Posts

Showing posts from August, 2017

ਪਾਪ ਪੁੰਨ ਦੁਇ ਏਕ ਸਮਾਨ ...

ਪਾਪ, ਤਾਂ ਪਾਪ ਹੀ ਹੈ ,, ਪੁੰਨ, ਵੀ ਪਾਪ ਹੈ ,, ਮਨੁੱਖ ਪਾਪ ਕਿਉਂ ਕਰਦਾ ਹੈ ?,, ਮਨੁੱਖ ਅਗਿਆਨ ਵਸ ਹੋਕੇ ਪਾਪ ਕਰਦਾ ਹੈ ,, ਮਨੁੱਖ ਲੋਭ ਵਸ ਹੋਕੇ ਪਾਪ ਕਰਦਾ ਹੈ ,, ਮਨੁੱਖ ਆਸਾ ਤ੍ਰਿਸ਼ਨਾ ਵਸ ਹੋਕੇ ਪਾਪ ਕਰਦਾ ਹੈ ,, ਮਨੁੱਖ ਹੰਕਾਰ ਵਸ ਹੋਕੇ ਪਾਪ ਕਰਦਾ ਹੈ ,, ਅਤੇ ਜੇ ,, ਮਨੁੱਖ ਅਗਿਆਨ ਵਸ ਹੋਕੇ ਪੁੰਨ ਕਰੇ ,, ਮਨੁੱਖ ਲੋਭ ਵਸ ਹੋਕੇ ਪੁੰਨ ਕਰੇ ,, ਮਨੁੱਖ ਆਸਾ ਤ੍ਰਿਸ਼ਨਾ ਵਸ ਹੋਕੇ ਪੁੰਨ ਕਰੇ ,, ਮਨੁੱਖ ਹੰਕਾਰ ਵਸ ਹੋਕੇ ਪੁੰਨ ਕਰੇ ,, ਤੇ ਫਿਰ ,, ਪਾਪ ਪੁੰਨ ਵਿੱਚ ਕੀ ਅੰਤਰ ਰਹਿ ਗਿਆ ਹੈ ,, ? ਦੋਹਾਂ ਕਰਮਾਂ ਥੱਲੇ ਤਾਂ ਬੁਨਿਆਦ ਇੱਕੋ ਹੀ ਹੈ ,, ਪਾਪ ਪੁੰਨ ਦੁਇ ਏਕ ਸਮਾਨ ॥ ਗੁਰੂ ਗ੍ਰੰਥ ਸਾਹਿਬ - ਅੰਗ ੩੨੫

ਗਿਆਨ ਗੁਰੂ ਹੈ ...

ਗਿਆਨ ਗੁਰੂ ਹੈ , ਗਿਆਨੀ ਗੁਰੂ ਨਹੀਂ ਹੈ ,, ਵਿਚਾਰ ਗੁਰੂ ਹੈ , ਵਿਚਾਰਕ ( ਵਿਆਖਿਆਕਾਰ ) ਗੁਰੂ ਨਹੀਂ ਹੈ ,, ਸ਼ਬਦ ਗੁਰੂ ਹੈ , ਸ਼ਬਦ ਨੂੰ ਬੋਲਣ ਵਾਲਾ ਗੁਰੂ ਨਹੀਂ ਹੈ ,, ਗਰੰਥ ਹੀ ਗੁਰੂ ਹੈ , ਗਰੰਥ ਨੂੰ ਪੜ੍ਹਨ ਵਾਲਾ ਗੁਰੂ ਨਹੀਂ ਹੈ ,, ਪ੍ਰਮਾਤਮਾ ਗੁਰੂ ਹੈ , ਕਾਇਆ ਗੁਰੂ ਨਹੀਂ ਹੈ ,, ਭਗਤ ਕਬੀਰ ਜੀ ਕਹਿੰਦੇ ਹਨ ,, ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਇੱਕੋ ਵਾਰ ਐਸਾ ਗੁਰੂ ਕਰੋ ਕੇ ਵਾਰ-ਵਾਰ ਨਾ ਕਰਨਾ ਪਵੇ , ਕਦੀ ਵੀ ਦੁਵਾਰਾ ਦੂਜਾ ਗੁਰੂ ਨਾ ਕਰਨਾ ਪਵੇ ,,

ਦਿਤਾ ਲਈਐ ਆਪਣਾ ਅਣਿਦਿਤਾ ...

ਦੁਖੀ ਹੋ ,, ਤਾਂ , ਜਰੂਰ ਕਿਸੇ ਨੂ ਦੁੱਖ ਦਿੱਤਾ ਹੋਣਾ ,, ਸੁਖੀ ਹੋ ,,ਤਾਂ ਜਰੂਰ ਕਿਸੇ ਨੂੰ ਸੁੱਖ ਦਿੱਤਾ ਹੋਣਾ ,, ਕੁਦਰਤ ਦਾ ਔਰ ਪ੍ਰਮਾਤਮਾ ਦਾ ਇਹ ਨਿਯਮ ਹੈ ,, ਜੋ ਅਸੀਂ ਕਿਸੇ ਨੂੰ ਦਿੰਦੇ ਹਾਂ , ਉਹ ਵਾਪਸ ਪਰਤ ਕੇ ਸਾਡੇ ਕੋਲ ਹੀ ਆਉਂਦਾ ਹੈ ,, ਉਹ ਚਾਹੇ ਅਸੀਂ ਮਨੁੱਖ ਨੂੰ ਹਿਰਦੇ ਦੇ ਤਲ ਯਾ ਸ਼ਰੀਰਕ ਤਲ ਚੋਟ ਪਹੁੰਚਾਈ ਹੋਵੇ। ਦਿਤਾ ਲਈਐ ਆਪਣਾ ਅਣਿਦਿਤਾ ਕਛੁ ਹਥਿ ਨ ਆਵੈ। ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੭ ) ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਰਾਜਾ ਝੂਠ ਹੈ, ਪਰਜਾ ਝੂਠ ਹੈ ...

ਰਾਜਾ ਝੂਠ ਹੈ, ਪਰਜਾ ਝੂਠ ਹੈ,ਸਾਰਾ ਸੰਸਾਰ ਝੂਠ ਹੈ | ਮੰਦਰ ਝੂਠ ਹਨ, ਮਹਿਲ ਝੁਠ ਹਨ, ਵਿਚ ਵੱਸਣ ਵਾਲਾ ਵੀ ਝੂਠ ਹੈ ਸੋਨਾ ਝੂਠ ਹੈ, ਚਾਂਦੀ ਝੂਠ ਹੈ ਪਹਿਨਣ ਵਾਲਾ ਵੀ ਝੂਠ ਹੈ, ਸਰੀਰ ਝੂਠ ਹੈ, ਕਪੜਾ ਝੂਠ ਹੈ,ਬਹੁਤਾ ਰੂਪ ਵੀ ਝੂਠਾ ਹੈ| ਪਤੀ ਝੂਠ ਹੈ, ਪਤਨੀ ਝੂਠ ਹੈ ਜੋ ਖਪ ਕੇ ਖੁਆਰ ਹੋ ਰਹੇ ਹਨ ਝੂਠ ਦਾ ਝੂਠ ਨਾਲ ਪਿਆਰ ਲੱਗਾ ਹੋਇਆ ਹੈ ਤੇ ਰੱਬ ਬੁੱਲ ਗਿਆ ਹੈ| ਮਿੱਤਰਤਾ ਕਿਸ ਨਾਲ ਕਰੀਏ? ਸਾਰਾ ਸੰਸਾਰ ਹੀ ਚਲੇ ਜਾਣ ਵਾਲਾ ਹੈ|ਝੂਠ ਮਿੱਠਾ ਗੁੜ ਹੈ ਝੂਠ ਮਿੱਠਾ ਸ਼ਹਿਦ ਹੈ, ਝੂਠ ਨੇ ਕਈ ਲੋਕ ਡੋਬੇ ਹਨ| ਐ ਖੁਦਾ ਤੇਰੇ ਤੋਂ ਬਿਨਾਂ ਸਭ ਝੂਠ ਹੀ ਝੂਠ ਹੈ | ( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

ਧਾਰਮਿਕ ਦਿਖਾਈ ਦੇ ਜਾਣਾ ...

ਧਾਰਮਿਕ ਦਿਖਾਈ ਦੇ ਜਾਣਾ ,, ਇਹ ਸਿਰਫ ਇੱਕ ਸ਼ਿੰਗਾਰ ਹੈ , ਇੱਕ ਪਹਿਰਾਵਾ ਹੈ ,, ਔਰ ਇਹ ਇੱਕ ਬਹੁਤ ਸੌਖੀ ਗੱਲ ਹੈ ,, ਧਾਰਮਿਕ ਹੋ ਜਾਣਾ ,, ਇਹ ਇੱਕ ਸਾਧਨਾ ਹੈ , ਤਪੱਸਿਆ ਹੈ , ਔਰ ਇਹ ਇੱਕ ਬਹੁਤ ਔਖੀ ਗੱਲ ਹੈ ,, ਧਰਮ ਦੇ ਪਹਿਰਾਵੇ ਬਹੁਤ ਸਾਰੇ ਹਨ , ਉਹਨਾ ਪਹਿਰਾਵਿਆਂ ਨੂੰ ਦੇਖ ਕੇ ਅਸੀਂ ਕਹਿ ਦੇਂਦੇ ਹਾਂ ਕੇ ,, ਇਹ ਫਕੀਰ ਹੈ ,, ਇਹ ਵਲੀ ਹੈ ,, ਸੰਤ ਹੈ ,, ਵੈਰਾਗੀ ਹੈ ,, ਇਹ ਪਾਦਰੀ ( ਫਾਦਰ ) ਹੈ ,, ਇਹ ਮਿਸ਼ਨਰੀ ਹੈ ,, ਲਿਬਾਸ ਕਰਕੇ , ਧਾਰਮਿਕ ਦਿਖਾਈ ਦੇ ਜਾਣਾ , ਬਹੁਤ ਸੌਖਾ ਅਤੇ ਸਸਤਾ ਕੰਮ ਹੈ ,, ਸਾਧਨਾ ਕਰਕੇ , ਧਾਰਮਿਕ ਹੋ ਜਾਣਾ , ਬਹੁਤ ਔਖਾ ਕੰਮ ਹੈ , ਕਠਿਨ ਕੰਮ ਹੈ ,, ਐਸਾ ਵੀ ਹੋ ਸਕਦਾ ਹੈ ,, ਕੋਈ ਧਾਰਮਿਕ ਹੈ , ਪਰ ਉਸਦੇ ਕੋਲ ਧਰਮ ਦਾ ਪਹਿਰਾਵਾ ਨਹੀਂ ਹੈ ,, ਔਰ ,, ਐਸਾ ਵੀ ਹੋ ਸਕਦਾ ਹੈ ,, ਧਰਮ ਦਾ ਪਹਿਰਾਵਾ ਤੇ ਹੈ ,, ਪਰ ਉਸਦੇ ਕੋਲ ਧਰਮ ਨਹੀਂ ਹੈ ,, ਅਗਰ ਕਿਸੇ ਕੋਲ ਧਰਮ ਨਹੀਂ ਹੈ , ਔਰ ਧਰਮ ਦਾ ਸਿਰਫ ਪਹਿਰਾਵਾ ਹੈ , ਇਸ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , ਜਿਵੇਂ ਮੁਰਦਾ ਸ਼ਿੰਗਾਰਿਆ ਹੋਵੇ ,, ਨਾਮ ਬਿਨਾ ਜੇਤਾ ਬਿਉਹਾਰੁ ॥ ਜਿਉ ਮਿਰਤਕ ਮਿਥਿਆ ਸੀਗਾਰੁ ॥੨॥ ਨਾਮ ਦੇ ਬਾਝੋਂ ਸਾਰਾ ਕਾਰ-ਵਿਹਾਰ ਇੰਝ ਵਿਅਰਥ ਹੈ ,, ਜਿਵੇਂ ਲੋਥ ( ਮੁਰਦੇ ) ਨੂੰ ਸ਼ਿੰਗਾਰਿਆ ਹੋਵੇ ,, ਗੁਰੂ ਗ੍ਰੰਥ ਸਾਹਿਬ - ਅੰਗ ੨੪੦ Source : FB page - Gyani Sant Singh Maskeen ਗਿਆਨੀ ਸੰਤ ਸਿੰਘ ਮਸਕੀਨ

ਮਨੁੱਖ ਨੇ ਬਹੁਤ ਜਿਆਦਾ ਮਿਹਨਤ ...

ਮਨੁੱਖ ਨੇ ਬਹੁਤ ਜਿਆਦਾ ਮਿਹਨਤ ਕੀਤੀ ਹੈ ਹਰ ਵਸਤੂ ਨਾਲ ,, ਉਹਨੂੰ ਸਵਾਰਨ ਦੀ ਤੇ ਸ਼ਿੰਗਾਰਣ ਦੀ ਬਹੁਤ ਮਿਹਨਤ ਕੀਤੀ ਹੈ ,, ਜ਼ਮੀਨ ਨਾਲ ਮਿਹਨਤ ਕਰਕੇ ਮਨੁੱਖ ਨੇ, ਜ਼ਮੀਨਾਂ ਨੂੰ ਲਹਿ-ਲਹਾਉਂਦੇ ਚਮਨ ਵਿੱਚ ਬਦਲਿਆ ਹੈ ,, ਲੱਕੜ ਨਾਲ ਮਿਹਨਤ ਕਰਕੇ ਮਨੁੱਖ ਨੇ, ਲੱਕੜ ਨੂੰ ਕੰਮ ਆਉਣ ਵਾਲੇ ਫਰਨੀਚਰ ਵਿੱਚ ਬਦਲਿਆ ਹੈ ,, ਲੋਹੇ ਨਾਲ ਮਿਹਨਤ ਕਰਕੇ ਮਨੁੱਖ ਨੇ, ਲੋਹੇ ਨੂੰ ਕੰਮ ਦੇਣ ਵਾਲੀ ਮਸ਼ੀਨਰੀ ਦਾ ਰੂਪ ਦੇ ਦਿੱਤਾ ਹੈ ,, ਸੋਨੇ ਨਾਲ ਮਿਹਨਤ ਕਰਕੇ ਮਨੁੱਖ ਨੇ, ਸੋਨੇ ਨੂੰ ਖੂਬਸੂਰਤ ਗਹਿਣਿਆਂ ਦੇ ਵਿੱਚ ਬਦਲਿਆ ਹੈ ,, ਮਨੁੱਖ ਨੇ ਪਸ਼ੂ-ਪੰਖੀਆਂ ਅਤੇ ਬਨਸਪਤੀ ਨਾਲ ਵੀ ਬਹੁਤ ਮਿਹਨਤ ਕੀਤੀ ਹੈ ,, ਜਿਵੇਂ ,, ਪਹਿਲਾਂ ਨਾਲੋਂ ਦਰਖਤ , ਚੰਗੇ ਫੁੱਲ ਅਤੇ ਫਲ ਦੇਣ ਲੱਗ ਪਏ ਹਨ ,, ਮਨੁੱਖ ਨੇ ਗਊਆਂ, ਮੱਝਾੰ , ਘੋੜਿਆਂ, ਕੁੱਤਿਆਂ ਨਾਲ ਵੀ ਬਹੁਤ ਮਿਹਨਤ ਕੀਤੀ ਹੈ ,ਇਹਨਾਂ ਦੀ ਨਸਲ ਦਾ ਵੀ ਬਹਤ ਸੁਧਾਰ ਕੀਤਾ ਹੈ ,, ਮਿਹਨਤ ਨਾਲ ਹੀ ਜਮੀਨ ਸੰਵਰੀ ,, ਮਿਹਨਤ ਨਾਲ ਹੀ ਲੋਹਾ ਕੰਮ ਆਇਆ ,, ਮਿਹਨਤ ਨਾਲ ਹੀ ਲੱਕੜ ਕਿਸੇ ਕੰਮ ਆਈ ,, ਮਿਹਨਤ ਨਾਲ ਹੀ ਗਊਆਂ, ਥੋੜਾ ਦੁੱਧ ਦੇਣ ਵਾਲੀਆਂ ਅੱਜ ਬਹੁਤ ਜਿਆਦਾ ਦੁੱਧ ਦੇਣ ਵਾਲੀਆਂ ਬਣੀਆਂ ,, ਪਰ ,, ਮਨੁੱਖ ਨੇ ਮਨੁੱਖ ਨਾਲ ਕੋਈ ਮਿਹਨਤ ਨਹੀਂ ਕੀਤੀ ,,ਅਤੇ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਦਾ ,, ਸਾਰੀ ਜਮੀਨ ਉੱਤੇ ਸਭ ਕੁਝ ਸੰਭਰਿਆ ਹੋਇਆ ਹੈ , ਪਰ ਬੰਦਾ ਬਿਲਕੁਲ ਨਹੀਂ ਸੰਭਰਿਆ ਹੋਇਆ ,, ਬੰਦੇ ਨੂੰ ,ਸਭ ਕੁਝ ਚੰਗਾ ਲਗਦਾ ਹੈ ,, ਲ...

ਉਹ ਜੋ ਹਰੀ ਦਾ ਨਾਮ ਹੈ,ਹਸਤੀ ਹੈ ...

