਯਮ ਹੈ- ਗੁਣਾਂ ਨੂੰ ਦੇਖੀਏ ਤਾਂ ਅਉਗੁਣ ਦਿਖਾਈ ਨਹੀਂ ਦੇਣਗੇ ਔਰ ਜੇ ਅਉਗੁਣਾਂ ਨੂੰ ਦੇਖੀਏ, ਫਿਰ ਗੁਣ ਦਿਖਾਈ ਨਹੀਂ ਦੇਣਗੇ। ਤਾਂ ਤੇ ਫਿਰ ਚਿਹਰਾ ਹੀ ਦੇਖੀਏ ਅੌਰ ਜਦ ਹਰ ਇਕ ਦਾ ਚਿਹਰਾ ਹੀ ਦੇਖਾਂਗੇ, ਬਸ ਇਸੇ ਵਿਚ ਹੀ ਪ੍ਭੂ ਦਾ ਚਿਹਰਾ ਪ੍ਗਟ ਹੋ ਜਾਏਗਾ, ਜੀਵਨ ਧੰਨ ਧੰਨ ਹੋ ਜਾਏਗਾ। ਗਿ: ਸੰਤ ਸਿੰਘ ਜੀ ਮਸਕੀਨ

ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ...

' "ਮੈਂ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ॥ ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ॥" {ਮ: ੧,ਪੰਨਾ ੫੫੮} ਮੈਂ ਰੋਈ ਸਾਰਾ ਜੱਗ ਰੋਂਦਾ ਹੈ ਰਿਜ਼ਕ ਦੀ ਖ਼ਾਤਰ, ਪਛੂ-ਪੰਛੀ ਤਕ ਰੋਂਦੇ ਨੇ। ਮੈਂ ਰੋਈ ਪਰਿਵਾਰ ਲਈ ; ਸਾਰਾ ਜਗਤ ਰੋਂਦਾ ਹੈ ਮੈਂ ਰੋਈ ਪੁੱਤਰਾਂ ਲਈ ਸਾਰੇ ਰੋਂਦੇ ਨੇ ; ਪਸ਼ੂ ਤਕ ਵੀ ਰੋਂਦੇ ਨੇ। ਬਾਂਦਰੀ ਦਾ ਬੱਚਾ ਮਰ ਵੀ ਜਾਏ, ਉਹ ਮਰੇ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ, ਨਹੀਂ ਛੱਡਦੀ, ਸੀਨੇ ਨਾਲ ਇਕ ਹੱਥ ਨਾਲ ਪਕੜ ਕੇ ਲਾਈ ਰੱਖਦੀ ਹੈ। ਕਈ ਵਾਰ ਮੁਰਦਾ ਬੱਚਾ ਲੀਰਾਂ ਲੀਰਾਂ ਹੋ ਜਾਂਦਾ ਹੈ, ਤਾਂ ਵੀ ਨਈ ਛੱਡਦੀ, ਇਤਨੀ ਮਮਤਾ ਹੈ। ਬੜੇ ਕੀਮਤੀ ਬੋਲ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ-- "ਹੇ ਪ੍ਭੂ ! ਵਿਛੋੜਾ ਤਾਂ ਤੇਰਾ ਵੀ ਹੈ, ਪਰ ਤੇਰੇ ਵਿਛੋੜੇ ਨੇ ਨਾ ਤਾਂ ਤੜਫਾਇਆ ਤੇ ਨਾ ਹੀ ਰੁਲਾਇਆ। ਹੰਝੂ ਹੈਨ ਮੇਰੇ ਕੋਲ, ਪਰ ਤੇਰੇ ਵਿਛੋੜੇ ਦੇ ਕਾਰਨ ਰੋ ਕੇ ਨਹੀਂ ਨਿਕਲੇ। ਮੇਰੇ ਹੰਝੂਆਂ ਦੀ ਕੋਈ ਕੀਮਤ ਨਹੀਂ ਹੈ। ਪਰਮਾਤਮਾਂ ਦੇ ਵਿਛੋੜੇ ਦੀ ਤੜਪ ਵਿਚ ਹਿਰਦਾ ਰੋਂਦਾ ਹੈ। ਪਰਮਾਤਮਾਂ ਜੋ ਕੇ ਵੱਡਮੁੱਲਾ ਹੈ, ਜਦ ਉਸ ਦੀ ਕੋਈ ਕੀਮਤ ਨਹੀਂ, ਯਕੀਨ ਜਾਣੋਂ ਉਨਾੑਂ ਹੰਝੂਆਂ ਦੀ ਵੀ ਕੋਈ ਕੀਮਤ ਨਹੀਂ ; ਇਤਨੇ ਮਹਾਨ ਨੇ ਅੈਸੇ ਹੰਝੂ, ਇਹ ਹੰਝੂ ਫਿਰ ਹੰਝੂ ਨਹੀਂ ਹੁੰਦੇ, ਇਹ ਸਾਗਰ ਦੇ ਮੋਤੀ ਹੁੰਦੇ ਨੇੇ। ਇਹ ਜੀਵਨ-ਰੂਪੀ ਸਾਧ ਦੇ ਕੀਮਤੀ ਮੋਤੀ ਨੇ। ਬਾਕੀ ...

