Posts

Showing posts from October, 2017

ਕਰਤੂਤਿ ਪਸੂ ਕੀ ਮਾਨਸ ਜਾਤਿ ...

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀ ਧਰਤੀ ਵਿਚ ਵਿਚਰ ਰਹੇ ਸਨ।ਘੋੜੇ 'ਤੇ ਅਸਵਾਰ ਨੇ',ਨਾਲ 20-25 ਸਿੰਘ ਘੋੜਿਆਂ 'ਤੇ ਨੇ।ਅਚਾਨਕ ਸਤਿਗੁਰੂ ਜੀ ਦਾ ਘੋੜਾ ਰੁਕ ਗਿਆ।ਸਤਿਗੁਰੂ ਲਗਾਮ ਖਿੱਚਦੇ ਨੇ,ਘੋੜਾ ਅੱਗੇ ਨਹੀਂ ਚਲਦਾ।ਅੈਸਾ ਪਹਿਲੀ ਦਫ਼ਾ ਹੋਇਆ ਕਿ ਘੋੜਾ ਆਗਿਆ ਨਹੀਂ ਮੰਨਦਾ।ਸਤਿਗੁਰੂ ਇਸ਼ਾਰਾ ਕਰਦੇ ਨੇ,ਫਿਰ ਵੀ ਨਹੀਂ ਚਲਦਾ।ਸਤਿਗੁਰੂ ਜੀ ਨੇ ਕਦੇ ਮਾਰਿਆ ਹੀ ਨਹੀਂ ਸੀ,ਲੋੜ ਵੀ ਨਹੀਂ ਸੀ।ਇਸ਼ਾਰਿਆਂ ਨਾਲ ਚੱਲਣ ਵਾਲਾ ਅੱਜ ਨਹੀਂ ਚੱਲਦਾ।ਲਗਾਮ ਖਿੱਚਦੇ ਨੇ,ਪਰ ਨਹੀਂ ਚੱਲਦਾ।ਮਹਾਰਾਜ ਕਾਠੀ ਤੋਂ ਥੱਲੇ ਉਤਰੇ ਕਿ ਸ਼ਾਇਦ ਪੈਰ ਵਿਚ ਕੁਛ ਲੱਗ ਨਾ ਗਿਆ ਹੋਵੇ।ਥੱਲੇ ਉਤਰਦਿਆਂ ਸਾਰ ਫਿਰ ਪਲਾਕੀ ਮਾਰ ਘੋੜੇ 'ਤੇ ਜਾ ਬੈਠੇ।ਅੌਰ ਜਿਉਂ ਹੀ ਘੋੜੇ ਨੂੰ ਮੋੜਿਆ,ਉਹ ਮੁੜ ਪਿਆ,ਜਿਉਂ ਹੀ ਚਲਾਇਆ ਤਾਂ ਚੱਲ ਪਿਆ। ਸਿੰਘ ਕਹਿਣ ਲੱਗੇ- "ਇਕੋ ਹੀ ਤਾਂ ਪੈਲੀ ਹੈ,ਜਿੱਥੋਂ ਲੰਘ ਕੇ ਸਾਹਮਣੇ ਹਵੇਲੀ ਵਿਚ ਪਹੁੰਚਣਾ ਹੈ।ਅੈਹ ਲੰਬਾ ਵਲਾ ਬਹੁਤ ਦੂਰ ਪੈ ਜਾਣਾ ਹੈ,ਵਾਟ ਬਹੁਤ ਲੰਬੀ ਹੋ ਜਾਏਗੀ।" ਸਤਿਗੁਰੂ ਜੀ ਕਹਿਣ ਲੱਗੇ- "ਇਸ ਲੰਬੀ ਵਾਟ ਨੂੰ ਤੈਅ ਕਰ ਕੇ ਹੀ ਹਵੇਲੀ ਪਹੁੰਚਣਾ ਹੈ,ਸਾਡਾ ਘੋੜਾ ਇਸ ਪੈਲੀ ਵਿਚੋਂ ਨਹੀਂ ਲੰਘਦਾ,ਕਿਉਂਕਿ ਦੋ ਸਾਲ ਪਹਿਲਾਂ ਇਸ ਖੇਤ ਵਿਚ ਤੰਬਾਕੂ ਬੀਜਿਆ ਹੋਇਆ ਸੀ,ਇਸ ਵਾਸਤੇ ਨਹੀਂ ਲੰਘਦਾ।" ਮਨੁੱਖ ਨੂੰ ਤਾਂ ਇਨਾਂ 10-20 ਸਾਲਾਂ ਵਿਚ ਸਮਝ ਆਈ ਹੈ ਕਿ ਤਮਾਕੂ ਕਿਤਨਾ ਹਾਨੀਕਾਰਕ ਹੈ,ਅੌਰ ਮਨੁੱਖ ਲਈ ਕਿਤਨ...

जीवन के लक्ष्य को समझे बिना ...

जीवन के लक्ष्य को समझे बिना, जीवन व्यतीत करना व्यर्थ है, फ़िज़ूल है। जीवन का लक्ष्य क्या है ? क्यों जी रहे हैं ? जीना क्यों है ? गौर से विचार करें, तो किसी ने जीवन का लक्ष्य खाना-पीना ही रखा है। यह एक साधन था, लक्ष्य नही था। किसी के जीवन का लक्ष्य परिवार है, धन-संपदा है। इससे आगे मनुष्य की निगाह नही गई। वही रूक गई है। तो साहिब कहते है मानुखु बिनु बूझे बिरथा आइआ ॥ ( टोडी महला ५ ) जीवन का ये लक्ष्य नही है। जीवन का ये निशाना नही है। यह जीवन का घर नही है। जो-जो लक्ष्य बनाए है, यह तो साधन है। साधन को लक्ष्य समझ लिया है, तो कुदरती बात है अगर साधन ही लक्ष्य हो गया तो लक्ष्य तो असल में भूल जाएगा। तो लक्ष्य भूला हुआ है। इसीलिए अवतारी पुरूष कहते है, याद करो। किसको ? लक्ष्य को। लक्ष्य क्या है ? परमात्मा। लक्ष्य क्या है ? ईश्वर। ये भूला हुआ है। करीबन – करीबन सारी कायनात को भूला हुआ है। क्या हुआ जो करोड़ो में एक आधे मनुष्य को पता हो, लक्ष्य की समझ हो, बाकीयो को नही है। जिस जिस को लक्ष्य का बोध नही है, महाराज कहते है उसका संसार में आना व्यर्थ है, फिज़ूल है। फिज़ूल जी रहा है, व्यर्थ जी रहा है। ज्ञानी ...

ੲਿਕ ਫਕੀਰ ੲਿਕ ਦਰਖਤ ਦੇ ਹੇਠਾਂ ...

ੲਿਕ ਸੂਫੀ ਕਹਾਣੀ ਹੈ। ੲਿਕ ਫਕੀਰ ੲਿਕ ਦਰਖਤ ਦੇ ਹੇਠਾਂ ਹਰ ਰੋਜ਼ ਧਿਅਾਨ ਸਾਧਨਾ ਕਰਦਾ ਸੀ। ਓੁਹ ਰੋਜ਼ ੲਿਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਦਾਂ ਹੋੲਿਅਾ ਦੇਖਦਾ। ੲਿਕ ਦਿਨ ਫਕੀਰ ਨੇ ੳੁਸ ਲੱਕੜਹਾਰੇ ਨੂੰ ਕਿਹਾ ਕਿ ਸੁਣ ਭਾੲੀ, ਸਾਰਾ ਦਿਨ ੲਿਸ ਜੰਗਲ ਵਿੱਚ ਲੱਕੜਾਂ ਕੱਟਦਾ ੲੇ, ਦੋ ਢੰਗ ਦੀ ਚੰਗੀ ਤਰਾ ਰੋਟੀ ਵੀ ਨਹੀ ਜੁੜਦੀਂ। ਤੂੰ ਜ਼ਰਾ ਜੰਗਲ ਵਿੱਚ ਹੋਰ ਅੱਗੇ ਕਿੳੁਂ ਨਹੀ ਜਾਦਾਂ : ਓੁਥੇ ਚੰਦਨ ਹੀ ਚੰਦਨ ਹੈ। ੲਿਕ ਦਿਨ ਕੱਟੇਗਾ ਤਾਂ ਹਫਤਾ ਭਰ ਤੇਰਾ ਵਧੀਅਾ ਗੁਜ਼ਾਰਾ ਹੋ ਜਾਵੇਗਾ। ਗਰੀਬ ਲੱਕੜਹਾਰੇ ਨੂੰ ਭਰੋਸਾ ਤਾਂ ਨਹੀ ਅਾੲਿਅਾ, ਕਿੳੁਕਿ ੳੁਹ ਸੋਚਦਾ ਸੀ ਕਿ ਜ਼ੰਗਲ ਨੂੰ ਜਿੰਨਾ ੳੁਹ ਜਾਣਦਾ ਹੈ ਹੋਰ ਕੋੲੀ ਨਹੀ ਜਾਣਦਾ। ੳੁਸਦੀ ਸਾਰੀ ਜ਼ਿੰਦਗੀ ਜ਼ੰਗਲ ਵਿੱਚ ਹੀ ਗੁਜ਼ਰੀ ਸੀ। ਓੁਸਨੇ ਸੋਚਿਅਾ : ੲਿਹ ਫਕੀਰ ਸਾਰਾ ਦਿਨ ੲਿਸ ਦਰਖਤ ਥਲੇ ਬੈਠਾ ਰਹਿੰਦਾ ਹੈ ੲਿਸਨੂੰ ਕੀ ਖਾਕ ਪਤਾ ਹੋਣਾ ਜੰਗਲ ਬਾਰੇ? ਮੰਨਣ ਨੂੰ ਮਨ ਤਾਂ ਨਾ ਮੰਨੇ। ਪਰ ਫਿਰ ਸੋਚਿਅਾ ਹਰਜ਼ ਵੀ ਕੀ ਹੈ, ਕੀ ਪਤਾ ਠੀਕ ਹੀ ਕਹਿੰਦਾ ਹੋਵੇ। ਝੂਠ ਬੋਲੇਗਾ ਵੀ ਕਿੳੁ? ਭਲਾ-ਮਾਣਸ ਪੵਤੀਤ ਹੁੰਦਾ ਹੈ। ੲਿਕ ਵਾਰ ਪੵਯੋਗ ਕਰਕੇ ਦੇਖ ਲੈਣਾ ਚਾਹੀਦਾ ਹੈ। ੳੁਹ ਅਗਲੀ ਸਵੇਰ ਗਿਅਾ ਫਕੀਰ ਕੋਲ, ਫਕੀਰ ਦੇ ਚਰਨਾਂ ਵਿੱਚ ਸਿਰ ਰੱਖਿਅਾ ਤੇ ਕਿਹਾ ਫਕੀਰ ਸਾੲੀਂ ਮੈਨੂੰ ਮਾਫ ਕਰਨਾ, ਮੈਨੂੰ ਲੱਗਿਅਾ ਜੰਗਲ ਬਾਰੇ ਮੇਰੇ ਤੋ ਜਿਅਾਦਾ ਕੋਣ ਜਾਣਦਾ ਹੋਣਾ। ਪਰ ਮੈਨੂੰ ਚੰਦਨ ਦੀ ਪਹਿਚਾਣ ਹੀ ਨਹੀ ਸੀ। ਮੇਰਾ ਪਿੳੁ ਵੀ ਲੱਕੜ...

ਕਬੀਰ ਜਹ ਜਹ ਹਉ ਫਿਰਿਓ ...

ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,, ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,, ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ , ਮੇਲਾ ਦੇਖਣ ਚੱਲੀਏ ,, ਕਬੀਰ ਕਹਿੰਦੇ ਨੇ ,, ਉਥੇ ਭੀੜ ਹੋਵੇਗੀ ਉਮੀਦ ਤਾਂ ਨਹੀਂ ਮੇਲਾ ਹੋਵੇਗਾ ,, ਚਲੋ ਫਿਰ ਵੀ ਚੱਲਦੇ ਹਾਂ ,, ਜਿਧਰ ਮੇਲਾ ਸੀ ਕਬੀਰ ਜੀ ਆਪਣੇ ਚੇਲਿਆਂ ਦੇ ਨਾਲ ਚੱਲ ਪਏ ,, ਮੇਲੇ ਚ ਕਿਧਰੇ ਦੰਗਲ ਪੈ ਰਹੇ ਸੀ ,, ਕਿਸੇ ਪਾਸੇ ਕਠਪੁਤਲੀਆਂ ਦਾ ਨਾਚ ਹੋ ਰਿਹਾ ,, ਕਿਧਰੇ ਰਾਸਧਾਰੀਏ ਰਾਸ ਪਾ ਰਹੇ ਨੇ , ਬਹੁਤ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ,, ਭੰਡਾਰੇ ਚੱਲ ਰਹੇ ਨੇ ,, ਕਬੀਰ ਜੀ ਕਿਤੇ ਵੀ ਰੁਕਦੇ ਨਹੀਂ , ਚਲਦੇ ਗਏ ,, ਕਿਸੇ ਵੀ ਦ੍ਰਿਸ਼ ਨੇ ਕਿਸੇ ਵੀ ਕੌਤਕ ਨੇ ਕਬੀਰ ਦੇ ਕਦਮਾਂ ਨੂੰ ਰੋਕਿਆ ਨਹੀਂ ,, ਭੀੜ ਦੇ ਵਿਚੋਂ ਨਿਕਲ ਗਏ ,, ਥੋੜੀ ਦੂਰ ਗੰਗਾ ਤੇ ਤੱਟ ਉੱਤੇ ਇੱਕ ਮਸਤ ਅਭਿਆਸੀ ਬੈਠਾ ਹੋਇਆ ਸੀ , ਰਾਮ ਰਾਮ ਦੀ ਧੁਨ ਵਿੱਚ ਮਗਨ ਪ੍ਰਭੂ ਨਾਲ ਜੁੜਿਆ ਹੋਇਆ ,, ਕਬੀਰ ਉਸਦੇ ਕੋਲ ਬੈਠ ਗਏ ,, ਚੇਲਿਆਂ ਨੇ ਹੱਥ ਜੋੜ ਕੇ ਆਖਿਆ ਭਗਤ ਜੀ ,, ਮੇਲਾਂ ਤਾਂ ਆਪਾਂ ਪਿੱਛੇ ਛੱਡ ਆਏ ਹਾਂ ,, ਅਗੋਂ ਕਬੀਰ ਜੀ ਕਹਿੰਦੇ ,, ਉਥੇ ਮੇਲਾ ਨਹੀਂ ਸੀ ਤਮਾਸ਼ੇ , ਕੌਤਕ ਸਨ , ਉਹ ਉਜਾੜ ਹੈ ,, ਮੇਲਾ ਤਾਂ ਇਥੇ ਹੋ ਰਿਹਾ ਹ...

ਇਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ...

ਇਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਉਨ੍ਹਾਂ ਨੂੰ ਕਹਿਣ ਲਗੇ- "ਤੈਨੂੰ ਭਜਨ ਦੀ ਕਿਤਨੀ ਭੁੱਖ ਹੈ? ਸਾਰੀ ਰਾਤ ਨਿਰੰਕਾਰ ਦੀ ਧੁੰਨ ਅਲਾਪਦਾ ਰਹਿੰਦਾ ਹੈਂ ; ਸੌਦਾ ਲੈਣ ਲਈ ਭੇਜਦੇ ਹਾਂ ,ਤੂੰ ਸਾਰਾ ਕੁਛ ਖੁਆ ਆਉਂਦਾ ਹੈਂ ; ਤੈਨੂੰ ਮੱਝਾਂ ਚਾਰਨ ਲਈ ਭੇਜਦੇ ਹਾਂ,ਤੂੰ ਰੱਬ ਦੀ ਧੁਨ ਵਿਚ ਮਸਤ ਹੋ ਜਾਂਦਾ ਹੈ ; ਇਹ ਭੁੱਖ ਤੈਨੂੰ ਕਿਤਨੀ ਕੁ ਹੈ,ਕਿਤਨਾ ਕੁ ਜਪੇਂਗਾ?" ਇਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ :- "ਮਾਰੂ ਮੀਹਿ ਨ ਤਿ੍ਪਤੀਆ ਅਗੀ ਲਹੈ ਨ ਭੁਖ॥ ਮੈਨੂੰ ਕਿਤਨੀ ਕੁ ਭੁੱਖ ਹੈ,ਜਾ ਕੇ ਮਾਰੂਥਲ ਕੋਲੋਂ ਪੁੱਛ ਲਵੋ ਕਿ ਤੈਨੂੰ ਕਿਤਨੀ ਕੁ ਪਾਣੀ ਦੀ ਪਿਆਸ ਹੈ।ਅੱਗ ਕੋਲੋਂ ਪੁੱਛ ਲਵੋ ਕਿ ਤੈਨੂੰ ਕਿਤਨਾ ਬਾਲਣ ਚਾਹੀਦਾ ਹੈ,ਕਿਤਨੀਆਂ ਲੱਕੜਾਂ ਚਾਹੀਦੀਆਂ ਹਨ। ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕ॥ ਸਾਗਰ ਵਿਚ ਸਾਰੀ ਦੁਨੀਆਂ ਵਿੱਚੋਂ ਚਾਰੇ ਪਾਸਿਆਂ ਤੋਂ ਨਦੀਆਂ ਨਾਲੇ ਦਰਿਆ ਆ ਰਹੇ ਨੇ,ਸਾਗਰ ਨੇ ਕਦੀ ਇਹ ਨਹੀਂ ਆਖਿਆ ਕਿ ਨਾ ਆਉ,ਮੈਨੂੰ ਹੋਰ ਪਾਣੀ ਨਹੀਂ ਚਾਹੀਦਾ,ਰੁਕ ਜਾਉ।ਸਾਗਰ ਨੇ ਆਪਣੀਆਂ ਬਾਹਵਾਂ ਪਸਾਰੀਆਂ ਹੋਈਆਂ ਨੇ ਕਿ ਆਉ,ਮੇਰੇ ਵਿਚ ਆਉ। ਸਤਿਗੁਰ ਫ਼ੁਰਮਾਉਂਦੇ ਹਨ :- ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥" {ਮ: ੧, ਪੰਨਾ ੧੪੮} ਨਾਨਕ ਕੋਲੋਂ ਪੁੱਛਦੇ ਹੋ ਕਿ ਕਿਤਨੀ ਭੁੱਖ ਹੈ? ਅੱਗ ਕੋਂ ਪੁੱਛੋ,ਮਾਰੂਥਲ ਕੋਲੋਂ ਪੁੱਛੋ।ਉਹ ਨਹੀਂ ਰੱਜਦੇ,ਮੈਂ ਵੀ ਨਹੀਂ ਰੱਜਦਾ। ਜਪਦਿਆਂ ਜਪਦਿਆਂ ਭੁੱਖ ਵਧਦੀ ਹੈ,ਸਵਾਦ ਵਧ...

ਯੁਨਾਨ ਦੇ ਲੁਕਮਾਨ ਹਕੀਮ ਪਾਸ ...

ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ 80-84 ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ, ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ- "ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?" ਉਹ ਬਾਬਾ ਕਹਿੰਦਾ ਹੈ- "ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।" ਤਾਂ ਲੁਕਮਾਨ ਕਹਿੰਦਾ ਹੈ- "ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ ਇਲਾਜ ਕਰਦਾ ਹਾਂ। ਹਰ ਵਕਤ ਸਿਰ ਬੋਝਲ ਰਹਿਣਾ,ਹਰ ਵਕਤ ਪੀੜ ਰਹਿਣੀ,ਹਰ ਵਕਤ ਭਾਰੀ ਰਹਿਣਾ ਇਸਦਾ ਕਾਰਣ ਮੈਨੂੰ ਬੁਢੇਪਾ ਲਗਦਾ ਹੈ ਤੇ ਮੇਰੇ ਕੋਲ ਬੁਢੇਪੇ ਦਾ ਇਲਾਜ ਨਹੀਂ ਹੈ। ਕਿਸੇ ਹੋਰ ਪਾਸੇ ਜਾ,ਇਸ ਦਾ ਇਲਾਜ ਮੇਰੇ ਕੋਲ ਨਹੀਂ।" ਉਸ ਬਿਰਧ ਬਾਬੇ ਨੇ ਫਿਰ ਕਹਿ ਦਿੱਤਾ- "ਅੱਖਾਂ 'ਚੋਂ ਪਾਣੀ ਵੱਗਦਾ ਰਹਿੰਦਾ ਹੈ ਤੇ ਜੋਤ ਘੱਟ ਗਈ ਹੈ।" ਲੁਕਮਾਨ ਫਿਰ ਬੋਲ ਪਿਆ- "ਜਿੱਥੌ ਤੱਕ ਮੈਂ ਦੇਖਦਾ ਹਾਂ,ਇਸ ਦਾ ਕਾਰਨ ਵੀ ਬੁਢੇਪਾ ਹੈ। ਇਸਦਾ ਮੇਰੇ ਕੋਲ ਇਲਾਜ ਨਹੀਂ,ਤੂੰ ਜਾ।" "ਹਕੀਮ ਸਾਹਿਬ! ਮੇਰੇ ਗੋਡੇ ਵੀ ਦੁਖਦੇ ਹਨ। ਚੱਲਣਾ ਬੜਾ ਔਖਾ ਹੋ ਗਿਆ ਹੈ।" ਲੁਕਮਾਨ ਕਹਿਣ ਲੱਗਾ- "ਇਸ ਦਾ ਕਾਰਨ ਵੀ ਬੁਢੇਪਾ ਹੈ ਤੇ ਬੁਢੇਪੇ ਦਾ ਮੇੇਰੇ ਕੋਲ ਇਲਾਜ ਨਹੀਂ।" "ਹਕੀਮ ਸਾਹਿਬ! ਪਾਚਨ ਸ਼ਕਤੀ ਕਮਜ਼ੋਰ ਹੋ ਗਈ ਹੈ। ਖਾਧਾ ਹੋਇਆ ਹਜ਼ਮ ਨਹੀਂ ਹੁੰਦਾ। ਭੁੱਖ ਨਹੀਂ ਲੱ...

ਪ੍ਰਮਾਤਮਾ ਦੇ ਦਰਬਾਰ ਵਿੱਚ ਸਾਡੇ ...

ਪ੍ਰਮਾਤਮਾ ਦੇ ਦਰਬਾਰ ਵਿੱਚ ਸਾਡੇ ਰੰਗ ਰੂਪ ,, ਜਾਤ ਪਾਤ ,, ਸਾਡੀ ਭਾਸ਼ਾ ਅਤੇ ਕਿਸੇ ਵੀ ਮਜਹਬ ਦੀ ਵਿਚਾਰ ਨਹੀਂ ਹੁੰਦੀ ,, ਫਿਰ ਕਿਸ ਦੀ ਵਿਚਾਰ ਹੁੰਦੀ ਹੈ ,,?,, ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ) ਗੁਰੂ ਗ੍ਰੰਥ ਸਾਹਿਬ - ਅੰਗ ੭ ਸਿਰਫ ਸਾਡੇ ਕੀਤੇ ਹੋਏ ਕਰਮਾਂ ਦੀ ਹੀ ਵਿਚਾਰ ਹੁੰਦੀ ਹੈ ,, ਕਰਮ ਇੱਕ ਬੀਜ ਹੈ ,, ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ ,, ਦੁੱਖ ਅਤੇ ਸੁੱਖ , ਇੱਕ ਫਲ ਨੇ ,, ਅਗਰ ਮੈਂ ਦੁਖੀ ਹਾਂ , ਤਾਂ ਮੈਂ ਬੀਜ ਕੋਈ ਗਲਤ ਬੀਜ ਬੈਠਾਂ ਹਾਂ , ਅਗਰ ਮੇਰੇ ਕੋਲ ਸੁੱਖ ਹੈ ,, ਤਾਂ ਮੈਂ ਬੀਜ ਕੋਈ ਸਹੀ ਬੀਜੇ ਹਨ , ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

मैं एक साधु के पास था ...

मैं एक साधु के पास था। वे मुझसे कह रहे थे, मैंने लाखों रुपयों को लात मार दी। मैंने दो-चार दफा उनसे सुना। फिर थोड़ा मैंने कहा, मैंने पुछा कि यह पैसों कों लात कब मारी? वे बोले, कोई बीस साल हो गए। मैंने कहा, बीस साल हो गए और यह बात भूलती नहीं है, तो लात ठीक से नहीं लगी लगता। यह बात अब याद रखने की कौन सी जरूरत है? इसका क्या प्रयोजन है, कि आप इस बात को अभी तक मन में रखे हुए हैं। कि मैंने लाखों रुपयों पर लात मार दी है? क्या यह वह पुराना अहंकार ही तो नहीं है। जो कहता था मेरे पास लाखों हैं, अब वह कह रहा है कि मैंने लाखों को लात मार दी? क्या वही अहंकार, वही मैं, जो रुपये के त्याग से नहीं तो नहीं भर गया है? और अगर भर गया है तो बीस साल व्यर्थ चले गए। उनका कोई उपयोग नहीं हुआ। मैंने कहा, यह लात पूरी लग नहीं पाई। थोड़ा और जोर से लात मारते फिर शायद कुछ होता। ज्ञानी संत सिंह जी मसकीन सेवा दल

ਸ੍ਰਿਸ਼ਟੀ ਦਾ ਮੂਲ ਜ੍ਯੋਤੀ (ਪ੍ਰਕਾਸ਼) ਹੈ ...