ਇਰਾਨ ਦੇ ਇਕ ਸੂਫ਼ੀ ਸੰਤ ਹੋਏ ਹਨ ਬੜੇ ਮਹਾਨ,ਹਾਫ਼ਿਜ਼। ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੇ ਸਨ,ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਕਰਦੇ ਸਨ। ਬੜੀ ਦੁਨੀਆਂ ਇਕੱਠੀ ਹੁੰਦੀ ਸੀ। ਜਿਸ ਮਨੁੱਖ ਨੂੰ ਦੱਸ ਹਜ਼ਾਰ ਸਵੇਰੇ ਤੇ ਦੱਸ ਹਜ਼ਾਰ ਸ਼ਾਮੀ ਸੁਣਦੇ ਸਨ ਅਤੇ ਜੋ ਕਿਸੇ ਹੱਦ ਤੱਕ ਸਾਰਾ ਦਿਨ ਬੋਲਦਾ ਸੀ। ਕੋਈ ਪ੍ਸ਼ਨ ਕਰੇ ਤਾਂ ਬੋਲਦਾ ਸੀ,ਪਰ ਉਸਦਾ ਇਕ ਨਿਕਟਵਰਤੀ ਸੀ,ਸ਼ੇਖ਼ ਇਬਰਾਹੀਮ,ਜਦੋਂ ਉਹ ਪ੍ਸ਼ਨ ਕਰਦਾ ਸੀ, "ਉਹ ਲਾ-ਮਕਾਨ,ਉਹ ਲਾ-ਸ਼ਰੀਕ ਅਜਿਹਾ ਜੋ ਖ਼ੁਦਾ ਤਾਅਲਾ ਹੈ, ਉਹ ਕੀ ਹੈ,ਕਿਵੇਂ ਮਿਲਦਾ ਹੈ?" ਹਾਫ਼ਿਜ਼ ਚੁੱਪ ਕਰ ਜਾਂਦਾ ਸੀ। ਇਬਰਾਹੀਮ ਹੈਰਾਨ ਹੋਇਆ,ਸਵੇਰੇ ਬੋਲਦਾ ਹੈ,ਸ਼ਾਮੀਂ ਬੋਲਦਾ ਹੈ,ਹਜ਼ਾਰਾਂ ਵਿਚ ਬੋਲਦਾ ਹੈ,ਦਿਨ ਭਰ ਬੋਲਦਾ ਹੈ,ਪਰ ਜਦੋਂ ਮੈਂ ਪ੍ਸ਼ਨ ਕਰਦਾ ਹਾਂ,ਉਦੋਂ ਚੁੱਪ ਹੋ ਜਾਂਦਾ ਹੈ। ਇਬਰਾਹੀਮ ਨੇ ਸਮਝਿਆ ਮੇਰੇ ਪ੍ਸ਼ਨ ਦਾ ਜਵਾਬ ਇਸਦੇ ਕੋਲ ਨਹੀਂ ਹੈ। ਕਿਉਂਕਿ ਬਾਕੀਆਂ ਦੇ ਸਵਾਲ ਦਾ ਜਵਾਬ ਦੇ ਦਿੰਦਾ ਹੈ,ਮੇਰੇ ਸਵਾਲ ਦਾ ਨਹੀਂ ਦਿੰਦਾ। ਇਕ ਦਿਨ ਹਿੰਮਤ ਕਰਕੇ ਕਰਕੇ ਇਬਰਾਹੀਮ ਪੁੱਛ ਬੈਠਾ, "ਹਾਫ਼ਿਜ਼ ਸਾਹਿਬ,ਤੁਸੀਂ ਮੇਰੇ ਮਿੱਤਰ ਹੋ,ਸਿਰਫ ਮਿੱਤਰ ਹੀ ਨਹੀਂ,ਮੈਂ ਤੁਹਾਨੂੰ ਮੁਰਸ਼ਦ ਵੀ ਮੰਨਦਾ ਹਾਂ ਤੇ ਧਾਰਮਿਕ ਮੁਖੀ ਵੀ ਮੰਨਦਾ ਹਾਂ। ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਹਾਂ। ਤੁਸੀਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋ ਪਰ ਮੇਰੇ ਸਵਾਲ ਦਾ ਨਹੀਂ,ਅਜਿਹਾ ਕਿਉਂ,ਮੇਰਾ ਸਵਾਲ ਸਵਾਲ ਨਹੀਂ ਹੈ,ਤੁਸੀਂ ਮੇਰੇ ਸਵਾਲ ਦਾ ਜ...

ਜਦੋਂ ਸਾਰੀਆਂ ਨਦੀਆਂ ਸਾਗਰ ਚ ਮਿਲ ...

ਜਦੋਂ ਸਾਰੀਆਂ ਨਦੀਆਂ ਸਾਗਰ ਚ ਮਿਲ ਕੇ ਸਾਗਰ ਹੋ ਜਾਂਦੀਆਂ ਹਨ , ਉਦੋਂ ਸਾਰੀਆਂ ਨਦੀਆਂ ਦਾ ਨਾਮ ਵੀ ਮਿਟ ਜਾਂਦਾ ਹੈ ,ਉਹ ਸਿਰਫ ਸਾਗਰ ਹੋ ਜਾਂਦੀਆਂ ਹਨ ,,,, ਜਦੋਂ ਮਨੁੱਖ ਪ੍ਰਮਾਤਮਾ ਚ ਮਿਲ ਕੇ ਪ੍ਰਮਾਤਮਾ ਹੋ ਜਾਂਦਾ ,, ਉਦੋਂ ਮਨੁੱਖ ਦਾ ਨਾਮ , ਜਾਤ-ਪਾਤ ਮਜ਼ਹਬ ਸਭ ਮਿਟ ਜਾਂਦਾ ਹੈ ,,,, ਉਹ ਸਿਰਫ ਪ੍ਰਮਾਤਮਾ ਹੀ ਹੋ ਜਾਂਦਾ ਹੈ ,,,,, ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਭੇਦੁ ਨ ਜਾਣਹੁ ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ ਗੁਰੂ ਗ੍ਰੰਥ ਸਾਹਿਬ - ਅੰਗ ੧੦੭੬

ਮਨ ਉਸ ਦਿਨ ਪੂਰਨ ਪਤਿੱਤਰ ਸ਼ੁੱਧ ਹੋਵੇਗਾ ...

ਮਨ ਉਸ ਦਿਨ ਪੂਰਨ ਪਤਿੱਤਰ ਸ਼ੁੱਧ ਹੋਵੇਗਾ ,, ਜਿਸ ਦਿਨ ਕਿਸੇ ਦੀਆਂ ਕਮਜ਼ੋਰੀਆਂ ਉੱਤੇ ਵੀ ਤਰਸ ਆਵੇਗਾ ,, ਜਦੋਂ ਕਿਸੇ ਦੇ ਔਗਣਾ ਉੱਤੇ ਵੀ ਤਰਸ ਆਵੇਗਾ ,, ਇੱਕ ਮਨੁੱਖ ਸ਼ਰੀਰ ਕਰਕੇ ਠੋਕਰ ਖਾ ਕੇ ਗਿਰ ਗਿਆ ,, ਤਾਂ, ਦਇਆ ਆ ਜਾਂਦੀ ਹੈ ,, ਇੱਕ ਮਨੁੱਖ ਮਨ ਕਰਕੇ ਗਿਰ ਗਿਆ ,, ਤਾਂ, ਨਫਰਤ ਘਿਰਣਾ ਪੈਦਾ ਹੁੰਦੀ ਹੈ ,, ਕੋਈ ਸ਼ਰੀਰਕ ਕਰਕੇ ਕਮਜ਼ੋਰ ਹੈ ,, ਕੋਈ ਆਰਥਿਕ ਤੌਰ ਉੱਤੇ ਕਮਜ਼ੋਰ ਹੈ ,, ਸਮਾਜਕ ਤੌਰ ਤੇ ਕੋਈ ਕਮਜ਼ੋਰ ਹੈ ,, ਉਸਤੇ ਤਰਸ ਆਮ ਲੋਕਾਂ ਨੂੰ ਆ ਹੀ ਜਾਂਦਾ ਹੈ ,, ਪਰ ,, ਕੋਈ ਔਗੁਣਹਾਰਾ ,, ਮਾਨਸਿਕ ਕਰਕੇ ਕਮਜ਼ੋਰ ਹੈ ,, ਉਸਤੇ ਆਮ ਮਨੁੱਖਾਂ ਨੂੰ ਤਰਸ ਨਹੀਂ ਆਉਂਦਾ ,, ਜਿਸ ਦਿਨ ਕਿਧਰੇ ਚੋਰ ਉੱਤੇ ਵੀ ਦਇਆ ਆ ਜਾਵੇ ,, ਕਿਸੇ ਠੱਗ ਉੱਤੇ ਵੀ ਦਇਆ ਆ ਜਾਵੇ , ਕੇ ਕਿੰਨੀ ਕੀਮਤੀ ਜ਼ਿੰਦਗੀ ਹੈ ਐਵੀਂ ਅਜਾਈਂ ਗਵਾ ਰਿਹਾ ਹੈ ,, ਅੱਜ ਸੱਜਣ ਠੱਗ, ਉੱਤੇ ਨਾਨਕ ਜੀ ਨੂੰ ਤਰਸ ਆ ਗਿਆ ,, ਕੇ ਚਲੋ ਮਰਦਾਨਿਆਂ ਸੱਜਣ ਦਾ ਮਨ ਠੀਕ ਕਰੀਏ ,, ਉਸਦੇ ਮਨ ਵਿੱਚੋਂ ਠੱਗੀ ਕੱਢੀਏ ,, ਪਾਪੀ ਦੇ ਉਤੇ ਤਰਸ ,, ਗਲਤੀਆਂ ਦੇ ਉੱਤੇ ਤਰਸ ,, ਔਗੁਣਹਾਰੇ ਉੱਤੇ ਤਰਸ ,, ਕਿਸੇ ਮਹਾਂਪੁਰਸ਼ ਨੂੰ ਹੀ ਆਉਂਦਾ ਹੈ ,, ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ ॥ ਗੁਰੂ ਗ੍ਰੰਥ ਸਾਹਿਬ - ਅੰਗ ੧੩੫੭ ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਮੈਂ ਅਰਜ਼ ਕਰਾਂ ਬ੍ਹਹਮ ਗਿਆਨੀ ਕੌਣ ਹੈ ...

ਇਰਾਨ ਦੇ ਇਕ ਸੂਫ਼ੀ ਸੰਤ ਹੋਏ ਹਨ ਬੜੇ ਮਹਾਨ,ਹਾਫ਼ਿਜ਼। ਸਵੇਰੇ ਸ਼ਾਮ ਕੁਰਾਨ ਦੀ ਤਲਾਵਤ ਕਰਦੇ ਸਨ,ਕੁਰਾਨ ਦੀਆਂ ਆਇਤਾਂ ਦੀ ਵਿਆਖਿਆ ਕਰਦੇ ਸਨ। ਬੜੀ ਦੁਨੀਆਂ ਇਕੱਠੀ ਹੁੰਦੀ ਸੀ। ਜਿਸ ਮਨੁੱਖ ਨੂੰ ਦੱਸ ਹਜ਼ਾਰ ਸਵੇਰੇ ਤੇ ਦੱਸ ਹਜ਼ਾਰ ਸ਼ਾਮੀ ਸੁਣਦੇ ਸਨ ਅਤੇ ਜੋ ਕਿਸੇ ਹੱਦ ਤੱਕ ਸਾਰਾ ਦਿਨ ਬੋਲਦਾ ਸੀ। ਕੋਈ ਪ੍ਸ਼ਨ ਕਰੇ ਤਾਂ ਬੋਲਦਾ ਸੀ,ਪਰ ਉਸਦਾ ਇਕ ਨਿਕਟਵਰਤੀ ਸੀ,ਸ਼ੇਖ਼ ਇਬਰਾਹੀਮ,ਜਦੋਂ ਉਹ ਪ੍ਸ਼ਨ ਕਰਦਾ ਸੀ, "ਉਹ ਲਾ-ਮਕਾਨ,ਉਹ ਲਾ-ਸ਼ਰੀਕ ਅਜਿਹਾ ਜੋ ਖ਼ੁਦਾ ਤਾਅਲਾ ਹੈ, ਉਹ ਕੀ ਹੈ,ਕਿਵੇਂ ਮਿਲਦਾ ਹੈ?" ਹਾਫ਼ਿਜ਼ ਚੁੱਪ ਕਰ ਜਾਂਦਾ ਸੀ। ਇਬਰਾਹੀਮ ਹੈਰਾਨ ਹੋਇਆ,ਸਵੇਰੇ ਬੋਲਦਾ ਹੈ,ਸ਼ਾਮੀਂ ਬੋਲਦਾ ਹੈ,ਹਜ਼ਾਰਾਂ ਵਿਚ ਬੋਲਦਾ ਹੈ,ਦਿਨ ਭਰ ਬੋਲਦਾ ਹੈ,ਪਰ ਜਦੋਂ ਮੈਂ ਪ੍ਸ਼ਨ ਕਰਦਾ ਹਾਂ,ਉਦੋਂ ਚੁੱਪ ਹੋ ਜਾਂਦਾ ਹੈ। ਇਬਰਾਹੀਮ ਨੇ ਸਮਝਿਆ ਮੇਰੇ ਪ੍ਸ਼ਨ ਦਾ ਜਵਾਬ ਇਸਦੇ ਕੋਲ ਨਹੀਂ ਹੈ। ਕਿਉਂਕਿ ਬਾਕੀਆਂ ਦੇ ਸਵਾਲ ਦਾ ਜਵਾਬ ਦੇ ਦਿੰਦਾ ਹੈ,ਮੇਰੇ ਸਵਾਲ ਦਾ ਨਹੀਂ ਦਿੰਦਾ। ਇਕ ਦਿਨ ਹਿੰਮਤ ਕਰਕੇ ਕਰਕੇ ਇਬਰਾਹੀਮ ਪੁੱਛ ਬੈਠਾ, "ਹਾਫ਼ਿਜ਼ ਸਾਹਿਬ,ਤੁਸੀਂ ਮੇਰੇ ਮਿੱਤਰ ਹੋ,ਸਿਰਫ ਮਿੱਤਰ ਹੀ ਨਹੀਂ,ਮੈਂ ਤੁਹਾਨੂੰ ਮੁਰਸ਼ਦ ਵੀ ਮੰਨਦਾ ਹਾਂ ਤੇ ਧਾਰਮਿਕ ਮੁਖੀ ਵੀ ਮੰਨਦਾ ਹਾਂ। ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਵੀ ਹਾਂ। ਤੁਸੀਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋ ਪਰ ਮੇਰੇ ਸਵਾਲ ਦਾ ਨਹੀਂ,ਅਜਿਹਾ ਕਿਉਂ,ਮੇਰਾ ਸਵਾਲ ਸਵਾਲ ਨਹੀਂ ਹੈ,ਤੁਸੀਂ ਮੇਰੇ ਸਵਾਲ ਦਾ...

ਜੀਵਨ ਵਿਚ ਭਗਤੀ ਦਾ ਪੈਦਾ ਹੋਣਾ ...

ਜੀਵਨ ਵਿਚ ਭਗਤੀ ਦਾ ਪੈਦਾ ਹੋਣਾ ਜੀਵਨ ਦੀ ਸ਼ਿਖਰ ਨੂੰ ਛੂਹਣਾ ਹੈ I ਜੀਵਨ ਮਿਲਿਆ ਹੀ ਭਗਤੀ ਵਾਸਤੇ ਹੈ I ਪਰਮਾਤਮਾ ਚਿੰਤਨ ਕਰਦੇ ਕਰਦੇ ਜਦ ਆਤਮਾ ਦਾ ਪਰਮਾਤਮਾ ਨਾਲ ਮਿਲਣ ਹੋ ਜਾਂਦਾ ਹੈ ਤਾਂ ਭਗਤੀ-ਰਸ ਦਾ ਜਨਮ ਹੁੰਦਾ ਹੈ I ਸ਼ਰਧਾ, ਪ੍ਰੇਮ, ਵਿਸ਼ਵਾਸ ਨਾਲ ਭਾਵ ਪੈਦਾ ਹੁੰਦਾ ਹੈ ਤੇ ਭਾਵ ਨਾਲ ਹੀ ਭਗਤੀ ਹੁੰਦੀ ਹੈ I ਜਿਥੇ ਮੈਂ ਮਿਟ ਜਾਵੇ ਬਸ ਤੂੰ ਹੀ ਤੂੰ ਰਹਿ ਜਾਵੇ, ਉਥੇ ਭਗਤੀ-ਰਸ ਦਾ ਜਨਮ ਹੁੰਦਾ ਹੈ I ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ II ” ਬੂੰਦ ਜਦ ਤਕ ਸਾਗਰ ਵਿਚ ਲੀਨ ਨਾ ਹੋਵੇ ਭਟਕਣਾ ਬਣੀ ਰਹਿੰਦੀ ਹੈ I ਆਤਮਾ ਜਦ ਤਕ ਪਰਮਾਤਮਾ ਵਿਚ ਲੀਨ ਨਾ ਹੋਵੇ ਆਵਣ ਜਾਵਣ ਬਣਿਆ ਰਹਿੰਦਾ ਹੈ I ਭਗਤੀ-ਰਸ ਵਿਚ ਪਾਉਣਾ ਹੀ ਪਾਉਣਾ ਹੈ, ਖੋਣਾ ਕੁਛ ਵੀ ਨਹੀ ਹੈ I ਬੂੰਦ ਸਾਗਰ ਹੋ ਜਾਂਦੀ ਹੈ I ਸਿੱਖ ਗੁਰੂ ਦਾ ਰੂਪ ਹੋ ਜਾਂਦਾ ਹੈ I ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੈ ਪਛਾਨੀ II ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਨਾ ਹਮ ਹਿੰਦੂ ਨਾ ਮੁਸਲਮਾਨ ...

ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਫ਼ਰਮਾਇਆ, "ਨਾ ਹਮ ਹਿੰਦੂ ਨਾ ਮੁਸਲਮਾਨ, ਹਮ ਅੱਲਾ ਰਾਮ ਕੇ ਪਿੰਡ ਪਰਾਨ", ਭਾਵ: ਸਭ ਮਨੁੱਖ ਇਕ ਬਰਾਬਰ ਹਨ। ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਸਾਹਿਬ ਜੀ ਨੂੰ ਕਿਹਾ, "ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜੋੑ।" ਤਾਂ ਗੁਰੂ ਸਾਹਿਬ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ ਨਵਾਬ ਨਮਾਜ਼ ਤਾਂ ਪੜੑਨ ਲੱਗ ਪਿਆ, ਪਰ ਗੁਰੂ ਸਾਹਿਬ ਜੀ ਉਸ ਵੱਲ ਵੇਖ-ਵੇਖ ਕੇ ਮੁਸਕਰਾਉਂਦੇ ਰਹੇ। ਜਦੋਂ ਨਵਾਬ ਨੇ ਨਮਾਜ਼ ਦੀ ਸਮਾਪਤੀ ਕੀਤੀ ਤਾਂ ਉਸਨੇ ਗੁਰੂ ਸਾਹਿਬ ਜੀ ਨੂੰ ਕਿਹਾ, "ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਤੇਰੇ ਨਾਲ ਨਮਾਜ਼ ਪੜਾੑਗਾ ਪਰ ਤੁਸੀਂ ਤਾਂ ਨਮਾਜ਼ ਪੜ੍ਹੀ ਹੀ ਨਹੀਂ।" ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਕਿਹਾ, "ਮੈਂ ਤੇਰੇ ਨਾਲ ਨਮਾਜ਼ ਪੜੑਨ ਦੀ ਗੱਲ ਕੀਤੀ ਸੀ, ਤੇਰੇ ਨਾਲ ਘੋੜੇ ਖ਼ੀੑਦਣ ਦੀ ਗੱਲ ਨਹੀਂ ਕੀਤੀ ਸੀ। ਤੂੰ ਤੇ ਕਾਬਲ ਵਿਚ ਘੋੜੇ ਖ਼ੀੑਦਦਾ ਫਿਰਦਾ ਸੀ, ਦੱਸ ਕੀ ਇਹ ਗੱਲ ਠੀਕ ਨਹੀਂ?" ਤਾਂ ਅੱਗੋਂ ਨਵਾਬ ਚੁੱਪ ਕਰ ਗਿਆ। ਦਰਅਸਲ ਉੁਦੋਂ ਕਾਬਲ ਵਿਚ ਘੋੜਿਆਂ ਦੀ ਮੰਡੀ ਲੱਗੀ ਹੋਈ ਸੀ ਤੇ ਉਸਨੇ ਆਪਣੇ ਆਦਮੀਂ ਕਾਬਲ ਘੋੜੇ ਖ਼ੀੑਦਣ ਵਾਸਤੇ ਭੇਜੇ ਹੋਏ ਸਨ ਤੇ ਨਮਾਜ਼ ਪੜੑਦਿਆਂ ਉਸਦਾ ਮਨ, ਉਸ ਦਾ ਧਿਆਨ ਕਾਬਲ ਵਿਚ ਹੀ ਸੀ। ਮੂੰਹ ਨਾਲ ਤੇ ਉਹ ਨਮਾਜ਼ ਪੜੑ ਰਿਹਾ...

