Posts

Showing posts from November, 2017

ਨਾਮ ਬਿਨਾ ਜੇਤਾ ਬਿਉਹਾਰੁ ...

ਧਾਰਮਿਕ ਦਿਖਾਈ ਦੇ ਜਾਣਾ ,ਇਹ ਸਿਰਫ ਇੱਕ ਸ਼ਿੰਗਾਰ ਹੈ , ਇੱਕ ਪਹਿਰਾਵਾ ਹੈ ,, ਔਰ ਇਹ ਇੱਕ ਬਹੁਤ ਸੌਖੀ ਗੱਲ ਹੈ , ਧਾਰਮਿਕ ਹੋ ਜਾਣਾ ,ਇਹ ਇੱਕ ਸਾਧਨਾ ਹੈ , ਤਪੱਸਿਆ ਹੈ , ਔਰ ਇਹ ਇੱਕ ਬਹੁਤ ਔਖੀ ਗੱਲ ਹੈ ,, ਧਰਮ ਦੇ ਪਹਿਰਾਵੇ ਬਹੁਤ ਸਾਰੇ ਹਨ , ਉਹਨਾ ਪਹਿਰਾਵਿਆਂ ਨੂੰ ਦੇਖ ਕੇ ਅਸੀਂ ਕਹਿ ਦੇਂਦੇ ਹਾਂ ਕੇ ,, ਇਹ ਫਕੀਰ ਹੈ ,, ਇਹ ਵਲੀ ਹੈ ,, ਸੰਤ ਹੈ ,, ਵੈਰਾਗੀ ਹੈ ,, ਇਹ ਪਾਦਰੀ ( ਫਾਦਰ ) ਹੈ ,, ਇਹ ਮਿਸ਼ਨਰੀ ਹੈ ,, ਲਿਬਾਸ ਕਰਕੇ , ਧਾਰਮਿਕ ਦਿਖਾਈ ਦੇ ਜਾਣਾ , ਬਹੁਤ ਸੌਖਾ ਅਤੇ ਸਸਤਾ ਕੰਮ ਹੈ ,ਸਾਧਨਾ ਕਰਕੇ , ਧਾਰਮਿਕ ਹੋ ਜਾਣਾ , ਬਹੁਤ ਔਖਾ ਕੰਮ ਹੈ , ਕਠਿਨ ਕੰਮ ਹੈ ,ਐਸਾ ਵੀ ਹੋ ਸਕਦਾ ਹੈ ,, ਕੋਈ ਧਾਰਮਿਕ ਹੈ , ਪਰ ਉਸਦੇ ਕੋਲ ਧਰਮ ਦਾ ਪਹਿਰਾਵਾ ਨਹੀਂ ਹੈ ,, ਔਰ ,ਐਸਾ ਵੀ ਹੋ ਸਕਦਾ ਹੈ ,, ਧਰਮ ਦਾ ਪਹਿਰਾਵਾ ਤੇ ਹੈ ,, ਪਰ ਉਸਦੇ ਕੋਲ ਧਰਮ ਨਹੀਂ ਹੈ ,, ਅਗਰ ਕਿਸੇ ਕੋਲ ਧਰਮ ਨਹੀਂ ਹੈ , ਔਰ ਧਰਮ ਦਾ ਸਿਰਫ ਪਹਿਰਾਵਾ ਹੈ , ਇਸ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , ਜਿਵੇਂ ਮੁਰਦਾ ਸ਼ਿੰਗਾਰਿਆ ਹੋਵੇ ,, ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥੨॥ ( ਅੰਗ ੨੪੦ ) ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਝ ਵਿਅਰਥ ਹੈ ,, ਜਿਵੇਂ ਲੋਥ ( ਮੁਰਦੇ ) ਨੂੰ ਸ਼ਿੰਗਾਰਿਆ ਹੋਵੇ ,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਸ਼ਹਿਰ ਦਾ ਇੱਕ ਕੋਨਾ ...

ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ ਪੁੱਛਿਆ ,, ਕੀ ਹੋ ਗਿਆ ਹੈ ?,, ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ ,, ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ,, ਕਿਹੜਾ ਰਾਜ ਲਭ ਗਿਆ ਹੈ , ਦੱਸੋ ,,?,, ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ,, ਸਾਥੀ ਪੁੱਛਦੇ , ਕਿਵੇਂ ?,, ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ ,, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ ,, ਪਰ ਸੂਰਜ ਗੰਦਾ ਨਹੀਂ ਹੋ ਰਿਹਾ ,, ਸੂਰਜ ਦੀਆਂ ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ਹਨ ,, ਸਾਥੀ ਕਹਿਣ ਲੱਗੇ ਮਤਲਵ ,,?, ਰਾਬਿੰਦਰ ਨਾਥ ਟੈਗੋਰ ਬੋਲੇ ,, ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ਹੈ ,, ਪ੍ਰਮਾਤਮਾ ਨਿਰਲੇਪ ਹੈ ,,

ਪਰ ਧਨ ਪਰ ਦਾਰਾ ...

ਪਰ ਧਨ ਪਰ ਦਾਰਾ ਪਰਹਰੀ ॥ ਤਾ ਕੈ ਨਿਕਟਿ ਬਸੈ ਨਰਹਰੀ॥੧॥" {ਅੰਗ ੧੧੬੩} ਭਗਤ ਨਾਮਦੇਵ ਜੀ ਕਹਿੰਦੇ ਨੇ,ਜਿਹੜਾ ਬੰਦਾ ਮਨ ਕਰਕੇ ਪਰਾਏ ਧਨ ਪਰਾਏ ਰੂਪ ਦਾ ਤਿਆਗ ਕਰਦਾ ਹੈ,ਹਰੀ ਪਰਮਾਤਮਾ ਉਸ ਦੇ ਕੋਲ ਹੈ। ਮਹਾਂਰਾਸ਼ਟਰ ਦੇ ਸੰਤ ਤੁਕਾ ਰਾਮ ਜੀ ਨਦੀ ਤੋਂ ਇਸ਼ਨਾਨ ਕਰਕੇ ਆ ਰਹੇ ਸਨ,ਪਿੱਛੇ-ਪਿੱਛੇ ਉੁਹਨਾਂ ਦੀ ਧਰਮ ਪਤਨੀ ਸੀ। ਦੋਨੋਂ ਭਗਤੀ ਦੇ ਮੁਜੱਸਮੇਂ,ਰਸਤੇ ਵਿਚ ਕੀ ਵੇਖਿਆ ਕਿ ਮਿੱਟੀ ਦੇ ਢੇਰ 'ਤੇ ਸੋਨੇ ਦਾ ਹਾਰ ਪਿਆ ਹੈ। ਸੰਤ ਤੁਕਾ ਰਾਮ ਦੇ ਮਨ ਵਿਚ ਖਿਆਲ ਆਇਆ ਕਿ ਮੇਰੇ ਪਿੱਛੇ ਮੇਰੀ ਪਤਨੀ ਆ ਰਹੀ ਹੈ,ਪਰਾਇਆ ਧਨ ਹੈ ਕਿਧਰੇ ਚੁੱਕ ਨਾ ਲਵੇ। ਇਸਤਰੀ ਜਾਤ ਸੋਨੇ ਤੋਂ ਪ੍ਭਾਵਤ ਹੋ ਜਾਂਦੀ ਹੈ। ਧਨ ਵੇਖ ਕੇ ਚੁੱਕ ਨਾ ਲਵੇ ਤੇ ਸੋਨੇ ਦੇ ਹਾਰ ਤੇ ਮਿੱਟੀ ਪਾਣ ਲੱਗੇ,ਇੰਨੇ ਨੂੰ ਉਹ ਵੀ ਕੋਲ ਆ ਗਈ ਤੇ ਕਹਿਣ ਲੱਗੀ, "ਭਗਤ ਜੀ ! ਮਿੱਟੀ 'ਤੇ ਮਿੱਟੀ ਪਾਣ ਦੀ ਕੀ ਲੋੜ ਹੈ, ਕਿਉਂ ਖੇਚਲ ਕਰਦੇ ਹੋ ਮਿੱਟੀ 'ਤੇ ਮਿੱਟੀ ਪਾਣ ਦੀ?" ਸੰਤ ਤੁਕਾ ਰਾਮ ਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੇ, "ਤੈਨੂੰ ਇਹ ਹਾਰ ਮਿੱਟੀ ਦਿਸਿਆ ਹੈ, ਇਸ ਮਿੱਟੀ ਵਿਚੋਂ ਮੈਨੂੰ ਸੋਨਾ ਦਿਸਿਆ ਹੈ,ਅੱਜ ਮੈਂ ਤੇਰੇ ਨਾਲੋਂ ਪਛੜ ਗਿਆ ਹਾਂ ਅਧਿਆਤਮਕ ਦੁਨੀਆਂ ਵਿਚ। ਤੂੰ ਬਹੁਤ ਅੱਗੇ ਲੰਘ ਗਈ ਹੈਂ,ਤੇ ਮੈਂ ਪੱਛੜ ਗਿਆ ਹਾਂ।ਇਹ ਠੀਕ ਹੈ ਕਿ ਮੈਂ ਪਰਾਇਆ ਧਨ ਚੁੱਕਿਆ ਤੇ ਨਹੀਂ ਸੀ,ਪਰ ਮੈਨ...

ਜੇ ਜੁਗ ਚਾਰੇ ਆਰਜਾ ...

ਮਨੁੱਖ ਦੀ ਜੌ ਪਹਿਲੀ ਤੇ ਪ੍ਰਬਲ ਲਾਲਸਾ ਹੈ, ਮਨੁੱਖ ਜੀਵਣਾ ਚਾਹੁੰਦਾ ਹੈ । ਕਿਉਕਿ ਜੀਵਣ ਦੀ ਪਹਿਲੀ ਲਾਲਸ਼ਾ ਵੱਡੀ ਉਮਰ ਹੈ ਜਿਆਦਾ ਚਿਰ ਜੀਵਣਾ ਹੈ । ਪਰ ਪੁਛਿਆ ਜਾਵੇ ਵੀ ਤੂੰ ਕਿਤਨਾ ਜੀਵਣਾ ਚਾਹੁੰਦਾ ਹੈ, ਕਿੰਨੀ ਲੰਬੀ ਉਮਰ ਹੌਵੇ ਤੇਰੀ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਰਾਜ ਫੁਰਮਾਉਦੇਂ ਹਨ ਜੇ ਜੁਗ ਚਾਰੇ ਆਰਜਾ ਹੌਰ ਦਸੂਣੀ ਹੌਇ ।। ਸਤਿਗੁਰੂ ਕਹਿੰਦੇ ਨੇ ਮਨੁੱਖ ਚਾਰਾਂ ਜੁਗਾਂ ਤੱਕ ਹੀ ਨਹੀ "ਹੌਰ ਦਸੁਣੀ ਹੌਇ ।।" ਹੌਰ ਦਸ ਗੁਣਾਂ ਜਿਆਦਾ ਜੀਵਣਾ ਚਾਹੁੰਦਾ ਹੈ । ਰੌਗਾਂ ਵਿੱਚ ਗ੍ਰਸਿਆ ਹੌਇਆ ਮਨੁੱਖ ਜੌ ਦਾਇਮੀ ਰੌਗੀ ਹੈ, ਜਿਸ ਦਾ ਦਿਨ ਰਾਤ ਰੌਗ ਦੀ ਪੀੜਾ ਵਿੱਚ ਬਤੀਤ ਹੌ ਰਿਹਾ ਹੈ, ਉਹ ਵੀ ਜੀਵਣਾ ਚਾਹੁੰਦਾ ਹੈ । ਬੁੱਢਾ ਹੌ ਗਿਆ ਹੈ, ਹੱਡੀਆ ਦਾ ਢਾਚਾਂ ਹੌ ਗਿਆ ਹੈ, ਚੱਲਣ ਦੀ ਸਮਰੱਥਾ ਨਹੀ ਰਹੀ, ਸੁਣਨ ਦੀ ਸਮਰੱਥਾ ਨਹੀ ਰਹੀ, ਸੌਚਣ ਸਕਤੀ ਵੀ ਨਹੀ ਰਹੀ, ਪਰ ਜੀਵਣਾ ਉਹ ਵੀ ਚਾਹੁੰਦਾ ਹੈ । ਜੀਵਣ ਦੀ ਪ੍ਰਬਲ ਲਾਲਸਾ ਇਸ ਬੁੱਢੇ ਅੰਦਰ ਵੀ ਮੌਜੂਦ ਹੈ । ਇਹ ਹਕੀਕਤ ਹੈ ਕਿ ਜਿਤਨੀ ਪ੍ਰਬਲ ਜੀਵਣ ਦੀ ਲਾਲਸਾ ਹੌਵੇਗੀ, ਉਤਨਾ ਹੀ ਪ੍ਰਬਲ ਮਰਣ ਦਾ ਭੈਅ ਹੌਵੇਗਾ । ਇੱਕ ਸਿੱਕੇ ਦੇ ਇਹ ਦੌ ਪਹਿਲੂ ਹਨ ਅਤੇ ਇੱਕ ਪਹਿਲੂ ਨਾਲੌਂ ਦੂਜੇ ਨੂੰ ਅਲੱਗ ਨਹੀ ਕੀਤਾ ਜਾ ਸਕਦਾ । ਜੀਵਣ ਦੀ ਜਿਤਨੀ ਵੱਡੀ ਲਾਲਸਾ, ਮਰਨ ਦਾ ਉਤਨਾ ਹੀ ਵੱਡਾ ਭੈਅ । ਜਦ ਕੌਈ ਬਜ਼ੁਰਗ ਕਿਸੇ ਮਾਸੂਮ ਬੱਚੇ ਨੂੰ ਅਸੀਸ ਦਿੰਦਾ ਹੈ, ਤਾਂ ਇਹੀ ਕਹਿੰਦਾ ਹੈ ਕਿ ਤੇਰੀ ਉਮਰ ਬਹੁਤ ਵੱਡੀ ਹੌ...