ਸਿਧ ਪੁਰਸ਼ਾ ਦੇ ਕਥਨ ਅਨੁਸਾਰ ਸ੍ਰਿਸ਼ਟੀ ਦਾ ਮੂਲ ਜ੍ਯੋਤੀ (ਪ੍ਰਕਾਸ਼) ਹੈ। ਜਦ ਸਭ ਕੁਛ ਨਸ਼ਟ ਹੋ ਜਾੰਦਾ ਹੈ ਤਾ ਵੀ ਪ੍ਰਕਾਸ਼ ਰਹਿੰਦਾ ਹੈ। ਪ੍ਰਕਾਸ਼ ਅਨਾਦੀ ਹੈ, ਪ੍ਰਕਾਸ਼ ਸ਼ਾਸ਼ਵਿਤ ਹੈ, ਪ੍ਰਕਾਸ਼ ਵ੍ਯਾਪਕ ਹੈ। ਪ੍ਰਕਾਸ਼ ਨਿਹਚਲ ਹੈ, ਪ੍ਰਕਾਸ਼ ਆਨੰਦ ਦਾ ਸੋਮਾ ਹੈ। ਧਾਰਮਿਕ ਦੁਨੀਆ ਵਿਚ ਪਰੰਪਰਾ ਤੋ ਇਕ ਧਾਰਨਾ ਬਣੀ ਹੋਈ ਹੈ ਕਿ ਦੇਵਤੇ, ਫ਼ਰਿਸ਼ਤੇ ਨੂਰ ਤੋ ਬਣੇ ਹਨ। ਦੇਵਤੇ ਦਾ ਮਤਲਬ ਇਤਨਾ ਹੀ ਹੈ, ਜਿਸਦੇ ਅੰਦਰ ਦੈਵੀ-ਜ੍ਯੋਤੀ ਵਿਦਮਾਨ ਹੈ, ਜਿਸਦੇ ਅੰਦਰ ਦੀਵਾ ਜਲ ਗਿਆ ਹੈ। ਇਸਲਾਮੀ ਧਾਰਮਿਕ ਸਾਹਿਤ ਦੇ ਅੰਦਰ ਫ਼ਰਿਸ਼ਤਿਆ ਦਾ ਜਨਮ ਨੂਰ ਤੋ ਮਨਿਆ ਗਿਆ ਹੈ, ਇਸ ਵਾਸਤੇ ਫ਼ਰਿਸ਼ਤਿਆ ਨੂੰ ਨੂਰੀ ਆਖਦੇ ਹਨ। ਦਰ-ਅਸਲ ਵਾਸਤਵਿਕ ਵਿਚਾਰ ਇਹ ਹੈ, ਜੋ ਖ਼ਾਕ ਤੋ, ਭੋਤਿਕ ਤੱਤਾ ਤੋ ਰਸ ਖੁਸ਼ਿਆ ਲਭਣ ਦੀ ਚੇਸ਼ਟਾ ਕਰੇ, ਉਹ ਸੰਸਾਰੀ ਹੈ, ਉਹ ਭੋਤਿਕ ਤੇ ਭੋਗੀ ਹੈ, ਪਰ ਜੋ ਨੂਰ, ਦਿਵੈ-ਜ੍ਯੋਤੀ ਵਿਚੋਂ ਜੀਵਨ ਦਾ ਰਹੱਸ, ਅਨੰਦ, ਖੇੜਾ ਲੱਭਣ ਦੀ ਕੋਸ਼ਿਸ਼ ਕਰੇ, ਉਹ ਨੂਰੀ ਦੇਵਤਾ ਹੈ। ਪਰਮਾਤਮਾ ਪਰਮ ਪ੍ਰਕਾਸ਼ ਹੈ, ਨੂਰ ਹੈ। ਪਰਮਾਤਮ ਜ੍ਯੋਤੀ ਤਕ ਪਹੁੰਚਣ ਦਾ ਸਾਧਨ ਸ਼ਬਦ-ਜ੍ਯੋਤੀ ਹੈ, ਇਸ ਵਾਸਤੇ ਸ਼ਬਦ ਗੁਰੂ ਹੈ। ਸ਼ਬਦ ਦੀ ਵਿਚਾਰ ਪਰਮਾਤਮ ਜ੍ਯੋਤੀ ਨੂੰ ਪ੍ਰਗਟ ਕਰਨ ਵਿਚ ਸਹਾਇਕ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਹਰੀ ਨਾਹਿ ਨਹ ਡਡੁਰੀ ਪਕੀ ਵਢਣਹਾਰ ...

ਹਰੀ ਨਾਹਿ ਨਹ ਡਡੁਰੀ ਪਕੀ ਵਢਣਹਾਰ॥" {ਸਿਰੀਰਾਗੁ ਮ :੫,ਪੰਨਾ ੪੩} ਪੱਕੀ ਖੇਤੀ ਤਾਂ ਕੱਟੀ ਹੀ ਜਾਣੀ ਹੈ,ਪਰ ਕਈ ਵਾਰੀ ਖੇਤੀ ਚਾਹੇ ਡੱਡਿਆਂ 'ਤੇ ਆਈ ਹੈ,ਚਾਹੇ ਹਰੀ ਹੀ ਹੈ,ਖੇਤੀ ਵੱਢੀ ਜਾਂਦੀ ਹੈ। ਬੱਚਿਆਂ ਦੀ ਵੀ ਮੌਤ ਹੁੰਦੀ ਹੈ,ਜਵਾਨਾਂ ਦੀ ਵੀ ਮੌਤ ਹੁੰਦੀ ਹੈ, ਬੁੱਢਿਆਂ ਦੀ ਵੀ ਹੁੰਦੀ ਹੈ।ਲਿਹਾਜ਼ਾ ਬੱਚੇ ਨੂੰ ਪਾਣੀ ਵੀ ਚਾਹੀਦਾ ਹੈ,ਬਾਣੀ ਵੀ ਚਾਹੀਦੀ ਹੈ। ਇਕ ਮਾਸੂਮ ਬੱਚਾ ਗੋਦ ਵਿਚ ਹੈ,ਆਪ ਪਾਣੀ ਨਹੀਂ ਪੀ ਸਕਦਾ,ਮਾਂ ਪਾਣੀ ਪਿਲਾ ਰਹੀ ਹੈ। ਗੋਦ ਵਿਚ ਪਏ ਹੋਏ ਬੱਚੇ ਦੇ ਕੰਨ ਵਿਚ ਮਾਂ ਹੀ ਗੁਰਬਾਣੀ ਦੀਆਂ ਤੁੱਕਾਂ ਪਾਵੇ,ਮਾਂ ਹੀ 'ਵਾਹਿਗੁਰੂ ਵਾਹਿਗੁਰੂ' ਦਾ ਜਾਪ ਕਰੇ,ਤਾਂਕਿ ਬੱਚਾ ਇਸੇ ਧੁਨ ਵਿਚ ਪਾ੍ਣ ਲਵੇ, ਇਸੇ ਧੁਨ ਵਿਚ ਜੀਵੇ। ਮਾਂ ਆਪ ਰੋਟੀ ਖਾਣ ਲੱਗੇ ਤਾਂ 'ਵਾਹਿਗੁਰੂ ਵਾਹਿਗੁਰੂ' ਦਾ ਜਾਪ ਕਰੇ। ਜੇ ਬੱਚੇ ਨੂੰ ਪਾਣੀ ਦੀ ਲੋੜ ਹੈ ਤਾਂ ਬੱਚੇ ਨੂੰ ਬਾਣੀ ਦੀ ਵੀ ਲੋੜ ਹੈ। ਜੇ ਬੱਚੇ ਨੂੰ ਭੋਜਨ ਦੀ ਲੋੜ ਹੈ ਤਾਂ ਭਜਨ ਦੀ ਵੀ ਲੋੜ ਹੈ। ਜਵਾਨ ਨੂੰ,ਬੁੱਢੇ ਨੂੰ ਭੋਜਨ ਦੀ ਲੋੜ ਹੈ ਤਾਂ ਭਜਨ ਦੀ ਵੀ ਲੋੜ ਹੈ। ਇਹ ਕੇਵਲ ਉਮਰ ਦੀ ਲੋੜ ਨਹੀਂ, ਸਾਹਿਬ ਕਹਿੰਦੇ ਨੇ ਕਿ ਇਹ ਬਚਪਨ ਵਿਚ ਹੀ ਸ਼ੁਰੂ ਕਰਨਾ ਹੈ। ਗਿਆਨ ਤੇ ਵਿਗਿਆਨ ਨੇ ਦੋ ਉਪਰਾਲੇ ਕੀਤੇ ਹਨ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਤੇ ਵਿਗਿਆਨ ਦਾ ਸੰਗਮ ਕਰਦੇ ਨੇ,ਧਨ ਤੇ ਧਰਮ ਦਾ ਸੰਗਮ ਕਰਦੇ ਨੇ;ਪਦਾਰਥਾਂ ਤੇ ਪਰਮਾਤਮਾਂ ਦਾ...

ਮੈਂ ਅਰਜ਼ ਕਰਾਂ ਜੇਕਰ ...

ਮੈਂ ਅਰਜ਼ ਕਰਾਂ ਜੇਕਰ ਕੌਈ ਨਾਸਿਤਕ ਏ ਆਖੇ ਮੈਂ ਕਿਸੇ ਪਰਮਾਤਮਾ ਨੂੰ ਨਹੀ ਮੰਨਦਾ । ਮੈਨੂੰ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉ । ਉਸਨੂੰ ਕੀ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉਗੇਂ ?? ਕੌਈ ਪ੍ਰ੍ਤੱਖਸ਼ ਪ੍ਰ੍ਮਾਂਣ ਨਹੀ ਹੈ । ਨਾਸਿਤਕ ਹੌਣ ਦੀ ਪੂਰੀ ਗੁੰਜ਼ਾਇਸ ਹੈ । ਅਗਰ ਕੌਈ ਅੰਧਾ ਇਹ ਕਹੇ ਕੌਈ ਸੂਰਜ ਨਹੀ ਹੈ । ਮੈਂ ਨਹੀ ਮੰਨਦਾ ਉਸਨੂੰੰ ਕੀ ਪ੍ਰ੍ਤੱਖਸ਼ ਪ੍ਰ੍ਮਾਂਣ ਦਿਉਗੇਂ । ਅੰਧੇ ਦੀ ਦੁਨੀਆ ਵਿੱਚ ਸੂਰਜ ਨਹੀ ਹੈ । ਬੰਗਾਲ ਦੇ ਪ੍ਰ੍ਸਿੱਧ ਮਹਾਤਮਾ ਸੁਆਮੀ ਵਿਵੇਕਾਨੰਦ ਤੇ ਰਾਏਪੁਰ ਵਿੱਚ ਪ੍ਰ੍ਸਨ ਹੌ ਗਿਆ ਸੀ..ਕਿ ਸੁਆਮੀ ਜੀ ਦੱਸੌਗੇ ਕਿ ਕੀ ਮਨੁੱਖ ਦੀ ਜਿੰਦਗੀ ਵਿੱਚ blind faith ਦੀ ਕੌਈ ਜਰੂਰਤ ਹੈ । ਵਿਵੇਕਾਨੰਦ ਬੜੇ ਸਿਆਣੇ ਸਨ । ਸਮਝ ਗਏ ਕਿ ਇਹ ਨੌਜਵਾਨ ਕਿਹੜੀ ਥਾਂ ਤੌ ਅਤੇ ਕਿਉਂ ਸਵਾਲ ਕਰਦਾ ਪਿਆ ਹੈ । ਸੁਆਮੀ ਵਿਵੇਕਾਨੰਦ ਕਹਿਣ ਲੱਗੇ ਹਾਂ blind faith ਦੀ ਜਰੂਰਤ ਹੈ । ਪਰ ਇੱਕ ਸਰਤ ਹੈ ਕਿ ਜਿਸ ਉਪਰ faith ਕਰੀਏ ਉਹ blind ਨਾ ਹੌਵੇ । ਪਰਮਾਤਮਾ ਪਹਿਲੇ ਕਦਮ ਤੇ ਅੰਧ ਵਿਸਵਾਸ ਹੈ । ਜਿਸਨੂੰ ਮੈਂ ਦੇਖਿਆ ਨਹੀ..ਜਿਸਨੂੰ ਮੈਂ ਜਾਣਦਾ ਨਹੀ,ਜਿਸ ਦਾ ਮੈਨੂੰ ਕੌਈ ਪਤਾ ਨਹੀ ਉਸ ਤੇ ਮੈਂ ਭਰੌਸਾ ਕਰਾਂ । ਬੜੀ ਹਿੰਮਤ ਦੀ ਗੱਲ ਹੈ । ਪਰ ਇੱਕ ਵਾਰੀ ਜੇ ਭਰੌਸਾ ਆ ਗਿਆ..ਪੂਰਨ ਭਰੌਸਾ ਬੱਝ ਗਿਆ..ਉਸੇ ਸਮੇ ਜਿੰਦਗੀ ਵਿੱਚ ਪਰਮਾਤਮਾ ਪ੍ਰ੍ਗਟ ਹੌ ਜਾਦੈਂ ਮਹਿਰਾਜ ਕਹਿੰਦੇ ਨੇ ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥ (ਅੰਗ 285) ...

ਜਦੌਂ ਮੈਂ ਅਖੀਰ ਮਈ ...