ਆਗਿਆ ਪਈ ਅਕਾਲ ਕੀ ਤਭੀ ਚਲਾਯੋ ਪੰਥ ...

ਆਗਿਆ ਪਈ ਅਕਾਲ ਕੀ ਤਭੀ ਚਲਾਯੋ ਪੰਥ ਸਬ ਸਿਂਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਇੱਕ ਸਾਖੀ ਸਰਵਣ ਕਰਿਏ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ...

ਚੋਰੀ ਤੇ ਯਾਰੀ ...

ਸਾਰੀ ਦੁਨੀਆਂ ਦੀ ਸਮੱਸਿਆ ਹੈ - ਚੋਰੀ ਤੇ ਯਾਰੀ। ਠੀਕ ਹੈ ਧਨ ਨੂੰ ਬੜੇ ਬੜੇ ਮੋਟੇ ਤਾਲਿਆਂ ਵਿਚ ਰੱਖਦੇ ਹਾਂ। ਇਸਲਾਮੀ ਦੁਨੀਆ ਚ ਖਾਸ ਕਰਕੇ ਅਰਬ ਦੇਸ਼ਾ ਵਿਚ ਇਸਤਰੀ ਨੂੰ ਬੁਰਕਾ ਪਹਿਨਾਇਆ ਗਿਆ ਕਿ ਇਹਦਾ ਰੂਪ ਸਾਹਮਣੇ ਨਾ ਆਵੇ। ਹੈਰਾਨਗੀ। ਇਸਤਰੀ ਨੂੰ ਇਨ੍ਹਾਂ ਨੇ ਵਸਤੂ ਸਮਝਿਆ ਹੈ, ਕਿਉਂਕਿ ਇਹ ਵੀ ਖਤਰੇ ਵਿਚ ਹੈ। ਪੁਰਸ਼ ਦੀ ਵਾਸ਼ਨਾ ਜਦ ਵੇਖਦੀ ਹੈ ਤਾਂ ਉਸ ਨੂੰ ਅਗਲੀ ਭੈਣ ਨਹੀਂ ਦਿਖਾਈ ਦਿੰਦੀ, ਮਾਂ ਨਹੀਂ ਦਿਖਾਈ ਦਿੰਦੀ। ਧੀ ਨਹੀਂ ਦਿਖਾਈ ਦਿੰਦੀ, ਕਿਉਂਕਿ ਕਿ ਵਾਸ਼ਨਾ ਦਿਖਾਈ ਦਿੰਦੀ ਹੈ। ਪਰਾਇਆ ਧਨ ਮਿੱਟੀ ਨਹੀਂ ਦਿਖਾਈ ਦਿੰਦਾ। ਲੋਭ ਕਰਕੇ ਦੇਖਦਾ ਹੈ। Source : ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ

ਕਿਸੇ ਦੇ ਔਗਣਾ ਨੂੰ ਦੇਖਣਾ ...

ਕਿਸੇ ਦੇ ਔਗਣਾ ਨੂੰ ਦੇਖਣਾ = ਸਭ ਤੋਂ ਵੱਡਾ ਔਗਣ ਹੈ ਕਿਸੇ ਦੇ ਦੋਖ ਦੇਖਣਾ = ਸਭ ਤੋਂ ਵੱਡਾ ਦੋਖ ਹੈ ਅਜਿਹਾ ਕੁਝ ਇੱਕ ਪਰਮੇਸ਼ਰ ਨੂੰ ਭੁਲਿਆ ਹੋਇਆ ਹੀ ਮਨੁੱਖ ਕਰ ਸਕਦਾ ਹੈ ,, ਗੁਰੂ ਵਾਲਾ ਨਹੀਂ ,,,, ਪਰਮਾਤਮਾ ਦੀ ਕਿਰਪਾ ਨਾਲ ਹੀ ਬੰਦੇ ਦੇ ਔਗੁਣ ( ਐਬ ) ਢਕੇ ਹੋਏ ਹਨ ,,,, ਇਹ ਪਰਮਾਤਮਾ ਦਾ ਹੀ ਪ੍ਰਸਾਦ ਹੈ ,,,,, ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ਗੁਰੂ ਗ੍ਰੰਥ ਸਾਹਿਬ - ਅੰਗ ੨੭੦ ਮਨੁੱਖ ਦੇ ਕਿੰਨੇ ਪਾਪ, ਕਿੰਨੀ ਠੱਗੀ, ਕਿੰਨੀ ਬੇਈਮਾਨੀ, ਚੁਗਲੀ ਨਿੰਦਿਆ ,,ਸਾਰੇ ਹੀ ,,, ਜੋ ਉਹਨੇ ਹੰਕਾਰ ਆਸ਼੍ਰਿਤ ,ਤੇ ਲੋਭ ਆਸ਼੍ਰਿਤ ਕੀਤੇ ਗਏ ਕਰਮ ਹਨ ,,,, ਇਹ ਕਿਸੇ ਨੂੰ ਕੁਝ ਨੀ ਪਤਾ , ਇਹ ਕਿਸੇ ਹੋਰ ਨੇ ਨੀ ਢਕੇ ਸਿਰਫ ਪਰਮਾਤਮਾ ਨੇ ਹੀ ਢਕੇ ਨੇ ,, ( ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ) ,,,,,,, ਇਹ ਕਿਸੇ ਨੂੰ ਕੁਝ ਨੀ ਪਤਾ , ਜੇ ਪਤਾ ਹੈ ਤਾਂ ਸਿਰਫ ਪਰਮਾਤਮਾ ਨੂੰ , ਈਸ਼ਵਰ ਨੂੰ ,,,,, ਅਜਿਹੇ ਮਨੁੱਖ ਨੂੰ ਚਾਹੀਦਾ ਹੈ ,, ਕਿਸੇ ਦੇ ਔਗਣਾ ਨੂੰ ਨਹੀਂ ਦੇਖਣਾ ਚਾਹੀਦਾ ,, ਉਸ ਵਿਚਲੇ ਗੁਣ ਦੇਖੇ ਅਤੇ ਉਸਦੇ ਗੁਣਾ ਆਪਣਾ ਲੈ ,ਉਸਦੇ ਗੁਣਾ ਨਾਲ ਸਾਂਝ ਪਾ ਲੈ , ਜਿਥੇ ਮਰਜੀ ਜਾਹ ਭਲਾ ਹੀ ਕਹਿ , ਮੰਦਾ ਨਾ ਬੋਲ ,,,,, ਅਤੇ ਉਸਦੇ ਔਗਣਾ ਨੂੰ ਛੱਡਦਾ ਜਾਹ , ਛੱਡਦਾ ਜਾਹ, ( ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ) ,,,,,,,,,, ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ...

ਜਨਮ ਕੀ ਹੈ, ਮੌਤ ਕੀ ਹੈ, ਤੇ ਜੀਵਨ ...

ਜਨਮ ਕੀ ਹੈ ? ਮੌਤ ਕੀ ਹੈ ? ਤੇ ਜੀਵਨ ਕੀ ਹੈ ? ਅਗਰ ਮਨੁਖ ਇਹਨਾਂ ਤਿੰਨਾਂ ਦੀ ਸਮਝ ਪੈ ਜਾਏ ਤੋ ਫਿਰ ਜਿੰਦਗੀ ਮੁਕੰਮਲ ਹੋ ਜਾਂਦੀ ਹੈ। ਬਹੁਤ ਸਾਰੇ ਮਨੁਖਾਂ ਨੂੰ ਨਾ ਤਾ ਜਨਮ ਦਾ ਪਤਾ ਹੈ ,ਤੇ ਨਾ ਹੀ ਜੀਵਨ ਦਾ ਅਤੇ ਨਾ ਹੀ ਮੌਤ ਦਾ ਪਤਾ ਹੈ। ਸਤਿਸੰਗ ਦਾ, ਗੁਰਦੁਆਰੇ ਆਣ ਦਾ ,ਬਸ ਇਨਾਂ ਹੀ ਮਤਲਬ ਹੈ ,ਕਿ ਐ ਮਨੁਖ ਤੇਰੀ ਜਿੰਦਗੀ ਚ ਆਹ ਜੇਹੜੀਆਂ ਘਟਨਾਵਾ ਘਟਦੀਆਂ ਨੇ ,ਇਹਨਾਂ ਦਾ ਤੈਨੂ ਬੋਧ ਹੋਵੇ ,ਇਹਨਾਂ ਦਾ ਤੈਨੂ ਗਿਆਨ ਹੋਵੇ । ਇਕ ਪੰਗਤੀ ਹੈ ਜਪੁਜੀ ਸਾਹਿਬ ਦੀ :- “ਜੋਰੁ ਨ ਜੀਵਣਿ ਮਰਣਿ ਨਹ ਜੋਰੁ।।" ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਜਨਮ ਨਹੀ ਲੈਂਦੇ। ਇਹ ਚੋਣ ਸਾਡੇ ਉਤੇ ਨਹੀ ਹੈ। ਜੈਸੇ ਅਸੀਂ ਕੋਈ ਮਕਾਨ ਬਨਾਣਾ ਹੋਵੇ, ਤੇ ਅਸੀਂ ਮਕਾਨ ਤੋਂ ਨਹੀਂ ਪੁਛਦੇ ਕਿ ਬਈ ਤੂੰ ਬਨਣਾ ਵੀ ਚਾਹੁੰਦਾਂ ਹੈ ਯਾ ਨਹੀਂ। ਬਿਨਾਂ ਪੁਛੇ ਬਣਾ ਲੈਂਦੇ ਹਾਂ। ਤੇ ਜੇ ਉਸਨੂ ਢਾਣਾ ਹੋਵੇ ਤੇ ਅਸੀਂ ਨਹੀ ਪੁਛਦੇ ਕੇ ਬਈ ਏ ਮਕਾਨ ਅਸੀਂ ਤੈਨੂ ਢਾਣ ਲਗੇ ਆਣ ਤੂੰ ਢਹਿਣਾ ਵੀ ਚਾਹੁੰਦਾਂ ਹੈ ਯਾ ਨਹੀਂ।ਨਹੀ ਪੁਛਦੇ। ਢਾਹ ਛਡਦੇ ਹਾਂ , ਤੇ ਬਣਾ ਛਡਦੇ ਹਾਂ। ਇਸੇ ਤਰੀਕੇ ਨਾਲ ਪਰਮਾਤਮਾ,ਸਾਥੋਂ ਪੁਛਦਾ ਨਹੀ ਬਈ ਤੂੰ ਜੰਮਣਾ ਵੀ ਚਾਹੁੰਦਾਂ ਹੈ ਯਾ ਨਹੀਂ, ਜਾਂ ਮਿਟਣਾ ਵੀ ਚਾਹੁੰਦਾ ਹੈ ਯਾ ਨਹੀ।

ਇੱਕ ਬੱਚੇ ਨੂੰ ਕੀ ਪਤਾ ਹੁੰਦਾ ਹੈ ...

ਇੱਕ ਬੱਚੇ ਨੂੰ ਕੀ ਪਤਾ ਹੁੰਦਾ ਹੈ ,,,, ਜਵਾਨੀ ਕੀ ਹੁੰਦੀ ਹੈ ਜਵਾਨ ਹੋ ਕੇ ਹੀ ਪਤਾ ਲਗਦਾ ਹੈ ਜਵਾਨੀ ਕੀ ਹੁੰਦੀ ਹੈ ਇੱਕ ਜਵਾਨ ਨੂੰ ਕੀ ਪਤਾ ਹੁੰਦਾ ,,,, ਬੁਢੇਪਾ ਕੀ ਹੁੰਦਾ ਹੈ ਬੁੱਢਾ ਹੋ ਕੇ ਹੀ ਪਤਾ ਲਗਦਾ ਹੈ ਬੁਢੇਪਾ ਕੀ ਹੁੰਦਾ ਹੈ ਇੱਕ ਬੁੱਢੇ ਮਨੁੱਖ ਨੂੰ ਕੀ ਪਤਾ ,,,, ਮੌਤ ਕੀ ਹੁੰਦੀ ਹੈ ਮਰਕੇ ਹੀ ਪਤਾ ਲਗਦਾ ਹੈ ਮੌਤ ਕੀ ਹੁੰਦੀ ਹੈ ਕਿਸੇ ਨੂੰ ਕੀ ਪਤਾ ਸੰਤ, ਬ੍ਰਹਮ ਗਿਆਨੀ ਕੀ ਹੁੰਦਾ ਹੈ ਸੰਤ, ਬ੍ਰਹਮ ਗਿਆਨੀ ਹੋ ਕੇ ਹੀ ਪਤਾ ਲਗਦਾ ਹੈ ਸੰਤ ਬ੍ਰਹਮ ਗਿਆਨੀ ਕੀ ਹੁੰਦਾ ਹੈ ,,,, ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਗੁਰੂ ਗ੍ਰੰਥ ਸਾਹਿਬ - ਅੰਗ ੫

ਮੋਹ ਸੰਬੰਧ ਜੋੜਨ ਦਾ ਇਕ ਵਸੀਲਾ ਹੈ ...

ਮੋਹ ਸੰਬੰਧ ਜੋੜਨ ਦਾ ਇਕ ਵਸੀਲਾ ਹੈ। ਉਹ ਹਰ ਇਕ ਪ੍ਰਾਣੀ ਵਿੱਚ ਪਾਇਆ ਜਾਂਦਾ ਹੈ ਜਿਤਨਾ ਮੋਹ ਹੈ ਤੇ ਜਿੱਥੇ ਤੱਕ ਮੋਹ ਫੈਲਿਆ ਹੋਇਆ ਹੈ ਉਥੇ ਤਕ ਹੀ ਸੰਬੰਧ ਹੈ, ਜਿਸ ਨਾਲ ਮੋਹ ਹੈ ਉਹ ਆਪਣਾ ਹੈ, ਯਾ ਜੋ ਆਪਣਾ ਹੈ, ਉਸ ਨਾਲ ਮੋਹ ਹੈ, ਜਿਸ ਨਾਲ ਜਿਤਨਾ ਮੋਹ ਹੋਵੇਗਾ ਉਹ ਉਤਨਾ ਬਾਰ ਬਾਰ ਯਾਦ ਆਵੇਗਾ।

ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ ...

ਇਕ ਬਹੁਤ ਪੁਰਾਣੀ ਘਟਨਾ ਯਾਦ ਆ ਗਈ, ਅੱਜ ਦੇ ਰਾਜਨੀਤਕਾਂ ਨੂੰ ਵੇਖ ਕੇ ਇਕ ਛੋਟਾ ਜਿਹਾ ਸ਼ਹਿਰ ਤੇ ਉਸ ਦਾ ਛੋਟਾ ਜਿਹਾ ਰਜਵਾੜਾ,ਨਿੱਕਾ ਜਿਹਾ ਰਾਜਪਾਠ। ਸਾਰੇ ਸ਼ਹਿਰ ਵਿਚ ਖੂਹ ਇਕੋ ਹੀ ਸੀ। ਸਾਰਾ ਸ਼ਹਿਰ ਓਥੋਂ ਹੀ ਪਾਣੀ ਭਰਦਾ ਸੀ ਤੇ ਪੀਂਦਾ ਸੀ,ਪੁਰਾਣਾ ਜ਼ਮਾਨਾ। ਅੱਜ ਕਿਸੇ ਨੇ ਖੂਹ ਦੇ ਵਿਚ ਐਸੀ ਦਵਾਈ ਪਾ ਦਿੱਤੀ,ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ,ਆਪਣਾ ਤਵਾਜ਼ਨ ਖੋਹ ਬੈਠੇ। ਇਹਨਾਂ ਪਾਗਲਾਂ ਨੇ ਰਾਜੇ ਦਾ ਮਹੱਲ ਘੇਰ ਲਿਆ ਅਤੇ ਮਹੱਲ ਘੇਰ ਕੇ ਕਹਿਣ ਲੱਗੇ, "ਅਸੀਂ ਰਾਜਾ ਬਦਲਣਾ ਹੈ,ਇਹ ਰਾਜਾ ਸਾਨੂੰ ਨਹੀਂ ਚਾਹੀਦਾ।" ਰਾਜਾ ਬੜਾ ਹੈਰਾਨ ਹੋਇਆ ਬਈ ਕੱਲੑ ਤੱਕ ਤੇ ਸਾਰੇ ਠੀਕ ਸਨ,ਅੱਜ ਕੀ ਹੋ ਗਿਆ,ਅਚਨਚੇਤ ਕੀ ਹੋ ਗਿਆ ਹੈ ? ਉਸਨੇ ਆਪਣਾ ਵਜ਼ੀਰ ਬੁਲਾਇਆ,ਆਖਿਆ, "ਇਹ ਪਰਜਾ ਨੇ ਮੇਰਾ ਮਹੱਲ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਤੇ ਕਹਿੰਦੇ ਨੇ ਇਹ ਰਾਜਾ ਬਦਲਣਾ ਹੈ,ਸਾਨੂੰ ਨਹੀਂ ਚਾਹੀਦਾ।" ਵਜ਼ੀਰ ਨੂੰ ਅਸਲੀਅਤ ਦਾ ਪਤਾ ਚਲ ਚੁਕਿਆ ਸੀ। ਵਜ਼ੀਰ ਨੇ ਕਿਹਾ, "ਰਾਜਨ,ਇਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ?" "ਹਾਂ,ਰਾਜਪਾਟ ਮੈਂ ਛੋੜਨਾ ਥੋੜਾ ਹੈ,ਰਾਜ ਤੇ ਮੈਂ ਚਲਾਵਾਂਗਾ,ਮਹੱਲ ਤੇ ਮੈਂ ਨਹੀਂ ਛੋੜਨਾ।" "ਰਾਜ ਕਰਨਾ ਹੈ?" "ਹਾਂ,ਰਾਜ ਕਰਨਾ ਹੈ।" "ਤੋ ਫਿਰ ਇਕੋ ਹੀ ਸ਼ਰਤ ਤੇ ਰਾਜ ਕਰ ਸਕੋਗੇ,ਜਿਸ ਖੂਹ ਦਾ ਪਾਣੀ ਇਹਨਾਂ ਨੇ ਪੀਤਾ ਹੈ,ਤੁਸੀਂ ਵੀ ਪੀ ਲਵੋ,ਹ...