ਬਹੁਤ ਸਾਰੇ ਮਨੁੱਖਾਂ ਨੇ ਪ੍ਰਮਾਤਮਾ ...

ਬਹੁਤ ਸਾਰੇ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਿਆਂ ਤਾਂ ਨਹੀਂ ਹੈ, ਪਰ ਦਾਅਵਾ ਕੀਤਾ ਹੋਇਆ ਹੈ ,, "ਅਸੀਂ ਪ੍ਰਮਾਤਮਾਂ ਨੂੰ ਜਾਣ ਲਿਆ ਹੈ" ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਸੰਤ,ਗੁਰੂ ਅਖਵਾਉਂਦੇ ਹਨ ) ,,,,,, ਪਰ ਕੁਝ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾ ਨੂੰ ਪ੍ਰਮਾਤਮਾ ਦਾ ਕੁਝ ਵੀ ਗਿਆਨ ਨਹੀਂ ਹੋਇਆ ਹੈ,, "ਉਹ ਨਿਰਾਸ਼ ਹੋ ਗਏ ਹਨ" ਔਰ ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਨਾਸਤਿਕ ਅਖਵਾਉਂਦੇ ਹਨ ) ,,,,,,, ਬਹੁਤ ਹੀ ਥੋੜੇ ਮਨੁੱਖ ਹਨ ਜੋ ਪਰਮਾਤਮਾ ਨੂੰ ਜਾਣਨ ਵਿੱਚ ਸਫਲ ਹੋਏ ਹਨ , ਉਹ ਚੁੱਪ ਹੋ ਗਏ ਹਨ , ਅਤੇ ਕੁਝ ਕਹਿਣ ਜੋਗੇ ਨਹੀਂ ਹਨ ,,,,,, ਇਨ੍ਹਾਂ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥ ਗੁਰੂ ਗ੍ਰੰਥ ਸਾਹਿਬ - ਅੰਗ ੩੩੪ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ...

ਮਨੁੱਖ ਨੂੰ, ਪੀਣ ਵਾਸਤੇ ਜਿਤਨਾ ਪਾਣੀ ਚਾਹੀਦਾ ਹੈ ,, ਪਾਣੀ ਉਸਤੋਂ ਅਨੰਤ ਗੁਣਾ ਜਿਆਦਾ ਹੈ ,, ਮਨੁੱਖ ਨੂੰ, ਜੀਵਨ ਵਾਸਤੇ ਜਿਤਨੀ ਹਵਾ ਚਾਹੀਦੀ ਹੈ ,, ਹਵਾ ਉਸਤੋਂ ਅਨੰਤ ਗੁਣਾ ਜਿਆਦਾ ਹੈ ,, ਮਨੁੱਖ ਨੂੰ ਰਹਿਣ ਵਾਸਤੇ ਜਿਤਨੀ ਧਰਤੀ ਚਾਹੀਦੀ ਹੈ ,, ਧਰਤੀ ਉਸਤੋਂ ਅਨੰਤ ਗੁਣਾ ਜਿਆਦਾ ਹੈ ,, ਮਨੁੱਖ ਨੂੰ, ਖਾਣ ਵਾਸਤੇ ਜਿਤਨਾ ਭੋਜਨ ਚਾਹੀਦਾ ਹੈ ,, ਭੋਜਨ ਉਸਤੋਂ ਅਨੰਤ ਗੁਣਾ ਜਿਆਦਾ ਹੈ ,, (ਇਹ ਗੱਲ ਵਖਰੀ ਹੈ , ਕਿ ਗੋਦਾਮਾਂ ਚ ਜਮਾਂ ਕੀਤਾ ਹੋਇਆ ਅਨਾਜ ਸੜ ਰਿਹਾ ਹੈ ,, ਤੇ ਕਈ ਭੁੱਖੇ ਵੀ ਮਰ ਰਹੇ ਨੇ ) ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥ ਗੁਰੂ ਗ੍ਰੰਥ ਸਾਹਿਬ - ਅੰਗ ੧੦੪ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਨਿਮ੍ਰਤਾ ਨਿਰਮਾਣਤਾ ...