ਜਦੌਂ ਮੈਂ ਅਖੀਰ ਮਈ ਦੇ ਮਹੀਨੇ ਵਿੱਚ ਵਿਦੇਸ਼ ਦੀ ਯਾਤਰਾ ਲਈ ਦੇਸ ਤੌ ਰਵਾਨਾ ਹੌਇਆ ਸੀ । ਬਾਬਾ ਹਰਬੰਸ ਸਿੰਘ ਜੀ ਦਿੱਲੀ ਵਿੱਚ ਮੈਨੂੰ ਮਿਲੇ । ਗੁਰਦੁਆਰਾ ਸੀਸ ਗੰਜ ਸਾਹਿਬ ਦੀ ਸੇਵਾ ਕਰਾ ਰਹੇ ਸਨ । ਦਾਸ ਨਾਲ ਕਾਫੀ ਪਿਆਰ ਕਰਦੇ ਨੇ.. ਮੈਨੂੰ ਕਹਿਣ ਲੱਗੇ ਇੱਕ ਬਹੁਤ ਵੱਡਾ ਖੂਨ ਖਰਾਬਾ ਹੌਇਆ ਸੀ । ਜਦ 2 ਫੀਸਦੀ ਮਹੰਤ ਭ੍ਰਸ਼ਟ ਹੌਏ ਸਨ । ਤੇ ਅਸੀ ਉਨਾ ਕੌਲੌਂ ਗੁਰਦੁਆਰੇ ਲਏ । ਖੂਨ ਖਰਾਬਾ ਹੌਇਆ ਸੀ । ਬਹੁਤ ਸਹੀਦੀਆਂ ਪਾ ਗਏ..ਬਹੁਤ ਮਾਰੇ ਗਏ ਸਨ । ਮੈਨੂੰ ਕਹਿਣ ਲੱਗੇ ਹੁਣ ਉਸ ਤੌ ਹਜ਼ਾਰਾ ਗੁਣਾ ਵੱਡਾ ਖੂਨ ਖਰਾਬਾ ਹੌਏਗਾਂ । ਤਾਂ ਇੰਨਾ ਰਾਜਨੈਤਿਕ ਲੌਕਾਂ ਕੌਲੌ ਗੁਰਦੁਆਰੇ ਅਜ਼ਾਦ ਹੌਣਗੇ..ਵਰਨਾ ਨਹੀ । ਉਹ ਮਹੰੰਤ ਇਤਨੀ ਤਾਕਤ ਵਿੱਚ ਨਹੀ ਸਨ । ਫਿਰ ਵੀ ਖੂਨ ਖਰਾਬਾ ਹੌਇਆ ਸੀ । ਇੰਨਾ ਕੌਲ ਤਾਂ ਬੜੀ ਤਾਕਤ ਹੈ । ਸਭ ਦੇ ministers ਨਾਲ ਸਬੰਧ ਨੇ ..ਸਭ ਪੱਕੇ ਰਾਜਨੈਤਿਕ ਨੇ ਦੇਸ ਵਿੱਚ ਇਸ ਤਰੀਕੇ ਨਾਲ ਜੌ ਦੇਖਿਆ ਗਿਆ ਹੈ । ਔਰ ਤਕਰੀਬਨ ਤਕਰੀਬਨ ਤਮਾਮ politician ਛੇਵੇਂ ਜਾ ਸੱਤਵੇਂ ਮਹੀਨੇ ਗੁਰਦੁਆਰੇ ਆ ਗਏ ਤਾਂ ਆ ਗਏ । ਗੁਰਦੁਆਰੇ ਨਾਲ ਕੌਈ ਮਤਲਬ ਤੇ ਨਹੀ ਹੈ । ਗੁਰਦੁਆਰੇ ਨੂੰ ਤਾਂ ਇੱਕ ਪੌੜੀ ਬਣਾਇਆ ਹੌਇਆ ਪਾਰਲੀਮੈਂਟ ਤੱਕ ਪੁੰਹਚਣ ਵਾਸਤੇ..ਅਸੈਬਲੀਂ ਹਾਲ ਤੱਕ ਪੁੰਹਚਣ ਵਾਸਤੇ..minister ਦੀ ਕੁਰਸੀ ਤੱਕ ਪੁੰਹਚਣ ਵਾਸਤੇ । ਕੰਮ ਤੇ ਇੰਨਾ ਦਾ ਇਹ ਸੀ ਕਿ ਮਨੁੱਖਤਾ ਨੂੰ ਗੁਰੂ ਤੱਕ ਪੁੰਹਚਾਉ । ਪਰ ਉਹ ਕਰਦੇ ਕੀ ਪਏ ਨੇ ਗੁਰੂ ਦੇ ਆਸਰੇ ਤੇ ਕਿਸ ...

ਹਜ਼ਰਤ ਮੁਹੰਮਦ ਸਾਹਿਬ ਦੀ ...

ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਦਾ ੲਿਕ ਅਸੂਲ਼ ਸੀ । ਓੁਹ ਦਿਨ ਭਰ ਵਿੱਚ ਜੋ ਵੀ ਕੁਮਾੳੁਦੇਂ ਸਨ । ਖਾਣ ਪੀਣ ਤੋ ਬਾਅਦ ਜੋ ਵੀ ਬਚਦਾ ਸੀ । ਓੁਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ । ਰਾਤ ਨੂੰ ਭਿਖਾਰੀਅਾਂ ਦੀ ਤਰਾ ਖਾਲੀ ਹੋ ਕੇ ਸੌਂ ਜਾਦੇਂ ਸਨ। ੲਿਹ ੳੁਹਨਾਂ ਦਾ ਜਿੰਦਗੀ ਦਾ ਹਰ ਰੋਜ਼ ਦਾ ਅਸੂਲ ਸੀ । ਜਿਸ ਦਿਨ ਮੁਹੰਮਦ ਸਾਹਿਬ ਦੁਨੀਅਾ ਤੋ ਰੁਖਸਤ ਹੋੲੇ, ੳੁਹਨਾ ਦੀ ਪਤਨੀ ਨੇ 5 ਦੀਨਾਰ ਬਚਾ ਕੇ ਪਾਸੇ ਰੱਖ ਲੲੇ ਤਾਂ ਜੋ ਰਾਤ ਨੂੰ ਵੇਲੇ-ਕੁਵੇਲੇ ਹਕੀਮ ਨੂੰ ਬਲਾੳੁਣ ਦੀ ਲੋੜ ਪੈ ਜਾਵੇ ਜਾਂ ਦਵਾੲੀ ਬੂਟੀ ਦੀ ਲੋੜ ਪੈ ਜਾਵੇ। ੲਿਸ ਕਰਕੇ 5 ਦੀਨਾਰ ਪਾਸੇ ਰੱਖ ਲੲੇ। ਰਾਤ 12 ਕੁ ਵਜੇ ਮੁਹੰਮਦ ਸਾਹਿਬ ਜਿਅਾਦਾ ਤੜਪਨ ਲੱਗੇ,,ਤਾਂ ੳੁਹਨਾ ਨੇ ਅਾਪਣੀ ਘਰਵਾਲੀ ਨੂੰ ਬੁਲਾੲਿਅਾ ਤੇ ਕਿਹਾ ਵੇਖ ਮੈਨੂੰ ਲਗਦਾ ਹੈ ਮੈਂ ਜਿੰਦਗੀ ਭਰ ਦਾ ਜੋ ਅਸੂਲ਼ ਬਣਾੲਿਅਾ ਸੀ, ਓੁਹ ਟੁੱਟਣ ਲੱਗਾ ਹੈ । ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਕਦੇ ਕੱਲ ਦੀ ਫਿਕਰ ਨਹੀ ਕੀਤੀ । ਮੈਨੂੰ ਡਰ ਲੱਗ ਰਿਹਾ ਹੈ ਵੀ ਘਰ ਵਿੱਚ ਕਿਤੇ ਪੈਸੇ ਹੈਨ, ਅਗਰ ਹੈ ਤਾਂ ਜਾ ਜਲਦੀ ਲੋੜਵੰਦਾ ਵਿੱਚ ਵੰਡ ਦੇ। ਮੁਹੰਮਦ ਸਾਹਿਬ ਦੀ ਪਤਨੀ ਘਬਰਾ ਗੲੀ ਵੀ ੲਿੰਨਾ ਨੂੰ ਕਿਵੇਂ ਪਤਾ ਚੱਲਿਅਾ, ਓੁਹਨਾ ਨੇ ਜਲਦੀ-ਜਲਦੀ 5 ਦੀਨਾਰ ਕੱਢੇ ਤੇ ਕਹਿਣ ਲੱਗੀ ਮਾਫ ਕਰਨਾ ਮੈਂ ਸੋਚਿਅਾ ਅਗਰ ਰਾਤ ਨੂੰ ਵੇਲੇ-ਕੁਵੇਲੇ ਲੋੜ ਪੈ ਗੲੀ । ਤਾਂ ੲਿਸ ਕਰਕੇ ਪਾਸੇ ਰੱਖ ਲੲੇ । ਤਾਂ ਮੁਹੰਮਦ ਸਾਹਿਬ ਨੇ ਕਿਹਾ ਪਾਗਲ ਜਿਸ ਖੁਦਾ ਨੇ ਹਰ ਵ...

ਆਪਿ ਬੀਜ ਆਪੇ ਹੀ ਖਾਹਿ ...

ਆਪਿ ਬੀਜ ਆਪੇ ਹੀ ਖਾਹਿ॥ ਜਪੁ ਜੀ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ( ਭਜਨ ਦੀ ਮੂਰਤੀ ਬ੍ਹਮ ਗਿਆਨ ਦੀ ਮੂਰਤੀ ) ਸੱਪ ਨੇ ਉਨ੍ਹਾਂ ਨੂੰ ਡੰਗ ਮਾਰਿਆ, ਖੈਰ, ਸਰੀਰ ਤਾਂ ਬਚ ਗਿਆ,ਜਾਨ ਤਾਂ ਬਚ ਗਈ,ਪਰ ਜ਼ਹਿਰ ਦਾ ਕੁਝ ਅੈਸਾ ਅਸਰ ਹੋਇਆ ਕਿ ਪੈਰ ਫੁੱਲਣ ਲੱਗ ਪਿਆ ਤੇ ਉਸ ਦੇ ਵਿਚ ਜ਼ਖ਼ਮ ਹੋਣ ਲੱਗਾ।ਜ਼ਖ਼ਮ ਠੀਕ ਨਾ ਹੋਏ ਤਾਂ ਬਾਬਾ ਅਤਰ ਸਿੰਘ ਜੀ ਨੂੰ ਸਿੰਘਾਂ ਨੇ ਕਿਹਾ- "ਮਹਾਰਾਜ ! ਅਕਾਲ ਪੁਰਖ ਅੱਗੇ ਅਰਦਾਸ ਕਰ ਲਈਏ।" ਤਾਂ ਪਤਾ ਹੈ ਮੂਲ ਬਚਨ ਕੀ ਨਿਕਲੇ- "ਕਰਮ ਮੇਰਾ ਤੇ ਧੋਣ ਵਾਸਤੇ ਗੁਰੂ ਨੂੰ ਆਖਾਂ।" ਬਸ ਇਤਨਾ ਕਹਿ ਕੇ ਚੁੱਪ ਕਰ ਗਏ।ਰਮਜ਼ੀ ਬੰਦੇ,ਨਹੀਂ ਸਮਝੇ,ਉੁਨਾਂ ਦੀ ਰਮਜ਼ ਕਹਿਣ ਦਾ ਢੰਗ। ਪਾਣੀ ਫਰਜ਼ ਕਰੋ ਕਿ ਕਿਸੇ ਵੱਡੇ ਸਰੋਵਰ ਵਿਚ ਹੈ।ਉਸ ਵੱਡੇ ਸਰੋਵਰ ਦੇ ਪਾਣੀ ਨੂੰ ਥੋੜੀੑ ਜਿਹੀ ਥਾਂ ਵਿਚ ਜੇ ਇਕੱਠਾ ਕਰਨਾ ਹੋਵੇ ਤਾਂ ਪਾਣੀ ਡੂੰਘਾ ਜ਼ਿਆਦਾ ਹੋ ਜਾਏਗਾ,ਗਹਿਰਾ ਹੋ ਜਾਏਗਾ।ਦੁੱਖ ਬੜੇ ਲੰਮੇਂ ਸਮੇਂ ਤੱਕ ਭੋਗਣੇ ਹੋਣ ਤਾਂ ਫਿਰ ਛੋਟੇ-ਵੱਡੇ ਦੁੱਖ ਸਾਲਾਂ ਬੱਧੀ ਚਲਦੇ ਹੀ ਰਹਿੰਦੇ ਹਨ।ਪਰ ਜੇ ਉਹੀ ਦੁੱਖ ਪੰਦਰਾਂ ਦਿਨਾਂ ਜਾਂ ਮਹੀਨੇ ਵਿਚ ਭੋਗਣੇ ਹੋਵਣ ਤਾਂ ਦੁੱਖ ਬੜਾ ਗਹਿਰਾ ਹੋ ਜਾਂਦਾ ਹੈ,ਡੂੰਘਾ ਹੋ ਜਾਂਦਾ ਹੈ।ਭਗਤਾਂ ਦਾ ਦੁੱਖ ਨਾਮ ਜੱਪਣ ਕਰਕੇ ਜਲਦੀ ਨਿੱਬੜਦਾ ਹੈ,ਬੜਾ ਗਹਿਰਾ ਹੋ ਜਾਂਦਾ ਹੈ।ਆਮ ਬੰਦਿਆਂ ਦੇ ਅੰਦਰ ਕਈ ਵਾਰ ਸ਼ੰਕਾ ਵੀ ਪੈਦਾ ਹੋ ਜਾਂਦੀ ਹੈ ਕਿ ਸੁਆਸ-ਸੁਆਸ ਨਾਮ ਜਪਣ ਵਾਲਾ ਬੰਦਾ ਇਤਨਾ ਦੁੱਖ ਦੇ ਵਿਚ,ਇਤਨ...