ਪੋਥੀ ਪਰਮੇਸਰੁ ਕਾ ਥਾਨੁ ...

"ਪੋਥੀ ਪਰਮੇਸਰੁ ਕਾ ਥਾਨੁ" ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਪੋਥੀ ਸਾਹਿਬ ਸੀ। ਇਸ ਵਿਚ ਪਰਮੇਸ਼ੁਰ ਵੱਸਦਾ ਹੈ। ਇਹ ਗੁਰੂ ਵੀ ਹੈ। ਇਸਦਾ ਲੜ੍ਹ ਫੜੀ ਰੱਖਣਾ ਹੈ। ਗੁਰੂ ਮੰਤ੍ਰ - "ਵਾਹਿਗੁਰੂ" ਹੈ। ਇਸ ਮੰਤ੍ਰ ਦੇ ਸਿਮਰਨ ਨਾਲ ਉਹ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ, ਜੋ ਯੋਗੀ ਨੂੰ ਯੋਗ ਨਾਲ ਹੁੰਦਾ ਹੈ। ਇਸ ਵਿਚ ਵਾਧਾ ਇਹ ਹੈ ਕਿ ਇਹ ਮਾਰਗ ਨਿਰਵਿਘਨ ਮਾਰਗ ਹੈ। 'ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ।।' ਜੋਗ ਮਾਰਗ ਵਿਚ ਵਿਘਨ ਪੈਣ ਦਾ ਇਮਕਾਨ ਹੈ, ਪਰ ਇਸ ਮਾਰਗ ਵਿਚ ਵਿਘਨਾਂ ਦਾ ਡਰ ਨਹੀਂ, ਵਾਹਿਗੁਰੂ ਦਾ ਨਾਮ ਸਿਮਰੀ ਦਾ ਹੈ, ਆਪ ਰੱਖਿਆ ਕਰਦਾ ਹੈ। ਨਾਮ ਸਿਮਰਨ ਵਾਲੇ ਦੀ ਉਸ ਨੂੰ ਲਾਜ ਹੁੰਦੀ ਹੈ। 'ਸੋ ਇਕਾਂਤੀ ਜਿਸੁ ਰਿਦਾ ਥਾਇ।।' ਰਿਸ਼ਤੇਦਾਰਾਂ ਦੋਸਤਾਂ ਵਿਚ ਰਹਿੰਦੇ ਹੋਇਆ ਮਨ ਇਕਾਂਤ ਵਿਚ ਰੱਖਣਾ ਇਹ ਗੁਰਸਿੱਖੀ ਹੈ। ਗੁਰਸਿੱਖ ਨੇ ਪਹਾੜ ਦੀਆਂ ਕੰਦਰਾਂ ਵਿਚ ਵਾਸ ਨੀ ਕਰਨਾ। ਉਹ ਆਪਣੀ ਆਤਮਕ ਸ਼ਕਤੀ ਦੀ ਕਮੀ ਪੂਰੀ ਕਰਨ ਵਾਸਤੇ ਕਦੇ ਇਕਾਂਤ ਵਾਸ ਕਰੇ ਤਾਂ ਹੋਰ ਗੱਲ ਹੈ। ਸਿਮਰਨ ਵਿਚ ਅਸਾਂ ਗਾਫਲ ਨੀ ਹੋਣਾ। ਨਾ ਹੀ ਸੁਨ ਵੱਟਣੀ ਹੈ। ਸਿਮਰਨ ਕਰਨ ਨਾਲ ਅਸੀਂ ਵਾਹਿਗੁਰੂ ਜੀ ਦੀ ਸਮੀਪਤਾ ਹਾਸਲ ਕਰਨੀ ਹੈ ਤੇ ਬਿਗਸਨਾ ਹੈ। ਵਾਹਿਗੁਰੂ ਨੇ ਸਾਡੀ ਯਾਦ ਵਿਚ ਵਸਨਾ ਹੈ, ਇਹੀ ਸਿਮਰਨ ਹੈ। ਸਿਮਰਨ ਵਿਚ ਅਸੀਂ ਲਕਸ਼ ਵਲ ਧਿਆਨ ਰੱਖਣਾ ਹੈ। ਅੰਗਰੇਜ ਜਦ God ਕਹੇਗਾ, ਉਸਦਾ ਵਾਹਿਗੁਰੂ ਵਲ ਧਿਆਨ ਜਾਏਗਾ। ਜੇ ਇਕ ਕਸ਼ਮੀਰੀ ...

ਅਗਰ ਇੱਕ ਬਹੁਤ ਬੁੱਢਾ ਸ਼ੇਰ ਇਹ ਕਹੇ ...

ਅਗਰ ਇੱਕ ਬਹੁਤ ਬੁੱਢਾ ਸ਼ੇਰ ਇਹ ਕਹੇ, ਕਿ ਐ ਭੈਡੋ, ਐ ਬੱਕਰੀਉ, ਐ ਜਾਨਵਰੋ ,, ਹੁਣ ਤੁਸੀਂ ਮੈਥੋਂ ਡਰੋ ਨਾ ,ਕਿਉਂਕਿ ਮੈਂ ਮਾਸ ਖਾਣਾ ਛੱਡ ਦਿੱਤਾ ਹੈ ,ਮੈਂ ਸ਼ਿਕਾਰ ਕਰਨਾ ਛੱਡ ਦਿੱਤਾ ਹੈ ,,, ਪਰ ਸਚਾਈ ਇਹ ਹੈ ਸ਼ੇਰ ਤੋਂ ਹੁਣ ਸ਼ਿਕਾਰ ਹੁੰਦਾ ਹੀ ਨਹੀਂ , ਕਿਉਂਕਿ ਬੁੱਢਾ ਹੋਣ ਦੀ ਵਜਾਹ ਨਾਲ ਉਹਦੇ ਤੋਂ ਹੁਣ ਸ਼ਿਕਾਰ ਹੁੰਦਾ ਹੀ ਨਹੀਂ ਹੈ ,ਉਹ ਕਮਜੋਰ ਹੋ ਗਿਆ ਹੈ ,,,, ਇਸੇ ਤਰ੍ਹਾਂ ਹੀ ,, ਜਿਆਦਾਤਰ ਮਨੁੱਖ, ਤਾਕਤ ਦੇ ਹੱਥ ਵਿੱਚ ਆਉਂਦਿਆਂ ਹੀ ਭ੍ਰਸ਼ਟ ਹੋ ਹੀ ਜਾਂਦਾ ਹੈ ,,,, ਇਹ ਬਹੁਤ ਸਾਰੇ ਸਰੀਫ ਦਿਖਣ ਵਾਲੇ ਮਨੁੱਖ , ਸ਼ਰੀਫ਼ ਨਹੀਂ ਹਨ , ਜਿਆਦਾਤਰ ਕਿਸੇ ਮਜਬੂਰੀ ਜਾਂ ਕਮਜੋਰੀ ਦੇ ਕਾਰਨ ਹੀ ਇਹ ਸ਼ਰੀਫ਼ ਹਨ ,,,,, ਬਹੁਤ ਸ਼ਰੀਫ਼ ਦਿਸਣ ਵਾਲਾ ਮਨੁੱਖ ਸ਼ਰੀਫ਼ ਨਹੀਂ ਹੁੰਦਾਂ, ਉਹਦੀ ਸ਼ਰੀਫੀ ਦਾ ਕਾਰਨ ਉਹਦੀ ਪੇਸ਼ ਨਾ ਚੱਲਣਾ ਹੈ ,, ਇਹਨਾ ਸ਼ਰੀਫ਼ ਦਿਖਣ ਵਾਲੇ ਮਨੁੱਖਾਂ ਨੂੰ ਤਾਕਤ ਦੇ ਕੇ ਦੇਖੋ ,, ਪਲ ਭਰ ਵਿੱਚ ਭ੍ਰਸ਼ਟ ਹੋ ਜਾਣਗੇ ,,,,

ਸਾਰੇ ਸੰਸਾਰ ਨੂੰ ਡਾਕਟਰ ਮੁਹੰਮਦ ...

ਸਾਰੇ ਸੰਸਾਰ ਨੂੰ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਹੈ, ਇਕੋ ਇੱਕ ਅਵਤਾਰੀ ਪੁਰਸ਼ ਹੈ, ਜਿਸ ਦੀ ਗੱਲ ਨਾ ਉਦੋਂ ਸਮਝੀ ਗਈ, ਨਾ ਹੁਣ ਸਮਝੀ ਗਈ।" ਉਸ ਦੀ ਇਕ ਨਜ਼ਮ ਹੈ: "ਸ਼ਮਾ ਹੱਕ ਸੇ ਜੋ ਮੁਨੱਵਰ ਹੋ ਯਹ ਵੋ ਮਹਿਫ਼ਲ ਨਾ ਥੀ, ਬਾਰਸ਼ੇ ਰਹਮਤ ਹੁਈ ਲੇਕਿਨ ਜ਼ਮੀਂ ਕਾਬਲ ਨਾ ਥੀ।ਥੀ।" ਅੈ ਗੁਰੂ ਨਾਨਕ ! ਤੂੰ ਕਦਮ-ਕਦਮ ਦੇ ਉੱਤੇ ਸੱਚ ਦਾ ਦੀਵਾ ਜਲਾਇਆ,ਪਰ ਮਹਿਫ਼ਲ ਤੇ ਅੰਧਿਆਂ ਦੀ ਸੀ।ਤੇਰੀ ਰੋਸ਼ਨੀ ਤੋਂ ਕਿਸੇ ਨੇ ਲਾਭ ਨਹੀਂ ਉਠਾਇਆ,ਇਹ ਅੰਧੇ ਕੀ ਲਾਭ ਉਠਾਉਣਗੇ।ਤੂੰ ਤੇ ਕਦਮ-ਕਦਮ ਤੇ ਰਹਿਮਤ ਦੀ ਬਾਰਸ਼ ਕੀਤੀ ਏ,ਪਰ ਜ਼ਮੀਨ ਪਥਰੀਲੀ ਸੀ,ਕੁੁਛ ਉਗਿਆ ਹੀ ਨਹੀਂ,ਕੁਛ ਪੈਦਾ ਹੀ ਨਹੀਂ ਹੋਇਆ।ਇਕਬਾਲ ਵੀ ਮਾਯੂਸੀ ਜ਼ਾਹਿਰ ਕਰਦਾ ਹੈ। ਤੇਰੀ ਕੋਸ਼ਿਸ਼ ਸੀ ਕਿ ਪੁਰਾਣ ਤੇ ਕੁਰਾਨ ਨੂੰ ਇਕ ਕਰ ਦੇਈਏ,ਮੰਦਰ ਨੂੰ ਮਸਜਿਦ ਦੇ ਨੇੜੇ ਲਿਆਈਏ,ਰਾਮ ਨੂੰ ਅੱਲਾ ਦੇ ਨੇੜੇ ਲਿਆਈਏ,ਸਾਰੀ ਜ਼ਿੰਦਗੀ ਤੂੰ ਇਹ ਕੋਸ਼ਿਸ਼ ਕਰਦਾ ਰਿਹਾ।ਅੰਤਿਮ ਸਮੇਂ ਕੀ ਹੋਇਆ ਜਦ ਸਤਿਗੁਰੂ ਜੋਤੀ ਜੋਤ ਸਮਾਏ ,ਹਿੰਦੂ ਮੁਸਲਿਮ ਲੜ ਪਏ,ਕਰਤਾਰਪੁਰ ਦੇ ਵਿਚ।ਡਾਂਗਾਂ,ਤਲਵਾਰਾਂ ਲੈ ਕੇ ਆ ਗਏ,ਝਗੜਾ ਹੋਣ ਲੱਗਾ।ਮੁਸਲਿਮ ਕਹਿਣ ਇਹ ਮੱਕੇ ਦੀ ਹੱਵਾ ਹੈ,ਇਹ ਅੱਲਾ ਦੇ ਨਾਮ ਤੋਂ ਵੀ ਨਫ਼ਰਤ ਨਹੀਂ ਕਰਦਾ ਸੀ,ਇਹ ਮੁਸਲਮਾਨ ਹੈ।ਅਸੀਂ ਇਸ ਦੀ ਕਬਰ ਬਣਾਵਾਂਗੇ।ਹਿੰਦੂ ਕਹਿਣ ਲੱਗੇ ਇਹ ਕਿਸ ਤਰਾੑਂ ਹੋ ਸਕਦਾ ਹੈ।ਹਿੰਦੂ ਘਰਾਣੇ ਵਿਚ ਜਨਮ ਹੋਇਆ ਹੈ ਇਸ ਦੇ ਪਿਤਾ ਦਾ ਨਾਮ ਸੀ ਕਲਿਆਣ ਦਾਸ,ਮਾਂ ਦਾ ਨਾਮ ਤਿ੍ਪਤਾ ਹੈ।ਅਸੀਂ ਕ...

ਜੱਦ ਕੋਈ ਮੈਨੂੰ ਇਹ ਕਹੇ ਨਾ ਕਿ ...

ਜੱਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ ਹੈ, ਤੇ ਮੈਂ ਜਵਾਬ ਦਿੰਦਾ ਹੁੰਦਾ ਹਾਂ ਕਿ ਮਾਚਿਸ ਵਾਲੀ ਡੱਬੀ ਬੜੀ ਠੰਡੀ ਹੁੰਦੀ ਹੈ, ਥੋੜੀ ਜਿਹੀ ਹੀ ਤੀਲੀ ਘਸਾ ਕੇ ਵੇਖੋ,ਅੱਗ ਹੈ ਜਾਂ ਨਹੀਂ?ਇਹ ਜਿਹੜੇ ਠੰਡੇ ਬੰਦੇ ਦਿਸਦੇ ਹਨ ਨਾ ਕਈ, ਬਸ ਮਾਚਿਸ ਦੀ ਡੱਬੀ ਦੀ ਤਰ੍ਹਾਂ ਹੀ ਹੁੰਦੇ ਹਨ। ਅੰਦਰ ਬੜੀਆਂ ਤੀਲੀਆਂ ਹੁੰਦੀਆਂ ਹਨ,ਥੋੜੀੑ ਜਿਹੀ ਰਗੜ ਲੱਗੀ ਨਹੀਂ ਕਿ ਭਾਂਬੜ ਮੱਚੇ ਨਹੀਂ। ਅਗਰ ਕੋਈ ਬੰਦਾ ਠੰਡਾ ਹੈ ਤਾਂ ਬਸ ਇਸ ਵਾਸਤੇ ਕਿ ਤੀਲੀ ਨੂੰ ਰਗੜ ਨਹੀਂ ਲੱਗੀ। ਪਾਕਿਸਤਾਨ ਵਿਚ ਇਕ ਬਹੁਤ ਵੱਡਾ ਪਹਿਲਵਾਨ ਸੀ ਸਿਘੋੜੀ ਕਰਕੇ।ਇਹਨੇ ਤਮਾਮ ਪਾਕਿਸਤਾਨ ਦੇ ਪਹਿਲਵਾਨਾ ਨੂੰ ਹਰਾਇਆ ਤੇ ਅੱਜ ਇਸ ਨੂੰ ਇਕ ਹਲਵਾਈ ਨੇ ਚੈਲਿੰਜ ਕਰ ਦਿੱਤਾ। ਅਖਾੜਾ ਬੱਝ ਗਿਆ,ਰੱਬ ਦਾ ਭਾਣਾ ਉਸ ਹਲਵਾਈ ਨੇ ਇਸ ਪਹਿਲਵਾਨ ਨੂੰ ਡੇਗ ਲਿਆ ਤੇ ਤਾੜੀਆਂ ਵੱਜ ਪਈਆਂ। ਕੋਲ ਖੜੑੇ ਇਕ ਬੱਚੇ ਨੇ ਇਸ ਪਹਿਲਵਾਨ ਨੂੰ ਗਾਲੑ ਕੱਢ ਦਿੱਤੀ। ਹੁਣ ਗੁੱਸੇ ਵਿਚ ਤੇ ਇਹ ਪਹਿਲੇ ਹੀ ਸੀ, ਭੱਜਿਆ ਉਸ ਬੱਚੇ ਨੂੰ ਮਾਰਨ, ਬੱਚਾ ਵੀ ਭੱਜ ਪਿਆ। ਇਸ ਪਹਿਲਵਾਨ ਦੀਆਂ ਅੱਖਾਂ ਲਾਲ, ਮੂੰਹ 'ਚੋਂ ਝੱਗ ਨਿਕਲ ਰਹੀ ਸੀ ,ਕਹਿੰਦਾ ਸੀ ਛੱਡਣਾ ਨਹੀਂ ਤੇ ਇਹਦਾ ਜੋਸ਼ ਵੇਖ ਕੇ ਇਕ ਸਾਈਂ ਫ਼ਕੀਰ ਆ ਰਿਹਾ ਸੀ,ਰੁਕ ਗਿਆ। ਪੁੱਛਿਆ, "...

ਧਨ ਤੇ ਧਰਮ ...