" ਨਿਮ੍ਰਤਾ ਨਿਰਮਾਣਤਾ " ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਆਪਣੀ ਕਾਰਭੇਟਾ ਲੈਣ ਲਈ , ਗੁਰੂ ਰਾਮਦਾਸ ਜੀ ਕੋਲ ਆਏ ਨੇ ,, ਤਾਂ ਗੁਰੂ ਰਾਮਦਾਸ ਜੀ ਦਾ ਲੰਬਾ ਦਾਹੜਾ ਵੇਖਕੇ, ਬਾਬਾ ਸ਼੍ਰੀ ਚੰਦ ਜੀ ਬੋਲੇ ,, ਬੱਲੇ ਬੱਲੇ ,, ਏਨਾ ਵੱਡਾ ਦਾਹੜਾ ,, ਬੱਲੇ ਬੱਲੇ, ਏਨਾ ਲੰਬਾ ਦਾਹੜਾ ,, ਏਨਾ ਸੁਣਦੇ ਹੀ ਧੰਨ ਗੁਰੂ ਰਾਮਦਾਸ ਜੀ ਆਪਣੇ ਦਾਹੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ , ਅਤੇ ਆਖਿਆ, ਮਹਾਂਪੁਰਖੋ ਇਹ ਦਾਹੜਾ ਤੁਹਾਡੇ ਚਰਨ ਝਾੜਨ ਨੂੰ ਰੱਖਿਆ ਹੈ ,, ( ਬਾਬਾ ਸ਼੍ਰੀ ਚੰਦ ਜੀ ਨੇ ਦਾਹੜੇ ਦੀ ਕੋਈ ਅਵੱਗਿਆ ਨਹੀਂ ਕੀਤੀ , ਕੋਈ ਅਪਸ਼ਬਦ ਨਹੀਂ ਵਰਤੇ ) ਗਿਆਨੀ ਸੰਤ ਸਿੰਘ ਜੀ ਮਸਕੀਨ

ਖੁਦਾ ਲਾਜ਼ਮੀ ਪ੍ਰਗਟ ਹੋਵੇਗਾ ...

ਸ਼ੇਖ ਸਾਦੀ ਕਹਿੰਦੇ ਨੇ ,,,,, ਜੋ ਮਨੁੱਖ ,,,,, ਗਲਤ ਬੋਲਣ ਤੋਂ, ਆਪਣੀ ਜੁਬਾਨ ਬੰਦ ਕਰ ਲਵੇ ,, ਗਲਤ ਵੇਖਣ ਵੱਲੋਂ, ਆਪਣੀਆਂ ਅੱਖਾਂ ਬੰਦ ਕਰ ਲਵੇ ,, ਗਲਤ ਸੁਣਨ ਵਲੋਂ, ਆਪਣੇ ਕੰਨ ਬੰਦ ਕਰ ਲਵੇ ,, ਇਤਨਾ ਕੁਝ ਕਰਨ ਨਾਲ ਖੁਦਾ ( ਪ੍ਰਮਾਤਮਾ ) ਜਰੂਰ ਪ੍ਰਗਟ ਹੋਵੇਗਾ ,, ਅਗਰ ! ਇਤਨਾ ਕੁਝ ਕਰਨ ਦੇ ਨਾਲ ਵੀ ਖੁਦਾ ਪ੍ਰਗਟ ਨਾ ਹੋਇਆ , ਤਾਂ ਮੇਰੇ ਤੇ ਤਹੁਮਤਾਂ ਲਾਇਉ ,, ਮੈਨੂੰ ਗਾਲਾਂ ਕੱਢੋ ,ਮੈਨੂੰ ਕਹਿ ਦਿਉ ਮੈਂ ਝੂਠਾ ਹਾਂ ,,,,,, ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ, ਖੁਦਾ ਲਾਜ਼ਮੀ ਪ੍ਰਗਟ ਹੋਵੇਗਾ

ਜੋ ਜੋ ਦੀਸੈ ਸੋ ਸੋ ਰੋਗੀ ...

ਭੋਜਨ ਤਨ ਦੀ ਲੋੜ ਹੈ ,,,,, ਭਜਨ ਮਨ ਦੀ ਲੋੜ ਹੈ ,,,,,, ਭੋਜਨ ਦੀ ਭੁੱਖ ਨਾ ਲਗਦੀ ਹੋਵੇ ਤਾਂ, ਸਮਝੋ ਤਨ ਰੋਗੀ ਹੈ ,,,,, ਭਜਨ ਦੀ ਭੁੱਖ ਨਾ ਲਗਦੀ ਹੋਵੇ ਤਾਂ, ਸਮਝੋ ਮਨ ਰੋਗੀ ਹੈ ,,,,, ਭੋਜਨ ਦੀ ਭੁੱਖ ਤਾਂ ਸਾਰਿਆਂ ਨੂੰ ਲੱਗ ਹੀ ਜਾਂਦੀ ਹੈ ,, ਪਰ ! ਭਜਨ ਦੀ ਭੁੱਖ ਹਰ ਕਿਸੇ ਨੂੰ ਨਹੀਂ ਲਗਦੀ ,, ਇਸ ਲਈ ਸਤਿਗੁਰ ਕਹਿੰਦੇ ਹਨ , ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੧੧੪੦

ਕਿਸੇ ਮਨੁੱਖ ਦੀਆਂ ਪੁਰਾਣੀਆਂ ...