ਕਰਮ ਇੱਕ ਬੀਜ ਹੈ ...

ਕਰਮ ਇੱਕ ਬੀਜ ਹੈ ,, ਜੀਵਨ ਅੰਤਿਸ਼ਕਰਨ ਇੱਕ ਧਰਤੀ ਹੈ ,, ਦੁੱਖ ਅਤੇ ਸੁੱਖ , ਉਸਦੇ ਫਲ ਨੇ ,, ਅਗਰ ਮੈਂ ਦੁਖੀ ਹਾਂ , ਤਾਂ ਮੈਂ ਬੀਜ ਕੋਈ ਗਲਤ ਬੀਜ ਬੈਠਾਂ ਹਾਂ ,, ਅਗਰ ਮੇਰੇ ਕੋਲ ਸੁੱਖ ਹੈ ,, ਤਾਂ ਮੈਂ ਬੀਜ ਕੋਈ ਸਹੀ ਬੀਜੇ ਹਨ ,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਯਾਗਵੱਲਗ ਰਿਸ਼ੀ ਦੇ ਕੋਲ ...

ਯਾਗਵੱਲਗ ਰਿਸ਼ੀ ਦੇ ਕੋਲ ਇਕ ਦਿਨ ਇਕ ਨੌਜਵਾਨ ਆਇਆ। ਕਹਿੰਦਾ, "ਰਿਸ਼ੀ ਜੀ,ਪ੍ਮਾਤਮਾ ਦੇ ਉੱਪਰ ਮੇਰਾ ਭਰੋੋਸਾ ਨਹੀਂ ਰਿਹਾ।" ਰਿਸ਼ੀ ਨੇ ਕਿਹਾ, "ਕਿਉਂ?" ਨੌਜਵਾਨ ਕਹਿਣ ਲੱਗਾ, "ਕਿਸੇ ਕੋਲ ਕੁਝ ਹੈ,ਕਿਸੇ ਕੋਲ ਕੁਝ,ਮੇਰੇ ਕੋਲ ਕੁਝ ਵੀ ਨਹੀਂ।" ਯਾਗਵੱਲਗ ਕਹਿਣ ਲੱਗੇ, "ਮੈਨੂੰ ਤੇਰੇ ਕੋਲ ਖ਼ਜ਼ਾਨਾ ਦਿਖਾਈ ਦੇ ਰਿਹਾ ਹੈ।" ਇਸ ਖ਼ਜ਼ਾਨੇ ਦੀ ਕਿਸੇ ਕਿਸੇ ਨੂੰ ਸਮਝ ਹੁੰਦੀ ਹੈ। ਇਕਬਾਲ ਕਹਿੰਦਾ ਹੈ :- " ਖ਼ਜ਼ਾਨਾ ਹੂੰ ਛਪਾਇਆ ਮੁਝ ਕੋ ਮੁਸ਼ਤੇ ਖ਼ਾਕੇ ਸਹਿਰਾ ਨੇ, ਕਿਸੀ ਕੋ ਕਿਆ ਖ਼ਬਰ ਹੈ ਕੌਨ ਹੂੰ ਮੈਂ,ਕਿਸ ਕੀ ਦੌਲਤ ਹੂੰ।" ਮੈਂ ਤਾਂ ਖ਼ਜ਼ਾਨਾ ਹਾਂ,ਪਰ ਕੀ ਕਰਾਂ ਮਿੱਟੀ ਵਿਚ ਦੱਬਿਆ ਪਿਆ ਹਾਂ। ਯਾਗਵੱਲਗ ਕਹਿੰਦਾ ਹੈ, "ਮੈਨੂੰ ਤੇਰੇ ਕੋਲ ਬਹੁਤ ਵੱਡਾ ਖ਼ਜ਼ਾਨਾ ਦਿਖਾਈ ਦਿੰਦਾ ਹੈ।" ਉਹ ਨੌਜਵਾਨ ਕਹਿਣ ਲੱਗਾ, "ਰਿਸ਼ੀ ਜੀ,ਮੇਰੇ ਨਾਲ ਮਜ਼ਾਕ ਨਾ ਕਰੋ,ਮੈਂ ਬਹੁਤ ਦੁਖੀ ਹਾਂ ਅਤੇ ਮੈਂ ਰੱਬ ਤੋਂ ਇਨਕਾਰੀ ਹਾਂ,ਮੈਨੂੰ ਉਸ ਨੇ ਕੁਝ ਨਹੀਂ ਦਿੱਤਾ।" "ਮੈਨੂੰ ਤੇਰੇ ਕੋਲ ਸਭ ਕੁਝ ਦਿਖਾਈ ਦੇ ਰਿਹਾ ਹੈ,ਅਗਰ ਤੂੰ ਵੇਚਣਾ ਚਾਹੇਂ ਤਾਂ ਮੈਂ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹਾਂ।ਮੇਰੇ ਕੋਲ ਸੋਨੇ ਦੀਆਂ ਬੜੀਆਂ ਅਸ਼ਰਫ਼ੀਆਂ ਹਨ।ਰਜੇ ਮਹਾਰਾਜੇ ਮੇਰੇ ਚੇਲੇ ਨੇ।ਥੈਲੀਆਂ ਦੀਆਂ ਥੈਲੀਆਂ ਮੈਨੂੰ ਭੇਟ ਕਰ ਜਾਂਦੇ ਨੇ।ਭਰਿਆ ਪਿਆ ਹੈ ਖ਼ਜ਼ਾਨਾ।ਇਹ ਜਿਹੜੀਆਂ ਤੇਰੀਆਂ ਦੋ ਅੱ...

ਜੱਲਾਦ ਨੇ ਜ਼ਹਿਰ ਦਾ ਪਿਆਲਾ ...

ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ। ਉਨਾਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ--ਜ਼ਹਿਰ ਦਾ ਪਿਆਲਾ ਪਿਲਾਉਣਾ। ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ, "ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ ਛੋੜ ਸਕਦਾ ਹਾਂ।" "ਕੀ?" "ਤੂੰ ਏਥਨਜ਼ ਛੱਡ ਕੇ,ਯੁਨਾਨ ਛੱਡ ਕੇ ਚਲਾ ਜਾ,ਕਿਸੇ ਹੋਰ ਮੁਲਕ ਵਿਚ ਚਲਾ ਜਾ। ਤੂੰ ਆਪਣਾ ਸਾਜੋ-ਸਾਮਾਨ ਵੀ ਲੱਦ ਕੇ ਲੈ ਜਾ ਸਕਦਾ ਹੈਂ,ਆਪਣੇ ਪਰਿਵਾਰ ਨੂੰ ਵੀ ਲੈ ਜਾ।" ਸੁਕਰਾਤ ਕਹਿਣ ਲੱਗਾ, "ਮੈਂ ਇਹ ਨਹੀਂ ਕਰ ਸਕਦਾ। ਮੈਂ ਏਥਨਜ਼ ਤੇ ਗੀ੍ਸ (ਯੁਨਾਨ) ਨਹੀਂ ਛੱਡ ਸਕਦਾ।" ਮੁਨਸਫ਼ ਤੇ ਜੱਜ ਉਸਨੂੰ ਕਹਿੰਦੇ ਹਨ, "ਸੁਕਰਾਤ,ਸਜ਼ਾਏ ਮੌਤ ਤੋਂ ਬਚ ਜਾਏਂਗਾ,ਮੌਤ ਤੋਂ ਬਚ ਜਾਏਂਗਾ। ਤਾਂ ਸੁਕਰਾਤ ਕਹਿਣ ਲੱਗਾ, "ਨਹੀਂ ਬਚਾਂਗਾ। ਅੈ ਮੁਨਸਫ਼ ! ਏਥਨਜ਼ (ਯੁਨਾਨ) ਜੈਸੇ ਹੀ ਮਨੁੱਖ ਦੂਜਿਆਂ ਮੁਲਕਾਂ ਵਿਚ ਵੀ ਹੋਣਗੇ। ਜੋ ਕੁਛ ਮੈਂ ਬੋਲਿਆ ਹੈ,ਆਪਣੇ ਹੀ ਮੁਲਕ ਦੇ ਵਾਸੀਆਂ ਨੂੰ ਹਜ਼ਮ ਨਹੀਂ ਹੋਇਆ,ਪਰਦੇਸ ਵਿਚ ਲੋਕਾਂ ਨੂੰ ਕਿੱਥੇ ਹਜ਼ਮ ਹੋਣਾ ਹੈ। ਆਪਣੇ ਹੀ ਮੈਨੂੰ ਜ਼ਹਿਰ ਦਾ ਪਿਆਲਾ ਪਿਲਾ ਰਹੇ ਨੇ,ਕਿਉਂਕਿ ਮੈਂ ਸੱਚਾਈ ਬਿਆਨ ਕੀਤੀ ਹੈ,ਪਰਦੇਸ ਵਿਚ ਮੈਨੂੰ ਅੰਮਿ੍ਤ ਨਹੀਂ ਪਿਲਾਉਣਗ...

ਦੋ ਦਾਨੀ ਵੀ ਲੜ ...

ਦੋ ਦਾਨੀ ਵੀ ਲੜ ਪੈਂਦੇ ਨੇ ,, ਦੋ ਗਿਆਨੀ ਵੀ ਲੜ ਪੈਂਦੇ ਨੇ ,, ਦੋ ਸੇਵਾਦਾਰ ਵੀ ਲੜ ਪੈਂਦੇ ਨੇ ,, ਪਰ ,, ਦੋ ਪ੍ਰੇਮੀ ਕਦੇ ਨੀ ਲੜ੍ਹਦੇ ,,,,, ਤਾਹੀਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ,,,,,, ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥ ( ਮੈਂ ) ਸੱਚ ਕਹਿੰਦਾ ਹਾਂ, ਸਾਰੇ ਧਿਆਨ ਨਾਲ ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਨਿਜ ਭਗਤੀ ਸੀਲਵੰਤੀ ਨਾਰਿ ...

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜਾ ਭਾਰੀ ਨਿਖੜਾ ਕੀਤਾ ਹੈ ਕਿ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਭਗਤੀ ਵੀ ਅਤ੍ਰਿਪਤ ਰਹਿੰਦੀ ਏ, ਜਿਤਨੇ ਚਿਰ ਤਕ ਗਿਆਨ ਨਾ ਮਿਲ ਜਾਏ। ਗਿਆਨ ਵੀ ਉਦਾਸ ਰਹਿੰਦਾ ਏ, ਬੇਚੈਨ ਰਹਿੰਦਾ ਏ, ਜਿਤਨੇ ਚਿਰ ਤਕ ਭਾਵਨਾ ਨਾ ਮਿਲ ਜਾਏ ਭਗਤੀ ਨਾ ਮਿਲ ਜਾਏ। ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ :- ਨਿਜ ਭਗਤੀ ਸੀਲਵੰਤੀ ਨਾਰਿ ॥ {ਆਸਾ ਮਹਲਾ ੫,ਪੰਨਾ ੩੭੦} ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਇੱਕ ਸੂਫ਼ੀ ਫਕੀਰ ਦਾ ...

ਇੱਕ ਸੂਫ਼ੀ ਫਕੀਰ ਦਾ ਕਹਿਣਾ ਹੈ ,,,, ਹੇ ਮਿੱਤਰ ,, ਤੂੰ ਦੋਸਤੀ ਦਾ ਬੂਟਾ ਲਾ ,, ਤੂੰ ਮਿਲਾਪ ਦਾ ਬੂਟਾ ਲਾ ,, ਤੂੰ ਮਿੱਤਰਤਾ ਦਾ ਬੂਟਾ ਲਾ ,, ਤੂੰ ਪਿਆਰ ਦਾ ਬੂਟਾ ਲਾ ,, ਹੇ ਮਿੱਤਰ ! ਅਗਰ ਤੂੰ ਭੁੱਲਕੇ ਵੀ ਕਿਤੇ, ਦੁਸ਼ਮਨੀ ਦਾ ਬੂਟਾ ਲਾ ਵੀ ਬੈਠਾਂ ਹੈਂ ,, ਵੈਰ ਵਿਰੋਧ ਦਾ ਬੂਟਾ ਲਾ ਵੀ ਬੈਠਾਂ ਹੈਂ ,, ਤਾਂ ਅੱਜ ਹੀ ਉਸਨੂੰ ਜੜ੍ਹੋਂ ਪੁੱਟਦੇ ,, ਇਸਨੂੰ ਸਿਵਾਏ ਦੁੱਖਾਂ ਦੇ ਫਲ ਦੇ ਬਗੈਰ ਕੁਝ ਹੋਰ ਨਹੀਂ ਲਗਦਾ ,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਨਿਰਭਉ ਭੈ ਮਨੁ ਹੋਇ ...