" ਧਨ ਤੇ ਧਰਮ " ਮਨੁੱਖ "ਧਨ" ਦੀ ਖਾਤਰ ਸਾਰੀ-ਸਾਰੀ ਰਾਤ ਵੀ ਜਾਗ ਸਕਦਾ ਹੈ ,,,,, ਪਰ ,, ਮਨੁੱਖ ਨੂੰ "ਧਰਮ" ਦੀ ਖਾਤਰ ਅੰਮ੍ਰਿਤ ਵੇਲੇ ਇੱਕ ਘੰਟੇ ਲਈ ਜਾਗਣਾ ਵੀ ਬਹੁਤ ਔਖਾ ਲਗਦਾ ਹੈ ,,,,, ,, ਮਨੁੱਖ 'ਧਨ ਦੀ ਖਾਤਰ ਸਾਰਾ ਦਿਨ ਭੱਜ-ਦੌੜ ਤੇ ਮਿਹਨਤ ਕਰ ਸਕਦਾ ,,,,, ਪਰ ,,ਪ੍ਰਮਾਤਮਾ ਦੀ ਖਾਤਰ ਸਮੇਂ ਦਾ ਦਸਵੰਧ ਨਹੀਂ ਕੱਢ ਸਕਦਾ ,,,,, ਸਾਰੋ ਦਿਨਸੁ ਮਜੂਰੀ ਕਰੈ ॥ ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ ਮਾਇਆ ਦੀ ਖਾਤਰ ਸਾਰਾ ਦਿਨ ਮਿਹਨਤ ਮਜਦੂਰੀ ਕਰਦਾ ਹੈ ,, ਪਰ ਜਦ ਵਾਹਿਗੁਰੂ ਦੇ ਸਿਮਰਨ ਦਾ ਸਮਾਂ ਆਉਂਦਾ ਹੈ , ਤਾਂ ( ਇੰਜ ਹੁੰਦਾ ਹੈ ਜਿਵੇਂ ਇਸਦੇ ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ,,,,, ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੧੧੪੩

ਧਾਰਮਿਕ ਵਿਦਵਾਨ ਅਜਿਹਾ ਮੰਨਦੇ ਹਨ ...

ਧਾਰਮਿਕ ਵਿਦਵਾਨ ਅਜਿਹਾ ਮੰਨਦੇ ਹਨ ਕਿ ਦੁਨੀਆ ਭਰ ਦੇ ਗਿਆਨ ਨੂੰ ਸਿਰਫ ਦੋ ਹਿੱਸਿਆਂ ਵਿੱਚ ਹੀ ਤਕਸੀਮ ਕੀਤਾ ਜਾ ਸਕਦਾ ਹੈ, ਜ਼ਿਆਦਾ ਹਿਸਿਆਂ ਵਿੱਚ ਨਹੀਂ। ਇੱਕ ਪਦਾਰਥ ਦਾ ਗਿਆਨ, ਦੂਜਾ ਪ੍ਰਮਾਤਮਾ ਦਾ ਗਿਆਨ, ਇੱਕ ਸੰਸਾਰ ਦਾ ਗਿਆਨ, ਦੂਜਾ ਨਿਰੰਕਾਰ ਦਾ ਗਿਆਨ। ਇੱਕ ਬਾਹਰ ਦਾ ਗਿਆਨ, ਦੂਜਾ ਅੰਦਰ ਦਾ ਗਿਆਨ, ਗਿਆਨ ਦੀਆਂ ਸਾਰੀਆਂ ਧਾਰਾਵਾਂ ਇਹਨਾਂ ਦੋ ਸਾਗਰਾਂ ਵਿਚ ਲੀਨ ਹੋ ਜਾਂਦੀਆਂ ਹਨ। ਇਹ ਜੋ ਦੋ ਪ੍ਰਕਾਰ ਦਾ ਗਿਆਨ ਹੈ, ਇਸਦੇ ਹਾਸਿਲ ਕਰਨ ਦਾ ਮਕਸਦ ਜੋ ਧਾਰਮਿਕ ਵਿਦਵਾਨ ਦੱਸਦੇ ਹਨ, ਉਹ ਇਹ ਹੈ ਕਿ ਪਦਾਰਥ ਮੇਰੇ ਅਨਕੁਲ ਨਹੀਂ ਹੈ। ਮੈਂ ਇਸ ਤੋਂ ਸੁੱਖ ਨਹੀਂ ਲੈ ਸਕਦਾ। ਹਵਾ ਬਹੁਤ ਗਰਮ ਹੈ। ਜਿਸ ਤਰ੍ਹਾਂ ਦੀ ਹਵਾ ਮੈਨੂੰ ਚਾਹੀਦੀ ਹੈ ਮੈਂ ਇਸਨੂੰ ਆਪਣੇ ਅਨੁਕੂਲ ਕਰਨਾ ਹੈ। ਪਾਣੀ ਦਾ ਸੁਭਾਅ ਹੈ, ਨਿਵਾਣ ਦੀ ਤਰਫ਼ ਚੱਲਣਾ ਪਰ ਮੈਂ ਰਹਿੰਦਾ ਹਾਂ ਅੱਠਵੀਂ ਦਸਵੀਂ ਮੰਜਿਲ ਤੇ ਤਾਂ ਮੈਨੂੰ ਪਾਣੀ ਉਪਰ ਚਾਹੀਦਾ ਹੈ। ਹੁਣ ਮੈਂ ਇਸਨੂੰ ਵਗਾਉਣਾ ਹੈ ਚੜ੍ਹਾਈ ਦੀ ਤਰਫ। ਬਾਹਰ ਦਾ ਗਿਆਨ ਪਦਾਰਥਾਂ ਨੂੰ ਆਪਣੇ ਅਨਕੁਲ ਕਰਨਾ ਹੈ। ਅੰਦਰ ਦਾ ਗਿਆਨ ਮਨੁੱਖ ਨੂੰ ਪ੍ਰਮਾਤਮਾ ਦੇ ਅਨਕੁਲ ਕਰਦਾ ਹੈ।

ਸੰਬੰਧ ਜੁੜਨ ਵਾਸਤੇ ਕੁਝ ਵਿਚਾਰਾਂ ਦਾ ...

ਸੰਬੰਧ ਜੁੜਨ ਵਾਸਤੇ ਕੁਝ ਵਿਚਾਰਾਂ ਦਾ ਸਮਾਨ ਹੋਣਾ ਲਾਜ਼ਮੀ ਹੈ। ਸੰਬੰਧੀ ਦਾ ਮਤਲਬ ਵੀ ਇਤਨਾ ਹੀ ਹੈ ਕਿ ਉਹੋ ਬੰਧਪ ਜੋ ਸਮਾਨ ਹੈ। ਕਵੀ ਤੁਲਸੀ ਨੇ ਆਪਣੇ ਦੋਹਰੇ ਵਿੱਚ ਦਸਿਆ ਹੈ ਕਿ ਛੇ ਗੱਲਾਂ ਸਮਾਨ ਹੋਣ ਤਾਂ ਹੀ ਮਿੱਤਰਤਾ ਤੇ ਸੰਬੰਧ ਜੁੜ ਸਕਦੇ ਹਨ:- ਆਸਾ, ਇਸ਼ਟ, ਉਪਾਸਨਾ, ਖਾਨ, ਪਾਨ, ਪਹਿਰਾਨ। ਖਟ ਲਖਨ ਪ੍ਰਗਟੇ ਜਹਾਂ ਤਹਿੰ ਮਿੱਤਰਤਾ ਜਾਨ। ਇਨ੍ਹਾਂ ਵਿਚੋਂ ਕੁਝ ਵੀ ਸਮਾਨ ਨਾ ਹੋਵੇ ਤਾਂ ਜੁੜੇ ਹੋਏ ਸੰਬੰਧ ਟੁੱਟਣ ਤੇ ਆ ਜਾਂਦੇ ਹਨ। ਪਹਿਲਾਂ ਇੱਛਾ ਟਕਰਾਂਦੀ ਹੈ, ਫਿਰ ਮਨੁੱਖ ਨਾਲ ਮਨੁੱਖ ਟਕਰਾਂਦਾ ਹੈ।

ਐਸਾ ਦੇਖਣ ਵਿੱਚ ਆਇਆ ਹੈ ਕਿ ਵੀਹਵੀਂ ਸਦੀ ...

ਐਸਾ ਦੇਖਣ ਵਿੱਚ ਆਇਆ ਹੈ ਕਿ ਵੀਹਵੀਂ ਸਦੀ ਵਿੱਚ ਜਿਤਨਾ ਇਲਮ ਵਿਕਸਿਤ ਹੋਇਆ ਹੈ, ਮਨੁੱਖ ਨੇ ਗਿਆਨ ਦੇ ਜਿਤਨੇ ਸਾਧਨ ਅੱਜ ਜੁਟਾਏ ਹਨ, ਇਹ ਪਹਿਲੇ ਨਹੀਂ ਸਨ| ਅੱਜ ਜਿਤਨੇ ਸਕੂਲ ਨੇ, ਅੱਜ ਜਿਤਨੇ ਕਾਲਜ ਹਨ, ਅੱਜ ਇਹ ਜਿਤਨੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਧਰਤੀ 'ਤੇ ਬਣੀਆ ਹੋਈਆਂ ਹਨ, ਅੱਜ ਜਿਤਨੇ ਵਿਦਿਆ ਪਰਾਪਤੀ ਦੇ ਸਾਧਨ ਮੌਜੂਦ ਹਨ, ਪਹਿਲੇ ਨਹੀ ਸਨ । ਲੇਕਿਨ ਇਹ ਵੀ ਹਕੀਕਤ ਹੈ ਕਿ ਅੱਜ ਦਾ ਮਨੁੱਖ ਜਿਤਨਾ ਮੁਰਖ ਹੈ, ਪਹਿਲੇ ਨਹੀਂ ਸੀ । ਇੰਜ ਕਹੀਏ ਕਿ ਸੌ-ਦੋ ਸੌ ਸਾਲ ਪਿੱਛੇ ਚਲੇ ਜਾਈਏ ਤਾ ਅਨਪੜ ਸਿਆਣਿਆਂ ਦੀ ਗਿਣਤੀ ਬਹੁਤ ਜਿਆਦਾ ਸੀ । ਅਜੋਕੇ ਸਮੇਂ ਵਿੱਚ ਪੜੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜਿਆਦਾ ਹੇੈ । ਮੁਰਖ ਕਿਸ ਨੂੰ ਕਹਿੰਦੇ ਹਨ? ਜਗਤ ਗੁਰੁੁੂ ਬਾਬਾ ਨਾਨਕ ਦੇਵ ਕਹਿੰਦੇ ਹਨ - "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ॥'' ਜਿਸ ਪੜਾਈ ਨਾਲ ਹੰਕਾਰ ਵਧ ਗਿਆ, ਤਿ੍ਸਨਾ ਵਧ ਗਈ. ਝੂਠ ਵਧ ਗਿਆ ਹੈ, ਉਹ ਪੜਾਈ ਪੜਾਈ ਨਹੀਂ, ਉੁਹ ਪੜਾਈ ਐਸੀ ਹੈ ਜਿਵੇਂ ਕਿਸੇ ਨੇ ਦੀਵਾ ਜਲਾਇਆ ਅਤੇ ਦੀਵੇ ਨਾਲ ਹੀ ਆਪਣਾ ਘਰ ਸਾੜ ਲਿਆ।

ਡਰ ਸਿਰਫ ਦੁਖਾਂ ਦਾ ੲੇ ਹੋਰ ਕੋੲੀ ਡਰ ਨੀ ...

ਡਰ ਸਿਰਫ ਦੁਖਾਂ ਦਾ ੲੇ ਹੋਰ ਕੋੲੀ ਡਰ ਨੀ ੲਿਹਨੂੰ ਕਬੀਰ ੲਿਸ ਤਰਾਂ ਖੋਲਦੇ ਨੇ :- ਕਬੀਰ ਹਰਨਾ ਦੂਬਲਾ ੲਿਹ ਹਰਿਅਾਲਾ ਤਾਲ ਲਾਖ ਅਹੇਰੀ ੲੇਕ ਜੀ ਕੇਤਾ ਬੰਚੋ ਕਾਲ॥ ਚਾਰੋਂ ਪਾਸੇ ਹਰੀ ਭਰੀ ਘਾਹ ਪਾਣੀ ਦੇ ਤਾਲ ਪੲੇ ਵਗਦੇ ਨੇ ਪਰ ਹਿਰਨ ਮੈਂ ਦੇਖਦਾਂ ਦੁਬਲਾ ੲੇ ਪਤਲਾ ੲੇ ਕਿੳੁਂ ਕਿ ਹਿਰਨ ੲਿਕ ਹੈ ਪਰ ੳੁਸ ਨੂੰ ਮਾਰਨ ਵਾਲੇ ਸ਼ਿਕਾਰੀ ਲਖਾਂ ਨੇ ਜੀਵ ਤੇ ੲਿਕ ਹੈ ਪਰ ਡਰ ਕਲੇਸ਼ ਚਿੰਤਾਵਾਂ ਲਖਾਂ ਨੇ ਜਿਹੜੇ ਕਹਿੰਦੇ ਅਾ ਕਿ ਮੇਰੀ ਅਾ ਸਮਸਿਅਾ ਹਲ ਹੋ ਜਾਵੇ ਨਾਮ ਜਪਾਂਗਾ ਅਮਿਰਤ ਸ਼ਕਾਂਗਾ ਅਮਿਰਤ ਵੇਲੇ ੳੁਠਾਂਗਾ ਤਾਂ ਮੈਂ ਕਹਿਨਾ ਕਿ ੲਿਹ ਕਦੀ ਨਹੀਂ ੳੁਠ ਸਕੇਗਾ ਕਿੳੁਂ ਕਿ ਸਮਸਿਅਾ ਹੀ ਨਹੀਂ ਹਲ ਹੋਵੇਗੀ ਜੇ ੲਿਕ ਸਮਸਿਅਾ ਦਾ ਹਲ ਹੋ ਵੀ ਗਿਅਾ ਤਾਂ ਦੂਜੀ ਸਮਸਿਅਾ ਜੇ ੲਿਕ ਸ਼ਿਕਾਰੀ ਤੋਂ ਬਚ ਵੀ ਗੲੇ ਤਾਂ ਹੋਰ ਵੀ ਬਹੁਤ ਸ਼ਿਕਾਰੀ ਨੇ ਮਨੁਖ ਨੂੰ ੲਿਕ ਸਮਸਿਅਾ ਨਹੀਂ ਹੈ ਬੇਅੰਤ ਨੇ ੲਿਹਨੂੰ ਅਾਪਾਂ ੲਿਸ ਤਰਾਂ ਕਹਿ ਸਕਦੇ ਹਾਂ ਕਿ ਲਹਿਰਾਂ ਤੋਂ ਬਿਨਾਂ ਸਾਗਰ ਹੁੰਦਾ ਹੀ ਨਹੀਂ ਜੇ ਅਾਪਾਂ ਸੋਚੀੲੇ ਕਿ ਲਹਿਰਾਂ ਸ਼ਾਤ ਹੋ ਜਾਣ ਤਾਂ ਮੈਂ ਬੇੜੀ ਠੇਲਾਂ ਓਰਾਰ ਹੀ ਰਹਿ ਜਾੲੇਗਾ ੲਿਹ ਪਾਰ ਨਹੀਂ ਹੋ ਸਕੇਗਾ ਜੇ ਚਪੂ ਮਾਰਨੇ ਸ਼ੁਰੂ ਕਰ ਦੲੀੲੇ ਅਾਖਰ ਸਾਗਰ ਵੀ ਪਰਮਾਤਮਾ ੲੇ ਲਹਿਰਾਂ ਵੀ ਪਰਮਾਤਮਾ ਨੇ ੲਿਕ ਵਾਰ ੳੁਸ ਦੇ ਬਣ ਜਾੲੀੲੇ ਲਹਿਰਾਂ ਅਾਪੇ ਰਸਤਾ ਦੇ ਦਿੰਦੀਅਾਂ ਨੇ

ਜਿਹੜੇ ਸਤਾਰਾਂ ਜੱਜ ਬੈਠੇ ਸਨ ਸੂਬਾ ਸਰਹਿੰਦ ਦੀ ਕਚਹਿਰੀ ...

ਕਹਿੰਦੇ ਨੇ ਜਿਹੜੇ ਸਤਾਰਾਂ ਜੱਜ ਬੈਠੇ ਸਨ ਸੂਬਾ ਸਰਹਿੰਦ ਦੀ ਕਚਹਿਰੀ ਵਿਚ।ਸਭ ਤੋਂ ਪਹਿਲੇ ਵਜੀਦ ਖਾਂ ਨੇ ਦੀਵਾਨ ਸੁੱਚਾ ਨੰਦ ਤੋਂ ਪੁੱਛਿਆ, "ਤੂੰ ਦੱਸ ਇਹਨਾਂ ਬੱਚਿਆਂ ਦਾ ਕੀ ਕਰੀਏ?" ਸੁੱਚਾ ਨੰਦ ਕਹਿੰਦਾ ਹੈ, "ਈ ਫ਼ਰਜੰਦੇ ਮਾਰ ਅਸਤ।" ਪਰਸ਼ੀਅਨ ਵਿਚ ਸੱਪ ਨੂੰ ਕਹਿੰਦੇ ਨੇ ਮਾਰ,ਫ਼ਰਜੰੰਦ ਕਹਿੰਦੇ ਨੇ ਬੱਚਿਆਂ ਨੂੰ।ਦੀਵਾਨ ਸੁੱਚਾ ਨੰਦ ਉਸ ਦੇ ਇਹ ਬੋਲ, "ਇਹ ਸੱਪ ਦੇ ਬੱਚੇ ਨੇ,ਇਹ ਵੱਡੇ ਹੋ ਕੇ ਡੰਗ ਮਾਰਨ,ਇਹਨਾਂ ਦਾ ਸਿਰ ਅੱਜ ਹੀ ਕੁਚਲ ਦਿਉ।" ਦੀਵਾਨ ਵਿਚ,ਸਭਾ ਵਿਚ ,ਕਚਹਿਰੀ ਵਿਚ ਬੈਠਾ ਸੀ,ਤਿਲਕ ਲਾ ਕੇ,ਜਨੇਊ ਪਹਿਨਿਆ ਹੋਇਆ ਹੈ।ਸਵੇਰੇ-ਸਵੇਰੇ ਤਾਜ਼ੀ ਪੂਜਾ ਪਾਠ ਕਰਕੇ ਆਇਆ ਹੈ।ਜਦ ਮੈਂ ਅਾਪਣੇ ਢੰਗ ਨਾਲ ਇਤਿਹਾਸ ਪੜੑਦਾ ਹਾਂ,ਮੈਂ ਹੈਰਾਨ ਹੋ ਜਾਂਦਾ ਹਾਂ ਕਿ ਧਾਰਮਿਕ ਬੰਦਿਆਂ ਦੇ ਇਹ ਫੈਸਲੇ,ਧਾਰਮਿੱਕ ਮਨੁੱਖਾਂ ਦੀ ਇਹ ਸੋਚਣੀ। ਕਲਗੀਧਰ ਨੂੰ ਵੀ ਪਤਾ ਚਲ ਗਿਆ ਕਿ ਮੇੇਰੇ ਬੱਚਿਆਂ ਨੂੰ ਸੱਪ ਦਾ ਬੱਚਾ ਆਖਿਆ ਹੈ।ਆਪ ਪੜੑ ਕੇ ਹੈਰਾਨ ਹੋਵੋਗੇ,ਕਲਗੀਧਰ ਨੇ ਇਹ ਸ਼ਬਦ ਕਬੂਲ ਕਰ ਲਏ।ਜ਼ਫ਼ਰਨਾਮੇਂ ਵਿਚ ਦਰਜ ਨੇ ਜਿਹੜਾ ਮਹਾਰਾਜ ਨੇ ਅੌਰੰਗਜ਼ੇਬ ਨੂੰ ਲਿਖਿਆ ਹੈ, ਉਹਦੇ ਬੋਲ :- "ਚਿਹਾ ਸ਼ੁਦਾ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਮਾਂਦਸਤੁ ਪੇਚੀਦਹ ਮਾਰ॥੭੮॥" ਕੀ ਹੋਇਆ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ,ਅਜੇ ਪੇਚੀਦਾ ਸੱਪ ਮੌਜੂਦ ਏ।ਪਤਾ ਨਹੀਂ ਇਸ ਤਰਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ। ਤੂੰ ਇਹ ਨਾ ...