ਮਹੁੰਮਦ ਸਾਅਬ ਕਹਿੰਦੇ ਹਨ ,,,,, ਕਿਸੇ ਮਨੁੱਖ ਦੀਆਂ ਪੁਰਾਣੀਆਂ ਗਲਤੀਆਂ ਨੂੰ ਬਾਰ-ਬਾਰ ਦੁਹਰਾ ਕੇ , ਉਸਨੂੰ ਜ਼ਲੀਲ ਨਹੀਂ ਕਰਨਾ ਚਾਹੀਦਾ ਹੈ ,, ਅਤੇ ,, ਜੋ ਉਹ ਹੁਣ ਤਿਆਗ ਵੀ ਚੁੱਕਿਆ ਹੋਵੇ ,, ਜਿਸ ਨੂੰ ਉਹ ਆਪਣੀ ਗਲਤੀ ਮੰਨ ਵੀ ਚੁੱਕਿਆ ਹੋਵੇ ,, ਤੇ ਆਪਣੀ ਗਲਤੀ ਦੇ ਪਛਤਾਵੇ ਵਿਚੋਂ ਵੀ ਲੰਘਿਆ ਹੋਵੇ ,,,,,,,

ਜਦੋਂ ਮੈਂ ਬੱਚਾ ਸੀ ...

ਜਦੋਂ ਮੈਂ ਬੱਚਾ ਸੀ ਆਪਣੇ ਬਚਪਨ ਵਿੱਚ ਸੀ ,ਉਦੋਂ ਮੈਂ ਕਹਿੰਦਾ ਹੁੰਦਾ ਸੀ ,,,,, ਮੈਂ ਸਭ ਕੁਝ ਜਾਣਦਾਂ ਹਾਂ ,,,, ਜਦੋਂ ਮੈਂ ਜਵਾਨ ਹੋਇਆ ਤਾਂ ਮੈਨੂੰ ਇੰਝ ਲੱਗਿਆ,,,,, ਦੁਨੀਆਂ ਤੇ ਕੁਝ ਐਸਾ ਵੀ ਹੈ, ਜੋ ਮੈਂ ਨਹੀਂ ਜਾਣਦਾ ਹਾਂ ,,,,,, ਅੱਜ ਜਦੋਂ ਮੈਂ ਬੁੱਢਾ ਹੋਇਆ ਤਾਂ ਮੈਨੂੰ ਇੱਕ ਸਚਾਈ ਦਾ ਪਤਾ ਲੱਗਿਆ ,,,,, ਕਿ ਮੈਂ ਕੁਝ ਨਹੀਂ ਜਾਣਦਾ ਹਾਂ, ਕੁਝ ਵੀ ਨਹੀਂ ਜਾਣਦਾ ਹਾਂ ,,,,,,,, ਸੁਕਰਾਤ

ਜਾ ਕੈ ਰਿਦੈ ਬਿਸ੍ਵਾਸੁ ...

ਸੰਸਾਰ' ਨੂੰ ਅਸੀਂ ਪਹਿਲੇ ਦੇਖਦੇ ਹਾਂ ,, ਫਿਰ ਭਰੋਸਾ ( ਵਿਸਵਾਸ ) ਕਰਦੇ ਹਾਂ ,, ਪਰ ,, ਪ੍ਰਮਾਤਮਾ' ਤੇ ਪਹਿਲਾਂ ਭਰੋਸਾ ( ਵਿਸਵਾਸ ) ਕਰਨਾ ਪੈਂਦਾ ਹੈ ,, ਫਿਰ ਉਹ ਦਿਖਾਈ ਦਿੰਦਾ ਹੈ ,, ਭਾਵ ਪ੍ਰਮਾਤਮਾ ਦਾ ਗਿਆਨ ਪਰਗਟ ਹੋ ਜਾਂਦਾ ਹੈ ,, ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ ਗੁਰੂ ਗ੍ਰੰਥ ਸਾਹਿਬ - ਅੰਗ ੨੮੫

ਕਿ ਜਾਹਿਰ ਜਹੂਰ ਹੈਂ ...