ਪ੍ਰਮਾਤਮਾ ਆਪ ਨਿਰਮਲ ਹੈ ,, ਪ੍ਰਮਾਤਮਾ ਦਾ ਭੈਅ ਵੀ ਨਿਰਮਲ ਹੈ ,, ਜਗਤ ਮੈਲਾ ਹੈ ,, ਜਗਤ ਦਾ ਭੈਅ ਵੀ ਮੈਲਾ ਹੈ ,, ਜਗਤ ਦਾ ਭੈਅ ਜਿਸ ਦੇ ਅੰਦਰ ਹੈ ,, ਉਹ ਨਿਰਮਲ ਨਹੀਂ ਹੋ ਸਕਦਾ ,, ਪ੍ਰਮਾਤਮਾ ਦਾ ਭੈਅ ਜਿਸ ਦੇ ਅੰਦਰ ਹੈ ,, ਉਹ ਮੈਲਾ ਨਹੀਂ ਹੋ ਸਕਦਾ ,, ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਸੂਹੀ (ਮਃ ੪) ਗੁਰੂ ਗ੍ਰੰਥ ਸਾਹਿਬ - ਅੰਗ ੭੭੪ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਮਾਏਆ ਚੀਤ ਭਰਮੇਣ ਇਸ਼ਟ ...

ਕਹਦੇਂ ਨੇ ਖਲੀਲ ਜਬਰਾਣ ਨੇ ਇਕ ਕਹਾਣੀ ਲਿਖੀ ਹੈ। ਔਰ ਏ ( ਮੇਰਾ ਸੁਫਨਾ ) ਕਦੀ ਕਦੀ ਐਸਾ ਵੀ ਦੇਖਦੇ ਹਾਂ ਕੇ ਵਸਤਵਿਕਤਾ ਵੀ ਸੁਫਨਾ ਹੁੰਦੀ ਹੈ। ਔਰ ਕਦੀ-ਕਦੀ ਐਸਾ ਵੀ ਹੁੰਦਾ ਹੈ ਸੁਫਨਾ ਵੀ ਵਾਸਤਵਿਕਤਾ ਹੁੰਦੀ ਹੈ ਹਕੀਕਤ ਹੁੰਦੀ ਹੈ। ਖਲੀਲ ਜਬਰਾਣ ਆਪਣਾ ਇਕ ਸੁਫਨਾ ਲਿਖਦਾ ਹੈ। ਕਹਦੇਂ ਮੈਂ ਸੁਫਨੇ ਵਿੱਚ ਕੀ ਵੇਖਦਾਂ। ਇੱਕ ਬੋਹਤ ਵੱਡੀ ਸ਼ੋਭਾਯਾਤਰਾ ਕਈ ਸੁਭਾਏਮਾਨ ਹਸਤੀਆਂ ਦੀ ਨਿਕਲ ਰਹੀ ਹੈ। ਬੱੜਾ ਵੱਡਾ ਜਲੂਸ ਪਹਿਲੇ ਮਹਾਨ ਭਾਵ ਪਾਲਕੀ ਵਿਚ ਬੈਠੇ ਨੇ ਮੋਡੇਆਂ ਤੇ ਇਹ ਪਾਲਕੀ ਸੈਂਕੜੇ ਮਨੁੱਖਾਂ ਨੇ ਚੱਕੀ ਹੋਈ ਹੈ। ਅਗੇ ਹਜਾਰਾਂ ਪਿਛੇ ਹਜਾਰਾਂ ਡੋਲ ਡਮਕੇ ਪੁਜਾ ਪ੍ਰਤਿਸ਼ਠਾ ਫੁੱਲਾਂ ਦੀ ਵਰਖਾ ਤੇ ਕਹਿਦਾਂ ਮੈਂ ਸੁਫਨੇ ਵਿੱਚ ਪੁਛਿਆ ਇਹ ਕੋਣ ਨੇ, ਜਿਨ੍ਹਾਂ ਨੂੰ ਏਨੇ ਸਜਦੇ ਹੋ ਰਹੇ ਨੇ, ਜਿਨ੍ਹਾਂ ਦੇ ਅਗੋਂ ਏਨੇ ਦਿਵੇ ਜਗਾਏ ਜੀ ਰਹੇ ਨੇ ਇਹ ਕੋਣ ਨੇ, ਜਿਨ੍ਹਾਂ ਦੇ ਉੱਤੇ ਏਨੇ ਮਨੁੱਖ ਚੌਰ ਕਰ ਰਹੇ ਨੇ, ਔਰ ਜਿਨ੍ਹਾਂ ਨੂੰ ਲੰਮਬੀ ਡੰਡੋਤ ਕਰ ਰਹੇ ਨੇ, ਸਾਰੇ ਆਂ ਨੇ ਦੱਸਿਆ ਇਹ ( ਮੁਸਾ ) ਨੇ ਪੈਗੰਬਰੀ ਪੁਰਸ਼ ਨੇ। ਲੰਗ ਗਈ ਏ ਸਵਾਰੀ ਦੁਸਰੀ ਆ ਰਹੀ ਏ, ਉਸ ਸਵਾਰੀ ਨਾਲ ਵੀ ਹਜਾਰਾਂ ਦੀ ਭੀੜ ਬੱੜਾ ਇਕੱਠ, ਬੱੜੇ ਸਜਦੇ, ਬੱੜੀ ਸੁਗੰਧ ਖਲੇਰੀ ਜਾ ਰਹੀ ਹੈ। ਪੁਸ਼ਪ ਦੀ ਵਰਖਾ ਹੋ ਰਹੀ ਹੈ। ਪੁਛਿਆ ਇਹ ਕੋਣ ( ਇਸਾ ) ਨੇ ਲੇਕਿਨ ਇਹ ਜਲੂਸ ਤਾਂ ਬੋਹਤ ਵੱਡਾ ਹੈ। ਹੋਰ ਆ ਰਹੀ ਹੈ ਤੀਸਰੀ ਸਵਾਰੀ ਬੋਹਤ ਵੱਡੀ ਮੱਖਲੂਕ ਬਾਰ ਬਾਰ ਸਜਦੇ, ਬਾਰ ਬਾਰ ਜੈਕਾਰਿਆਂ ਦੀ ਧੁ...

ਹਰਿ ਚਰਣ ਕਮਲ ਧੵਾਨੰ ...

ਇਕ ਸੂਫ਼ੀ ਫ਼ਕੀਰ ਨੂੰ,ਇਕ ਪਿੰਡ ਦੇ ਵਾਸੀ ਨੇ ਬਹੁਤ ਕੌੜੇ ਸ਼ਬਦਾਂ ਦੇ ਨਾਲ ਆਖਿਆ- "ਰੋਜ਼ ਭਿਖਸ਼ਾ ਮੰਗ ਕੇ ਲੈ ਜਾਂਦੇ ਹੋ ਔਰ ਖ਼ਾਮੋਸ਼ੀ ਨਾਲ ਲੰਘ ਜਾਂਦੇ ਹੋ,ਕੁਛ ਖ਼ੁਦਾ ਦੀ ਗੱਲ ਸੁਣਾਇਆ ਕਰੋ,ਕੋਈ ਖ਼ੁਦਾ ਦੇ ਮਾਰਗ ਤੇ ਤੁਰਨ ਦੀ ਗੱਲ ਕਰਿਆ ਕਰੋ।ਕੁਝ ਸਾਡੇ ਮਨ ਦੇ ਵਿਚ ਵੀ ਪ੍ਭੂ ਦੇ ਨਾਮ ਦਾ ਵਾਸਾ ਕਰਾਇਆ ਕਰੋ।ਚੁੱਪ ਚੁਪੀਤੇ ਹੀ ਲੰਘ ਜਾਂਦੇ ਹੋ।ਅੈਸਾ ਕਿਉਂ ?" ਉਸ ਫ਼ਕੀਰ ਨੇ ਬੜੀ ਕੀਮਤੀ ਗੱਲ ਆਖੀ। ਉਸ ਨੇ ਕਿਹਾ- "ਜੇ ਮੇਰੇ ਕੋਲ ਕੁਛ ਹੋਵੇਗਾ,ਮੇਰੇ ਲੰਘਣ ਨਾਲ ਹੀ ਤੁਹਾਨੂੰ ਮਿਲ ਜਾਵੇਗਾ।ਅਗਰ ਮੇਰੇ ਕੋਲ ਕੁਛ ਵੀ ਨਹੀਂ ਤੇ ਮੇਰੇ ਬੋਲਣ ਨਾਲ ਵੀ ਤੁਹਾਨੂੰ ਕੁਛ ਨਹੀਂ ਮਿਲਣਾ।" ਜੇ ਮੈਂ ਆਖਾਂ ਕਿ ਮੇਰੇ ਕਪੜੇ,ਇਹਨਾਂ ਵਿਚ ਬੜੀ ਸੁਗੰਧੀ ਹੈ,ਮੇਰੇ ਤਨ ਵਿਚ ਬੜੀ ਮਹਕ ਹੈ।ਜੇਕਰ ਮੈਂ ਅਤਰ ਲਗਾਇਆ ਹੋਵੇ।ਜੇ ਅਤਰ ਲਗਿਆ ਹੀ ਨਹੀਂ ਤਾਂ ਬੋਲਣ ਨਾਲ ਕੀ,ਕੁਛ ਵੀ ਨਹੀਂ।ਮੈਂ ਕਿਤਨਾ ਰੌਲਾ ਪਾਵਾਂ,ਕਿਤਨਾ ਸ਼ੋਰ ਸ਼ਰਾਬਾ ਕਰਾਂ,ਕਿ ਮੇਰੇ ਕੋਲ ਮਹਕ ਹੈ,ਸੁਗੰਧੀ ਹੈ,ਖ਼ੁਸ਼ਬੂ ਹੈ ਪਰ ਵਾਸਤਵਿਕ ਖ਼ੁਸ਼ਬੂ ਨਾ ਹੋਵੇ ਤਾਂ ਵਾਕਈ ਇਕ ਰੌਲਾ ਹੀ ਹੈ,ਹੋਰ ਕੁਛ ਨਹੀਂ।ਪਰ ਜੇ ਖ਼ੁਸ਼ਬੂ ਲਗਾਈ ਹੋਵੇ,ਇਤਰ ਲਗਾਇਆ ਹੋਵੇ,ਰੌਲਾ ਪਾਉਣ ਦੀ ਲੋੜ ਵੀ ਨਹੀਂ, ਖ਼ਾਮੋਸ਼ੀ ਨਾਲ ਲੰਘ ਜਾਏ,ਲੋਕੀਂ ਮੋਅ਼ਤਰ ਹੋ ਜਾਣਗੇ।ਲੋਕੀਂ ਧੰਨ ਧੰਨ ਕਰ ਉੱਠਣਗੇ। ਇਸੇ ਤਰਾਂ ਸੁਗੰਧਿਤ ਹਿਰਦਾ ਹੋ ਜਾਏ ਪ੍ਭੂ ਦੇ ਗੁੁਣਾਂ ਨਾਲ ਤੇ ਉਹ ਜਿੱਥੇ ਵੀ ਬੈਠਦਾ ਹੈ ਮਹਕ ਖਿਲੇਰਦਾ ਹੈ।ਜਿਹੜੇ ਉਸ ਦ...

ਜਿਤਨੇ ਚਿਰ ਤੱਕ ਮਨੁੱਖ ...

ਜਿਤਨੇ ਚਿਰ ਤੱਕ ਮਨੁੱਖ ਨੇ ਜਗਤ ਨਾਲ ਸੁਖ ਦੀ ਆਸ਼ਾ ਜੋੜੀ ਹੈ, ਇਹ ਮਨੁੱਖ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲ ਸਕਦਾ। ਕੌਣ ਦੱਸੇ ਲੋਕ ਮੰਦਰ, ਮਸਜਿਦ, ਚਰਚ, ਗੁਰੂਦੁਆਰਾਂ ਵਿਚ ਜਾਂਦੇ ਹੀ ਸੰਸਾਰ ਦੀ ਖਾਤਰ ਨੇ ਕੌਣ ਨਿਰੰਕਾਰ ਦੀ ਖਾਤਰ ਜਾਂਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਇਕ ਸੂਫ਼ੀ ਫ਼ਕੀਰ ਨੂੰ,ਇਕ ਪਿੰਡ ਦੇ ...