ਜਿਨੀ ਨਾਮੁ ਧਿਆਇਆ ਗਏ ...

ਕੁਝ ਵਸਤੂਆਂ ਯਤਨ ਨਾਲ, ਮਿਹਨਤ ਨਾਲ ਮਿਲਦੀਆਂ ਹਨ-ਨਾ ਮਿਹਨਤ ਕਰੀਏ ਤਾਂ ਨਹੀਂ ਮਿਲਦੀਆਂ। ਮਿਹਨਤ ਨਾਲ ਜੋ ਮਿਲਦਾ ਹੈ ਉਸ ਦੀ ਸੀਮਾ ਹੈ। ਪ੍ਰਮਾਤਮਾ ਅਸੀਮ ਹੈ, ਅਗਰ ਉਹ ਵੀ ਮਿਹਨਤ ਨਾਲ ਮਿਲੇ ਤਾਂ ਪ੍ਰਮਾਤਮਾ ਦੀ ਸੀਮਾ ਹੋ ਗਈ ਤੇ ਪ੍ਰਮਾਤਮਾ ਨਾਲੋਂ ਸਾਡੀ ਮਿਹਨਤ ਵੱਡੀ ਹੋਵੇਗੀ,ਪ੍ਰਮਾਤਮਾ ਛੋਟਾ ਹੋ ਜਾਵੇਗਾ। ਮਿਹਨਤ ਪ੍ਰਮਾਤਮਾ ਦਾ ਮੁੱਲ ਹੋਵੇਗੀ। ਜਿਸ ਦਾ ਮੁਲ ਹੈ, ਫਿਰ ਉਹ ਅਮੁੱਲ ਨਹੀਂ ਹੋ ਸਕਦਾ। ਇਸ ਦਾ ਇਹ ਵੀ ਮਤਲਬ ਨਹੀਂ ਹੈ ਕਿ ਮਿਹਨਤ ਦੀ ਲੋੜ ਹੀ ਨਹੀਂ। ਮਿਹਨਤ ਤਾਂ ਕਰਨੀ ਪਵੇਗੀ। ਨਾਮ ਜਪਣ ਵਾਸਤੇ ਨਾਮ-ਅਭਿਆਸੀ ਵੱਡੀ ਘਾਲਣਾ ਘਾਲਦੇ ਹਨ। ਨਾਮ ਜਪਣ ਤੋਂ ਵੱਡੀ ਹੋਰ ਕੋਈ ਘਾਲਣਾ ਨਹੀਂ ਹੋ ਸਕਦੀ :- ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ { ਜਪੁਜੀ ਸਾਹਿਬ } ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਹਿਰਨਾਂ ਦਾ ਸ਼ਿਕਾਰ ਕਰਦੇ ...

ਹਿਰਨਾਂ ਦਾ ਸ਼ਿਕਾਰ ਕਰਦੇ ਨੇ ਸ਼ਿਕਾਰੀ ਤੇ ਝੁਕ ਕੇ ਵਾਰ ਕਰਦੇ ਨੇ ਤੇ ਕਿਆ ਹਿਰਨਾਂ ਨੂੰ ਮੱਥਾ ਟੇਕਦੇ ਹਨ? ਨਹੀਂ, ਹਿਰਨ ਨੂੰ ਮਾਰਨ ਲਈ ਝੁਕੇ ਹਨ। ਗੁਰੂ ਨੂੰ ਮੱਥਾ ਟੇਕ ਰਿਹਾ ਹੈ,ਗੁਰੂ ਦੀ ਗੱਲ ਮੰਨਣ ਨੂੰ ਨਹੀਂ, ਆਪਣੀ ਗੱਲ ਗੁਰੂ ਤੋਂ ਮਨਾਉਣ ਲਈ। ਇਹ ਤਾਂ ਝੁਕਣਾ ਪਾਖੰਡ ਹੋ ਗਿਆ। ਝੁਕਣਾ ਤਾਂ ਇਹ ਹੁੰਦਾ ਹੈ, ਗੁਰੂ ! ਤੇਰੀ ਗੱਲ ਕਬੂਲ। ਇਹ ਤਾਂ ਇਸ ਵਾਸਤੇ ਝੁਕ ਰਿਹਾ ਹੈ, ਗੁਰੂ ! ਤੂੰ ਮੇਰੀ ਗੱਲ ਕਬੂਲ ਕਰ,ਇਸ ਵਾਸਤੇ ਤੇਰੇ ਅੱਗੇ ਝੁਕ ਰਿਹਾਂ, ਤੇ ਜੇ ਨਹੀਂ ਕਬੂਲ ਕਰੇਂਗਾ ਤਾਂ ਫਿਰ ਮੈਂ ਕੋਈ ਹੋਰ ਘਰ ਦੇਖਾਂਗਾ। ਜਿਹੜਾ ਗੁਰੂ ਮਨੁੱਖ ਦੇ ਖਿਆਲਾਂ ਨਾਲ ਹੀ ਸਹਿਮਤ ਹੋ ਜਾਏ, ਯਕੀਨ ਜਾਣੋ,ਉਹ ਮਨੁੱਖ ਨਾਲੋਂ ਉੱਚਾ ਨਹੀਂ। ਅਕਸਰ ਦੁਨੀਆਂ ਵਿਚ ਬਹੁਤ ਸਾਰੇ ਬਣੇ ਹੋਏ ਗੁਰੂ ਉਸੇ ਤਲ ਤੇ ਅਾ ਕੇ ਖੜ੍ਹੇ ਹੋ ਜਾਂਦੇ ਹਨ,ਜਿਸ ਤਲ 'ਤੇ ਆਮ ਮਨੁੱਖਤਾ ਖੜੀ ਹੈ ਤਾਂ ਕਿ ਤਾਲ-ਮੇਲ ਬੈਠ ਜਾਏ। ਇਹੀ ਕਾਰਨ ਹੈ ਕਿ ਧਰਮ ਦੇ ਨਾਂ 'ਤੇ ਦੁਨੀਆਂ ਵਿਚ ਬਹੁਤ ਵੱਡਾ ਪਾਖੰਡ ਚੱਲਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਆਪਨ ਬਾਪੈ ਨਾਹੀ ਕਿਸੀ ...

ਜੋ ਸੱਚ ਹੈ ,, ਉਹ ਕੇਵਲ , ਮੇਰਾ ਨਹੀਂ ਹੈ ,, ਜੋ ਕੇਵਲ , ਮੇਰਾ ਹੈ ,, ਉਹ ਸੱਚ ਵੀ ਨਹੀਂ ਹੈ ,, ਜੋ ਪ੍ਰਮਾਤਮਾ ਹੈ ,, ਉਹ ਕੇਵਲ , ਮੇਰਾ ਨਹੀਂ ਹੈ ,, ਜੋ ਕੇਵਲ , ਮੇਰਾ ਹੈ ,, ਉਹ ਪ੍ਰਮਾਤਮਾ ਵੀ ਨਹੀਂ ਹੈ ,, ( ਭ ਰਵਿਦਾਸ ਜੀ ਇਸ ਨੂੰ ਇੰਝ ਬਿਆਨ ਕਰਦੇ ਹਨ ),, ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਪ੍ਰਮਾਤਮਾ ਜਗਤ ਦਾ ਮਾਲਕ , ਕਿਸੇ ਦੇ ਪਿਉ ਦੀ ( ਜੱਦੀ ਮਲਕੀਅਤ ) ਨਹੀਂ ਹੈ ,, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ | ਸੋਰਠਿ (ਭ ਰਵਿਦਾਸ) ਗੁਰੂ ਗ੍ਰੰਥ ਸਾਹਿਬ - ਅੰਗ ੬੫੮

ਧੌਲੁ ਧਰਮੁ ਦਇਆ ਕਾ ਪੂਤੁ ...

ਸਾਡੇ ਦੋ ਪੈਰ ਹਨ ,, ਅਸੀਂ ਦੋ ਪੈਰਾਂ ਨਾਲ ਚਲਦੇ ਹਾਂ ,, ਧਰਮ ਦੇ ਵੀ ਦੋ ਪੈਰ ਹਨ ,, ਧਰਮ ਵੀ ਦੋ ਪੈਰਾਂ ਤੇ ਚਲਦਾ ਹੈ ,, ਦਇਆ ਅਤੇ ਸੰਤੋਖ ਧਰਮ ਦੇ ਦੋ ਪੈਰ ਹਨ ,, ਇੱਕ ਚੋਰ ਦੇ ਅੰਦਰ ਸਦਾ ਚੋਰੀ ਚਲਦੀ ਰਹਿੰਦੀ ਹੈ ,, ਜਿਥੇ ਕਿਧਰੇ ਉਸਨੂੰ ਮੌਕਾ ਮਿਲਜੇ ਉਹ ਚੋਰੀ ਕਰ ਲੈਂਦਾ ,, ਧਾਰਮਿਕ ਵਿਅਕਤੀ ਦਾ ਹਿਰਦਾ ਹਰ ਵਕਤ ਦਇਆ ਨਾਲ ਭਰਿਆ ਰਹਿੰਦਾ ਹੈ ,, ਧਾਰਮਿਕ ਵਿਅਕਤੀ ਦਾ ਹਿਰਦਾ ਹਰ ਵਕਤ ਸੰਤੋਖ ਨਾਲ ਭਰਿਆ ਰਹਿੰਦਾ ਹੈ ,, ਇੱਕ ਧਾਰਮਿਕ ਵਿਅਕਤੀ ਦੇ ਅੰਦਰ ਸਦਾ ਸੰਤੋਖ ਅਤੇ ਦਇਆ ਚਲਦੀ ਰਹਿੰਦੀ ਹੈ ,, ਜਿਥੇ ਕਿਧਰੇ ਉਸਨੂੰ ਲੋੜ ਪੈ ਜਾਵੇ ਉਸਦਾ ਸੰਤੋਖ ਅਤੇ ਦਇਆ ਕਿਰਤ ਬਣ ਜਾਂਦੀ ਹੈ ,, ਸੰਤੋਖ ਅਤੇ ਦਇਆ ,, ਨਾ ਹਿੰਦੂ ਹੁੰਦੀ ਹੈ ,, ਨਾ ਮੁਸਲਮਾਨ ਹੁੰਦੀ ਹੈ ,, ਨਾ ਸਿੱਖ ਹੁੰਦੀ ਹੈ ,, ਨਾ ਇਸਾਈ ਹੁੰਦੀ ਹੈ ,, ਨਾ ਯਹੂਦੀ ਹੁੰਦੀ ਹੈ ,, ਨਾ ਪਾਰਸੀ ਹੁੰਦੀ ਹੈ ,, ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਗੁਰੂ ਗ੍ਰੰਥ ਸਾਹਿਬ - ਅੰਗ ੩

ਮਨੁੱਖ, ਦੋ ਤਰ੍ਹਾਂ ਦੇ ਹੁੰਦੇ ...