ਜਦ ਵੀ ਕਿਸੇ ਨੂੰ ਪ੍ਰਮਾਤਮਾ ਨਾ ਦਿਖਾਈ ਦੇਵੇ , ਤਾਂ ਇਹਦੇ ਵਿੱਚ ਪ੍ਰਮਾਤਮਾ ਦਾ ਕੋਈ ਦੋਸ਼ ਨਹੀਂ ,, ਉਸਨੂੰ ਸਮਝ ਲੈਣਾ ਚਾਹੀਦਾ ਹੈ , ਮੇਰੀਆਂ ਅੱਖਾਂ ਤੇ ਹੀ ਕੋਈ ਪੜਦਾ ਪਿਆ ਹੋਵੇਗਾ ,,,,, ਕਿਉਂਕਿ ਪ੍ਰਮਾਤਮਾ ਤਾਂ ,,,, ਕਿ ਜਾਹਿਰ ਜਹੂਰ ਹੈਂ ॥ ਕਿ ਹਾਜਿਰ ਹਜੂਰ ਹੈਂ ॥ ਸ੍ਰੀ ਦਸਮ ਗ੍ਰੰਥ ਸਾਹਿਬ

ਗਿਆਨ ਅਗਿਆਨ ...

" ਗਿਆਨ ਅਗਿਆਨ " ਪਤਾ ਚੱਲ ਜਾਏ ,, ਕਿ ਇਹ ਜ਼ਹਿਰ ਹੈ ,, ਤਿਆਗਦਿਆਂ ਦੇਰ ਨਹੀਂ ਲਗਦੀ ,, ਪਤਾ ਚਲ ਜਾਏ ,, ਕਿ ਇਹ ਅੰਮ੍ਰਿਤ ਹੈ ,, ਕਬੂਲ ਕਰਦਿਆਂ ਦੇਰ ਨਹੀਂ ਲਗਦੀ ,, ਪਰ ਮਨੁੱਖ ਨੂੰ ਪਤਾ ਨਹੀਂ ,, ਸਿਰਫ ਐਸਾ ਹੀ ਨਹੀਂ ਕੇ ਮਨੁੱਖ ਨੂੰ ਅੰਮ੍ਰਿਤ ਦਾ ਹੀ ਪਤਾ ਨਹੀਂ ,, ਮਨੁੱਖ ਨੂੰ ਤਾਂ ਜ਼ਹਿਰ ਦਾ ਵੀ ਗਿਆਨ ਨਹੀਂ ,, ਇਹੀ ਕਾਰਨ ਹੈ ,, ਮਨੁੱਖ ਖੁਸ਼ੀ ਨਾਲ ਜ਼ਹਿਰ ਪੀ ਲੈਂਦਾ ਅਤੇ ਭੁਲੇਖੇ ਨਾਲ ਅੰਮ੍ਰਿਤ ਛਕ ਲੈਂਦਾ ,, ਅੰਮ੍ਰਿਤ ਜਦ ਵੀ ਕਦੀ ਮਨੁੱਖ ਨੇ ਪੀਤਾ ਤਾਂ ਗਾਹੇ ਵਗਾਹੇ ਪੀਤਾ ਹੈ ,, ਭੁੱਲ ਭੁਲੇਖੇ ਵਿੱਚ ਪੀਤਾ ਹੈ ,, ਜ਼ਹਿਰ ਜਦ ਵੀ ਕਦੀ ਮਨੁੱਖ ਨੇ ਪੀਤੀ ਹੈ ਤਾਂ ਫੈਸਲਾ ਕਰਕੇ ਪੀਤੀ ਹੈ ,, ਆਪਣਾ ਪੂਰਾ ਨਿਰਣਾ ਕਰਕੇ ਪੀਤੀ ਹੈ ,, ਆਪਣੀ ਪੂਰੀ ਅਕਲ ਦੌੜਾ ਕੇ ਪੀਤੀ ਹੈ ,,

ਜਿਹੜੇ ਖੁਦਾ ਦਾ ਰਸਤਾ ਦੱਸਦੇ ...