ਲਾਹੌਰ ਵਿਚ ਕੜਕਦੀ ਧੁੱਪ ...

ਲਾਹੌਰ ਵਿਚ ਕੜਕਦੀ ਧੁੱਪ 'ਚ ਛੱਜੂ ਭਗਤ ਨੇ ਮਜ਼ਦੂਰਾਂ ਨੂੰ ਕੰਮ ਕਰਦਿਆਂ ਦੇਖਿਆ। ਉਸ ਨੂੰ ਬੜਾ ਤਰਸ ਅਾਇਆ ਬਈ ਇਹ ਸਾਰਾ ਦਿਨ ਇੱਟਾਂ ਢੋਂਦੇ ਨੇ,ਅੋਰ ਉਹ ਵੀ ਧੁੱਪ 'ਚ? ਇਸ ਨੇ ਪੁੱਛ ਲਿਆ ਮਜ਼ਦੂਰਾਂ ਪਾਸੋਂ, "ਤੁਸੀਂ ਸਾਰਾ ਦਿਨ ਮਿਹਨਤ ਕਰਦੇ ਹੋ ਤੇ ਤੁਹਾਨੂੰ ਕੀ ਮਿਲਦਾ ਹੈ?" ਮਜ਼ਦੂਰ ਕਹਿਣ ਲੱਗੇ, "ਅੱਠ ਅਾਨੇ।" ਛੱਜੂ ਕਹਿਣ ਲੱਗਾ, "ਮੇਰੇ ਕੋਲ ਅਾਉਣਾ,ਮੈਂ ਅੱਧੀ ਦਿਹਾੜੀ ਕੰਮ ਕਰਵਾਵਾਂਗਾ ਤੇ ਦਮੜਾ ਪੂਰਾ ਦਿਆਂਗਾ।" ਸਾਰੇ ਮਜ਼ਦੂਰ ਕਹਿਣ ਲੱਗੇ, "ਭਗਤ ਜੀ,ਕੰਮ ਕੀ ਹੋਵੇਗਾ?" ਤੇ ਭਗਤ ਜੀ ਨੇ ਕਿਹਾ, "ਕੱਲੑ ਨੂੰ ਆਉਣਾ ਫਿਰ ਦੱਸਾਂਗਾ।" ਉਹ ਆ ਗਏ ਤੇ ਭਗਤ ਜੀ ਨੇ ਇਕ ਇਕ ਮਾਲਾ ਇਹਨਾਂ ਨੂੰ ਪਕੜਾ ਦਿੱਤੀ ਤੇ ਕਿਹਾ, "ਹਰ ਮਣਕੇ ਨਾਲ ਰਾਮ ਰਾਮ ਕਹੀ ਜਾਉ ਤੇ ਸਿਰਫ਼ ਅੱਧਾ ਦਿਨ ਅਾਖਣਾ ਹੈ ਤੇ ਪੂਰਾ ਦਮੜਾ ਲੈ ਜਾਣਾ। ਲੇਕਿਨ ਸ਼ਰਤ ਹੈ ਕਿ ਦੂਜੇ ਦੀ ਤਰਫ਼ ਵੇਖਣਾ ਨਹੀਂ,ਧਿਆਣ ਤੁਹਾਡਾ ਮਾਲਾ ਦੇ ਮਣਕਿਆਂ ਜਾਂ ਰਾਮ 'ਚ ਹੋਵੇ।" ਪੰਜ ਸੱਤ ਮਿੰਟ ਤੇ ਵਿਚਰਿਆਂ ਨੇ ਕੀਤਾ। ਫਿਰ ਖ਼ਿਆਲ ਆਇਆ,ਅੈਵੇਂ ਫਸ ਗਏ ਹਾਂ,ਇਹ ਬੜਾ ਔਖਾ ਕੰਮ ਹੈ। ਇੱਟਾਂ ਢੋਂਦੇ ਸੀ ਧੁੱਪ 'ਚ ਉਹ ਤਾਂ ਠੀਕ ਹੈ,ਮਾਲਾ ਫੇਰਨੀ ਔਖੀ ਹੈ। ਦਸ ਮਿੰਟ ਬਾਅਦ ਜਦ ਇਕ ਦੂਜੇ ਵੱਲ ਵੇਖਣ ਲੱਗੇ ਤਾਂ ਭਗਤ ਜੀ ਕਹਿਣ ਲੱਗੇ, "ਮੇਰੀ ਸ਼ਰਤ ਹੈ ਕਿ ਇਕ ਦੂਜੇ ਨੂੰ ਵੇਖਣਾ ਨਹੀਂ। ਬਿਲਕੁਲ ਧਿਆਨ ਟਿਕਾਉ ਅਤੇ ਆ...

ਕਿਸ ਸੇ ਪਤਾ ਪੂਛੇਂ, ਮੰਜਿਲ-ਏ ਜਾਨਾ ...

ਬਹਾਦਰ ਸ਼ਾਹ ਜ਼ਫਰ ਦਾ ਦਰਬਾਰੀ ਸ਼ਾਇਰ "ਹਜ਼ਰਤ ਉਸਤਾਦ ਯੌਕ" ਦੀ ਇਕ ਨਜਮ ਸਰਵਣ ਕਰੋ ਜੀ : ਕਿਸ ਸੇ ਪਤਾ ਪੂਛੇਂ, ਮੰਜਿਲ-ਏ ਜਾਨਾ ,, ਜਿਸ ਕੋ ਖ਼ਬਰ ਥੀ ਤੇਰੀ, ਵੋਹ ਬੇਖ਼ਬਰ ਮਿਲਾ ,, ਐਹ ਖੁਦਾ ,, ਤੇਰਾ ਪਤਾ ਕਿਸ ਤੋਂ ਪੁੱਛਾਂ ,,?, ਜਿਸ ਨੂੰ ਤੇਰੀ ਖਬਰ ਸੀ , ਉਹ ਦੱਸਣ ਜੋਗਾ ਹੀ ਨਹੀਂ ਸੀ , ਉਹ ਬੇਖ਼ਬਰ ਮਿਲਿਆ ,, ਅਤੇ ਜਿਹੜੇ ਖੁਦਾ ਦਾ ਰਸਤਾ ਦੱਸਦੇ ਪਏ ਨੇ , ਉਹਨਾ ਕੋਲ ਤੇਰਾ ਪਤਾ ਹੈ ਹੀ ਕੋਈ ਨੀ ) ,,,,,

ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ...

"ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥" {ਭਾ: ਗੁਰਦਾਸ ਜੀ,ਵਾਰ ੧ ਪਉੜੀ ੩੨} ਮੱਕੇ ਦੇ ਇਮਾਮ ਨੇ 'ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੀਨੇ ਵਿਚ ਖਿੱਚ ਕੇ ਲੱਤ ਮਾਰੀ । ਹੈਰਾਨ ਹੋ ਜਾਂਦਾ ਹਾਂ ਮੈਂ,ਹੱਦ ਹੋ ਗਈ ,ਤੂੰ ਇਮਾਮ ਹੈਂ? ਤੂੰ ਲੋਕਾਂ ਨੂੰ ਖ਼ੁਦਾ ਨਾਲ ਜੋੜਦਾ ਹੈਂ। ਤੂੰ ਪਿਆਰ ਮੁਹੱਬਤ ਦਾ ਸਬਕ ਦਿੰਦਾ ਹੈਂ। ਇਕ ਥੱਕਾ ਹਾਰਿਆ ਪੁਰਸ਼ ਫ਼ਕੀਰ,ਵਲੀ ਅੱਲਾ ਸੁੱਤਾ ਹੈ,ਤੂੰ ਕਮ-ਸ਼ੇ-ਕਮ ਪਹਿਲੇ ਉਸ ਦੇ ਨਾਲ ਗੱਲਬਾਤ ਤੇ ਕਰ,ਤੂੰ ਪਹਿਲੇ ਹੀ ਖਿੱਚ ਕੇ ਸੀਨੇ ਵਿਚ ਲੱਤ ਮਾਰਦਾ ਹੈਂ,ਫਿਰ ਗਾਲੑ ਵੀ ਕੱਢਦਾ ਹੈਂ :- "ਇਹ ਕੌਣ ਮਹਾਨ ਕਾਫ਼ਰਾਂ ਦਾ ਕਾਫ਼ਰ ਸੁੱਤਾ ਪਿਆ ਹੈ।" ਔਰ ਸੀਨੇ ਵਿਚ ਖਿੱਚ ਕੇ ਲੱਤ ਮਾਰੀ । ਕਿਸੇ ਸੁਹਾਗਣ ਨੂੰ ਵਿਧਵਾ ਕਹਿ ਦੇਣਾ ਇਹ ਤੇ ਇਕ ਬਹੁਤ ਵੱਡੀ ਤੌਹੀਨ ਹੈ। ਕਿਸੇ ਰੱਬ ਨਾਲ ਜੁੜੇ ਹੋਏ ਨੂੰ ਕਾਫ਼ਰ ਕਹਿ ਦੇਣਾ ਇਹ ਤੇ ਇਕ ਬਹੁਤ ਵੱਡੀ ਗਾਲੑ ਹੈ ਔਰ ਇਹ ਗਾਲੑ ਕੱਢੀ । ਸਿਰਫ਼ ਗਾਲ ਹੀ ਨਹੀ ਕੱਢੀ,ਸੀਨੇ ਵਿਚ ਖਿੱਚ ਕੇ ਲੱਤ ਵੀ ਮਾਰੀ। ਜਦ ਪਹਿਲੇ ਪੜਾਉ(ਧਰਮ ਖੰਡ)ਤੇ ਸੁਰਤ ਰਕਦੀ ਹੈ ਅਤੇ ਜਿਹੜੀ ਕਠੋਰਤਾ ਜਨਮ ਲੈਂਦੀ ਹੈ,ਕਹਿੰਦੇ ਨੇ ਰੂਹੇ-ਜ਼ਮੀਨ ਤੇ ਇਸ ਤਰਾਂ ਦੀ ਕਠੋਰਤਾ ਕਿਧਰੇ ਨਹੀਂ ਮਿਲਦੀ । ਸੁਰਤ ਰੁਕ ਗਈ ਏ,ਪਾਣੀ ਰੁਕ ਗਿਆ ਹੈ ਤੋ ਉਸ ਪਾਣੀ ਵਿਚ ਬਦਬੂ ਆਵੇਗੀ । ਧਾਰਮਿਕ ਮਨੁੱਖ ਦੇ ਅੰਦਰ ਵੀ ਨਫ਼ਰਤ ,ਘਿਰਣਾ ਤੇ ਜ਼ੁਲਮ ਦੀ ਬਦਬੂ ਆਵੇਗੀ ।ਵਿਤਕਰਿਆਂ ਦੀ ਬਦਬੂ ਆਵੇਗੀ ਔਰ ਸ਼ਾ...

ਬਸ ਵਿਚਾਰ ਬਦਲ ਗਏ ...

ਹਿੰਦੂ ਹੋਣਾ ਇੱਕ ਵਿਚਾਰ ਹੈ , ਮੁਸਲਮਾਨ ਹੋਣਾ ਇੱਕ ਵਿਚਾਰ ਹੈ ,, ਇਸਾਈ ਹੋਣਾ ਇੱਕ ਵਿਚਾਰ ਹੈ ,, ਸਿੱਖ ਹੋਣਾ ਵਿਚਾਰ ਹੈ ,, ਇੱਕ ਹਿੰਦੂ ਸਵੇਰੇ ਹਿੰਦੂ ਸੀ ,, ਸ਼ਾਮੀ ਉਹ ਮੁਸਲਮਾਨ ਬਣ ਗਿਆ , ਤਾਂ ਕੀ ਬਦਲ ਗਿਆ ,,?,,,,, ਹੱਡੀਆਂ ਬਦਲ ਗਈਆਂ ? ਮਾਸ ਬਦਲ ਗਿਆ ? ਖੂਨ ਬਦਲ ਗਿਆ ? ਰੰਗ ਰੂਪ ਬਦਲ ਗਿਆ ? ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ = ਪਹਿਲਾਂ ਉਹ ਹਿੰਦੂ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਮੁਸਲਮਾਨ ਦੀ ਤਰ੍ਹਾਂ ਰਹਿਣ ਲੱਗ ਪਿਆ ,, ਫਿਰ ਉਹੀ ਮੁਸਲਮਾਨ ਸਵੇਰੇ ਮੁਸਲਮਾਨ ਸੀ ,, ਸ਼ਾਮੀ ਇਸਾਈ ਬਣ ਗਿਆ , ਤਾਂ ਕੀ ਬਦਲ ਗਿਆ ,,?,,,,, ਹੱਡੀਆਂ ਬਦਲ ਗਈਆਂ ? ਮਾਸ ਬਦਲ ਗਿਆ ? ਖੂਨ ਬਦਲ ਗਿਆ ? ਰੰਗ ਰੂਪ ਬਦਲ ਗਿਆ ? ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ = ਪਹਿਲਾਂ ਉਹ ਮੁਸਲਮਾਨ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਇਸਾਈ ਦੀ ਤਰ੍ਹਾਂ ਰਹਿਣ ਲੱਗ ਪਿਆ ,, ਫਿਰ ਉਹੀ ਇਸਾਈ ਸਵੇਰੇ ਇਸਾਈ ਸੀ ,, ਸ਼ਾਮੀ ਸਿੱਖ ਬਣ ਗਿਆ , ਤਾਂ ਕੀ ਬਦਲ ਗਿਆ ,,?,,,,, ਹੱਡੀਆਂ ਬਦਲ ਗਈਆਂ ? ਮਾਸ ਬਦਲ ਗਿਆ ? ਖੂਨ ਬਦਲ ਗਿਆ ? ਰੰਗ ਰੂਪ ਬਦਲ ਗਿਆ ? ਕੁਝ ਵੀ ਨੀ ਬਦਲਿਆ , ਬਸ ਵਿਚਾਰ ਬਦਲ ਗਏ = ਪਹਿਲਾਂ ਉਹ ਇਸਾਈ ਦੀ ਤਰ੍ਹਾਂ ਰਹਿੰਦਾ ਸੀ , ਹੁਣ ਉਹ ਸਿੱਖ ਦੀ ਤਰ੍ਹਾਂ ਰਹਿਣ ਲੱਗ ਪਿਆ ,, ਮਨੁੱਖ ਇੱਕ ਵਿਚਾਰ ਦਾ ਹੀ ਨਾਮ ਹੈ , ਜਿਹੋ ਜਿਹੇ ਇਸਦੇ ਵਿਚਾਰ ਹੋ ਜਾਂਦੇ ਹਨ , ਉਹਜਾ ਹੀ ਉਹ ਹੋ ਜਾਂਦਾ ਹੈ ,,,,,, ਜਿਹੜਾ ਆਪਣੇ ਗੁਰੂ ਦੀ ਵਿਚਾਰ ਨਾਲ ਚਲਦਾ ਹੈ ਉਹ ...

ਤੂੰ ਆਪਣਾ ਫੈਸਲਾ ਖੁਦ ਕਰ ...

ਤੂੰ ਕੀ ਹੈਂ ,,?,, ਤੂੰ ਆਪਣਾ ਫੈਸਲਾ ਖੁਦ ਕਰ ,, ਕੋਈ ਦੂਸਰਾ ਤੇਰੇ ਬਾਰੇ ਸਹੀ ਫੈਸਲਾ ਨਹੀਂ ਕਰ ਸਕਦਾ ,, ਦੂਸਰਾ ਅਗਰ ਤੇਰਾ ਕੋਈ ਆਪਣਾ ਹੈ , ਤਾਂ ਉਹ , ਖੁਸ਼ਾਮਦ ਕਰ ਸਕਦਾ ਹੈ ,, ਦੂਸਰਾ ਅਗਰ ਤੇਰਾ ਕੋਈ ਬੇਗਾਨਾ ਹੈ , ਤਾਂ ਉਹ , ਨਿੰਦਾ ਕਰ ਸਕਦਾ ਹੈ ,, ਤੂੰ ਉਹੀ ਕੁਝ ਨਹੀਂ ਹੈਂ , ਜੋ ਤੂੰ ਦਿਖਾਈ ਦੇ ਰਿਹਾਂ ਹੈਂ ,, ਤੇਰੇ ਮਨ ਵਿਚ ਜੋ-ਜੋ ਚੱਲ ਰਿਹਾ ਹੈ, ਜੋ-ਜੋ ਚਲਦਾ ਰਹਿੰਦਾ ਹੈ ,, ਤੂੰ ਉਹੀ ਕੁਝ ਹੈਂ ,, ਦੂਸਰੇ ਦੀ ਤੇਰੇ ਮਨ ਤੱਕ ਪਹੁੰਚ ਨਹੀਂ ਹੈ ,, ਕੋਈ ਦੂਸਰਾ ਤੇਰੇ ਮਨ ਬਾਰੇ ਨੀ ਜਾਣ ਸਕਦਾ ,, ਤੂੰ ਆਪਦਾ "ਮੁਨਸਬ" ਖੁਦ ਬਣ ,, ਤੂੰ ਆਪਣਾ ਫੈਸਲਾ ਖੁਦ ਕਰ ,, " ਤੂੰ ਖੁਦ-ਬਾ ਮੁਨਸਬ ਸ਼ੁੱਧ " ਮੁਨਸਬ = ਫੈਸਲਾ ਕਰਨ ਵਾਲਾ

ਹਿਰਨਾਂ ਦਾ ਸ਼ਿਕਾਰ ਕਰਦੇ ਨੇ ਸ਼ਿਕਾਰੀ ...