. ਮਨੁੱਖ, ਦੋ ਤਰ੍ਹਾਂ ਦੇ ਹੁੰਦੇ ਹਨ ,, ਇੱਕ 'ਸ਼ਾਂਤੀ' ਦਾ ਉਪਾਸ਼ਕ ,, ਇੱਕ 'ਸ਼ਕਤੀ' ਦਾ ਉਪਾਸ਼ਕ ,, ਇੱਕ ਉਹ, ਜਿਸਨੂੰ 'ਸ਼ਾਂਤੀ' ਚਾਹੀਦੀ ਹੈ ,, ਇੱਕ ਉਹ, ਜਿਸਨੂੰ 'ਸ਼ਕਤੀ' ਚਾਹੀਦੀ ਹੈ ,, ਜੋ ਚੋਟੀ ਦਾ 'ਸਿਆਣਾ' ਮਨੁੱਖ ਹੈ ,, ਉਹ ਹਮੇਸ਼ਾ 'ਸ਼ਾਂਤੀ' ਦੀ ਮੰਗ ਕਰੇਗਾ ,, ਜੋ ਚੋਟੀ ਦਾ 'ਮੂਰਖ' ਮਨੁੱਖ ਹੈ ,, ਉਹ ਹਮੇਸ਼ਾ 'ਸ਼ਕਤੀ' ਦੀ ਮੰਗ ਕਰੇਗਾ ,, 'ਸ਼ਾਂਤੀ' ਦੀ ਮੰਗ ਕਰਨ ਵਾਲੇ ਬਹੁਤ 'ਥੋੜੇ' ਹੁੰਦੇ ਹਨ ,, 'ਸ਼ਕਤੀ' ਦੀ ਮੰਗ ਕਰਨ ਵਾਲੇ ਬਹੁਤ 'ਜਿਆਦਾ' ਹੁੰਦੇ ਹਨ ,, 'ਸਾਂਤੀ' ਹਮੇਸ਼ਾ, 'ਕੋਮਲ' ਮਨੁੱਖਾਂ ਕੋਲ ਰਹੀ ਹੈ ,, 'ਸ਼ਕਤੀ' ਹਮੇਸ਼ਾਂ, 'ਮੂਰਖ' ਮਨੁੱਖਾਂ ਕੋਲ ਰਹੀ ਹੈ ,, ਤੋ ਫਿਰ ਹਮੇਸ਼ਾ ,, 'ਸ਼ਾਂਤ' ਮਨੁੱਖਾਂ ਨੂੰ 'ਮੂਰਖ' ਮਨੁੱਖਾਂ ਨੇ ,, ਕਦੇ ਸੂਲੀ ਤੇ ਟੰਗਿਆ ਹੈ ,, ਕਦੇ ਤੱਤੀ ਤਵੀ ਤੇ ਬਿਠਾਇਆ ਹੈ , ਕਦੇ ਬੰਦ ਬੰਦ ਕੱਟੇ ਹਨ ,, ਕਦੇ ਚਰਖੜੀਆਂ ਤੇ ਚਾੜ੍ਹਿਆ ਹੈ ,, ਸ਼ੇਖ ਸ਼ਾਅਦੀ ਕਹਿੰਦੇ ਹਨ ,, ਹੇ ਖੁਦਾ, ਕੇ ਸਿਫਲਾ ਖੁਦਾਬੰਦ ਹਸਤੀ ਮਵਾਸ਼ ,, ਜਵਾਂ ਮਰਦ ਰਾ ਤੰਗ ਦਸਤੀ ਮਵਾਸ਼ ,, ਜੋ ਕਮੀਨ ਬੰਦਾ ਹੈ, ਤੰਗ-ਦਿਲ ਬੰਦਾ ਹੈ , ਜੋ ਮੂਰਖ ਬੰਦਾ ਹੈ ,, ਇਸਨੂੰ ਕਦੇ ਵੀ ਸ਼ਕਤੀਸ਼ਾਲੀ ਨਾ ਬਣਾਈਂ , ਤਾਕਤਵਰ ਨਾ ਬਣਾਈਂ ,, ਜੋ ਫਰਾਗ-ਦਿਲ ਬੰਦਾ ਹੈ , ਰੌ...

ਨਾਮ ਜਪਣ ਵਾਸਤੇ ...

ਨਾਮ ਜਪਣ ਵਾਸਤੇ ,, ਕਈਆਂ ਨੂੰ ਸੁੱਖ ਰੋਕ ਕੇ ਰੱਖ ਦਿੰਦਾ ਹੈ ,, ਕਈਆਂ ਨੂੰ ਦੁੱਖ ਰੋਕ ਕੇ ਰੱਖ ਦਿੰਦਾ ਹੈ ,, ਬਹੁਤ ਜਿਆਦਾ ਸੁੱਖ ਹੀ ਸਵਰਗ ਹੈ ,, ਬਹੁਤ ਜਿਆਦਾ ਦੁੱਖ ਹੀ ਨਰਕ ਹੈ ,, ਮਨੁੱਖ ਨੂੰ ਸਵਰਗ ਅਤੇ ਨਰਕ ਦੋਨੋਂ ਹੀ ਰੋਕ ਕੇ ਰੱਖ ਦਿੰਦੇ ਹਨ ,, ਕਈਆਂ ਨੂੰ ਦੁੱਖ ਇਤਨਾ ਸੁਕਾ ਦਿੰਦੇ ਨੇ, ਉਹ ਨਾਮ ਜਪਣ ਜੋਗੇ ਨਹੀਂ ਰਹਿੰਦੇ ,, ਕਈਆਂ ਨੂੰ ਸੁੱਖ ਆਪਣੇ ਵਿਚ ਏਨਾ ਜ਼ਜਬ ਕਰ ਲੈਂਦੇ ਨੇ ,ਉਹ ਨਾਮ ਜਪਣ ਜੋਗੇ ਨਹੀਂ ਰਹਿੰਦੇ ,, ਮਨੁੱਖ ਨੂੰ ਇਹਨਾ ਹਾਲਤਾਂ ਵਿਚ ਵੀ ਪ੍ਰਮਾਤਮਾ ਉੱਪਰ ਅਟੱਲ ਵਿਸਵਾਸ ਕਰਨਾ ਚਾਹੀਦਾ ਹੈ ,, ਕਿਉਂਕੇ ਇਹ ਸੁੱਖ-ਦੁੱਖ ਮਨੁੱਖ ਦੇ ਜਨਮ ਤੋਂ ਹੀ ਜੀਵਨ ਭਰ ਨਾਲ ਹੀ ਚਲਦੇ ਹਨ ,, ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਗੁਰੂ ਗ੍ਰੰਥ ਸਾਹਿਬ - ਅੰਗ ੧੪੯ ਪਰ , ਮਨੁੱਖ ਨੂੰ ਇਹਨਾ ਦੁੱਖਾਂ ਸੁੱਖਾਂ ਤੋਂ ਉੱਪਰ ਉਠ ਜਾਣਾ ਚਾਹੀਦਾ ਹੈ ,, ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ ਗੁਰੂ ਗ੍ਰੰਥ ਸਾਹਿਬ - ਅੰਗ ੬੩੩ ਅਗਰ ਮਨੁੱਖ ਨੇ ਹਿੰਮਤ ਨਾਲ ਇਹਨਾਂ ਹਾਲਤਾਂ ਵਿਚ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ , ਤਾਂ ,, ਅਗਰ ਸੁੱਖ ( ਸਵਰਗ ) ਵਿੱਚ ਹੈ ਤਾਂ ਉਹ ਸਵਰਗ ਤੋਂ ਉੱਚਾ ਉਠ ਜਾਵੇਗਾ ,, ਅਗਰ ਦੁੱਖ ( ਨਰਕ ) ਵਿੱਚ ਹੈ ਤਾਂ ਉਹ ਨਰਕ ਤੋਂ ਉੱਚਾ ਉਠ ਜਾਵੇਗਾ ,, ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਨਰਕ ਕੀ ਹੁੰਦਾ ਅਤੇ ਸਵਰਗ ਕੀ ਹੁੰਦ...

ਅੰਤਿ ਕਾਲਿ ਲੜਿਕੇ ...

ਜੀਵਨ ਭਰ ਅਸੀਂ ਜਿਸ ਦੀ ਯਾਦ ਵਿਚ ਜਿਉਂਦੇ ਹਾਂ, ਮਰਨ ਸਮੇਂ ਉਹ ਸਭ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ। ਅਸੀਂ ਪ੍ਰਾਣੀ ਦੇ ਮਰਨ ਸਮੇਂ ਕਹਿੰਦੇ ਹਾਂ ਕਿ ਵਾਹਿਗੁਰੂ ਕਹੋ! ਰਾਮ ਕਹੋ ! ਹੁਣ ਕਹਿਣ ਨਾਲ ਕੀ ਹੋਵੇਗਾ। ਹੁਣ ਤਾਂ ਜੀਵਨ ਭਰ ਜੋ ਕੀਤਾ ਹੈ, ਉਸ ਦੇ ਦ੍ਰਿਸ਼ ਸਾਹਮਣੇ ਆਉਣ ਲੱਗਦੇ ਹਨ। ਅਗਲੇ ਜਨਮ ਵਿਚ ਇਹ ਬੰਦਾ ਕਿਸ ਰੂਪ ਵਿਚ ਹੋਵੇਗਾ! ਇਸ ਦੀ ਕੁਝ ਚਰਚਾ ਭਗਤ ਤ੍ਰਿਲੋਚਨ ਜੀ ਨੇ ਆਪਣੇ ਇਕ ਸ਼ਬਦ ਵਿਚ ਕੀਤੀ ਹੈ। ਅੰਤਿ ਕਾਲਿ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥ ਗੂਜਰੀ ਸ੍ਰੀ ਤ੍ਰਿਲੋਚਨ ਜੀ, ਪੰਨਾ ੫੨੬ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਕਰਮਕਾਂਡੀ ਦੀ ਦ੍ਰਿਸ਼ਟੀ ...