ਕਿਸ ਸੇ ਪਤਾ ਪੂਛੇਂ, ਮੰਜਿਲ-ਏ ਜਾਨਾ ,, ਜਿਸ ਕੋ ਖ਼ਬਰ ਥੀ ਤੇਰੀ, ਵੋਹ ਬੇਖ਼ਬਰ ਮਿਲਾ ,, ਐਹ ਖੁਦਾ ,, ਤੇਰਾ ਪਤਾ ਕਿਸ ਤੋਂ ਪੁੱਛਾਂ ,,?, ਜਿਸ ਨੂੰ ਤੇਰੀ ਖਬਰ ਸੀ ਉਹ ਦੱਸਣ ਜੋਗਾ ਹੀ ਨਹੀਂ ਸੀ , ਉਹ ਬੇਖ਼ਬਰ ਮਿਲਿਆ ,, ( ਜਿਹੜੇ ਖੁਦਾ ਦਾ ਰਸਤਾ ਦੱਸਦੇ ਪਏ ਨੇ , ਉਹਨਾ ਕੋਲ ਪਤਾ ਹੈ ਹੀ ਕੋਈ ਨੀ ) ,,,,, ਬਹਾਦਰ ਸ਼ਾਹ ਜ਼ਫਰ ਦਾ ਦਰਬਾਰੀ ਸ਼ਾਇਰ "ਹਜ਼ਰਤ ਉਸਤਾਦ ਯੌਕ"

ਹੋ ਜਾਏ ਤਾਂ, ਕਥਾ ਹੈ ...

ਹੋ ਜਾਏ ਤਾਂ, ਕਥਾ ਹੈ ,, ਕਰਨੀ ਪੈ ਜਾਏ ਤਾਂ ਖੱਪਣਾ ਹੈ ,,,,, ਹੋ ਜਾਏ ਤਾਂ, ਕੀਰਤਨ ਹੈ ,, ਕਰਨਾ ਪੈ ਜਾਏ ਤਾਂ ਖੱਪਣਾ ਹੈ ,,,,, ਹੋ ਜਾਏ ਤਾਂ, ਦਾਨ ਹੈ ,, ਕਰਨਾ ਪੈ ਜਾਏ ਤਾਂ ਮਜਬੂਰੀ ਹੈ ,,,,, ਹੋ ਜਾਏ ਤਾਂ, ਪਾਠ ਹੈ ,, ਕਰਨਾ ਪੈ ਜਾਏ ਤਾਂ ਖੱਪਣਾ ਹੈ ,,,,,

ਏਵਡੁ ਊਚਾ ਹੋਵੈ ਕੋਇ ...

ਇੱਕ ਬੱਚੇ ਨੂੰ ਕੀ ਪਤਾ ਹੁੰਦਾ ਹੈ ,,,, ਜਵਾਨੀ ਕੀ ਹੁੰਦੀ ਹੈ ਜਵਾਨ ਹੋ ਕੇ ਹੀ ਪਤਾ ਲਗਦਾ ਹੈ ਜਵਾਨੀ ਕੀ ਹੁੰਦੀ ਹੈ ,,,,,,,, ਇੱਕ ਜਵਾਨ ਨੂੰ ਕੀ ਪਤਾ ਹੁੰਦਾ ,,,, ਬੁਢੇਪਾ ਕੀ ਹੁੰਦਾ ਹੈ ਬੁੱਢਾ ਹੋ ਕੇ ਹੀ ਪਤਾ ਲਗਦਾ ਹੈ ਬੁਢੇਪਾ ਕੀ ਹੁੰਦਾ ਹੈ ,,,,,,,,,, ਇੱਕ ਬੁੱਢੇ ਮਨੁੱਖ ਨੂੰ ਕੀ ਪਤਾ ,,,, ਮੌਤ ਕੀ ਹੁੰਦੀ ਹੈ ਮਰਕੇ ਹੀ ਪਤਾ ਲਗਦਾ ਹੈ ਮੌਤ ਕੀ ਹੁੰਦੀ ਹੈ ,,,,, ਕਿਸੇ ਨੂੰ ਕੀ ਪਤਾ ਸੰਤ, ਬ੍ਰਹਮ ਗਿਆਨੀ ਕੀ ਹੁੰਦਾ ਹੈ ਸੰਤ, ਬ੍ਰਹਮ ਗਿਆਨੀ ਹੋ ਕੇ ਹੀ ਪਤਾ ਲਗਦਾ ਹੈ ਸੰਤ ਬ੍ਰਹਮ ਗਿਆਨੀ ਕੀ ਹੁੰਦਾ ਹੈ ,,,, ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਗੁਰੂ ਗ੍ਰੰਥ ਸਾਹਿਬ - ਅੰਗ ੫

ਹਰਿ ਕਾ ਸੇਵਕੁ ਸੋ ਹਰਿ ਜੇਹਾ ...