ਇਕ ਸੂਫ਼ੀ ਫ਼ਕੀਰ ਨੂੰ,ਇਕ ਪਿੰਡ ਦੇ ਵਾਸੀ ਨੇ ਬਹੁਤ ਕੌੜੇ ਸ਼ਬਦਾਂ ਦੇ ਨਾਲ ਆਖਿਆ- "ਰੋਜ਼ ਭਿਖਸ਼ਾ ਮੰਗ ਕੇ ਲੈ ਜਾਂਦੇ ਹੋ ਔਰ ਖ਼ਾਮੋਸ਼ੀ ਨਾਲ ਲੰਘ ਜਾਂਦੇ ਹੋ,ਕੁਛ ਖ਼ੁਦਾ ਦੀ ਗੱਲ ਸੁਣਾਇਆ ਕਰੋ,ਕੋਈ ਖ਼ੁਦਾ ਦੇ ਮਾਰਗ ਤੇ ਤੁਰਨ ਦੀ ਗੱਲ ਕਰਿਆ ਕਰੋ। ਕੁਝ ਸਾਡੇ ਮਨ ਦੇ ਵਿਚ ਵੀ ਪ੍ਭੂ ਦੇ ਨਾਮ ਦਾ ਵਾਸਾ ਕਰਾਇਆ ਕਰੋ। ਚੁੱਪ ਚੁਪੀਤੇ ਹੀ ਲੰਘ ਜਾਂਦੇ ਹੋ।ਅੈਸਾ ਕਿਉਂ ?" ਉਸ ਫ਼ਕੀਰ ਨੇ ਬੜੀ ਕੀਮਤੀ ਗੱਲ ਆਖੀ। ਉਸ ਨੇ ਕਿਹਾ- "ਜੇ ਮੇਰੇ ਕੋਲ ਕੁਛ ਹੋਵੇਗਾ,ਮੇਰੇ ਲੰਘਣ ਨਾਲ ਹੀ ਤੁਹਾਨੂੰ ਮਿਲ ਜਾਵੇਗਾ। ਅਗਰ ਮੇਰੇ ਕੋਲ ਕੁਛ ਵੀ ਨਹੀਂ ਤੇ ਮੇਰੇ ਬੋਲਣ ਨਾਲ ਵੀ ਤੁਹਾਨੂੰ ਕੁਛ ਨਹੀਂ ਮਿਲਣਾ।" ਜੇ ਮੈਂ ਆਖਾਂ ਕਿ ਮੇਰੇ ਕਪੜੇ,ਇਹਨਾਂ ਵਿਚ ਬੜੀ ਸੁਗੰਧੀ ਹੈ,ਮੇਰੇ ਤਨ ਵਿਚ ਬੜੀ ਮਹਿਕ ਹੈ। ਜੇਕਰ ਮੈਂ ਸੈਂਟ ਲਗਾਇਆ ਹੋਵੇ। ਜੇ ਅਤਰ ਲਗਿਆ ਹੀ ਨਹੀਂ ਤਾਂ ਬੋਲਣ ਨਾਲ ਕੀ,ਕੁਛ ਵੀ ਨਹੀਂ। ਮੈਂ ਕਿਤਨਾ ਰੌਲਾ ਪਾਵਾਂ,ਕਿਤਨਾ ਸ਼ੋਰ ਸ਼ਰਾਬਾ ਕਰਾਂ,ਕਿ ਮੇਰੇ ਕੋਲ ਮਹਿਕ ਹੈ,ਸੁਗੰਧੀ ਹੈ,ਖ਼ੁਸ਼ਬੂ ਹੈ ਪਰ ਵਾਸਤਵਿਕ ਖ਼ੁਸ਼ਬੂ ਨਾ ਹੋਵੇ ਤਾਂ ਵਾਕਈ ਇਕ ਰੌਲਾ ਹੀ ਹੈ,ਹੋਰ ਕੁਛ ਨਹੀਂ। ਪਰ ਜੇ ਖ਼ੁਸ਼ਬੂ ਲਗਾਈ ਹੋਵੇ,ਇਤਰ ਲਗਾਇਆ ਹੋਵੇ,ਰੌਲਾ ਪਾਉਣ ਦੀ ਲੋੜ ਵੀ ਨਹੀਂ, ਖ਼ਾਮੋਸ਼ੀ ਨਾਲ ਲੰਘ ਜਾਏ,ਲੋਕੀਂ ਮੋਅ਼ਤਰ ਹੋ ਜਾਣਗੇ। ਲੋਕੀਂ ਧੰਨ ਧੰਨ ਕਰ ਉੱਠਣਗੇ। ਲੋਕਾਂ ਦੇ ਦਿਲ ਦਿਮਾਗ਼ ਵਿਚ ਖੇੜਾ ਹੀ ਖੇੜਾ ਪੈਦਾ ਹੋ ਜਾਏਗਾ। ਇਸੇ ਤਰਾੑਂ ਸੁਗੰਧਿਤ ਹਿਰਦਾ ਹੋ ਜਾਏ ਪ੍ਭੂ ...

ਪਰ ਧਨ ਪਰ ਦਾਰਾ ...

ਪਰ ਧਨ ਪਰ ਦਾਰਾ ਪਰਹਰੀ ॥ 'ਤਾ ਕੈ ਨਿਕਟਿ ਬਸੈ ਨਰਹਰੀ॥੧॥" {ਅੰਗ ੧੧੬੩} ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ। ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ ਨਦੀ ਤੋਂ ਇਸ਼ਨਾਨ ਕਰਕੇ ਆ ਰਹੇ ਸਨ,ਪਿੱਛੇ-ਪਿੱਛੇ ਉੁਹਨਾਂ ਦੀ ਧਰਮ ਪਤਨੀ ਸੀ। ਦੋਨੋਂ ਭਗਤੀ ਦੇ ਮੁਜੱਸਮੇਂ,ਰਸਤੇ ਵਿਚ ਕੀ ਵੇਖਿਆ ਕਿ ਮਿੱਟੀ ਦੇ ਢੇਰ 'ਤੇ ਸੋਨੇ ਦਾ ਹਾਰ ਪਿਆ ਹੈ। ਸੰਤ ਤੁਕਾ ਰਾਮ ਦੇ ਮਨ ਵਿਚ ਖਿਆਲ ਆਇਆ ਕਿ ਮੇਰੇ ਪਿੱਛੇ ਮੇਰੀ ਪਤਨੀ ਆ ਰਹੀ ਹੈ,ਪਰਾਇਆ ਧਨ ਹੈ ਕਿਧਰੇ ਚੁੱਕ ਨਾ ਲਵੇ। ਇਸਤਰੀ ਜਾਤ ਸੋਨੇ ਤੋਂ ਪ੍ਭਾਵਤ ਹੋ ਜਾਂਦੀ ਹੈ। ਧਨ ਵੇਖ ਕੇ ਚੁੱਕ ਨਾ ਲਵੇ ਤੇ ਸੋਨੇ ਦੇ ਹਾਰ ਤੇ ਮਿੱਟੀ ਪਾਣ ਲੱਗੇ,ਇੰਨੇ ਨੂੰ ਉਹ ਵੀ ਕੋਲ ਆ ਗਈ ਤੇ ਕਹਿਣ ਲੱਗੀ, "ਭਗਤ ਜੀ ! ਮਿੱਟੀ 'ਤੇ ਮਿੱਟੀ ਪਾਣ ਦੀ ਕੀ ਲੋੜ ਹੈ, ਕਿਉਂ ਖੇਚਲ ਕਰਦੇ ਹੋ ਮਿੱਟੀ 'ਤੇ ਮਿੱਟੀ ਪਾਣ ਦੀ?" ਸੰਤ ਤੁਕਾ ਰਾਮ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੇ, "ਤੈਨੂੰ ਇਹ ਹਾਰ ਮਿੱਟੀ ਦਿਸਿਆ ਹੈ, ਇਸ ਮਿੱਟੀ ਵਿਚੋਂ ਮੈਨੂੰ ਸੋਨਾ ਦਿਸਿਆ ਹੈ,ਅੱਜ ਮੈਂ ਤੇਰੇ ਨਾਲੋਂ ਪਛੜ ਗਿਆ ਹਾਂ ਅਧਿਆਤਮਕ ਦੁਨੀਆਂ ਵਿਚ। ਤੂੰ ਬਹੁਤ ਅੱਗੇ ਲੰਘ ਗਈ ਹੈਂ,ਤੇ ਮੈਂ ਪੱਛੜ ਗਿਆ ਹਾਂ।ਇਹ ਠੀਕ ਹੈ ਕਿ ਮੈਂ ਪਰਾਇਆ ਧਨ ਚੁੱਕਿਆ ਤੇ ਨਹੀਂ ਸੀ,ਪਰ ਮੈਨੂੰ ਧਨ ਦਿਖਿਆ ਹੈ,ਪਰਾਇਆ ਧਨ ਦਿਸਣਾ ਵੀ ਨਹੀਂ ਚਾਹੀਦਾ। ਅਾਖ਼ੀਰ ਮੇਰ...

ਕੁਡਲਨੀ ਸੁਲਜਿ ਸਤਿਸੰਗਤ ...

ਕੁਡਲਨੀ ਸੁਲਜਿ ਸਤਿਸੰਗਤ ਪਰਮਾਨੰਦ ਗੁਰਮੁੱਖ ਮਚਾ॥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾ ਦੀ ਇਹ ਮਹਾਨ ਰਚਨਾ ਜਿਸ ਵਿੱਚ ਉਨ੍ਹਾਂ ਨੇ ਕੁਡਲਨੀ ਦਾ ਜਿਕਰ ਕਿਤਾ ਹੈ। ਗੁਰਮਤਿ ਅਨੁਸਾਰ ਕੁਡਲਨੀ ਕੀ ਹੈ। ਔਰ ਇਸ ਦਾ ਜਾਗਣਾ ਕੀ ਹੈ। ਇਹ ਵਿਸਥਾਰ ਸਾਹਿਬਾਂ ਦੀ ਬਾਣੀ ਅਨੁਸਾਰ ਪੇਸ਼ ਹੈ। ਕੁਡਲਨੀ ਇੱਕ ਐਸੀ ਪਰਮ ਸ਼ਕਤੀ ਜਿਸਨੂੰ ਜੀਵਨ ਸ਼ਕਤੀ, ਚੇਤਨ ਸ਼ਕਤੀ, ਦੇਵ ਸ਼ਕਤੀ ਕਹਿੰਦੇ ਹਨ। ਇਹ ਨਾਭੀ ਤੋਂ ਥੱਲੇ ਕੁਡਲੀ ਮਾਰਕੇ ਬੈਠੀ ਹੈ। ਜਿਸ ਕਰਕੇ ਇਸ ਸ਼ਕਤੀ ਦਾ ਨਾਂ ਕੁਡਲਨੀ ਪੈ ਗਿਆ, ਇਹ ਇਸ ਤਰ੍ਹਾਂ ਸੁਤੀ ਹੈ। ਜਿਸ ਤਰ੍ਹਾਂ ਕੌਈ ਸੱਪਣੀ ਕੁੰਡਲੀ ਮਾਰਕੇ ਸੁਤੀ ਹੋਈ ਹੋਵੇ, ਇਸ ਸੁਤੀ ਹੋਈ ਸੱਪਣੀ ਨੂੰ ਜਗਾਉਣ ਲਈ ਅਕਸਰ ਸਪੇਰੇ ਬੀਨ ਬਜਾਦੇਂ ਨੇ ਔਰ ਬੀਨ ਦੀ ਧੁਨ ਤੇ ਮਸਤ ਹੋਕੇ ਸੁਤੀ ਹੋਈ ਸੱਪਣੀ ਜਾਗਦੀ ਹੈ। ਉਠਦੀ ਹੈ। ਔਰ ਆਪਣਾ ਸਿਰ ਉਪਰ ਨੂੰ ਲੈ ਜਾਂਦੀ ਹੈ, ਜੀਵਨ ਸ਼ਕਤੀ ਦਾ ਮੁਹ ਵੀ ਥਲੇ ਹੈ ਸੱਪਣੀ ਦੀ ਤਰ੍ਹਾਂ ਕੁੰਡਲ ਮਾਰਕੇ ਸੁਤੀ ਹੋਈ ਹੈ। ਔਰ ਇਹ ਸ਼ਕਤੀ ਨਾਭੀ ਤੋਂ ਥੱਲੇ ਹੈ। ਜੱਪ, ਤੱਪ, ਕੀਰਤਨ, ਸਾਥਨਾ ਦੁਆਰਾ ਜੱਦ ਇਹ ਕੁੰਡਲਨੀ ਜਾਗਦੀ ਹੈ ਤਾਂ ਅੱਗੇ ੬ ਚੱਕਰਾਂ ਦੀ ਰੋਕ ਹੈ ਜਿਨਾਂ ਨੂੰ ਬਿਨ੍ਹ ਕੇ ਇਹ ਸ਼ਕਤੀ ਪਹੁੰਚਦੀ ਹੈ। ਆਗਿਆ ਚੱਕਰ ਤੱਕ ਇਹ ੬ ਚੱਕਰ ਇਸ ਪ੍ਰਕਾਰ ਹਨ:- ੧ ( ਮੁਲਾਥਾਰ ) ਤੋਂ ਉਪਰ ਇਕ ਹੋਰ ਚੱਕਰ ਹੈ ਜਿਸ ਨੂੰ ੨ ( ਸਵਦ੍ਰਿਸ਼ਟਾਂਤ ) ਇਦੇ ਉਪਰ ਫਿਰ ਇਕ ਹੋਰ ਚੱਕਰ ਹੈ ੩ ( ਮਨੀਕੋਸ਼ ) ਔਰ ਇਸ ਤੋਂ ਅਗੇ ਇੱਕ ਹੋਰ ਦੁਨੀਆ ਹੈ ੪ ( ਆਹਤ ਅ...

ਅੰਤਰਿ ਪਿਆਸ ਉਠੀ ਪ੍ਰਭ ...

ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਅੰਗ ੮੩੫ ਗੁਰੂ ਦਾ ਸ਼ਬਦ, ਉਸ ਮੰਤਰ ਨੂੰ ਮੈਂ ਕੀ ਸੁਣਿਆ ਬਸ ਸੁਣਨਾ ਮਨੋ ਤੀਰ ਲਗਿਆ ਹੈ। ਤੀਰ ਦੇ ਲਗਦਿਆਂ ਸਰੀਰ ਵਿਚੋਂ ਖੁਨ ਨਿਕਲਦਾ ਹੈ। ਸ਼ਬਦ ਦਾ ਤੀਰ ਜਦੋਂ ਮਨ ਨੂੰ ਲੱਗੇ ਤਾਂ ਵਾਸ਼ਨਾ ਨਿਕਲਦੀ ਹੈ। ਤੀਰ ਲਗੇ ਬਿਨਾਂ ਮਨ ਵਿਚ ਵਾਸ਼ਨਾ ਦਾ ਨਿਕਲਣਾ ਅਤਿਅੰਤ ਕਠਿਨ ਹੈ। ਸਰੀਰ ਵਿੱਚੋਂ ਬਹੁਤਾ ਖੁਨ ਨਿਕਲ ਜਾਏ ਤਾਂ ਗਲਾ ਖੁਸ਼ਕ ਹੋ ਜਾਂਦਾ ਹੈ, ਜੁਬਾਨ ਪਾਣੀ ਮੰਗਦੀ ਹੈ, ਹਾਏ ਰੋਟੀ, ਹਾਏ ਰੋਟੀ ਤੜਪਦਾ ਹੋਇਆ ਮਨੁੱਖ ਨਹੀਂ ਕਰਦਾ, ਪਾਣੀ ਮੰਗਦਾ ਹੈ। ਸਾਹਿਬ ਕਹਿੰਦੇ ਹਨ ਕਿ ਹੂਬਹੂ ਸ਼ਬਦ ਦਾ ਤੀਰ ਵੀ ਜੇ ਮਨ ਨੂੰ ਲੱਗੇ ਤਾਂ ਫਿਰ ਪਿਆਸ ਪੈਦਾ ਹੋ ਜਾਦੀ ਹੈ। "ਧੁਨਿ ਮਹਿ ਧਿਆਨੁ,ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ॥" ਰਾਮਕਲੀ ਮ: ੧, ਪੰਨਾ ੮੭੯ ਮਹਾਰਾਜ ਕਹਿੰਦੇ ਹਨ ਕਿ ਧੁਨ ਵਿਚ ਧਿਆਨ ਜੋੜੋ। 'ਵਾਹਿਗੁਰੂ ਵਾਹਿਗੁਰੂ,' ਇਸ ਦੀ ਧੁਨੀ ਵਿਚ ਸੁਰਤ ਜੋੜਨੀ ਹੈ,ਇਸ ਨੂੰ ਸੁਣਨਾ ਹੈ।ਇਸ ਨਾਲ ਕੀ ਹੋਵੇਗਾ ਕਿ ਜੈਸੇ ਜੈਸੇ ਜਾਗਦੇ ਜਾਵਾਂਗੇ,ਵਾਹਿਗੁਰੂ ਦਾ ਪਤਾ ਚੱਲਦਾ ਜਾਵੇਗਾ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਇਕ ਦਿਨ ਮਹਾਰਾਜਾ ਰਣਜੀਤ ...

ਇਕ ਦਿਨ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ।ਰਸਤੇ ਵਿਚ ਇਕ ਝੁੱਗੀ ਵਿਚ ਇਕ ਫ਼ਕੀਰ ਆਪਣੇ ਗੋਡਿਆਂ ਵਿਚ ਸਿਰ ਦੇ ਕੇ ਰੋ ਰਿਹਾ ਸੀ। ਮਹਾਰਾਜ ਘੋੜੇ ਤੋਂ ਉਤਰੇ ; ਦੇਖਿਆ ,ਫ਼ਕੀਰ ਵੱਡੀ ਉਮਰ ਦਾ ਹੈ ; ਤਰਸ ਆ ਗਿਆ,ਪੁੱਛਿਆ- "ਫ਼ਕੀਰਾ ! ਰੋ ਕਿਉਂ ਰਿਹਾ ਹੈਂ ?" ਉਸ ਫ਼ਕੀਰ ਨੇ ਗੋਡਿਆਂ ਵਿਚੋਂ ਸਿਰ ਉੱਚਾ ਨਹੀਂ ਕੀਤਾ ਤੇ ਉਸੇ ਤਰਾੑਂ ਸਿਰ ਝੁਕਿਆਂ ਹੀ ਬੋਲਿਆ- "ਰੋਵਾਂ ਨਾ ਤਾਂ ਕੀ ਕਰਾਂ,ਮੁਲਕ ਦਾ ਬਾਦਸ਼ਾਹ ਇਕ ਸਿੱਖ ਹੈ,ਐਸ ਕਰਕੇ ਰੋ ਰਿਹਾ ਹਾਂ।" ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, "ਮੁਲਕ ਦਾ ਰਾਜਾ ਸਿੱਖ ਹੈ,ਤੈਨੂੰ ਕੀ ਤਕਲੀਫ਼ ਹੈ ?" ਕੋਲ ਇਕ ਕੁਰਾਨ ਸ਼ਰੀਫ਼ ਪਈ ਸੀ। ਕਹਿਣ ਲੱਗਾ- "੨੦ ਸਾਲ ਵਿਚ ਮੈਂ ਕੁਰਾਨ ਸ਼ਰੀਫ਼ ਦਾ ਟੀਕਾ ਲਿਖਿਆ ਹੈ,ਤਰਜਮਾ ਸ਼ਾਇਰੀ ਵਿਚ ਕੀਤਾ ਹੈ। ਸ਼ਹਿਨਸ਼ਾਹ ਕੋਈ ਮੁਸਲਮਾਨ ਹੁੰਦਾ ਤਾਂ ਮੇਰੀ ਇੱਛਾ ਸੀ ਕਿ ਪੰਜਾਬ ਦੀ ਹਰ ਜਾਮਾ ਮਸਜਿਦ ਵਿਚ ਮੇਰਾ ਇਹ ਟੀਕਾ ਪਹੁੰਚੇ। ਲੋਕਾਂ ਨੂੰ ਕੁਰਾਨ ਸ਼ਰੀਫ਼ ਦੇ ਅਰਥਾਂ ਦਾ ਪਤਾ ਚੱਲੇ। ਪਰ ਕਰਾਂ ਕੀ,ਸ਼ਹਿਨਸ਼ਾਹ ਸਿੱਖ ਹੈ। ਮੇਰੇ ਵਿਚ ਇਤਨੀ ਤੌਫ਼ੀਕ ਨਹੀਂ ਕਿ ਇਤਨੀਆਂ ਕਾਪੀਆਂ ਕਰਾ ਕੇ ਹਰ ਮਸਜਿਦ ਵਿਚ ਪਹੁੰਚਾ ਸਕਾਂ।" ਮਹਾਰਾਜਾ ਰਣਜੀਤ ਸਿੰਘ ਨੇ ਕਿਹਾ- "ਫ਼ਕੀਰਾ ! ਇਹ ਕੁਰਾਨ ਸ਼ਰੀਫ਼ ਮੇਰੇ ਹਵਾਲੇ ਕਰ ਤੇ ਤਿੰਨ ਮਹੀਨੇ ਦੀ ਮੁਹਲਤ ਦੇ। ਮੈਂ ਹਰ ਮਸਜਿਦ ਵਿਚ ਇਸ ਦੀਆਂ ਕਾਪੀਆਂ ਪਹੁੰਚਾ ਦਿਆਂਗਾ।" ਫ਼ਕੀਰ ਨੇ ਸਿਰ ਉ...

ਛਿਨੁ ਛਿਨੁ ਅਉਧ ਬਿਹਾਤੁ ...

ਮਨੁੱਖ ਉਮਰ ਦੇ ਵਿੱਚ ਜਾਂ ਸਰੀਰ ਦੇ ਵਿੱਚ ਭਾਵੇਂ ਵੱਡਾ ਹੋ ਰਿਹਾ ਹੈ ,,,,, ਪਰ ਮਨੁੱਖ ਫਿਰ ਵੀ ਘਟ ਰਿਹਾ ਹੈ ,,,, ਹੋ ਸਕਦਾ ਹੈ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦੀਆਂ ਮਹਿਲ-ਮਾੜੀਆਂ ਵੱਡੇ ਹੋ ਰਹੇ ਹੋਣ ,,,,, ਹੋ ਸਕਦਾ ਹੈ ਮਨੁੱਖ ਦਾ ਰੁਤਬਾ ਵੱਡਾ ਹੋ ਰਿਹਾ ਹੋਵੇ ,,,,, ਹੋ ਸਕਦਾ ਹੈ ਮਨੁੱਖ ਦਾ ਸੰਸਾਰ ਵੱਡਾ ਹੋ ਰਿਹਾ ਹੋਵੇ ,,,,, ਪਰ ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੭੨੬ ਜਿਵੇਂ ਤਿੜਕੇ ਹੋਏ ਘੜੇ ਚੋਂ ਪਾਣੀ ਸਹਿਜੇ ਹੀ ਨਿਕਲਦਾ ਰਹਿੰਦਾ ਹੈ , ਉਵੇਂ ਹੀ ਇੱਕ ਇੱਕ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ । ( ਅਗਰ ਇਹ ਮੰਨ ਲਈਏ ਮਨੁੱਖ ਨੇ ਸੌ ਸਾਲ ਜਿਉਣਾ ਹੈ ,, ਤਾਂ ਅੱਜ ਦਾ, ਇੱਕ ਦਿਨ ਲੰਘ ਗਿਆ ਤਾਂ ਉਹ ਇੱਕ ਦਿਨ ਛੋਟਾ ਹੋ ਗਿਆ ਹੈ , ਤੇ ਰੋਜ ਰੋਜ ਛੋਟਾ ਹੀ ਹੁੰਦਾ ਜਾ ਰਿਹਾ ਹੈ ਹਰ ਰੋਜ ਘਟ ਰਿਹਾ ਹੈ ,ਪਲ ਪਲ ਘਟ ਰਿਹਾ ਹੈ , ਤੇ ਇੱਕ ਦਿਨ ਮਿਟ ਜਾਏਗਾ ,,) ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਗੁਰੂ ਗ੍ਰੰਥ ਸਾਹਿਬ ਬੱਚੇ ਦੀ ਮਾਂ ਬਸ ਏਨਾ ਕੁ ਹੀ ਜਾਣਦੀ ਹੈ , ਕੇ ਮੇਰਾ ਪੁੱਤਰ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ,,,, ਪਰ ਉਹ ਇਹ ਨੀ ਸਮਝਦੀ ਕੇ ਮੇਰੇ ਪੁੱਤਰ ਦੀ ਰੋਜ-ਬ-ਰੋਜ ਉਮਰ ਘਟ ਹੁੰਦੀ ਜਾ ਰਹੀ ਹੈ ,, ( ਗਿਆਨੀ ਸੰਤ ਸਿੰਘ ਜੀ ਮ...

ਕੋਈ ਗਾਵੈ ਰਾਗੀ ਨਾਦੀ ...

ਕਥਾ ਹੋ ਜਾਵੇ ਤਾਂ , ਕਥਾ ਹੈ ,, ਅਗਰ ਕਰਨੀ ਪੈ ਜਾਵੇ ਤਾਂ ਖੱਪਣਾ ਹੈ ,,,,, ਕੀਰਤਨ ਹੋ ਜਾਵੇ ਤਾਂ , ਕੀਰਤਨ ਹੈ ,, ਅਗਰ ਕਰਨਾ ਪੈ ਜਾਏ ਤਾਂ ਖੱਪਣਾ ਹੈ ,,,,, ਦਾਨ ਹੋ ਜਾਵੇ ਤਾਂ , ਦਾਨ ਹੈ ,, ਅਗਰ ਦੇਣਾ ਪੈ ਜਾਵੇ ਤਾਂ ਮਜਬੂਰੀ ਹੈ ,,,,, ਪਾਠ ਹੋ ਜਾਵੇ ਤਾਂ , ਪਾਠ ਹੈ ,, ਅਗਰ ਕਰਨਾ ਪੈ ਜਾਵੇ ਤਾਂ ਖੱਪਣਾ ਹੈ ,,,,, ਸਤਿਗੁਰੂ ਇਸ ਨੂੰ ਇੰਝ ਬਿਆਨ ਕਰਦੇ ਹਨ ,, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਗੁਰੂ ਗ੍ਰੰਥ ਸਾਹਿਬ - ਅੰਗ ੪੫੦ ਕੋਈ ਮਨੁੱਖ ਰਾਗ ਗਾ ਕੇ , ਕੋਈ ਸੰਖ ਆਦਿਕ ਵਜਾ ਕੇ , ਕੋਈ ਧਾਰਮਿਕ ਪੁਸਤਕਾਂ ਪੜ੍ਹ ਕੇ , ਕਈ ਤਰੀਕਿਆਂ ਨਾਲ ਪ੍ਰਮਾਤਮਾਂ ਦੇ ਗੁਣ ਗਾਉਂਦਾ ਹੈ , ਪਰ ਪ੍ਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ ,, ਜਿਨ੍ਹਾਂ ਦੇ ਅੰਦਰ ਛਲ ਫਰੇਬ ਪਾਪ ਹੈ , ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ ,, ਉਹਨਾ ਦਾ ਰੋਣਾ ਖੱਪਣਾ ਹੀ ਹੈ ,,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