ਇੱਕ ਕਰਮਕਾਂਡੀ ਬ੍ਰਹਮਣ ਦੇ ਵਾਸਤੇ ਬ੍ਰਹਮ ( ਪ੍ਰਮਾਤਮਾ ) ਕੇਵਲ ਮੰਦਿਰ ਦੇ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ,,,,, ਅਤੇ ਓਹੋ ਬ੍ਰਾਹਮਣ, ਪ੍ਰਮਾਤਮਾ ਨੂੰ ਦੇਖਣ ਵਾਸਤੇ ਮੰਦਿਰ ਵਿੱਚ ਜਾਂਦਾ ਹੈ ,,,,, ਇੱਕ ਕਰਮਕਾਂਡੀ ਮੁਸਲਮਾਨ ਦੇ ਵਾਸਤੇ ਖੁਦਾ ( ਪ੍ਰਮਾਤਮਾ ) ਕੇਵਲ ਮਸਜਿਦ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ਹੈ ,,,,, ਅਤੇ ਓਹੋ ਮੁਸਲਮਾਨ, ਖੁਦਾ ( ਪ੍ਰਮਾਤਮਾ ) ਨੂੰ ਦੇਖਣ ਵਾਸਤੇ ਮਸਜਿਦ ਵਿੱਚ ਜਾਂਦਾ ਹੈ ,,,,, ਇੱਕ ਦਾ ਪ੍ਰਮਾਤਮਾ ਮੰਦਿਰ ਦੇ ਵਿੱਚ ਹੈ ,,,,, ਦੂਸਰੇ ਦਾ ਖੁਦਾ ਮਸਜਿਦ ਦੇ ਵਿੱਚ ਹੈ ,,,,,, ਇੱਕ ਨੂੰ ਮਸਜਿਦ ਨਾਲ ਨਫਰਤ ਹੈ ,, ਦੂਸਰੇ ਨੂੰ ਮੰਦਿਰ ਨਾਲ ਨਫਰਤ ਹੈ ,, _____ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ,,,,,,, ਜਿੱਥੇ ਜਿੱਥੇ ਵੀ ਮੈਂ ਪ੍ਰਮਾਤਮਾ ਨੂੰ ਵੇਖਦਾਂ ਹਾਂ , ਉੱਥੇ ਉੱਥੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ , ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ , ਹਰ ਜਗਾਹ ਤੇ ਦਿਖਾਈ ਦਿੰਦਾ ਹੈ ,,,,, ਹੇ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ , ਜਿਹੜਾ ਸਭਨਾ ਵਿੱਚ ਵੱਸ ਰਿਹਾ ਹੈ ਅਤੇ ਜੋ ਹਰ ਥਾਂ ਤੇ ਮੌਜੂਦ ਹੈ ,,,, ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਗੁਰੂ ਗ੍ਰੰਥ ਸਾਹਿਬ - ਅੰਗ ੬੭੭

ਕਹੁ ਕਬੀਰ ਗੂੰਗੈ ਗੁੜੁ ਖਾਇਆ ...

1. ਬਹੁਤ ਸਾਰੇ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਿਆਂ ਤਾਂ ਨਹੀਂ ਹੈ, ਪਰ ਦਾਅਵਾ ਕੀਤਾ ਹੋਇਆ ਹੈ ,, "ਅਸੀਂ ਪ੍ਰਮਾਤਮਾਂ ਨੂੰ ਜਾਣ ਲਿਆ ਹੈ" ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਸੰਤ,ਗੁਰੂ ਅਖਵਾਉਂਦੇ ਹਨ ) ,,,,,, 2. ਕੁਝ ਮਨੁੱਖਾਂ ਨੇ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾ ਨੂੰ ਪ੍ਰਮਾਤਮਾ ਦਾ ਕੁਝ ਵੀ ਗਿਆਨ ਨਹੀਂ ਹੋਇਆ ਹੈ,, "ਉਹ ਨਿਰਾਸ਼ ਹੋ ਗਏ ਹਨ" ,, ( ਅਜਿਹੇ ਮਨੁੱਖ ਆਪਣੇ ਆਪ ਨੂੰ ਨਾਸਤਿਕ ਅਖਵਾਉਂਦੇ ਹਨ ) ,,,,,,, 3. ਬਹੁਤ ਹੀ ਥੋੜੇ ਮਨੁੱਖ ਹਨ ਜੋ ਪਰਮਾਤਮਾ ਨੂੰ ਜਾਣਨ ਵਿੱਚ ਸਫਲ ਹੋਏ ਹਨ , ਉਹ ਚੁੱਪ ਹੋ ਗਏ ਹਨ , ਅਤੇ ਕੁਝ ਕਹਿਣ ਜੋਗੇ ਨਹੀਂ ਹਨ ,,,,,, ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ ॥ ਗੁਰੂ ਗ੍ਰੰਥ ਸਾਹਿਬ - ਅੰਗ ੩੩੪

ਇੱਕ ਮੱਛਲੀ ਆਪਣੇ ਜਨਮ ਅਸਥਾਨ ...

ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦੀ ਹੈ ,, ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,, ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ,, ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,, ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ,, ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲੇ ਵੀ ਜਾਂਦੀ ਹੈ ,, ਪਰ ,, ਲੱਖ ਵੀ ਕੋਸ਼ਿਸ਼ ਕਰੇ, ਸਾਗਰ (ਪਾਣੀ) ਤੋਂ ਦੂਰ ਨਹੀਂ ਜਾ ਸਕਦੀ ,, !! ਏਹੀ ਨਿਯਮ ਮਨੁੱਖ ਤੇ ਵੀ ਲਾਗੂ ਹੁੰਦਾ ਹੈ !! ,, ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ,, ਔਰ ਅਕਸਰ, ਕਈ ਦਫ਼ਾ ਹਜਾਰਾਂ ਮੀਲ ਦੂਰ ਚਲਾ ਵੀ ਜਾਂਦਾ ਹੈ ,, ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ,, ਔਰ ਅਕਸਰ, ਹਜਾਰਾਂ ਮੀਲ ਦੂਰ ਚਲੇ ਵੀ ਜਾਂਦਾ ਹੈ ,, ਇੱਕ ਮਨੁੱਖ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦਾ ਹੈ ,, ਔਰ ਅਕਸਰ, ਹਜਾਰਾਂ ਮੀਲ ਦੂਰ ਵੀ ਚਲੇ ਜਾਂਦਾ ਹੈ ,, ਪਰ ,, ਲੱਖ ਵੀ ਕੋਸ਼ਿਸ਼ ਕਰੇ ਪ੍ਰਮਾਤਮਾਂ ਤੋਂ ਦੂਰ ਨਹੀਂ ਜਾ ਸਕਦਾ ,, ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥ ਤੂੰ ਸਾਰੀਆਂ ਥਾਵਾਂ ਤੇ ਹੈਂ | ਤੂੰ ਸਭ ਥਾਈਂ ਮੌਜੂਦ ਹੈ ਜਿੱਥੇ ਵੀ ਕਿਤੇ ਮੈਂ ਜਾਂਦਾ ਹਾਂ | ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ | ਗੁਰੂ ਗ੍ਰੰਥ ਸਾਹਿਬ

ਤੂੰ ਖੁਦ-ਬਾ ਮੁਨਸਬ ਸ਼ੁੱਧ ...

ਤੂੰ ਕੀ ਹੈਂ ,,?,, ਤੂੰ ਆਪਣਾ ਫੈਸਲਾ ਖੁਦ ਕਰ ,, ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,, ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,, ਦੂਸਰਾ ਅਗਰ ਤੇਰਾ ਕੋਈ ਬੇਗਾਨਾ ਹੈ , ਤਾਂ ਉਹ , ਨਿੰਦਾ ਕਰ ਸਕਦਾ ਹੈ ,, ਤੂੰ ਉਹੀ ਕੁਝ ਨਹੀਂ ਹੈਂ , ਜੋ ਤੂੰ ਦਿਖਾਈ ਦੇ ਰਿਹਾਂ ਹੈਂ ,, ਤੇਰੇ ਮਨ ਵਿਚ ਜੋ-ਜੋ ਚੱਲ ਰਿਹਾ ਹੈ, ਜੋ-ਜੋ ਚਲਦਾ ਰਹਿੰਦਾ ਹੈ ,, ਤੂੰ ਉਹੀ ਕੁਝ ਹੈਂ ,, ਦੂਸਰੇ ਦੀ ਤੇਰੇ ਮਨ ਤੱਕ ਪਹੁੰਚ ਨਹੀਂ ਹੈ ,, ਕੋਈ ਦੂਸਰਾ ਤੇਰੇ ਮਨ ਬਾਰੇ ਨਹੀਂ ਜਾਣ ਸਕਦਾ ,, ਤੂੰ ਆਪਦਾ "ਮੁਨਸਬ" ਖੁਦ ਬਣ ,, " ਤੂੰ ਖੁਦ-ਬਾ ਮੁਨਸਬ ਸ਼ੁੱਧ " ਤੂੰ ਆਪਣਾ ਫੈਸਲਾ ਖੁਦ ਕਰ ਮੁਨਸਬ = ਫੈਸਲਾ ਕਰ ਵਾਲਾ

ਜਦ ਕੋਈ ਮੈਨੂੰ ਇਹ ਕਹੇ ...

ਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ ਕੇ ਵੇਖੋ,ਅੱਗ ਹੈ ਜਾਂ ਨਹੀਂ?ਇਹ ਜਿਹੜੇ ਠੰਡੇ ਬੰਦੇ ਦਿਸਦੇ ਹਨ ਨਾ ਕਈ, ਬਸ ਮਾਚਿਸ ਦੀ ਡੱਬੀ ਦੀ ਤਰਾਂ ਹੀ ਹੁੰਦੇ ਹਨ। ਅੰਦਰ ਬੜੀਆਂ ਤੀਲੀਆਂ ਹੁੰਦੀਆਂ ਹਨ,ਥੋੜੀੑ ਜਿਹੀ ਰਗੜ ਲੱਗੀ ਨਹੀਂ ਕਿ ਭਾਂਬੜ ਮੱਚੇ ਨਹੀਂ। ਅਗਰ ਕੋਈ ਬੰਦਾ ਠੰਡਾ ਹੈ ਤਾਂ ਬਸ ਇਸ ਵਾਸਤੇ ਕਿ ਤੀਲੀ ਨੂੰ ਰਗੜ ਨਹੀਂ ਲੱਗੀ। ਪਾਕਿਸਤਾਨ ਵਿਚ ਇਕ ਬਹੁਤ ਵੱਡਾ ਪਹਿਲਵਾਨ ਸੀ ਸਿਘੋੜੀ ਕਰਕੇ।ਇਹਨੇ ਤਮਾਮ ਪਾਕਿਸਤਾਨ ਦੇ ਪਹਿਲਵਾਨਾ ਨੂੰ ਹਰਾਇਆ ਤੇ ਅੱਜ ਇਸ ਨੂੰ ਇਕ ਹਲਵਾਈ ਨੇ ਚੈਲਿੰਜ ਕਰ ਦਿੱਤਾ। ਅਖਾੜਾ ਬੱਝ ਗਿਆ,ਰੱਬ ਦਾ ਭਾਣਾ ਉਸ ਹਲਵਾਈ ਨੇ ਇਸ ਪਹਿਲਵਾਨ ਨੂੰ ਡੇਗ ਲਿਆ ਤੇ ਤਾੜੀਆਂ ਵੱਜ ਪਈਆਂ। ਕੋਲ ਖੜੇ ਇਕ ਬੱਚੇ ਨੇ ਇਸ ਪਹਿਲਵਾਨ ਨੂੰ ਗਾਲੑ ਕੱਢ ਦਿੱਤੀ। ਹੁਣ ਗੁੱਸੇ ਵਿਚ ਤੇ ਇਹ ਪਹਿਲੇ ਹੀ ਸੀ, ਭੱਜਿਆ ਉਸ ਬੱਚੇ ਨੂੰ ਮਾਰਨ, ਬੱਚਾ ਵੀ ਭੱਜ ਪਿਆ। ਇਸ ਪਹਿਲਵਾਨ ਦੀਆਂ ਅੱਖਾਂ ਲਾਲ, ਮੂੰਹ 'ਚੋਂ ਝੱਗ ਨਿਕਲ ਰਹੀ ਸੀ ,ਕਹਿੰਦਾ ਸੀ ਛੱਡਣਾ ਨਹੀਂ ਤੇ ਇਹਦਾ ਜੋਸ਼ ਵੇਖ ਕੇ ਇਕ ਸਾਈਂ ਫ਼ਕੀਰ ਆ ਰਿਹਾ ਸੀ,ਰੁਕ ਗਿਆ। ਪੁੱਛਿਆ, "ਕੀ ...