ਜਦੋਂ ਸਾਰੀਆਂ ਨਦੀਆਂ ਸਾਗਰ ਚ ਮਿਲ ਕੇ ਸਾਗਰ ਹੋ ਜਾਂਦੀਆਂ ਹਨ , ਉਦੋਂ ਸਾਰੀਆਂ ਨਦੀਆਂ ਦਾ ਨਾਮ ਵੀ ਮਿਟ ਜਾਂਦਾ ਹੈ , ਨਦੀਆਂ ਦਾ ਇਲਾਕਾ ਵੀ ਮਿਟ ਜਾਂਦਾ ਹੈ ,, ਉਹ ਸਿਰਫ ਸਾਗਰ ਹੋ ਜਾਂਦੀਆਂ ਹਨ ,,,, ਜਦੋਂ ਮਨੁੱਖ ਪ੍ਰਮਾਤਮਾ ਚ ਮਿਲ ਕੇ ਪ੍ਰਮਾਤਮਾ ਹੋ ਜਾਂਦਾ ,, ਉਦੋਂ ਮਨੁੱਖ ਦਾ ਨਾਮ , ਜਾਤ-ਪਾਤ ਮਜ਼ਹਬ ਸਭ ਕੁਝ ਮਿਟ ਜਾਂਦਾ ਹੈ ,,,, ਉਹ ਸਿਰਫ ਪ੍ਰਮਾਤਮਾ ਹੀ ਹੋ ਜਾਂਦਾ ਹੈ ,,,,, ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ ਗੁਰੂ ਗ੍ਰੰਥ ਸਾਹਿਬ

ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ...

ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ,,,,, ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ,,,, ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦੀਆਂ ਮਹਿਲ-ਮਾੜੀਆਂ ਵੱਡੇ ਹੋ ਰਹੇ ਹੋਣ ,,,,, ਹੋ ਸਕਦਾ ਹੈ ਮਨੁੱਖ ਦਾ ਰੁਤਬਾ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਸੰਸਾਰ ਵੱਡਾ ਹੋ ਰਿਹਾ ਹੋਵੇ ,,,,, ਪਰ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੭੨੬ ਅਉਧ = ਉਮਰ ਬਿਹਾਤੁ ਹੈ = ਬੀਤਦੀ ਜਾ ਰਹੀ ਹੈ ਫੂਟੈ ਘਟ = ਫੁੱਟੇ ਹੋਏ ਘੜੇ ਵਿਚੋਂ ਜਿਵੇਂ ਤਿੜਕੇ ਹੋਏ ਘੜੇ ਚੋਂ ਪਾਣੀ ਸਹਿਜੇ ਹੀ ਨਿਕਲਦਾ ਰਹਿੰਦਾ ਹੈ , ਉਵੇਂ ਹੀ ਇੱਕ ਇੱਕ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ । ( ਅਗਰ ਇਹ ਮੰਨ ਲਈਏ ਮਨੁੱਖ ਨੇ ਸੌ ਸਾਲ ਜਿਉਣਾ ਹੈ ,, ਤਾਂ ਅੱਜ ਦਾ, ਇੱਕ ਦਿਨ ਲੰਘ ਗਿਆ ਤਾਂ ਉਹ ਇੱਕ ਦਿਨ ਛੋਟਾ ਹੋ ਗਿਆ ਹੈ , ਤੇ ਰੋਜ ਰੋਜ ਛੋਟਾ ਹੀ ਹੁੰਦਾ ਜਾ ਰਿਹਾ ਹੈ ਹਰ ਰੋਜ ਘਟ ਰਿਹਾ ਹੈ ,ਪਲ ਪਲ ਘਟ ਰਿਹਾ ਹੈ , ਤੇ ਇੱਕ ਦਿਨ ਮਿਟ ਜਾਏਗਾ ,,) ਜਿਵੇਂ ,,,,,, ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਗੁਰੂ ਗ੍ਰੰਥ ਸਾਹਿਬ - ਅੰਗ ੯੧ ਜਨਨੀ = ਮਾਂ ਸੁਤੁ = ਪੁੱਤਰ ਬੱਚੇ ਦੀ ਮਾਂ ਬਸ ਏਨਾ ਕੁ ਹੀ ਜਾਣਦੀ ਹੈ , ਕੇ ਮੇਰਾ ਪੁੱਤਰ ...

ਅੌਲਾਦ ਨਹੀਂ ਹੈ,ਇਕ ਪੀੜਾ ਹੈ ...