ਹਿਰਨਾਂ ਦਾ ਸ਼ਿਕਾਰ ਕਰਦੇ ਨੇ ਸ਼ਿਕਾਰੀ ਤੇ ਝੁਕ ਕੇ ਵਾਰ ਕਰਦੇ ਨੇ ਤੇ ਕਿਆ ਹਿਰਨਾਂ ਨੂੰ ਮੱਥਾ ਟੇਕਦੇ ਹਨ? ਨਹੀਂ, ਹਿਰਨ ਨੂੰ ਮਾਰਨ ਲਈ ਝੁਕੇ ਹਨ। ਗੁਰੂ ਨੂੰ ਕੋਈ ਮੱਥਾ ਟੇਕ ਰਿਹਾ ਹੈ,ਗੁਰੂ ਦੀ ਗੱਲ ਮੰਨਣ ਨੂੰ ਨਹੀਂ, ਆਪਣੀ ਗੱਲ ਗੁਰੂ ਨੂੰ ਮਨਾਉਣ ਲਈ। ਇਹ ਤਾਂ ਝੁਕਣਾ ਪਾਖੰਡ ਹੋ ਗਿਆ। ਝੁਕਣਾ ਤਾਂ ਇਹ ਹੁੰਦਾ ਹੈ, ਗੁਰੂ ! ਤੇਰੀ ਗੱਲ ਕਬੂਲ। ਇਹ ਤਾਂ ਇਸ ਵਾਸਤੇ ਝੁਕ ਰਿਹਾ ਹੈ, ਗੁਰੂ ! ਤੂੰ ਮੇਰੀ ਗੱਲ ਕਬੂਲ ਕਰ,ਇਸ ਵਾਸਤੇ ਤੇਰੇ ਅੱਗੇ ਝੁਕ ਰਿਹਾਂ, ਤੇ ਜੇ ਨਹੀਂ ਕਬੂਲ ਕਰੇਂਗਾ ਤਾਂ ਫਿਰ ਮੈਂ ਕੋਈ ਹੋਰ ਘਰ ਦੇਖਾਂਗਾ। ਜਿਹੜਾ ਗੁਰੂ ਮਨੁੱਖ ਦੇ ਖਿਆਲਾਂ ਨਾਲ ਹੀ ਸਹਿਮਤ ਹੋ ਜਾਏ, ਯਕੀਨ ਜਾਣੋ,ਉਹ ਮਨੁੱਖ ਨਾਲੋਂ ਉੱਚਾ ਨਹੀਂ। ਅਕਸਰ ਦੁਨੀਆਂ ਵਿਚ ਬਹੁਤ ਸਾਰੇ ਬਣੇ ਹੋਏ ਗੁਰੂ ਉਸੇ ਤਲ ਤੇ ਅਾ ਕੇ ਖੜੑੇ ਹੋ ਜਾਂਦੇ ਹਨ,ਜਿਸ ਤਲ 'ਤੇ ਆਮ ਮਨੁੱਖਤਾ ਖੜੀ ਹੈ ਤਾਂ ਕਿ ਤਾਲ-ਮੇਲ ਬੈਠ ਜਾਏ। ਇਹੀ ਕਾਰਨ ਹੈ ਕਿ ਧਰਮ ਦੇ ਨਾਂ 'ਤੇ ਦੁਨੀਆਂ ਵਿਚ ਬਹੁਤ ਵੱਡਾ ਪਾਖੰਡ ਚੱਲਦਾ ਹੈ।

ਇਲਮ ਚੰਦਾਂ ਕਿ ਬੇਸ਼ਤਰ ਖਾਮੀ ...

ਇਲਮ ਚੰਦਾਂ ਕਿ ਬੇਸ਼ਤਰ ਖਾਮੀ ਗਰਅਮਲ ਦਸਤੇ ਨੇਸਤ ਨਾਦਾਨੀ । ਨ ਮੁਹਰਤ ਬਵਦ ਨ ਦਾਨਿਸ਼ਮੰਦ ਚਾਰ ਪਾਏ ਬਠੌਏ ਕਿਤਾਬੇ ਚੰਦ । (ਸ਼ੇਖ ਸਾਅਦੀ) ਸ਼ੇਖ ਸਾਅਦੀ ਸਾਹਿਬ ਕਹਿੰਦੇ ਨੇ ਕਈ ਮਨੁੱਖ ਪੜ ਲਿਖ ਲੈਦੇਂ ਨੇ ਵਿਦਵਾਨ ਬਣ ਜਾਦੇਂ ਨੇ... ਅਗਰ ਉਸ ਗਿਆਨ ਨੂੰ ਅਮਲ ਵਿੱਚ ਨਹੀ ਲੈ ਕੇ ਆਉਦੇਂ ਤਾਂ ਉਹ ਬੰਦਾ ਉਸ ਖੌਤੇ ਦੀ ਤਰਾਂ ਹੈ..ਜੌ ਮੇਰੀਆਂ ਸਾਰੀਆਂ ਕਿਤਾਬਾਂ ਚੁੱਕ ਕੇ ਮੇਰੇ ਨਾਲ ਚੱਲਦਾ ਹੈ। ਇੰਨਾ ਭਾਰ ਸਿਰ ਤੇ ਚੁੱਕਣ ਨਾਲ ਉਹ ਕੌਈ ਪੰਡਤ ਜਾਂ ਮਹਾਂ ਗਿਆਨੀ ਨਹੀ ਬਣ ਗਿਆ। ਫਰਕ ਸਿਰਫ ਇਤਨਾ ਹੈ..ਇੱਥੇ ਗਰੰਥਾਂ ਦਾ ਭਾਰ ਖੌਤੇ ਦੇ ਤਨ ਤੇ ਲੱਦਿਆ ਹੌਇਆ ਹੈ। ਤੇ ਮਨੁੱਖ ਆਪਣੇ ਦਿਮਾਗ ਤੇ ਲੱਦ ਲੈਦਾਂ ਹੈ। ਸਿਰ ਤੇ ਲੱਦਣ ਨਾਲ ਉਹ ਕੌਈ ਮਹਾਂ ਗਿਆਨੀ ਜਾਂ ਸੰਤ ਨਹੀ ਬਣ ਗਿਆ।

ਹੇ ਪ੍ਰਭੂ ਸਿਰਫ ਤੂੰ ਸੱਚਾ ਮਾਲਕ ਏ ...

ਹੇ ਪ੍ਰਭੂ ਸਿਰਫ ਤੂੰ ਸੱਚਾ ਮਾਲਕ ਏ,ਬਾਕੀ ਸਭ ਝੂਠੇ ਮਾਲਕ ਹਨ । ਇੱਕ ਫਕੀਰ ਨੇ ਇੱਕ ਰਾਜ਼ ਮਹਿਲ ਦੇ ਦੁਆਰੇ ਤੇ ਜਾ ਦਸਤਕ ਦਿੱਤੀ । ਦਰਬਾਨਾਂ ਨੇ ਬੂਹਾ ਖੌਲਿਆ । ਬਾਦਸ਼ਾਹ ਵੀ ਕੌਲ ਟਹਿਲ ਰਿਹਾ ਸੀ । ਫਕੀਰ ਕਹਿਣ ਲੱਗਾ, "ਮੈਂ ਇਸ ਸਰਾਂ ਦੇ ਵਿੱਚ ਰਾਤ ਕੱਟਣੀ ਹੈ ।" ਇਹ ਲਫਜ਼ ਉਸ ਬਾਦਸ਼ਾਹ ਨੇ ਵੀ ਸੁਣੇ । ਬਾਦਸ਼ਾਹ ਕੌਲ ਆਇਆ ਤੇ ਕਹਿਣ ਲੱਗਾ ਫਕੀਰ ਸਾਈ..ਇਹ ਸਰਾਂ ਨਹੀ ਇਹ ਤਾਂ ਮੇਰਾ ਸ਼ਾਹੀ ਮਹਿਲ ਹੈ । ਫਕੀਰ ਕਹਿਣ ਲੱਗਾ ਅੱਜ ਤੌਂ ਕੁਝ ਸਾਲ ਪਹਿਲਾ ਵੀ ਮੈਂ ਇੱਥੇ ਆਇਆ ਸੀ..ਤਾਂ ਕੌਈ ਹੌਰ ਮਿਲਿਆ ਸੀ..ਉਹ ਕਹਿੰਦਾ ਸੀ ਮੈਂ ਇਸਦਾ ਮਾਲਕ ਹਾਂ । ਬਾਦਸ਼ਾਹ ਨੇ ਕਿਹਾ ਹਾਂ ਹੌ ਸਕਦਾ ਉਹ ਮੇਰੇ ਪਿਤਾ ਜੀ ਹੌਣਗੇ । ਫਕੀਰ ਨੇ ਫਿਰ ਕਿਹਾ ਜਦ ਮੈਂ ਹੌਰ ਕੁਝ ਅਰਸਾ ਪਹਿਲਾ ਆਇਆ ਸੀ..ਤਾਂ ਕੌਈ ਹੌਰ ਆਪਣੇ ਆਪ ਨੂੰ ਇਸਦਾ ਮਾਲਕ ਦੱਸਦਾ ਸੀ । ਬਾਦਸ਼ਾਹ ਕਹਿਣ ਲੱਗਾ ਉਹ ਮੇਰੇ ਦਾਦਾ ਜੀ ਹੌਣਗੇ । ਫਕੀਰ ਨੇ ਕਿਹਾ ਇੱਥੇ ਮਾਲਕ ਬਦਲਦੇ ਰਹਿੰਦੇ ਨੇ ਤੇ ਮਹਿਲ ਆਪਣੀ ਥਾਂ ਤੇ ਅਟੱਲ ਖੜਾ ਰਹਿੰਦਾ ਹੈ । ਮਹਿਲ ਮਾਲਕ ਹੌਇਆ ਜਾਂ ਤੁਸੀ ਫਕੀਰ ਨੇ ਕਿਹਾ ਹੇ ਰਾਜਨ ਇਹ ਤਾਂ ਸਰਾਂ ਹੈ,ਜਿੱਥੇ ਮੁਸਾਫਿਰ ਬਦਲਦੇ ਰਹਿੰਦੇ ਨੇ..ਇੱਥੇ ਕੁਛ ਦਿਨ ਪਹਿਲਾ ਕੌਈ ਹੌਰ ਮਾਲਕ ਸੀ । ਕੁਛ ਅਰਸਾ ਪਹਿਲਾ ਹੌਰ ਕੁਝ ਸਾਲਾਂ ਬਾਅਦ ਕੌਈ ਹੌਰ ਆਪਣੇ ਆਪ ਨੂੰ ਇਸਦਾ ਮਾਲਕ ਦੱਸੇਗਾ । ਇਸ ਵਾਸਤੇ ਮਨੁੱਖ ਦੀ ਮਾਲਕੀ ਝੂਠੀ ਹੈ । ਮਨੁੱਖ ਦਾ ਸਾਹਿਬ ਹੌਣਾ ਜਾਂ ਆਪਣੇ ਆਪ ਨੂੰ ਸਾਹਿਬ ਪ੍ਰ...

ਇੱਕ ਦਿਨ ਮਹਾਨ ਦਾਰਸ਼ਨਕ ਸੁਕਰਾਤ ...

ਇੱਕ ਦਿਨ ਮਹਾਨ ਦਾਰਸ਼ਨਕ ਸੁਕਰਾਤ ਆਪਣੇ ਸ਼ਿਸ਼ਾਂ ਦੇ ਨਾਲ ਬੈਠੇ ਸਨ । ਕਿਸੇ ਗੰਭੀਰ ਵਿਸ਼ੇ ਉੱਤੇ ਚਰਚਾ ਚੱਲ ਰਹੀ ਸੀ । ਉਦੋਂ ਇੱਕ ਜੋਤਸ਼ੀ ਉੱਥੇ ਆ ਗਿਆ , ਜੋ ਚਿਹਰਾ ਵੇਖਕੇ ਚਰਿੱਤਰ ਦੱਸਣ ਲਈ ਮਸ਼ਹੂਰ ਸੀ । ਪਹਿਲਾਂ ਉਸਨੇ ਗੌਰ ਨਾਲ ਸੁਕਰਾਤ ਦਾ ਚਿਹਰਾ ਵੇਖਿਆ , ਫਿਰ ਉਨ੍ਹਾਂ ਦੇ ਸ਼ਿਸ਼ਾਂ ਨੂੰ ਬੋਲਿਆ , ‘ਤੁਸੀਂ ਲੋਕਾਂ ਨੇ ਇਸ ਵਿਅਕਤੀ ਨੂੰ ਆਪਣਾ ਗੁਰੂ ਬਣਾਇਆ ਹੈ , ਲੇਕਿਨ ਇਸਦਾ ਚਰਿੱਤਰ ਬਹੁਤ ਗੰਦਾ ਹੈ , ਕਿਉਂਕਿ ਇਸਦੀਆਂ ਨਾਸਾਂ ਦੀ ਬਣਾਵਟ ਦੱਸ ਰਹੀ ਹੈ ਕਿ ਇਹ ਕਰੋਧੀ ਹੈ । ’ ਇੰਨਾ ਸੁਣਦੇ ਹੀ ਸੁਕਰਾਤ ਦੇ ਚੇਲੇ ਜੋਤਸ਼ੀ ਨੂੰ ਮਾਰਨ ਭੱਜੇ , ਲੇਕਿਨ ਸੁਕਰਾਤ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਕਿਹਾ , ‘ਇਹ ਦੇਹ ਭਾਸ਼ਾ ( ਬਾਡੀ ਲੈਂਗ‍ਏਜ ) ਦੇ ਜਾਣਕਾਰ ਹਨ , ਇਨ੍ਹਾਂ ਨੂੰ ਬੋਲਣ ਦਿਉ। ’ ਉਸਦੇ ਬਾਅਦ ਜੋਤਸ਼ੀ ਤੇਜ ਅਵਾਜ ਵਿੱਚ ਬੋਲਿਆ , ‘ਮੈਂ ਸੱਚ ਨੂੰ ਲੁੱਕਾ ਕੇ ਸੱਚ ਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ , ਕਿਉਂਕਿ ਇਸ ਵਿਅਕਤੀ ਦੇ ਸਿਰ ਦੀ ਬਣਾਵਟ ਤੋਂ ਪਤਾ ਚੱਲਦਾ ਹੈ ਕਿ ਇਹ ਬਹੁਤ ਜ਼ਿਆਦਾ ਲਾਲਚੀ ਹੈ ਅਤੀ ਥੋੜ੍ਹਾ ਸਨਕੀ ਵੀ । ਇਸਦੇ ਬੁਲਾਂ ਤੋਂ ਪਤਾ ਲੱਗਦਾ ਹੈ ਕਿ ਇਹ ਭਵਿੱਖ ਵਿੱਚ ਦੇਸ਼ ਧਰੋਹੀ ਨਿਕਲੇਗਾ । ’ ਸੁਕਰਾਤ ਮੁਸਕਰਾਉਂਦੇ ਰਹੇ । ਫਿਰ ਉਨ੍ਹਾਂ ਨੇ ਉਸ ਜੋਤਸ਼ੀ ਨੂੰ ਉਪਹਾਰ ਦੇਕੇ ਇੱਜਤ ਦੇ ਨਾਲ ਵਿਦਾ ਕੀਤਾ । ਲੇਕਿਨ ਇੱਕ ਚੇਲੇ ਤੋਂ ਰਿਹਾ ਨਹੀਂ ਗਿਆ , ਉਸਨੇ ਪੁੱਛ ਹੀ ਲਿਆ , ‘ਗੁਰੁਦੇਵ , ਉਹ ਆਦਮੀ ਲਗਾਤਾਰ ਬਕਵਾਸ ਕਰਦਾ ਰਿਹਾ , ਫਿਰ ਵੀ ਤ...

ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਭਗਤ ...

ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਭਗਤ,ਅਨਿੰਨ ਸੇਵਕ ਅੌਰ ਜਿਸ ਤੇ ਕਲਗੀਧਰ ਪਾਤਸ਼ਾਹ ਬੜਾ ਮਾਣ ਕਰਦੇ ਸੀ,ਭਾਈ ਨੰਦ ਲਾਲ ਜੀ ਨੇ ਇਕ ਗੱਲ ਬੜੀ ਗਜ਼ਬ ਦੀ ਕਹਿ ਦਿੱਤੀ। ਉਹ ਕਹਿੰਦੇ ਨੇ :- "ਸ਼ਾਖੇ ਉਮੀਦੇ ਅਾਸ਼ਿਕ ਹਰਗਿਜ਼ ਸਮਰ ਨਾਗੀਰਦ।" ਅੈ ਪੇ੍ਮੀ ! ਅੈ ਰਬ ਦੇ ਮਾਰਗ ਦੇ ਪਾਂਧੀ,ਤੂੰ ਉਮੀਦ ਦਾ ਬੂਟਾ ਲਾਇਆ ਹੈ,ਅਾਸਾ ਦਾ ਬੂਟਾ ਲਾਇਆ ਹੈ। ਇਸ ਨੂੰ ਮਿਲਾਪ ਦਾ ਫਲ ਨਹੀਂ ਲਗੇਗਾ। ਸਮਰ ਕਹਿੰਦੇ ਨੇ ਫਲ ਨੂੰ। ਹਰਗਿਜ਼ ਫਲੀਭੂਤ ਨਹੀਂ ਹੋਵੇਗਾ। ਕਿਉਂ? "ਅਜ਼ ਆਬੇ ਅਸ਼ਕਿ ਮੈਜ਼ਗਾਂ ਤਾ ਸ਼ਬਜ਼ ਤਰ ਨਾ ਬਾਸ਼ਦ।" ਤੂੰ ਇਸ ਉਮੀਦ ਦੇ ਬੂਟੇ ਨੂੰ,ਇਸ ਅਾਸਾ ਦੇ ਬੂਟੇ ਨੂੰ ਸਿੰਜਿਆ ਤੇ ਹੈ ਨਹੀਂ,ਪਾਣੀ ਤੇ ਪਾਇਆ ਹੀ ਨਹੀਂ। ਹੁਣ ਪਾਣੀ ਕੀ ਪਾਈਏ? ਤੂੰ ਉਮੀਦ ਦਾ ਬੂਟਾ ਲਾਇਆ ਹੈ,ਆਸਾ ਦਾ ਬੂਟਾ ਲਾਇਆ ਹੈ ਕਿ ਰੱਬ ਮਿਲੇ,ਮੈਂ ਗੁਰਾਂ ਨਾਲ ਜੁੜਾਂ। ਇਹ ਬੂਟਾ ਫਲੀਭੂਤ ਨਹੀਂ ਹੋਵੇਗਾ ਜਿਤਨੇ ਚਿਰ ਤਕ ਆਪਣੀਆਂ ਅੱਖਾਂ ਦਾ ਜਲ ਇਸ ਉਮੀਦ ਦੇ ਬੂਟੇ ਵਿਚ ਨਹੀਂ ਪਾਵੇਂਗਾ,ਰੱਬੀ ਮਿਲਾਪ ਦਾ ਫਲ ਨਹੀਂ ਲੱਗਣ ਲੱਗਾ। "ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀਂ ਕਿਸੈ ਕੇਰੀ ਬਾਝੁ ਸਚੇ ਨਾਹ ॥" ( ਅਾਸਾ ਦੀ ਵਾਰ )

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ...

ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ, "ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?" ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :- "ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁਖ॥ ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥ ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥" {ਅੰਗ ੧੪੮} ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ। ਰੇਤ ਕੋਲੋਂ ਪੁੱਛ ਲਉ ਤੈਨੂੰ ਕਿਤਨੀਆਂ ਕੁ ਬੂੰਦਾਂ ਚਾਹੀਦੀਆਂ ਨੇ,ਅੱਗ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਈਂਧਨ ਚਾਹੀਦਾ ਹੈ। ਕਿਤਨੀਆਂ ਕੁ ਲੱਕੜਾਂ ਤੈਨੂੰ ਚਾਹੀਦੀਆਂ ਨੇ,ਅੱਗ ਰੱਜਦੀ ਨਹੀਂ। ਕਿਸੇ ਰਾਜੇ ਕੋਲੋਂ ਪੁੱਛ ਲਉ ਤੈਨੂੰ ਕਿਤਨਾ ਕੁ ਰਾਜ-ਪਾਟ ਚਾਹੀਦਾ ਹੈ। ਕਿਤਨੀ ਦੇਰ ਤੱਕ ਰਾਜ ਪਾਟ ਕਰਨਾ ਚਾਹੁੰਦਾ ਹੈਂ। ਕੋਈ ਤਿ੍ਪਤ ਹੁੰਦਾ ਹੈ? ਜਿਸ ਤਰਾੑਂ ਰਾਜਾ ਰਾਜ-ਪਾਟ ਤੋਂ ਤਿ੍ਪਤ ਨਹੀਂ ਹੁੰਦਾ,ਅਗਨੀ ਲੱਕੜਾਂ ਤੋਂ ਤਿ੍ਪਤ ਨਹੀਂ ਹੁੰਦੀ,ਮਾਰੂਥਲ ਬਾਰਿਸ਼ ਤੋਂ ਤਿ੍ਪਤ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ,ਇਸ ਤਰਾੑਂ ਨਾਮ ਜਪਦਾ ਹਾਂ,ਨਾਮ ਜਪਦਾ ਹਾਂ,ਹੋਰ ਪਿਆਸ ਵਧਦੀ ਹੈ,ਹੋਰ ਵਧਦੀ ਹੈ,ਹੋਰ ਜਪਣ ਨੂੰ ਜੀਅ ਕਰਦਾ ਹੈ, ਹੇ ਪ੍ਭੂ ! ਮੈਂ ਰੱਜਦਾ ਹੀ ਨਹੀਂ। "ਮਾਧਉ ਜਲ ਕੀ ਪਿਆਸ ਨ ਜਾਇ॥ ਜਲ ਮਹਿ ਅਗਨਿ ਉਠੀ ਅਧਿਕਾਇ॥੧॥ਰਹਾਉ॥" {ਅੰਗ ੩੨੩}

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ...

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ...ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ...ਤਾਂ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ ਪਏ ਹੁੰਦੇ ਨੇ..ਲੌਕੀਂ ਮੌਹ ਦੇ ਮਾਰੇ ਅਗਿਆਨਤਾ ਦੇ ਮਾਰੇ ਉਨਾ ਰਤਨਾਂ ਨੂੰ ਉਥੇ ਛੱਡ ਕੇ ਚਲੇ ਜਾਦੇਂ ਹਨ । ਆਪਾਂ ਹਰ ਰੌਜ਼ ਉਥੌ ਝੌਲੀਆਂ ਭਰ ਕੇ ਲਿਆਉਦੇਂ ਹਾਂ । ਮਾਂ ਹੱਸ ਪਈ ਤੇ ਕਹਿਣ ਲੱਗੀ ਪੁੱਤਰ ਲਗਦਾ ਤੂੰ ਸੁਦਾਈ ਹੌ ਗਿਆ । ਘਰ ਵਿੱਚ ਤਾਂ ਕੁਛ ਖਾਣ ਨੂੰ ਨਹੀ..ਤੇ ਤੂੰ ਕਿਹੜੀ ਰਤਨਾਂ ਦੀ ਪੰਡ ਉਥੌ ਬੰਨ ਕੇ ਲਿਆਉਦਾਂ ਏ.. ਪਰ ਜਿਸ ਰਹੱਸ ਦੀ ਗੱਲ ਕਬੀਰ ਕਰ ਰਿਹਾ ਹੈ । ਉਸਨੂੰ ਸਮਝਣ ਵਾਸਤੇ ਕਬੀਰ ਵਰਗਾ ਹੀ ਹਿਰਦਾ ਚਾਹੀਦਾ ਹੈ । ਤਾਂ ਹੀ ਕਬੀਰ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ । ਇੱਕ ਦਿਨ ਮਾਂ ਨੇ ਪਿੱਛਾ ਕੀਤਾ । ਕੀ ਦੇਖਦੀ ਹੈ ਕਿ ਕਬੀਰ ਸਤਿਨਾਮ ਦੀ ਧੁਨ ਵਿੱਚ ਮਸਤ ਹੈ । ਅਨੇਕਾਂ ਹੀ ਮੁਰਦੇ ਸ਼ਮਸਾਨਘਾਟ ਤੇ ਜਲ ਰਹੇ ਸਨ । ਮਾਂ ਨੇ ਡਾਟਦਿਆਂ ਹੌਇਆ ਕਿਹਾ,ਪੁੱਤਰ ਤੂੰ ਤਾਂ ਕਹਿੰਦਾ ਸੀ ਮੈ ਤਾ ਰਤਨ ਚੁਨਣ ਆਉਦਾਂ ਹਾਂ,,,ਮੌਤੀ ਚੁਨਣ ਆਉਣਾਂ ਹਾਂ, ਇੱਥੇ ? ਕਿਹੜੀ ਮੌਤੀਆ ਦੀ ਖਾਨ ਹੈ ਇੱਥੇ ? ਜੌ ਤੂੰ ਕੱਢ ਕੇ ਲਿਆਂਦਾ ਹੈ ਰੌਜ । ਕਿੱਥੇ ਨੇ ਮੌਤੀ ਕਿੱਥੇ ਨੇ ਰਤਨ । ਤਾਂ ਭਗਤ ਕਬੀਰ ਜੀ ਕਹਿੰਦੇ ਨੇ ਮਾਂ ਜੌ ਮੇ...

ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ...

12 ਸਾਲਾਂ ਦੀ ਲੰਬੀ ਸਾਧਨਾ ਤੋਂ ਬਾਅਦ ਸਿਧਾਰਥ ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ਤਾਂ ਪਿਉ ਨੇ ਝਾੜ ਪਾ ਕੇ ਆਖਿਆ-- "ਕੀ ਮਿਲਿਆ ਘਰ ਬਾਰ ਛੋੜ ਕੇ,ਰਾਜ ਸਿੰਘਾਸਨ ਛੋੜ ਕੇ,ਸੁੰਦਰ ਪਤਨੀ ਛੋੜ ਕੇ,ਇਕਲੌਤਾ ਬੱਚਾ ਛੋੜ ਕੇ, ਤੈਨੂੰ ਕੀ ਮਿਲਿਆ? ਤੋ ਮਹਾਤਮਾ ਬੁੱਧ ਕਹਿੰਦੇ ਨੇ-- "ਪਿਤਾ ਜੀ,ਮਿਲਿਆ ਤੋ ਕੁਛ ਨਹੀਂ ਪਰ ਜੋ ਮਿਲਿਆ ਹੋਇਆ ਸੀ,ਉਸ ਦਾ ਪਤਾ ਚੱਲ ਗਿਆ ਹੈ।" ਅਗਰ ਕਹਿ ਦੇਈਏ ਕਿ ਪਰਮਾਤਮਾ ਮਿਲਿਆ ਹੋਇਆ ਹੈ,ਇਸ ਨਾਲ ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਉਹ ਕਿਧਰੇ ਹੈ,ਕਿਧਰੇ ਨਹੀਂ ; ਜਿਸ ਵਕਤ ਮਿਲਿਆ ,ਜਿੱਥੇ ਮਿਲਿਆ,ਉਥੇ ਸੀ,ਉਸ ਤੋਂ ਪਹਿਲੇ ਨਹੀਂ ਸੀ। ਨਹੀਂ, ਉਹ ਤਾਂ ਸਰਬ ਵਿਅਾਪਕ ਹੈ,ਉਹ ਸਦਾ ਜਾਗਿਆ ਹੋਇਆ ਹੈ,ਅਸੀ ਹੀ ਸੁੱਤੇ ਹੋਏ ਹਾਂ। ਜਦ ਵੀ ਉਹ ਦਿਖਾਈ ਨਾ ਦੇਵੇ,ਸਾਡੀਆਂ ਅੱਖਾਂ ਬੰਦ ਨੇ,ਉਹ ਤਾਂ ਜ਼ਾਹਰਾ ਜ਼ਹੂਰ ਹੈ ; ਜਦ ਵੀ ਉਹ ਦਿਖਾਈ ਨਾ ਦੇਵੇ,ਅਸੀ ਸੁੱਤੇ ਹੋਏ ਹਾਂ,ਉਹ ਤਾਂ ਸਦਾ ਜਾਗਿਆ ਹੋਇਆ ਹੈ। ਸ਼ੇਖ ਸਾਅਦੀ ਦਾ ਇਕ ਕੀਮਤੀ ਬੋਲ ਹੈ :- "ਦੀਦਾਰ ਮੇ ਨੁਮਾਈ ਓ ਪਰਹੇਜ਼ ਮੇ ਕੁਨੀ ਬਾਜ਼ਾਰਿ ਖੇਸ਼ ਓ ਆਤਿਸ਼ ਮਾ ਤੇਜ਼ ਮੇ ਕੁਨੀ।" ਹੇ ਖ਼ੁਦਾ ! ਤੂੰ ਦੀਦਾਰ ਦੇਂਦਾ ਏਂ,ਫਿਰ ਬੁਰਕਾ ਕਰ ਲੈਂਦਾ ਏਂ,ਪਰਹੇਜ਼ ਕਰਦਾ ਏਂ,ਛਿਪ ਜਾਂਦਾ ਏਂ,ਇਸ ਤਰਾੑਂ ਸਾਡੇ ਵੇਖਣ ਦੀ ਅਗਨ ਹੋਰ ਭੜਕ ਉੱਠਦੀ ਹੈ। ਤੂੰ ਮਹਿੰਗਾ ਵੀ ਬਹੁਤ ਹੋ ਜਾਂਦਾ ਏਂ। ਸਾਹਮਣੇ ਅਾ,ਛੁਪ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਿੰਨ ਭਗਤ ਭਾਈ...

ਬਾਜੀਗਰਿ ਜੈਸੇ ਬਾਜੀ ਪਾਈ ...

ਬਾਜੀਗਰਿ ਜੈਸੇ ਬਾਜੀ ਪਾਈ ॥ ਨਾਨਾ ਰੂਪ ਭੇਖ ਦਿਖਲਾਈ ॥ ਸਾਂਗੁ ਉਤਾਰਿ ਥੰਮ੍ਹ੍ਹਿਓ ਪਾਸਾਰਾ ॥ ਤਬ ਏਕੋ ਏਕੰਕਾਰਾ ॥੧॥ ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥੧॥ ਰਹਾਉ ॥ ( ਗੁਰੂ ਗ੍ਰੰਥ ਸਾਹਿਬ - ਅੰਗ ੭੩੬ ) ਜਿਸ ਤਰ੍ਹਾਂ ਇਕ ਨਾਟਕ ਖੇਲ ਰਚਦਾ ਹੈ , ਜਿਵੇਂ ਕਿਸੇ ਬਾਜੀਗਰ ਨੇ ਬਾਜੀ ਪਾਕੇ ਦਿਖਾਦਾਂ ਹੋਵੇ , ਅਤੇ ਉਹ ਅਨੇਕਾਂ ਸਰੂਪਾਂ ਅਤੇ ਪਹਿਰਾਵਿਆਂ ਵਿੱਚ ਨਜਰ ਆਉਂਦਾ ਹੈ , ਅਤੇ ਉਹ ਕਈ ਕਿਸਮਾਂ ਦੇ ਭੇਖ ਵਿਖਾਉਂਦਾ ਹੈ , ਇਸੇ ਤਰ੍ਹਾਂ ਜਦ ਪ੍ਰਭੂ ਆਪਣਾ ( ਜਗਤ ਰੂਪੀ ) ਭੇਸ ਲਾਹ ਸੁੱਟਦਾ ਹੈ ਅਤੇ ਆਪਣਾ ਖੇਲ ਖਤਮ ਕਰ ਦਿੰਦਾ ਹੈ ਤਾਂ ਕੇਵਲ ਉਹ ਆਪ ਇੱਕੋ ਇੱਕ ਹੀ ਰਹਿ ਜਾਂਦਾ ਹੈ , ਕੇਵਲ ਇੱਕੋ ਹੀ ,, ਕਿੰਨੇਂ ਹੀ ਰੂਪ ਵਿਖਾ ਕੇ ਅਲੋਪ ਹੋ ਗਏ, ਔਰ ਅਨੇਕਾਂ ਹੀ ਰੂਪ ਦਿਸਦੇ ਰਹਿੰਦੇ ਹਨ , ਅਨੇਕਾਂ ਹੀ ਰੂਪ ਨਾਸ ਹੁੰਦੇ ਰਹਿੰਦੇ ਹਨ , ਉਹ ਕਿਧਰ ਚਲੇ ਗਏ ਹਨ ਅਤੇ ਕਿਧਰੋ ਆਏ ਸਨ , ? ਠਹਿਰਾਉ ,,

ਸ਼ਹਿਰ ਦਾ ਇੱਕ ਕੋਨਾ ...

ਸ਼ਹਿਰ ਦਾ ਇੱਕ ਕੋਨਾ ,, ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਕੂੜਾ ਕਰਕਟ ਸੁੱਟਿਆ ਜਾਂਦਾ ਸੀ ,, ਗੰਦਗੀ ਦਾ ਢੇਰ ਲੱਗਿਆ ਹੋਇਆ ਸੀ ,, ਰਾਬਿੰਦਰ ਨਾਥ ਟੈਗੋਰ ਉਸ ਕੂੜੇ ਦੇ ਢੇਰ ਅੱਗੋਂ ਲੰਘ ਰਹੇ ਸੀ , ਅਚਾਨਕ ਰੁਕ ਗਏ ,, ਰੁਕਕੇ ਕੁੱਦਣ ਲੱਗ ਪਏ ,, ਨੱਚਣ ਲੱਗ ਪਏ ,, ਸਾਥੀਆਂ ਨੇ ਪੁੱਛਿਆ ,,ਕੀ ਹੋ ਗਿਆ ਹੈ ?,, ਗੰਦਗੀ ਦੇ ਢੇਰ ਨੂੰ ਦੇਖ ਕੇ ਨੱਚ ਕਿਉਂ ਰਹੇ ਹੋ ,, ? ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਜਿੰਦਗੀ ਦਾ ਇੱਕ ਬਹੁਤ ਵੱਡਾ ਰਾਜ ਲਭ ਪਿਆ ਹੈ ,, ਕਿਹੜਾ ਰਾਜ ਲਭ ਗਿਆ ਹੈ , ਦੱਸੋ ,,?,, ਪ੍ਰਮਾਤਮਾ ਦੇ ਨਿਰਲੇਪ ਹੋਣ ਦਾ ਰਾਜ ਲਭ ਪਿਆ ਹੈ ,, ਸਾਥੀ ਪੁੱਛਦੇ , ਕਿਵੇਂ ?,, ਰਾਬਿੰਦਰ ਨਾਥ ਟੈਗੋਰ ਕਹਿਣ ਲੱਗੇ ,, ਦੇਖੋ ਇਹ ਸੂਰਜ ਦੀਆਂ ਕਿਰਨਾ ਗੰਦਗੀ ਦੇ ਢੇਰ ਉੱਤੇ ਪੈ ਰਹੀਆਂ ਨੇ ,, ਇਸ ਗੰਦਗੀ ਦੇ ਢੇਰ ਨੂੰ ਛੂਹ ਰਹੀਆਂ ਹਨ ,, ਪਰ ਸੂਰਜ ਗੰਦਾ ਨਹੀਂ ਹੋ ਰਿਹਾ ,, ਕਿਰਨਾ ਗੰਦੀਆਂ ਨਹੀਂ ਹੋ ਰਹੀਆਂ ,, ਸਾਥੀ ਕਹਿਣ ਲੱਗੇ ਮਤਲਵ ,,?, ਰਾਬਿੰਦਰ ਨਾਥ ਟੈਗੋਰ ਬੋਲੇ ,, ਪ੍ਰਮਾਤਮਾ ਇਸ ਗੰਦੇ ਸ਼ਰੀਰ ਵਿੱਚ ਰਹਿਕੇ ਵੀ ਗੰਦਾ ਨਹੀਂ ਹੋ ਰਿਹਾ ,,

ਸੰਸਾਰ ਦਾ ਹਰ ਜ਼ੱਰਰਾ ਆਪਣੇ ਵਿਚ ...

ਸੰਸਾਰ ਦਾ ਹਰ ਜ਼ੱਰਰਾ ਆਪਣੇ ਵਿਚ ਇਤਨੇ ਭੇਦ ਛੁਪਾਈ ਬੈਠਾ ਹੈ, ਕਿ ਖੋਜਣ ਲੱਗਿਆਂ ਕਈ ਜੀਵਨ ਲੰਘ ਸਕਦੇ ਹਨ। ਜਾਣਨ ਦੀ, ਸਿੱਖਣ ਦੀ ਬਿਰਤੀ ਹੋਵੇ ਤਾਂ ਸੰਸਾਰ ਅੰਦਰ ਸਿੱਖਣ ਵਾਸਤੇ ਬਹੁਤ ਕੁਛ ਹੈ। ਹਰ ਜ਼ੱਰਰਾ, ਹਰ ਪੱਤਾ, ਹਰ ਕੰਕਰ, ਹਰ ਜੀਵ-ਜੰਤ ਮਨੁੱਖ ਨੂੰ ਜੀਵਨ ਦੀ ਕੋਈ ਕਲਾ ਸਿਖਾ ਸਕਦਾ ਹੈ।