ਟੁਕੁ ਦਮੁ ਕਰਾਰੀ ਜਉ ਕਰਹੁ ...

ਅਗਰ ਇੱਕ ਕਮਰੇ ਚ ਪੰਜਾਹ ਸਾਲ ਦਾ ਅੰਧੇਰਾ ਹੋਵੇ ,, ਜਿਸ ਨੂੰ ਪੰਜਾਹ ਸਾਲ ਤੋਂ ਖੋਲਿਆ ਨਾ ਗਿਆ ਹੋਵੇ ,, ਤਾਂ ,, ਉਸ ਹਨੇਰੇ ਨੂੰ ਬਾਹਰ ਕੱਢਣ ਵਾਸਤੇ ਪੰਜਾਹ ਸਾਲ ਨਹੀਂ ਲਗਦੇ ,,, ਸਿਰਫ ਇੱਕ ਸਕਿੰਟ ਲੱਗੇਗਾ ,, ਬੱਤੀ ਜਲਾਉ ਅੰਧੇਰਾ ਖਤਮ ,, ਮਨੁੱਖ ਪ੍ਰਮਾਤਮਾ ਤੋਂ ਕਈ ਜਨਮਾਂ ਦਾ ਵਿਛੜਿਆ ਹੋਇਆ ਹੈ ,, ਮਿਲਾਪ ਵਾਸਤੇ ਵੀ ਇੱਕ ਸਕਿੰਟ ਲਗਦਾ ਹੈ ,, ਮਨ ਨੂੰ ਟਿਕਾਉ, ਪ੍ਰਮਾਤਮਾ ਪ੍ਰਗਟ ਹੋ ਜਾਏਗਾ ,, ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥ ਗੁਰੂ ਗ੍ਰੰਥ ਸਾਹਿਬ - ਅੰਗ ੭੨੭ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਸੰਬੰਧ ਜੋੜਨ ਦੀ ਇਕ ਸੁਭਾਵਕ ...

ਸੰਬੰਧ ਜੋੜਨ ਦੀ ਇਕ ਸੁਭਾਵਕ ਰੁਚੀ ਮਨੁੱਖ ਅੰਦਰ ਹੁੰਦੀ ਹੈ। ਜਿਥੇ ਤੇ ਜਿਸ ਨਾਲ ਸੰਬੰਧ ਜੁੜ ਜਾਣ ਉਸ ਨੂੰ ਅਸੀਂ ਮਿੱਤਰ ਆਖਦੇ ਹਾਂ। ਸੰਬੰਧ ਜੋੜਨ ਤੇ ਵੀ ਸੰਬੰਧ ਦਾ ਜੁੜਨਾ ਯਾ ਜੁੜੇ ਸੰਬੰਧ ਟੁੱਟ ਜਾਣ ਉਸ ਨੂੰ ਅਸੀਂ ਦੁਸ਼ਮਣ ਕਹਿੰਦੇ ਹਾਂ। ਜਿਥੇ ਮਿੱਤਰ ਵਾਸਤੇ ਇਕ ਹਮਦਰਦੀ ਨਾਲ ਭਰਿਆ ਹੋਇਆ ਹਿਰਦਾ ਹੁੰਦਾ ਹੈ ਉਥੋਂ ਦੁਸ਼ਮਣ ਵਾਸਤੇ ਅਸੀਂ ਨਫ਼ਰਤ ਤੇ ਘਿਰਣਾ ਨਾਲ ਭਰੇ ਹੁੰਦੇ ਹਾਂ। ਜਿਸ ਨਾਲ ਸਾਡਾ ਕੋਈ ਜੋੜ ਤੋੜ ਨਹੀਂ ਉਸ ਨੂੰ ਅਸੀਂ ਅਜਨਬੀ ਆਖਦੇ ਹਾਂ। ਅਜਨਬੀ ਸਾਡੇ ਵਾਸਤੇ ਇਕ ਹਵਾ ਦਾ ਝੋਂਕਾ ਹੈ, ਆਇਆ ਤੇ ਗਿਆ ਅਸੀਂ ਯਾ ਮਿੱਤਰ ਨੂੰ ਯਾਦ ਕਰਦੇ ਹਾਂ ਯਾ ਦੁਸ਼ਮਨ ਨੂੰ। ਜੱਦ ਮਨੁੱਖ ਸੰਤੋਖੀ ਸੀ ਤੇ ਇਸ ਕੋਲ ਸਮਾਂ ਵੀ ਕਾਫੀ ਸੀ, ਤਾਂ ਵਕਤ ਪਾਸ ਕਰਨ ਵਾਸਤੇ ਕਿਸੇ ਸਹਾਰੇ ਦੀ ਲੋੜ ਪੈਂਦੀ ਸੀ। ਪੁਰਾਣਾ ਇਤਿਹਾਸ ਡੂੰਘੀ ਮਿੱਤਰਤਾ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਇੱਕ ਬਜੁਰਗ ਜੌ ਮੈਂ ਉਥੇ ...

ਸੰਤ ਕਰਤਾਰ ਸਿੰਘ ਜੀ ਦਾ ਡੇਰਾ ਹੁਣ ਤੇ ਸੰਤ ਜੀ ਨਹੀ ਰਹੇ। ਕਪੂਰਥਲੇ ਤੌ 15-20 ਮੀਲ ਦੀ ਦੂਰੀ ਤੇ ਠੱਠਾ ਟਿੱਬਾ,,ਉਥੇ ਬਰਸੀ ਦਾ ਸਮਾਗਮ ਸਮਾਪਤ ਕਰਕੇ ਜਿੳੁਂ ਅਸ਼ੀ ਜਾਣ ਲੱਗੇ ਜੰਮੂ ਨੂੰ,,ਨਾਲ ਜੰਮੂ ਵਾਲੇ ਗੁਰਸਿੱਖ ਗਿਆਨੀ ਅਨੂਪ ਸਿੰਘ ਵੀ ਸਨ। ਇੱਕ ਬਜੁਰਗ ਜੌ ਮੈਂ ਉਥੇ ਬੌਹੜ ਦੇ ਦਰਖਤ ਥੱਲੇ ਬੈਠਾ ਵੇਖਿਆ..ਮੈਂ ਸੰਤ ਕਰਤਾਰ ਸਿੰਘ ਜੀ ਨੂੰ ਕਹਿ ਬੈਠਿਆ ਇਹ ਬਜੁਰਗ ਥੱਲੇ ਤੇ ਆਉਦਾ ਨਹੀ ਲੰਗਰ ਛੱਕਣ ਵਾਸਤੇ ਕਿਉ ਨਾ ਉਪਰ ਲੰਗਰ ਭਿਜਵਾ ਦੇਈਏ,,ਸੰਤ ਜੀ ਮੈਨੂੰ ਕਹਿਣ ਲੱਗੇ ਭੇਜਵਾ ਦਿਉ ਪਰ ਛਕੇਗਾ ਨਹੀ। ਮੈਂ ਗਿਆਨੀ ਜੀ ਦੇ ਰਾਂਹੀ ਭਿਜਵਾਇਆ ਉਹ ਕਹਿਣ ਲੱਗੇ ਲੌੜ ਨਹੀ ਜਦ ਲੌੜ ਹੌਵੇਗੀ ਆਪੇ ਥੱਲੇ ਆ ਕੇ ਛੱਕ ਲਵਾਂਗਾ। ਅਗਲੀ ਸਵੇਰ ਜਿਉਂ ਅਸੀ ਤਿਆਰ ਹੌ ਕੇ ਗੱਡੀ ਵਿੱਚ ਬੈਠੇ ਜੰਮੂ ਜਾਣ ਲਈ ਸੰਤ ਕਰਤਾਰ ਸਿੰਘ ਨੇ ਸਾਨੂੰ ਲੰਗਰ ਬਣਾ ਕੇ ਦੇ ਦਿੱਤਾ,ਵੀ ਦਿਨ ਭਰ ਦਾ ਸਫਰ ਏ ਰਸਤੇ ਵਿੱਚ ਛੱਕ ਲੈਣਾ। ਜਿਉਂ ਹੀ ਅਸੀ ਚਲਣ ਲੱਗੇ ਉਹ ਬਾਬਾ ਭੱਜਕੇ ਗੱਡੀ ਦੇ ਸਾਹਮਣੇ ਆ ਖੜਿਆ। ਮੈਨੂੰ ਕਹਿੰਦਾ ਮਸਕੀਨ ਜੀ ਮੈਂ ਵੀ ਨਾਲ ਜਾਣਾ। ਮੈ ਕਿਹਾ ਬਾਬਾ ਜੀ 3 ਬੰਦੇ ਅਸ਼ੀ ਅੱਗੇ ਬੈਠੇ ਆਂ ਤੇ 4 ਪਿੱਛੇ..ਹਾਲਕਿ 5 ਬੰਦਿਆ ਵਾਲੀ ਗੱਡੀ ਏ ਤੇ 7 ਬੰਦੇ ਅਸੀ ਬੈਠੇ ਆਂ ਹੁਣ ਤੁਸੀ ਦੱਸੌ ਤੁਹਾਨੂੰ ਕਿੱਥੇ ਬੈਠਾਈਏ,,ਮਜਬੂਰੀ ਏ। ਮੈਂ ਮਾਇਆ ਜੇਬ ਵਿੱਚੌ ਕੱਢੀ ਤੇ ਮੈ ਕਿਹਾ ਬੱਸ ਵਿੱਚ ਆ ਜਾਉ। ਉਹ ਬਹੁਤ ਸਾਰੀ ਮਾਇਆ ਜੇਬ ਵਿੱਚੌ ਕੱਢਕੇ ਕਹਿੰਦਾ ਬੱਸ ਤੇ ਮੈਂ ਵੀ ਜਾ ਸਕਦਾ ਪਰ ਮੈਂ ਤ...

ਕੋਟਿ ਮਧੇ ਕੋ ਵਿਰਲਾ ਸੇਵਕੁ ...

ਲੋਭ = ਲੈਣਾ ਹੀ ਲੈਣਾ ਹੈ, ਦੇਣਾ ਕੁਝ ਵੀ ਨਹੀਂ ਹੈ ,, ਪ੍ਰੇਮ = ਦੇਣਾ ਹੀ ਦੇਣਾ ਹੈ, ਲੈਣਾ ਕੁਝ ਵੀ ਨਹੀਂ ਹੈ ,, ਵਿਉਪਾਰ = ਲੈਣਾ ਹੈ, ਦੇਣਾ ਹੈ, ਦੇਣਾ ਹੈ, ਲੈਣਾ ਹੈ ,, ਸਤਿਗੁਰ ਕਹਿੰਦੇ ਹਨ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ( ਗੁਰੂ ਗ੍ਰੰਥ ਸਾਹਿਬ - ਅੰਗ ੪੯੫ ) (ਮੈਂ ਵੇਖ ਰਿਹਾਂ ) ਕਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਹੀ ਵਾਹਿਗੁਰੂ ਦਾ ਦਾਸ ਹੈ ,, ਹੋਰ ਸਾਰੇ ਮਤਲਵੀ ਹੀ ਹਨ, ਨਿਰੇ ਸੌਦੇ-ਬਾਜ ਹੀ ਹਨ ,, ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਦੁਖ ਦਾਰੂ ਸੁਖੁ ਰੋਗੁ ਭਇਆ ...

ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਦਿਨ ਧਾਣਕ ਰੂਪ ਧਾਰਨ ਕੀਤਾ। ਦੋ ਚਾਰ ਕੁੱਤੇ ਪਿੱਛੇ ਨੇ,ਹੱਥ ਵਿਚ ਸੋਟਾ ਹੈ,ਭੀੜ ਪਿੱਛੇ ਪਿੱਛੇ ਹੈ।ਗੁਰੂ ਜੀ ਨੇ ਸੋਟਾ ਮਾਰਨਾ ਸ਼ੁਰੂ ਕੀਤਾ,ਪੱਥਰ ਮਾਰਨੇ ਸ਼ੁਰੂ ਕੀਤੇ। "ਬਾਬਾ ਮਸਤਾਨਾ ਹੋ ਗਿਆ ਹੈ,ਬਾਬਾ ਭੂਤਨਾ ਹੋ ਗਿਆ ਹੈ," ਇਹ ਕਹਿੰਦੇ ਹੋਏ ਕੁਛ ਲੋਗ ਚਲੇ ਗਏ। ਲੇਕਿਨ ਅੱਧੀ ਭੀੜ ਅਜੇ ਵੀ ਮਗਰ ਚੱਲ ਰਹੀ ਹੈ ;ਇਤਿਹਾਸ ਕਹਿੰਦਾ ਹੈ ਕਿ ਅੱਧੀ ਭੀੜ ਜੋ ਪਿੱਛੇ ਚੱਲ ਰਹੀ ਹੈ,ਗੁਰੂ ਜੀ ਨੇ ਸੋਨੇ ਦੀਆਂ ਮੋਹਰਾਂ ਸੁੱਟੀਆਂ ਔਰ ਰੱਜ ਕੇ ਸੁੱਟੀਆਂ।ਪਿੱਛੇ ਆਉਂਦੇ ਲੋਗਾਂ ਨੇ ਮੋਹਰਾਂ ਚੁੱਕੀਆਂ ਔਰ ਸਭ ਵਾਪਸ ਪਰਤ ਗਏ।ਗੁਰੂ ਜੀ ਪਿਛੇ ਕੀ ਦੇਖਦੇ ਨੇ ਸਿਰਫ਼ ਭਾਈ ਲਹਿਣਾ ਜੀ ਪਿੱਛੇ ਚਲੇ ਅਾ ਰਹੇ ਨੇ।ਸੋਟੀ ਦੀ ਮਾਰ ਖਾ ਕੇ,ਪੱਥਰਾਂ ਦੀ ਮਾਰ ਖਾ ਕੇ ਜੋ ਚਲ ਰਹੇ ਸਨ,ਜੈਸੇ ਹੀ ਸੋਨੇ ਦੀ ਮਾਰ ਪਈ,ਸੋਨੇ ਦੀਆਂ ਅਸ਼ਰਫ਼ੀਆਂ ਚੁੱਕ ਕੇ ਉਹ ਵਾਪਸ ਹੋ ਗਏ। ਕਈ ਦਫ਼ਾ ਦੁੱਖ ਦੀ ਮਾਰ ਕਰਕੇ ਮਨੁੱਖ ਗੁਰੂ ਨਾਲ ਜੁੜਿਆ ਰਹਿੰਦਾ ਹੈ ਅੌਰ ਜਦ ਸੁੱਖਾਂ ਦੀ ਮਾਰ ਪੈ ਜਾਏ,ਫਿਰ ਐਸੀ ਹਾਲਤ ਵਿਚ ਸਮਾਂ ਕੱਢ ਕੇ ਪ੍ਭੂ ਦੀ ਇਬਾਦਤ ਵਿਚ ਭਾਉਪੂਰਵਕ ਲੀਨ ਹੋਣਾ ਕਠਨ ਹੋ ਜਾਂਦਾ ਹੈ।ਕਿਧਰੇ ਉਹ ਦੁੱਖ ਜੋ ਦਾਰੂ ਬਣਿਆ ਰਿਹਾ,ਫਿਰ ਸੁੱਖ ਵੀ ਰੋਗ ਬਣ ਜਾਂਦਾ ਹੈ :- "ਦੁਖ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥" {ਵਾਰ ਆਸਾ ਮ: ੧, ਪੰਨਾ ੪੬੯} ਭਾਈ ਲਹਿਣਾ ਜੀ ਪਿੱਛੇ ਪਿ...

ਕਸ਼ਮੀਰ ਵਿਚ ਇਕ ਅਤਾਰ ...

ਕਸ਼ਮੀਰ ਵਿਚ ਇਕ ਅਤਾਰ ਨਾਮ ਦਾ ਫ਼ਕੀਰ ਹੋੲਿਅਾ,ਪਰ ਹੈ ਬੜਾ ਮੁਫ਼ਲਿਸ ਸੀ,ਗ਼ਰੀਬ ਸੀ। ਛੋਟੀ ਜਿਹੀ ਗ੍ਹਹਿਸਤੀ ਸੀ। ਘਰ ਵਿਚ ਦੋਵੇਂ ਬਸ ਪਤੀ ਪਤਨੀ ਸਨ। ਪਤਨੀ ਛੌਲੇ ਉਬਾਲ ਦਿੰਦੀ ਸੀ ਤੇ ਇਹ ਨਾਲ ਮਸਾਲੇ ਰੱਖ ਕੇ ਬਾਜ਼ਾਰ ਵਿਚ ਵੇਚਦਾ ਸੀ। ਰੱਬ ਦੀ ਨੇਤ ਭਗਤ ਭੋਲੇ ਹੁੰਦੇ ਹਨ। ਭੋਲੇ ਤੋਂ ਮੁਰਾਦ ਮੂਰਖ ਨਾ ਸਮਝਣਾ,ਭਾਵਨਾ ਨਾਲ ਭਰੇ ਹੋਏ,ਭਰੋਸੇ ਨਾਲ ਭਰੇ ਹੋਏ,ਵਿਸ਼ਵਾਸ ਨਾਲ ਭਰੇ ਹੋਏ। ਕਹਿੰਦੇ ਹਨ ਚਲਾਕ ਬੰਦੇ ਨੂੰ ਠੱਗਣਾ ਬੜਾ ਅੌਖਾ ਹੈ ਤੇ ਭੋਲੇ ਬੰਦੇ ਦਾ ਕਿਸੇ ਨੂੰ ਠੱਗਣਾ ਬੜਾ ਅੌਖਾ ਹੈ,ਕਿਸੇ ਨੂੰ ਠੱਗ ਨਹੀਂ ਸਕਦਾ। ਇਹ ਹਕੀਕਤ ਹੈ। ਇਕ ਬੰਦੇ ਕੋਲ ਖੋਟਾ ਸਿੱਕਾ ਸੀ,ਕਿਧਰੇ ਨਾ ਚੱਲਿਆ। ਸੋਚਦਾ ਹੈ ਕਿ ਇਹ ਫ਼ਕੀਰ ਖੌਂਚਾ ਲੈ ਕੇ ਛੋਲੇ ਵੇਚਦਾ ਹੈ,ਦੇਖਦੇ ਹਾਂ ਸ਼ਾਇਦ ਇਥੇ ਚੱਲ ਜਾਏ। ਉਸ ਨੇ ਖੋਟਾ ਸਿੱਕਾ ਫ਼ਕੀਰ ਦੀ ਹਥੇਲੀ 'ਤੇ ਰੱਖਿਆ ਆਖਿਆ, "ਫਕੀਰ ਜੀ ੲਿਕ ਖੌਂਚਾ ਦੇ ਦੋ।" ਫ਼ਕੀਰ ਨੇ ਦੇਖ ਲਿਆ ਸਿੱਕਾ ਤਾਂ ਖੋਟਾ ਹੈ,ਕਿਧਰੇ ਨਹੀਂ ਚੱਲਿਆ,ਸਾਰਿਆਂ ਨੇ ਵਾਪਸ ਕੀਤਾ ਹੈ। ਪਰ ਉਸ ਨੇ ਰੱਖ ਲਿਆ। ਸਿੱਕਾ ਖੋਟਾ ਲੈ ਲਿਆ,ਸੌਦਾ ਖਰਾ ਦਿੱਤਾ। ਅਕਸਰ ਅੈਸਾ ਹੁੰਦਾ ਹੈ ਲੋਕੀਂ ਸਿੱਕੇ ਖਰੇ ਲੈ ਲੈਂਦੇ ਹਨ ਤੇ ਸੌਦਾ ਖੋਟਾ ਹੀ ਦਿੰਦੇ ਹਨ। ਬਿਲਕੁਲ ਉਲਟ ਗੱਲ। ਜਿਸਦਾ ਖੋਟਾ ਸਿੱਕਾ ਚੱਲ ਜਾਏ ਤੇ ਹੋਵੇ ਲੋਭੀ ਤਾਂ ਬੜਾ ਖ਼ੁਸ਼ ਹੁੰਦਾ ਹੈ। ਬੜਾ ਖੁਸ਼ ਹੋਇਆ ਛੋਲੇ ਲੈ ਕੇ।ਛਕੇ,ਬੜੇ ਸੁਆਦੀ। ਉਸ ਨੇ ਕਿਧਰੇ ਦੋ ਚਾਰ ਬੰਦਿਆਂ ਨੂੰ ਦੱਸਿਆ। ਗੱਲ ਸਾਰ...

ਸੰਗਤਾਂ ਵਿੱਚ ਆਮ ਕਿਹਾ ...

ਸੰਗਤਾਂ ਵਿੱਚ ਆਮ ਕਿਹਾ ਜਾਂਦਾ ਹੈ ,,,, ਅਗਰ ਗੁਰਦੁਆਰੇ ਜਾਈਏ, ਤਾਂ ਮਨ ਸਾਫ਼ ਕਰਕੇ ਜਾਈਏ ,,,, ਅਗਰ ਗੁਰਬਾਣੀ ਪੜ੍ਹੀਏ, ਤਾਂ ਮਨ ਇਕਾਗਰ ਕਰਕੇ ਪੜ੍ਹੀਏ ,,,,,, ______________ ਨਹੀਂ ________________ ਗੁਰਦੁਆਰੇ ਜਾਉ, ਤਾਂ ਕੇ ਮਨ ਸਾਫ਼ ਹੋ ਜਾਏ ,,,,,, ਗੁਰਬਾਣੀ ਪੜ੍ਹੋ, ਤਾਂ ਕੇ ਮਨ ਇਕਾਗਰ ਜਾਏ ,,,,,, ਮਨ ਦਾ ਸਾਫ਼ ਹੋ ਜਾਣਾ ਤਾਂ ਫਲ ਹੈ ,,,, ਮਨ ਦਾ ਇਕਾਗਰ ਹੋ ਜਾਣਾ ਤਾਂ ਫਲ ਹੈ ,,,, ਮਨ ਸਾਫ ਅਤੇ ਇਕਾਗਰ ਪਹਿਲਾਂ ਨਹੀਂ ਹੋਵੇਗਾ ਜੋ ਬਿਨਾ ਸੰਗਤ ਗੁਰਦੁਆਰੇ ਜਾਏ, ਅਤੇ ਬਿਨਾ ਗੁਰਬਾਣੀ ਪੜ੍ਹੇ-ਜਪੇ ਨਹੀਂ ਹੋਵੇਗਾ ,,,,,,, ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥ ਗੁਰੂ ਗ੍ਰੰਥ ਸਾਹਿਬ

ਸ਼ੇਖ ਸਾਦੀ ਕਹਿੰਦੇ ਨੇ ...