ਅੌਲਾਦ ਨਹੀਂ ਹੈ,ਇਕ ਪੀੜਾ ਹੈ, ਧਨ ਨਹੀਂ ਹੈ,ਇਕ ਪੀੜਾ ਹੈ, ਮਨਭਾਉਂਦੇ ਪਦਾਰਥ ਨਹੀਂ ਮਿਲੇ,ਇਕ ਪੀੜਾ ਹੈ, ਮਨਭਾਂਉਂਦੇ ਸੰਬੰਧ ਨਹੀਂ ਜੁੜੇ,ਇਕ ਪੀੜਾ ਹੈ, ਮਨੁੱਖ ਸੰਸਾਰ ਤੋਂ ਉਦਾਸ ਹੋ ਕੇ ਨਿਰੰਕਾਰ ਦੀ ਤਲਾਸ਼ ਕਰੇਗਾ।ਫਿਰ ਜਪੁ ਕਰੇਗਾ।ਤੇ ਜਿਸ ਦਿਨ ਜਪਦਿਆਂ ਜਪਦਿਆਂ ਮਨ ਥੋੜਾੑ ਜਿਹਾ ਨੇੜੇ ਚਲਾ ਗਿਆ,ਇਕ ਵਕਤੀ ਰੱਸ ਬਣੇਗਾ,ਰਸ ਚਲਾ ਜਾਵੇਗਾ।ਉਥੋਂ ਇਕ ਪੀੜਾ ਦਾ ਜਨਮ ਹੋਵੇਗਾ,ਉਹ ਪੀੜਾ ਹੈ ਧਾਰਮਿਕ ਪੀੜਾ। ਇਸ ਨਵੀਂ ਪੀੜਾ ਦੇ ਸ਼ੁਰੂ ਹੁੰਦਿਆਂ ਬਾਕੀ ਸਭ ਬੇ-ਮਾਨੀ ਹੋ ਜਾਂਦੀਆਂ ਹਨ। ਇਹ ਪੀੜਾ ਅਜੇ ਅਾਮ ਮਨੁੱਖਾਂ ਅੰਦਰ ਪੈਦਾ ਹੋ ਸਕੇ,ਬਹੁਤ ਦੂਰ ਦੀ ਗੱਲ ਹੈ,ਕਿਉਂਕਿ ਅਾਮ ਮਨੁੱਖਾਂ ਅੰਦਰ ਅਜੇ ਸੰਸਾਰੀ ਪੀੜਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਘਟ ਘਟ ਕੇ ਅੰਤਰ ਕੀ ਜਾਨਤ ...

ਮੈਂ ਫਿਰ ਅਰਜ਼ ਕਰਾਂ 99%ਫੀਸਦੀ ਲੌਕ ਆਪਣੀ ਕਾਮਨਾ ਰੱਖਦੇ ਨੇ ਰੌਜ਼ ਗੁਰੂ ਅੱਗੇ ਖੁਦ ਅਰਦਾਸ ਕਰ ਕੇ ਜਾਂ ਅਰਦਾਸ ਕਰਾ ਕੇ ਕਈ ਦਫਾ ਮੈਂ ਵੇਖਿਆ ਕਦੀ ਕੌਈ ਵਿਚਾਰਾ ਰਾਗੀ ਸਿੰਘ ਕਿਸੇ ਕਾਰਨ ਕਰ ਕੇ,,,ਅਰਦਾਸ ਵਿੱਚ ਨਾਮ ਭੁੱਲ ਗਿਆ ਹੌਵੇ... ਲੌਕੀਂ ਦੁਆਲੇ ਪੈ ਜਾਦੇਂ ਨੇ ਵੀ ਸਾਡਾ ਨਾਮ ਭੁੱਲ ਗਿਆ ਏ.. ਮੁੱਦਤਾਂ ਹੌ ਗਈਆ ਨੇ ਪੜਦਿਆਂ "ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥ ਭਰੌਸਾ ਅਜੇ ਵੀ ਕੌਈ ਨਹੀ ਆਇਆ..ਯਕੀਨ ਅਜੇ ਵੀ ਨਹੀ ਬੱਝਿਆ । ਪਰਮਾਤਮਾ ਤਾਂ ਤੁਹਾਡੇ ਅੰਦਰ ਤੌਂ ਅੰਦਰ ਦੀ ਜਾਣਦਾ ਏ..ਤੁਹਾਡੇ ਬੁਰੇ ਦੀ ਵੀ ਜਾਣਦਾ ਏ,,ਤੁਹਾਡੇ ਭਲੇ ਦੀ ਵੀ ਜਾਣਦਾ ਏ ਕੀ ਪਰਮਾਤਮਾ ਐਨਾ ਨਾ ਸਮਝ ਏ ਉਸਨੂੰ ਪਤਾ ਨਹੀ ਸਾਡੀ ਕੀ ਲੌੜ ਏ ਪਰ ਕੀਤਾ ਕੀ ਜਾਵੇ..ਉਨਾ ਵਿਚਾਰਿਆ ਦੀ ਵੀ ਆਪਣੀ ਮਜ਼ਬੂਰੀ ਏ ਕਾਮਨਾ ਦਾ ਸਬੰਧ ਏ ਗੁਰੂ ਨਾਲ ਪ੍ਰੇਮ ਤੇ ਹੈ ਨਹੀ । ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