ਸ਼ੇਖ ਸਾਦੀ ਕਹਿੰਦੇ ਨੇ ,,,,, ਜੋ ਮਨੁੱਖ ,,,,, ਗਲਤ ਬੋਲਣ ਤੋਂ, ਆਪਣੀ ਜੁਬਾਨ ਬੰਦ ਕਰ ਲਵੇ ,, ਗਲਤ ਵੇਖਣ ਵੱਲੋਂ, ਆਪਣੀਆਂ ਅੱਖਾਂ ਬੰਦ ਕਰ ਲਵੇ ,, ਗਲਤ ਸੁਣਨ ਵਲੋਂ, ਆਪਣੇ ਕੰਨ ਬੰਦ ਕਰ ਲਵੇ ,, ਇਤਨਾ ਕੁਝ ਕਰਨ ਨਾਲ ਖੁਦਾ ( ਪ੍ਰਮਾਤਮਾ ) ਜਰੂਰ ਪ੍ਰਗਟ ਹੋਵੇਗਾ ,, ਅਗਰ ! ਇਤਨਾ ਕੁਝ ਕਰਨ ਦੇ ਨਾਲ ਵੀ ਖੁਦਾ ਪ੍ਰਗਟ ਨਾ ਹੋਇਆ , ਤਾਂ ਮੇਰੇ ਤੇ ਤਹੁਮਤਾਂ ਲਾਇਉ ,, ਮੈਨੂੰ ਗਾਲਾਂ ਕੱਢੋ ,ਮੈਨੂੰ ਕਹਿ ਦਿਉ ਮੈਂ ਝੂਠਾ ਹਾਂ ,,,,,, ਪਰ ਮੈਂ ਇਹ ਦਾਅਵੇ ਨਾਲ ਕਹਿੰਦਾ ਹਾਂ, ਖੁਦਾ ਲਾਜ਼ਮੀ ਪ੍ਰਗਟ ਹੋਵੇਗਾ ,,,,,

ਪਰਮਾਤਮਾ ਨੇ ਮਨੁੱਖ ਦੇ ਗਿਆਨ ...

ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ । ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ । ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ । ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ । ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ । ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ... ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਸੀ। ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ । ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ । ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਹੈ..ਜਿਸਦਾ ਰਸ ਰੌਜ-ਰੌਜ..ਪਲ ਪਲ ਵਧੇਗਾ । ਇੱਕੌ ਪਰਮਾਤਮਾ ਦੇ ਨਾਮ ਦਾ ਰਸ ਹੈ..ਜੌ ਛਿਨ ਛਿਨ ਵਿੱਚ ਵਧਦਾ ਜਾਦਾਂ ਹੈ । ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਫਰੀਦਾ ਕੂਕਦਿਆ ਚਾਂਗੇਦਿਆ ਮਤੀ ...

ਫਰੀਦਾ ਕੂਕਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥ ਜੋ ਸੈਤਾਨਿ ਞੰਵਾਇਆ ਸੇ ਕਿਤ ਫੇਰਹਿ ਚਿਤ ॥੧੫॥ { ਅੰਗ : ੧੩੭੮ } ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਮਤਿ ਦੇ ਦੇ ਕੇ ਥੱਕ ਗਿਆ ਹਾਂ, ਪਰ ਮੇਰੇ ਪਾਸੋਂ ਮਤਿ ਕਿਸੇ ਨੇ ਲਈ ਨਹੀਂ। ਔਰ ਹੂਬਹੂ ਇਹ ਖਿਆਲ ਰੱਖਦੇ ਨੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ ਵਾਕਿਆ ਹੀ ਕੁਝ ਅੰਦਰੂਨੀ ਬੀਮਾਰੀਆਂ ਐਸੀਆਂ ਨੇ! ਜਿਹੜੀਆਂ ਲਾ-ਇਲਾਜ ਨੇ। ਐਸੇ ਮਨੁੱਖ ਨੂੰ ਕੋਈ ਨਾਮ ਦਾ ਰਸ ਆਵੇ, ਬੜੀ ਹੀ ਔਖੀ ਗੱਲ ਹੈ। ਬਹੁਤ ਹੀ ਔਖੀ। ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਪਾਖੰਡ ਦੀ ਸ਼ੁਰੂਆਤ ਇਥੋ ਹੁੰਦੀ ...

ਪਾਖੰਡ ਦੀ ਸ਼ੁਰੂਆਤ ਇਥੋ ਹੁੰਦੀ ਹੈ ਕਿ ਮੈ ਹਰ ਏਕ ਦੀ ਨਿਗਾਹ ਥਲੇ ਚੰਗਾ ਹੋਵਾ। ਹਰ ਇਕ ਦੀ ਨਜ਼ਰਾ ਵਿਚ ਚੰਗਾ ਹੋਵਾ ਔਰ ਹਰ ਇਕ ਦੀ ਜ਼ੁਬਾਨ ਤੇ ਮੇਰਾ ਹੀ ਨਾਮ ਹੋਵੇ। ਇਸਦੇ ਲਈ ਮਨੁੱਖ ਨੂੰ ਆਪਣੇ ਆਪ ਨੂੰ ਲੋਕਾ ਦੇ ਸਾਹਮਣੇ ਉਸ ਤਰਹਾ ਪੇਸ਼ ਕਰਨਾ ਹੁੰਦਾ ਹੈ, ਜੈਸਾ ਕੀ ਉਹ ਦੇਖਣਾ ਚਾਹੁੰਦੇ ਹਨ। ਹਰ ਮਨੁੱਖ ਇਕ ਦੂਸਰੇ ਨੂੰ ਦਿਖਾਉਣ ਦੀ ਤਿਆਰੀ ਵਿਚ ਹੈ। ਅਸੀਂ ਦੇਖਦੇ ਹਾ ਕਿ ਇਹ ਪਾਖੰਡ ਕਪੜਿਆਂ ਦੇ ਤਲ ‘ਤੇ ਵੀ ਚਲਦਾ ਹੈ ਔਰ ਖਾਸ ਕਰਕੇ ਇਸਤਰੀਆ ਵਿਚ। ਘਰ ਵਿਚ ਤਾਂ ਕਈ ਦਫ਼ਾ ਉਹ ਮੈਲੀ-ਕੁਚੈਲੀਆ ਬਣ ਕੇ ਹੀ ਬੈਠੀਆ ਹੁੰਦੀਆ ਨੇ, ਕਿਉਂਕਿ ਉਥੇ ਬਹੁਤ ਨਜ਼ਰਾ ਨਹੀ, ਜੋ ਪ੍ਰਸ਼ੰਸਾ ਕਰ ਸਕਣ। ਪਰ ਜੈਸੇ ਘਰ ਵਿੱਚੋ ਨਿਕਲਣਾ, ਪੂਰਾ ਸ਼ਿੰਗਾਰ ਕਰ ਕੇ ਹੀ ਨਿਕਲਣਾ ਹੈ। ਔਰ ਇਹ ਸਾਰਾ ਸ਼ਿੰਗਾਰ ਦੂਸਰਿਆ ਦੀਆ ਅੱਖਾ ਲਈ ਹੈ। ਜਿਹੜਾ ਮਨੁੱਖ ਹਰ ਵਕਤ ਦੂਜਿਆ ਦੀ ਨਿਗਾਹਾ ਵਿਚ ਕਾਬਲ-ਏ-ਦੀਦ ਬਣਨ ਦੀ ਕੋਸ਼ਿਸ਼ ਕਰਦਾ ਹੈ, ਕਈ ਦਫਾ ਅਪਣੀ ਦੀਦ ਤੋ, ਆਪਣੀਆ ਹੀ ਨਜ਼ਰਾਂ ਤੋ ਦੂਰ ਚਲਾ ਜਾਂਦਾ ਹੈ। ਚੂੰਕਿ ਉਹ ਆਪਣੀਆ ਨਿਗਾਹਾ ਤੋ ਦੂਰ ਹੋਂਦਾ ਹੈ, ਉਸਨੂੰ ਆਪਣੇ ਵਿਚ ਤਾਂ ਕੁਛ ਵੀ ਦਿਖਾਈ ਨਹੀ ਦਿੰਦਾ। ਉਸਦਾ ਸਾਰਾ ਯਤਨ, ਉਸਦੇ ਸਾਰੇ ਉਪਰਾਲੇ, ਉਸਦੀ ਸਾਰੀ ਮਿਹਨਤ ਦੂਜਿਆ ਦੀ ਨਿਗਾਹਾ ਵਿਚ ਪ੍ਰਸ਼ੰਸਾ ਪ੍ਰਾਪਤ ਕਰਨਾ ਹੁੰਦਾ ਹੈ। ਐਸਾ ਮਨੁਖ ਆਪਣੀਆ ਨਿਗਾਹਾ ਤੋ ਬਹੁਤ ਦੂਰ ਚਲਾ ਜਾਂਦਾ ਹੈ। ਉਸਨੂੰ ਕੁਛ ਵੀ ਦਿਖਾਈ ਨਹੀ ਦਿਂਦਾ। ਉਸਨੂੰ ਜਦ ਆਪਣੇ ਵਿਚ ਕੁਛ ਦਿਖਾਈ ਹੀ ਨਹੀ ਦੇ ਰਿਹਾ ਤੋ ਰੋਜ਼-ਰੋਜ਼...

ਸਿੱਖ ਕਾਗਜ ਨੂੰ ਮੱਥਾ ਨਹੀਂ ਟੇਕਦਾ ...

ਸਿੱਖ ਕਾਗਜ ਨੂੰ ਮੱਥਾ ਨਹੀਂ ਟੇਕਦਾ ਹੈ , ਜੋ ਉਸ ਵਿਚਲੇ ਲਿਖੇ ਹੋਏ ਸ਼ਬਦ ਹਨ ,ਸਿੱਖ ਉਹਨਾਂ ਨੂੰ ਸਿਜਦਾ ਕਰਦਾ ਹੈ ,,,, ਅਗਰ 1430 ਵਰਕਿਆਂ ਦੀ ਬੀੜ ਹੋਵੇ , ਉਸ ਵਿੱਚ ਅੱਖਰ ਇੱਕ ਵੀ ਨਾ ਲਿਖਿਆ ਹੋਵੇ , ਚਾਹੇ ਮਹਿੰਗੇ ਰੁਮਾਲਿਆਂ ਚ ਰੱਖੀ ਹੋਵੇ , ਭਾਵੇਂ ਸੋਨੇ ਦੀ ਪਾਲਕੀ ਚ ਵੀ ਸਜਾਈ ਹੋਵੇ , ਸਿੱਖ ਮੱਥਾ ਨਹੀਂ ਟੇਕੇਗਾ , ਸਿਜਦਾ ਨਹੀਂ ਕਰੇਗਾ ,, ਜਦੋਂ ਉਹਨਾ ਵਰਕਿਆਂ ਉੱਪਰ ਪਰਮਾਤਮਾ ਦਾ ਨਾਉ ਲਿਖਿਆ ਜਾਂਦਾ ਹੈ , ਤਾਂਹੀ ਸਿੱਖ ਝੁਕਦਾ ਹੈ ,,,, ਭਗਤ ਰਵਿਦਾਸ ਜੀ ਕਹਿੰਦੇ ਹਨ ,,,,,, ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥ :- ਜਦੋਂ ਪਰਮਾਤਮਾ ਦੀ ਸਿਫਤੋ ਸਲਾਹ ਕਾਗਜ ਉਪਰ ਲਿਖੀ ਜਾਂਦੀ ਹੈ , ਤਾਂ ਨਮਸ਼ਕਾਰ ਕੀਤੀ ਜਾਂਦੀ ਹੈ ,,,,, ਗੁਰੂ ਗ੍ਰੰਥ ਸਾਹਿਬ - ਅੰਗ ੧੨੯੩

ਦਰ ਮਹਿਫਲ-ਏ ਕੇ ਖੁਰਸ਼ੀਦ ...

ਦਰ ਮਹਿਫਲ-ਏ ਕੇ ਖੁਰਸ਼ੀਦ , ਅੰਦਰ ਸ਼ੁਮਾਰ ਜ਼ਰਰਾ ਅਸਤ ,, ਖੁਦ-ਰਾ ਬਜੁਰਗ ਦੀਦਨ ,, ਸ਼ਰਤ-ਏ ਅਦਬ ਨਾ ਬਾਸ਼ਤ ,, ਜਿਸ ਪ੍ਰਮਾਤਮਾ ਦੀ ਮਹਿਫਲ ਵਿਚ ਸ਼ੂਰਜ ਦੀ ਵੀ ਕੀਮਤ , ਇੱਕ ਮਿੱਟੀ ਦੇ ਜਰਰੇ ਤੋਂ ਜਿਆਦਾ ਕੁਝ ਨਹੀਂ ਹੈ ,, ਤੇ ਉੱਥੇ ਤੂੰ ਆਪਦੇ ਗਿਆਨੀ ਹੋਣ ਦਾ ਦਾਅਵਾ ਕਰੇਂ ,, ਵਿਦਵਾਨ ਹੋਣ ਦਾ ਦਾਅਵਾ ਕਰੇਂ ,, ਕਿ ਮੈਂ ਬਹੁਤ ਕੁਝ ਜਾਣਦਾ ਹਾਂ ,,ਕਿ ਮੈਂ ਸਭ ਕੁਝ ਜਾਣਦਾ ਹਾਂ ਇਹ ਉਥੇ , ਅਦਬ ਦੀ ਸ਼ਰਤ ਨਹੀਂ ਹੈ ,, ਬੇ-ਅਦਬੀ ਹੋਵੇਗੀ ,, ਮੂੜਤਾ ਹੋਵੇਗੀ ,, ____________________________ ਭਾਈ ਨੰਦ ਲਾਲ ਜੀ _____

ਕਰਮਕਾਂਡੀ ਦੀ ਦ੍ਰਿਸ਼ਟੀ ...

ਕਰਮਕਾਂਡੀ ਦੀ ਦ੍ਰਿਸ਼ਟੀ ,,,,,,,, ਇੱਕ ਕਰਮਕਾਂਡੀ ਬ੍ਰਹਮਣ ਦੇ ਵਾਸਤੇ ਬ੍ਰਹਮ ( ਪ੍ਰਮਾਤਮਾ ) ਕੇਵਲ ਮੰਦਿਰ ਦੇ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ,,,,, ਅਤੇ ਓਹੋ ਬ੍ਰਾਹਮਣ, ਪ੍ਰਮਾਤਮਾ ਨੂੰ ਦੇਖਣ ਵਾਸਤੇ ਮੰਦਿਰ ਵਿੱਚ ਜਾਂਦਾ ਹੈ ,,,,, ਇੱਕ ਕਰਮਕਾਂਡੀ ਮੁਸਲਮਾਨ ਦੇ ਵਾਸਤੇ ਖੁਦਾ ( ਪ੍ਰਮਾਤਮਾ ) ਕੇਵਲ ਮਸਜਿਦ ਵਿੱਚ ਹੀ ਹੈ , ਹੋਰ ਕਿਧਰੇ ਵੀ ਨਹੀਂ ਹੈ ,,,,, ਅਤੇ ਓਹੋ ਮੁਸਲਮਾਨ, ਖੁਦਾ ( ਪ੍ਰਮਾਤਮਾ ) ਨੂੰ ਦੇਖਣ ਵਾਸਤੇ ਮਸਜਿਦ ਵਿੱਚ ਜਾਂਦਾ ਹੈ ,,,,, ਇੱਕ ਦਾ ਪ੍ਰਮਾਤਮਾ ਮੰਦਿਰ ਦੇ ਵਿੱਚ ਹੈ ,,,,, ਦੂਸਰੇ ਦਾ ਖੁਦਾ ਮਸਜਿਦ ਦੇ ਵਿੱਚ ਹੈ ,,,,,, ਇੱਕ ਨੂੰ ਮਸਜਿਦ ਨਾਲ ਨਫਰਤ ਹੈ ,, ਦੂਸਰੇ ਨੂੰ ਮੰਦਿਰ ਨਾਲ ਨਫਰਤ ਹੈ ,, _____ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ,,,,,,, ਜਿੱਥੇ ਜਿੱਥੇ ਵੀ ਮੈਂ ਪ੍ਰਮਾਤਮਾ ਨੂੰ ਵੇਖਦਾਂ ਹਾਂ , ਉੱਥੇ ਉੱਥੇ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ , ਕਿਸੇ ਥਾਂ ਤੋਂ ਵੀ ਦੂਰ ਨਹੀਂ ਹੈ , ਹਰ ਜਗਾਹ ਤੇ ਦਿਖਾਈ ਦਿੰਦਾ ਹੈ ,,,,, ਹੇ ਮੇਰੇ ਮਨ ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ , ਜਿਹੜਾ ਸਭਨਾ ਵਿੱਚ ਵੱਸ ਰਿਹਾ ਹੈ ਅਤੇ ਜੋ ਹਰ ਥਾਂ ਤੇ ਮੌਜੂਦ ਹੈ ,,,, ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਗੁਰੂ ਗ੍ਰੰਥ ਸਾਹਿਬ - ਅੰਗ ੬੭੭

ਖੇਤਿ ਸਰੀਰਿ ਜੋ ਬੀਜੀਐ ਸੋ ...

ਕੋਈ ਦੁਖੀ ਹੈ = ਤਾਂ = ਕਿਸੇ ਨੂੰ ਦੁਖ ਦਿੱਤਾ ਹੋਣਾ ,, ਕੋਈ ਸੁਖੀ ਹੈ = ਤਾਂ = ਕਿਸੇ ਨੂੰ ਸੁਖ ਦਿੱਤਾ ਹੋਣਾ ,, ਕੋਈ ਹੱਸਿਆ ਹੈ = ਤਾਂ = ਕਿਸੇ ਨੂੰ ਹਸਾਇਆ ਹੋਣਾ ,, ਕੋਈ ਰੋਇਆ ਹੈ = ਤਾਂ = ਕਿਸੇ ਨੂੰ ਰਵਾਇਆ ਹੋਣਾ ,, ਕੁਦਰਤ ਦਾ ਨਿਯਮ ਹੈ ,, ਜੋ ਤੁਸੀਂ ਕਿਸੇ ਨੂੰ ਦਿੰਦੇ ਹੋ , ਉਹੀ ਬਹੁਤ ਗੁਣਾ ਪਲਟ ਕੇ ਤੁਹਾਡੇ ਵੱਲ ਨੂੰ ਆਉਂਦਾ ਹੈ ,, ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ। ਭਾਈ ਗੁਰਦਾਸ ਜੀ ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥ ਗੁਰੂ ਗ੍ਰੰਥ ਸਾਹਿਬ

ਦਰ ਮਹਿਫਲ-ਏ ਕੇ ਖੁਰਸ਼ੀ ...

ਦਰ ਮਹਿਫਲ-ਏ ਕੇ ਖੁਰਸ਼ੀਦ , ਅੰਦਰ ਸ਼ੁਮਾਰ ਜ਼ਰਰਾ ਅਸਤ ,, ਖੁਦ-ਰਾ ਬਜੁਰਗ ਦੀਦਨ ,, ਸ਼ਰਤ-ਏ ਅਦਬ ਨਾ ਬਾਸ਼ਤ ,, ਜਿਸ ਪ੍ਰਮਾਤਮਾ ਦੀ ਮਹਿਫਲ ਵਿਚ ਸ਼ੂਰਜ ਦੀ ਵੀ ਕੀਮਤ , ਇੱਕ ਮਿੱਟੀ ਦੇ ਜਰਰੇ ਤੋਂ ਜਿਆਦਾ ਕੁਝ ਨਹੀਂ ਹੈ ,, ਤੇ ਉੱਥੇ ਤੂੰ ਆਪਦੇ ਗਿਆਨੀ ਹੋਣ ਦਾ ਦਾਅਵਾ ਕਰੇਂ ,, ਵਿਦਵਾਨ ਹੋਣ ਦਾ ਦਾਅਵਾ ਕਰੇਂ ,, ਕਿ ਮੈਂ ਬਹੁਤ ਕੁਝ ਜਾਣਦਾ ਹਾਂ ,,ਕਿ ਮੈਂ ਸਭ ਕੁਝ ਜਾਣਦਾ ਹਾਂ ਇਹ ਉਥੇ , ਅਦਬ ਦੀ ਸ਼ਰਤ ਨਹੀਂ ਹੈ ,, ਬੇ-ਅਦਬੀ ਹੋਵੇਗੀ ,, ਮੂੜਤਾ ਹੋਵੇਗੀ ,, _ ਭਾਈ ਨੰਦ ਲਾਲ ਜੀ _

ਪਰਮਾਤਮਾ ਨੇ ਮਨੁੱਖ ਦੇ ਗਿਆਨ ...

ਪਰਮਾਤਮਾ ਨੇ ਮਨੁੱਖ ਦੇ ਗਿਆਨ ਇੰਦਰਿਆ ਨੂੰ ਕੁਛ ਇਸ ਤਰਾ ਬਣਾਇਆ ਹੈ । ਕਿ ਜਿਸ ਚੀਜ਼ ਦੀ ਵਾਰ ਵਾਰ ਵਰਤੌਂ ਕਰੇ ਉਸ ਚੀਜ਼ ਦਾ ਰਸ ਘਟਦਾ ਜਾਏਗਾ । ਦਿੱਲੀ ਦੀ ਗੱਲ ਹੈ । ਮੇਰੇ ਨਾਲ ਸੰਤ ਮਥੁਰਾ ਸਿੰਘ ਜੀ ਰਹੇ ਸਨ । ਉਨਾ ਨੂੰ ਭਿੰਡੀ ਦੀ ਸਬਜ਼ੀ ਬੜੀ ਚੰਗੀ ਲਗਦੀ ਸੀ । ਉਥੇ ਸੰਗਤਾ ਨੂੰ ਪਤਾ ਚੱਲ ਗਿਆ ਕਿ ਸੰਤ ਜੀ ਨੂੰ ਭਿੰਡੀ ਬੜੀ ਪਸੰਦ ਹੈ । ਸੌ ਸਵੇਰੇ ਭਿੰਡੀ, ਸ਼ਾਮੀ ਭਿੰਡੀ.....ਫਿਰ ਸਵੇਰੇ ਭਿੰਡੀ, ਸ਼ਾਮੀ ਭਿੰਡੀ । ਮੇਰੇ ਸਾਹਮਣੇ ਹੀ ਥਾਲੀ ਚੁੱਕ ਕੇ ਪਰੇ ਮਾਰੀ ਉਨਾ ਨੇ... ਮੈਂ ਕਿਹਾ ਹੱਦ ਹੌ ਗਈ,ਗੱਲ ਕੀ ਹੈ, ਤੁਸੀ ਤਾਂ ਇਤਨੇ ਸੌਕ ਨਾਲ ਖਾਦੇਂ ਸੀ। ਕਹਿਣ ਲੱਗੇ ਹੁਣ ਤਾਂ ਮੈਨੂੰ ਭਿੰਡੀ ਦੀ ਸੂਰਤ ਵੀ ਚੰਗੀ ਨਹੀ ਲਗਦੀ । ਸੌ ਵਾਰ ਵਾਰ ਕੌਈ ਵੀ ਚੀਜ਼ ਹੌਵੇ , ਰਸ ਘਟਦਾ ਜਾਵੇਗਾ..ਕੁਝ ਵੀ ਲੈ ਲਵੌ । ਵਾਰ ਵਾਰ ਸੇਵਨ ਕਰੌ..ਰਸ ਘਟੇਗਾ । ਸਾਗ ਹੈ..ਸਬਜ਼ੀ ਹੈ..ਜੁਬਾਨ ਦਾ ਰਸ...ਉਹੀ ਰਸ ਵਾਰ ਵਾਰ ਸੇਵਨ ਕਰੌ...ਬੇ-ਰਸ ਹੌ ਜਾਵੇਗਾ । ਸਿਰਫ ਇੱਕ ਪਰਮਾਤਮਾ ਦਾ ਨਾਮ ਹੀ ਹੈ..ਜਿਸਦਾ ਰਸ ਰੌਜ-ਰੌਜ..ਪਲ ਪਲ ਵਧੇਗਾ । ਇੱਕੌ ਪਰਮਾਤਮਾ ਦੇ ਨਾਮ ਦਾ ਰਸ ਹੈ..ਜੌ ਛਿਨ ਛਿਨ ਵਿੱਚ ਵਧਦਾ ਜਾਦਾਂ ਹੈ । ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